logo

ਜ਼ਿਲ੍ਹਾ ਮੋਗਾ ਵਿੱਚ 4300 ਹੈਕਟੇਅਰ ਰਕਬੇ ਵਿੱਚ, ਕਿਸਾਨਾਂ ਨੇ ਬੀਜੀ ਮੂੰਗੀ : ਡਾ. ਗੁਰਪ੍ਰੀਤ ਸਿੰਘ !!

ਜ਼ਿਲ੍ਹਾ ਮੋਗਾ ਵਿੱਚ 4300 ਹੈਕਟੇਅਰ ਰਕਬੇ ਵਿੱਚ, ਕਿਸਾਨਾਂ ਨੇ ਬੀਜੀ ਮੂੰਗੀ : ਡਾ. ਗੁਰਪ੍ਰੀਤ ਸਿੰਘ !!

ਮੋਗਾ, 20 ਮਈ, (ਮੁਨੀਸ਼ ਜਿੰਦਲ)

“ਮੂੰਗੀ ਦੀ ਫ਼ਸਲ ਪ੍ਰੋਟੀਨ ਭਰਪੂਰ ਹੁੰਦੀ ਹੈ ਅਤੇ ਸਾਡੇ ਦੇਸ਼ ਵਿਚ ਦਾਲਾਂ ਦੀ ਮੰਗ ਬਹੁਤ ਜ਼ਿਆਦਾ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਦਾਲਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ। ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੁੰਦਾ ਹੈ, ਜੇਕਰ ਕਿਸਾਨ ਇਸ ਦੀ ਕਾਸ਼ਤ ਖੁਦ ਕਰੇ ਤਾਂ ਉਹ ਚੋਖਾ ਲਾਭ ਪ੍ਰਾਪਤ ਕਰ ਸਕਦਾ ਹੈ, ਅਤੇ ਅਨਾਜ ਦੇ ਭੰਡਾਰ ਵਿਚ ਵੀ ਆਪਣਾ ਬਹੁਮੁੱਲਾ ਯੋਗਦਾਨ ਪਾ ਸਕਦਾ ਹੈ।” ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਾ. ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਨੇ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿਚ ਮੂੰਗੀ ਦੇ ਖੇਤਾਂ ਦਾ ਦੌਰਾ ਕਰਨ ਸਮੇਂ ਕਹੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 4300 ਹੈਕਟੇਅਰ ਰਕਬੇ ਵਿਚ ਕਿਸਾਨਾਂ ਵੱਲੋਂ ਮੂੰਗੀ ਦੀ ਫਸਲ ਬੀਜੀ ਗਈ ਹੈ ਅਤੇ ਇਸ ਫਸਲ ਦੀ ਹਾਲਤ ਬਹੁਤ ਵਧੀਆ ਹੈ। ਕਿਤੇ ਵੀ ਕੀੜੇ ਮਕੌੜੇ ਜਾਂ ਬਿਮਾਰੀ ਦਾ ਹਮਲਾ ਅਜੇ ਤੱਕ ਨਹੀਂ ਹੈ। ਇਨਸਾਨ ਦੇ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਪੂਰਾ ਕਰਨ ਵਿਚ ਦਾਲਾਂ ਦੀ ਅਹਿਮ ਭੂਮਿਕਾ ਹੈ। ਇਸ ਲਈ ਹਰ ਕਿਸਾਨ ਨੂੰ ਆਪਣੀ ਜ਼ਮੀਨ ਦੇ ਕੁੱਝ ਹਿੱਸੇ ਵਿਚ ਦਾਲਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਕਿਸਾਨ ਆਲੂ ਦੀ ਬਿਜਾਈ ਵਾਲੇ ਖੇਤਾਂ ਵਿਚ ਜਾਂ ਕਣਕ ਦੀ ਫਸਲ ਕੱਟਣ ਉਪਰੰਤ ਤੁਰੰਤ ਦਾਲਾਂ ਦੀ ਬਿਜਾਈ ਕਰਦਾ ਹੈ ਤਾਂ ਉਹ ਵਾਧੂ ਆਮਦਨ ਪ੍ਰਾਪਤ ਕਰ ਸਕਦਾ ਹੈ ਅਤੇ ਮੂੰਗੀ ਦੀ ਫਸਲ ਕੱਟਣ ਉਪਰੰਤ ਘੱਟ ਸਮਾਂ ਲੈਣ ਵਾਲੀਆਂ ਬਾਸਮਤੀ ਦੀਆਂ ਕਿਸਮਾਂ ਦੀ ਲਵਾਈ ਕਰ ਸਕਦਾ ਹੈ। ਇਸ ਤਰ੍ਹਾਂ ਜਿੱਥੇ ਕਿਸਾਨ ਦੀ ਆਮਦਨ ਵਿਚ ਵਾਧਾ ਹੋਣਾ ਸੁਭਾਵਿਕ ਹੈ ਉੱਥੇ ਜ਼ਮੀਨ ਵਿਚ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਅਗਲੀ ਫਸਲ ਲਈ ਨਾਈਟ੍ਰੋਜਨ ਖਾਦਾਂ ਦੀ ਖਪਤ ਵੀ ਘਟੇਗੀ। ਖੇਤਾਂ ਦਾ ਦੌਰਾ ਕਰਨ ਸਮੇਂ ਡਾ: ਬਲਜਿੰਦਰ ਸਿੰਘ, ਸਹਾਇਕ ਪੌਦਾ ਸੁਰੱਖਿਆ ਅਫਸਰ, ਵਿਨੋਦ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਪ੍ਰਦੀਪ ਕੁਮਾਰ ਅਤੇ ਹਰਪ੍ਰੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਹਾਜ਼ਰ ਸਨ।

administrator

Related Articles

Leave a Reply

Your email address will not be published. Required fields are marked *

error: Content is protected !!