
ਮੋਗਾ 23 ਮਈ, (ਮੁਨੀਸ਼ ਜਿੰਦਲ)
ਪਿਛਲੇ ਦਿਨਾਂ ਵਿੱਚ, ਭਾਰਤ ਪਾਕਿਸਤਾਨ ਵਿੱਚਘਾਰ ਜੰਗ ਦੇ ਹਾਲਾਤਾਂ ਮੌਕੇ, ਫੀਲਡ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ, ਜਿਲਾ ਮੋਗਾ ਦੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਫੌਜ ਦੇ ਮੇਜਰ ਜਨਰਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਹ ਜਾਣਕਾਰੀ ਜਿਲਾ ਪੁਲਿਸ ਮੁੱਖੀ ਅਜੈ ਗਾਂਧੀ ਨੇ ‘ਮੋਗਾ ਟੁਡੇ ਨਿਊਜ਼’ ਦੀ ਟੀਮ ਨਾਲ ਸਾਂਝੀ ਕੀਤੀ। ਇਸ ਮੌਕੇ ਤੇ ਉਹਨਾਂ ਦੇ ਨਾਲ SPH ਸੰਦੀਪ ਸਿੰਘ ਮੰਡ ਅਤੇ SPD ਬਾਲ ਕ੍ਰਿਸ਼ਨ ਸਿੰਗਲਾ ਵੀ ਮੌਜੂਦ ਸਨ।


ਮੇਜਰ ਜਨਰਲ ਰਣਜੀਤ ਸਿੰਘ, ਪੁਲਿਸ ਮੁਲਜਮਾਂ ਨੂੰ ਸਨਮਾਨਿਤ ਕਰਦੇ ਹੋਏ।
ਉਹਨਾਂ ਦਸਿਆ ਕਿ ਅਪ੍ਰੇਸ਼ਨ ਸਿੰਧੂਰ ਮੌਕੇ ਸ:ਥ: ਬਲਵਿੰਦਰ ਸਿੰਘ ਸੈਨਾ ਕਲਰਕ ਡੀ.ਪੀ.ਓ ਮੋਗਾ, ਸ:ਥ: ਰਣਜੀਤ ਸਿੰਘ ਇੰਚਾਰਜ ਸਕਿਉਰਟੀ ਬ੍ਰਾਂਚ ਡੀ.ਪੀ.ਓ ਮੋਗਾ ਅਤੇ ਸੀਨੀਅਰ ਕਾਂਸਟੇਬਲ ਚਰਨਜੀਤ ਸਿੰਘ ਨੂੰ ਜੰਗ ਦੇ ਪੈਦਾ ਹੋਏ ਹਾਲਾਤਾਂ ਦਰਮਿਆਨ ਫੀਲਡ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜਿਸ ਲਈ ਉਹਨਾਂ ਵੱਲੋਂ ਇਹਨਾਂ ਦੀ ਸ਼ਿਫਾਰਸ ਕੀਤੀ ਗਈ ਸੀ। ਜਿਸਦੇ ਚਲਦਿਆਂ ਸ਼ੁਕਰਵਾਰ ਨੂੰ ਫੌਜ ਵੱਲੋਂ ਫਿਰੋਜਪੁਰ ਵਿੱਖੇ ਰੱਖੇ ਗਏ ਇਕ ਸਧਾਰਨ, ਲੇਕਿਨ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ:ਥ: ਬਲਵਿੰਦਰ ਸਿੰਘ, ਸ:ਥ: ਰਣਜੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਚਰਨਜੀਤ ਸਿੰਘ ਨੂੰ ਫੌਜ ਦੇ ਮੇਜਰ ਜਨਰਲ ਰਣਜੀਤ ਸਿੰਘ ਮਨਰਾਲ ਵੱਲੋ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। SSP ਅਜੈ ਗਾਂਧੀ ਨੇ ਆਪਣੇ ਜਿਲੇ ਦੇ ਤਿੰਨਾਂ ਹੀ ਪੁਲਿਸ ਮੁਲਾਜਮਾਂ ਵੱਲੋਂ ਵਧੀਆ ਕਾਰਗੁਜਾਰੀ ਤੇ ਉਹਨਾਂ ਨੂੰ ਵਧਾਈ ਦਿੱਤੀ ਤੇ ਆਸ ਕੀਤੀ ਕਿ ਭਵਿੱਖ ਵਿਚ ਵੀ ਜਿਲਾ ਮੋਗਾ ਪੁਲਿਸ ਦੇ ਬਾਕੀ ਮੁਲਾਜ਼ਮ ਵੀ ਇਸੇ ਤਰਾਂ ਵਧੀਆ ਕਾਰਗੁਜਾਰੀ ਕਰਨਗੇ।
ਅਸੀਂ ਵੀ ‘ਮੋਗਾ ਟੁਡੇ ਨਿਊਜ਼’ ਦੀ ਟੀਮ ਵੱਲੋਂ ਜਿਲਾ ਪੁਲਿਸ ਦੇ ਤਿੰਨੋਂ ਹੀ ਪੁਲਿਸ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ, ਇਹੀ ਆਸ ਕਰਾਂਗੇ ਕਿ ਬਾਕੀ ਦੇ ਪੁਲਿਸ ਮੁਲਾਜ਼ਮ ਵੀ, ਇਹਨਾਂ ਸਨਮਾਨਿਤ ਹੋਣ ਵਾਲੇ ਮੁਲਾਜਮਾਂ ਤੋਂ ਸੇਧ ਲੈਕੇ ਵਧੀਆ ਕਾਰਗੁਜਾਰੀ ਕਰਨਗੇ।