logo

ਭ੍ਰਿਸ਼ਟਾਚਾਰ, ਧੱਕੇਸ਼ਾਹੀ ਅਤੇ ਬੇਇਨਸਾਫੀ ਖਿਲਾਫ, ਸਿਵਲ ਸੁਸਾਇਟੀ ਮੋਗਾ ਦਾ ਹੋਇਆ ਗਠਨ !!

ਭ੍ਰਿਸ਼ਟਾਚਾਰ, ਧੱਕੇਸ਼ਾਹੀ ਅਤੇ ਬੇਇਨਸਾਫੀ ਖਿਲਾਫ, ਸਿਵਲ ਸੁਸਾਇਟੀ ਮੋਗਾ ਦਾ ਹੋਇਆ ਗਠਨ !!

ਮੋਗਾ 3 ਜੂਨ (ਮੁਨੀਸ਼ ਜਿੰਦਲ)

ਆਮ ਲੋਕਾਂ ਨੂੰ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਧੱਕੇਸ਼ਾਹੀਆਂ ਅਤੇ ਬੇਇਨਸਾਫ਼ੀਆਂ ਖਿਲਾਫ ਲਾਮਬੰਦ ਕਰਨ ਅਤੇ ਲੜਾਈ ਦੇ ਸਮਰੱਥ ਬਨਾਉਣ ਦੇ ਮਕਸਦ ਨਾਲ ਸਮਾਜ ਚਿੰਤਕ ਲੋਕਾਂ ਵੱਲੋਂ ਸਿਵਲ ਸੁਸਾਇਟੀ ਮੋਗਾ ਦਾ ਗਠਨ ਕੀਤਾ ਗਿਆ। ਇਸ ਸਬੰਧੀ ਗਿੱਲ ਹਸਪਤਾਲ ਮੋਗਾ ਵਿਖੇ ਹੋਈ ਇੱਕ ਭਰਵੀਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਸਿਵਲ ਸੁਸਾਇਟੀ ਮੋਗਾ ਦੀ ਚੋਣ ਕੀਤੀ ਗਈ। ਡਾ ਕੁਲਦੀਪ ਸਿੰਘ ਗਿਲ ਅਤੇ ਅਜੇ ਗੋਰਾ ਸੂਦ ਨੂੰ ਐਡਵਾਈਜ਼ਰੀ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਜਦਕਿ ਵੀ.ਪੀ ਸੇਠੀ ਨੂੰ ਦਫਤਰ ਇੰਚਾਰਜ ਲਗਾਇਆ ਗਿਆ। ਸੁਸਾਇਟੀ ਦੀਆਂ ਗਤੀਵਿਧੀਆਂ ਚਲਾਉਣ ਲਈ ਪੰਜ ਮੈਂਬਰੀ ਪ੍ਰਜੀਡੀਅਮ ਬਣਾਈ ਗਈ, ਜਿਸ ਵਿੱਚ ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਬੇਅੰਤ ਕੌਰ ਗਿੱਲ, ਕੇ.ਐਸ ਮਾਨ ਅਤੇ ਮਹਿੰਦਰ ਪਾਲ ਲੂੰਬਾ ਨੂੰ ਪ੍ਰਜੀਡੀਅਮ ਮੈੰਬਰ ਨਿਯੁਕਤ ਕੀਤਾ ਗਿਆ ਜਦਕਿ ਹਰਭਜਨ ਸਿੰਘ ਬਹੋਨਾ, ਅਮਰਦੀਪ ਅਨੇਜਾ, ਸਾਰਜ ਸਿੰਘ ਕਾਲਾ ਸੰਧੂ, ਚਮਕੌਰ ਚੰਦ ਕੌਰੀ, ਦਿਆਲ ਸਿੰਘ, ਨਿਰਮਲ ਸਿੰਘ, ਜਬਰਜੰਗ ਸਿੰਘ, ਕੰਵਲਜੀਤ ਮਹੇਸਰੀ, ਮਲਵਿੰਦਰ ਸਿੰਘ ਗਰੇਵਾਲ, ਬੂਟਾ ਸਿੰਘ ਔਲਖ, ਗੁਰਨਾਮ ਸਿੰਘ ਲਵਲੀ, ਮਨਿੰਦਰ ਸਿੰਘ ਬੇਦੀ, ਪ੍ਰੇਮ ਕੁਮਾਰ, ਬਲਵੀਰ ਸਿੰਘ ਪਾਂਧੀ, ਤੇਜਾ ਸਿੰਘ, ਸਹਿਜ ਦੇਵਗਨ, ਅਕਬਰ ਚੜਿੱਕ, ਐਡ ਦਿਨੇਸ਼ ਗਰਗ, ਜਗਜੀਵਨ ਸਿੰਘ, ਜਸਪਾਲ ਸਿੰਘ ਨੂੰ ਐਗਜੈਕਟਿਵ ਮੈੰਬਰ ਨਿਯੁਕਤ ਕੀਤਾ ਗਿਆ। 

ਇਸ ਮੌਕੇ ਡਾ. ਕੁਲਦੀਪ ਸਿੰਘ ਗਿੱਲ ਨੇ ਮੇਨ ਬਾਜ਼ਾਰ ਮੋਗਾ ਵਿੱਚ ਸਿਵਲ ਸੁਸਾਇਟੀ ਮੋਗਾ ਦੀਆਂ ਗਤੀਵਿਧੀਆਂ ਚਲਾਉਣ ਲਈ ਦਫਤਰ ਦੇਣ ਦਾ ਐਲਾਨ ਕਰਦਿਆਂ ਗੁਰੂ ਸਹਿਬਾਨਾਂ ਵੱਲੋਂ ਦਿਖਾਏ ਮਾਰਗ ਤੇ ਚਲਦਿਆਂ ਪੰਜਾਬ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸੰਵਾਦ ਰਚਾਉਣ, ਗਿਆਨ ਹਾਸਲ ਕਰਨ ਅਤੇ ਖੁੱਲ੍ਹ ਕੇ ਬੋਲਣ ਦੀ ਲੋੜ ਹੈ। ਅਸੀਂ ਪੰਜਾਬੀ ਲੋਕ ਬੌਧਿਕ ਪੱਖੋੰ ਪਛੜ ਰਹੇ ਹਾਂ, ਇਸ ਲਈ ਸਮਾਜ ਵਿੱਚ ਬੌਧਿਕ ਅਮੀਰੀ ਪੈਦਾ ਕਰਨ ਦੀ ਲੋੜ ਹੈ। ਇਸ ਮੌਕੇ ਬੋਲਦਿਆਂ ਬਲਵਿੰਦਰ ਸਿੰਘ ਰੋਡੇ, ਬੇਅੰਤ ਕੌਰ ਗਿੱਲ, ਅਮਰਜੀਤ ਸਿੰਘ ਜੱਸਲ, ਕੇ.ਐਸ ਮਾਨ, ਮਹਿੰਦਰ ਪਾਲ ਲੂੰਬਾ, ਵੀ.ਪੀ ਸੇਠੀ, ਬੂਟਾ ਸਿੰਘ, ਦਿਨੇਸ਼ ਗਰਗ, ਨਿਰਮਲ ਸਿੰਘ, ਅਮਰ ਅਨੇਜਾ, ਮਨਿੰਦਰ ਬੇਦੀ ਅਤੇ ਅਜੇ ਗੋਰਾ ਸੂਦ ਨੇ ਸਮਾਜ ਦੇ ਮੌਜੂਦਾ ਹਾਲਾਤਾਂ ਦਾ ਵਰਨਣ ਕਰਦਿਆਂ ਹਾਲਾਤਾਂ ਨੂੰ ਸੁਧਾਰਨ ਲਈ ਸਿਵਲ ਸੁਸਾਇਟੀ ਦੀ ਲੋੜ ਤੇ ਜ਼ੋਰ ਦਿੱਤਾ। ਚੁਣੀ ਗਈ ਟੀਮ ਵੱਲੋਂ ਇਮਾਨਦਾਰੀ ਨਾਲ ਸੁਸਾਇਟੀ ਦੇ ਸੰਵਿਧਾਨ ਮੁਤਾਬਕ, ਲੋਕ ਹਿੱਤਾਂ ਲਈ ਕੰਮ ਕਰਨ ਦਾ ਵਾਅਦਾ ਕੀਤਾ।

administrator

Related Articles

Leave a Reply

Your email address will not be published. Required fields are marked *

error: Content is protected !!