
ਮੋਗਾ 24 ਮਈ, (ਮੁਨੀਸ਼ ਜਿੰਦਲ)
ਆਓ, ਪਹਿਲਾਂ ਜਰਾ ਤੁਸੀਂ ਇੱਕ ਨਜ਼ਰ, ਇਸ ਵੀਡੀਓ ਤੇ ਮਾਰ ਲਵੋ।

ਇਹ ਨਜ਼ਾਰਾ ਸੀ, ਸ਼ਨੀਵਾਰ ਨੂੰ, ਜਿਲਾ ਮੋਗਾ ਦੀ ਵੱਖੋ ਵੱਖ ਅਦਾਲਤਾਂ ਦਾ। ਤੇ ਤੁਸੀਂ ਆਪਣੀ ਸਕਰੀਨ ਤੇ ਵੇਖਿਆ ਕਿ ਕਿਸ ਤਰ੍ਹਾਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਖੁਦ ਵੱਖੋ ਵੱਖ ਅਦਾਲਤਾਂ ਵਿੱਚ ਜਾ ਕੇ, ਜਿੱਥੇ ਮਾਮਲਿਆਂ ਨੂੰ ਬਰੀਕੀ ਨਾਲ ਪੜ੍ਹਕੇ ਸਮਝ ਰਹੇ ਸਨ, ਉਥੇ ਹੀ, ਉਹ ਮਾਮਲੇ ਦੀ ਦੋਵੇਂ ਧਿਰਾਂ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਕੁਝ ਸਮਝਾਉਂਦੇ ਵੀ ਨਜਰ ਆ ਰਹੇ ਸਨ। ਤੇ ਜਦੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਵੱਲੋਂ ਵੱਖੋ ਵੱਖ ਅਦਾਲਤਾਂ ਦਾ ਦੌਰਾ ਕੀਤਾ ਗਿਆ, ਤਾਂ ਉਸ ਵੇਲੇ ਉਹਨਾਂ ਦੇ ਨਾਲ, ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜੱਜ ਕਿਰਨ ਜਯੋਤੀ ਵੀ ਮੌਜੂਦ ਸਨ।
ਕੀ ਹੈ ਪੂਰਾ ਮਾਮਲਾ ? ਕਿਉਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ, ਇੱਕੋ ਦਿਨ ਵੱਖੋ ਵੱਖ ਅਦਾਲਤਾਂ ਵਿੱਚ ਗਏ ? ਇਸ ਸਬੰਧੀ ‘ਮੋਗਾ ਟੁਡੇ ਨਿਊਜ਼’ ਦੀ ਟੀਮ ਨੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਨਾਲ ਖਾਸ ਗੱਲਬਾਤ ਕਰਕੇ ਉਹਨਾਂ ਤੋਂ ਇਸ ਸੰਬੰਧੀ ਵਧੇਰੇ ਜਾਣਕਾਰੀ ਹਾਸਿਲ ਕੀਤੀ।