logo

ਸਰਪੰਚਾਂ/ ਪੰਚਾਂ ਲਈ, ਤਿੰਨ ਰੋਜਾ ਮੁਢਲੇ ਸਿਖਲਾਈ ਪ੍ਰੋਗਰਾਮ ਦਾ ਸਮਾਪਣ : BDPO ਹਰੀ ਸਿੰਘ !!

ਸਰਪੰਚਾਂ/ ਪੰਚਾਂ ਲਈ, ਤਿੰਨ ਰੋਜਾ ਮੁਢਲੇ ਸਿਖਲਾਈ ਪ੍ਰੋਗਰਾਮ ਦਾ ਸਮਾਪਣ : BDPO ਹਰੀ ਸਿੰਘ !!

ਮੋਗਾ, 8 ਮਈ, (ਮੁਨੀਸ਼ ਜਿੰਦਲ)

ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ ਲਈ ਬਲਾਕ ਪੱਧਰ ਤੇ ਬਾਘਾਪੁਰਾਣਾ ਵਿਖੇ ਤਿੰਨ ਰੋਜਾ ਮੁੱਢਲਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ BDPO ਹਰੀ ਸਿੰਘ ਮੋਗਾ 1 ਵਾਧੂ ਚਾਰਜ ਬਾਘਾਪੁਰਾਣਾ ਦੀ ਅਗਵਾਈ ਹੇਠ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ ਪੰਚਾਇਤ ਓਪਰੇਟਰ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ 2 ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਦੇ ਅਧਿਕਾਰ ਖੇਤਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਰਕਾਰੀ ਸਕੀਮਾਂ ਦਾ ਪਿੰਡ ਪੱਧਰ ਤੇ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਦਿਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੁਆਰਡੀਨੇਟਰ, APO ਮਗਨਰੇਗਾ, ਸਿੱਖਿਆ ਵਿਭਾਗ, SRLM ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ।

ਇਸ ਟਰੇਨਿੰਗ ਦੌਰਾਨ ਵੀਰਪਾਲ ਕੌਰ, ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸੁਖਵਿੰਦਰ ਸਿੰਘ  ਨੋਡਲ ਅਫਸਰ, ਕਰਮਜੀਤ ਕੌਰ APO ਮਗਨਰੇਗਾ, ਸਨਦੀਪ ਸਿੰਘ BPMSRLM, ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ, ਜਗਤਾਰ ਸਿੰਘ ਕਲਸਟਰ ਹੈੱਡ ਸਿੱਖਿਆ ਵਿਭਾਗ ਬਾਘਾਪੁਰਾਣਾ, ਹਰਜਿੰਦਰ ਕੌਰ ਸਿਹਤ ਵਿਭਾਗ, ਕੋਮਲ  ਬਾਂਸਲ ਸੁਪਰਵਾਈਜਰ, ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਇਲਾਵਾ ਪੰਚਾਇਤ ਸਕੱਤਰ/ ਗ੍ਰਾਮ ਸੇਵਕ ਆਦਿ ਹਾਜਰ ਰਹੇ।

administrator

Related Articles

Leave a Reply

Your email address will not be published. Required fields are marked *

error: Content is protected !!