
ਮੋਗਾ, 21 ਮਈ, (ਮੁਨੀਸ਼ ਜਿੰਦਲ)
ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ, ਪੰਜਾਬ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ ਲਈ ਬਲਾਕ ਪੱਧਰ ਤੇ ਤਿੰਨ ਰੋਜਾ ਮੁੱਢਲਾ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਇਸਦੀ ਅਗਵਾਈ BDPO ਜਗਤਾਰ ਸਿੰਘ ਸਿੱਧੂ, ਇੰਚਾਰਜ ਬਾਘਾਪੁਰਾਣਾ ਦੀ ਅਗਵਾਈ ਹੇਠ ਹੋਈ। ਉਹਨਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ ਪੰਚਾਇਤ ਓਪਰੇਟਰ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ 2 ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, APO ਮਗਨਰੇਗਾ, ਸਿੱਖਿਆ ਵਿਭਾਗ, SRLM ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ।

ਇਸ ਟਰੇਨਿੰਗ ਦੌਰਾਨ ਵੀਰਪਾਲ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸੁਖਵਿੰਦਰ ਸਿੰਘ ਨੋਡਲ ਅਫਸਰ, ਪੰਚਾਇਤ ਸਕੱਤਰ/ ਗ੍ਰਾਮ ਸੇਵਕ, ਕਰਮਜੀਤ ਕੌਰ APO ਮਗਨਰੇਗਾ, ਸਨਦੀਪ ਸਿੰਘ BPMSRLM ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ, ਹਰਜਿੰਦਰ ਕੌਰ ਸਿਹਤ ਵਿਭਾਗ, ਕੋਮਲ ਬਾਂਸਲ ਸੁਪਰਵਾਈਜਰ, ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਜੇ.ਈ ਮਨਵਿੰਦਰ ਸਿੰਘ, ਜੇ.ਈ ਪਰਮਜੀਤ ਸਿੰਘ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਆਦਿ ਅਧਿਕਾਰੀ/ ਕਰਮਚਾਰੀ ਹਾਜਰ ਰਹੇ।