
ਮੋਗਾ 01 ਜੁਲਾਈ (ਮੁਨੀਸ਼ ਜਿੰਦਲ)
ਕੌਮੀ ਡਾਕਟਰ ਦਿਵਸ ਮੌਕੇ ਮੰਗਲਵਾਰ ਨੂੰ ਜਿਲੇ ਦੇ ਸਮੂਹ ਮੈਡੀਕਲ ਅਫ਼ਸਰਾਂ ਨੇ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮੋਹਿੰਦਰਾ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸਿਵਿਲ ਸਰਜਨ ਨੇ ਸਭ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕੌਮੀ ਡਾਕਟਰ ਦਿਵਸ ਮੌਕੇ ਦੇਸ਼ ਦੇ ਸਾਰੇ ਮਿਹਨਤਕਸ਼ ਡਾਕਟਰਾਂ ਨੂੰ ਦਿਲੋਂ ਸਲਾਮ, ਜੋ ਸਾਡੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਸਖ਼ਤ ਮਿਹਨਤ ਕਰਦੇ ਹਨ। ਦੇਸ਼ ਦੇ ਮਹਾਨ ਅਤੇ ਪ੍ਰਸਿੱਧ ਡਾ. ਬਿਧਾਨ ਚੰਦਰ ਰੌਏ ਜੀ ਦੇ ਜਨਮ ਦਿਵਸ ਮੌਕੇ ਉਹਨਾਂ ਦੀ ਦੇਸ਼ ਪ੍ਰਤੀ ਸੇਵਾ ਭਾਵਨਾ ਤੇ ਸਿਹਤ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦੇ ਹੋਏ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਡਾਕਟਰ ਗਗਨਦੀਪ ਸਿੰਘ ਸਿੱਧੂ ਐੱਸ ਐਮ ਓ ਮੋਗਾ ਅਤੇ ਪ੍ਰਧਾਨ ਪੀ ਸੀ ਐਮ ਐਸ ਦੀ ਅਗਵਾਈ ਹੇਠ ਮੈਡੀਕਲ ਅਫ਼ਸਰਾਂ ਨੇ ਸਿਵਿਲ ਸਰਜਨ ਮੋਗਾ ਨੂੰ ਹਰੇ ਭਰੇ ਗੁਲਦਸਤੇ ਦੇ ਕੇ ਖੁਸ਼ੀ ਦਾ ਇਜਹਾਰ ਕੀਤਾ।