
ਮੋਗਾ 27 ਜੁਲਾਈ, (ਮੁਨੀਸ਼ ਜਿੰਦਲ/ ਮਨੀਸ਼ ਗਰਗ)
ਸ਼ਹਿਰ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ, ਨੀਲਾ ਗਰੁੱਪ ਸੋਸਾਇਟੀ ਵੱਲੋਂ ਪਿਛਲੇ 5 ਸਾਲੂ ਤੋਂ ਗਰੀਬ ਲੋਕਾਂ ਦੀ ਭਲਾਈ ਲਈ ਅਨੇਕਾਂ ਹੀ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਨੀਲਾ ਗਰੁੱਪ ਸੋਸਾਇਟੀ ਵਲੋਂ ਐਤਵਾਰ ਨੂੰ ਹਰ ਮਹੀਨੇ ਦੀ ਤਰਾਂ 25 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਲਾ ਗਰੁੱਪ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਕੁਮਾਰ ਨੀਲਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਵਿੱਚ ਲੰਗਰ (ਭੋਜਨ) ਤਿਆਰ ਕਰਕੇ ਲੜੋ ਵੰਦ ਪਰਿਵਾਰਾ ਨੂੰ ਨੀਲਾ ਗਰੁੱਪ ਵੱਲੋਂ ਘਰ ਘਰ ਪਹੁੰਚਾਇਆ ਗਿਆ ਸੀ। ਕਰੋਨਾ ਮਹਾਂਮਾਰੀ ਖਤਮ ਹੋਣ ਤੋਂ ਬਾਅਦ ਵੀ ਨੀਲਾ ਗਰੁੱਪ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਦਵਾਈਆਂ ਆਦਿ ਵੰਡਣਾ ਸ਼ੁਰੂ ਕੀਤਾ ਗਿਆ ਸੀ, ਤੇ ਅੱਜ ਨੀਲਾ ਗਰੁੱਪ ਸੋਸਾਇਟੀ ਨੂੰ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦਿਆਂ ਪੂਰੇ 5 ਸਾਲ ਹੋ ਗਏ ਹਨ। ਜਤਿੰਦਰ ਕੁਮਾਰ ਨੀਲਾ ਨੇ ਅੱਗੇ ਕਿਹਾ ਕਿ ਅੱਜ ਵੱਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਗਰੀਬ ਲੋਕਾਂ ਦਾ ਗੁਜ਼ਾਰਾਂ ਮੁਸ਼ਕਿਲ ਕਰ ਦਿੱਤਾ ਹੈ ਅਤੇ ਸਾਡੀ ਨੀਲਾ ਗਰੁੱਪ ਸੋਸਾਇਟੀ ਵੱਲੋਂ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ 25 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਸਾਨੂੰ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨ ਨਾਲ ਖ਼ੁਸ਼ੀ ਮਿਲਦੀ ਹੈ। ਉਹਨਾਂ ਵਿਸ਼ਵਾਸ ਦਵਾਇਆ ਕਿ ਭਵਿੱਖ ਵਿੱਚ ਵੀ ਸੋਸਾਇਟੀ ਵੱਲੋਂ ਇੰਦਾ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਜਾਰੀ ਰਹੇਗੀ।
ਇਸ ਮੌਕੇ ਤੇ ਸੋਨੂੰ ਧਮੀਜਾ, ਲਾਟੀ ਧਮੀਜਾ, ਮਨੀਸ਼ ਗਰਗ, ਸਤੀਸ਼ ਕੁਮਾਰ ਬੱਲੀ, ਕਿ੍ਸ਼ਨ ਦੂਬੇ, ਸੋਨੂੰ ਕੱਰਵਲ, ਦੀਪਕ ਸਿੱਕਾ, ਅਮਿਤ ਅਰੋੜਾ, ਜੋਨੀ ਝਾਬ, ਕਾਲਾ ਛਾਬੜਾ, ਸੋਨੂੰ ਕਰਵਲ, ਵਿਕਾਸ ਕਪੂਰ, ਡਿੰਪਲ ਗਾਬਾ, ਹੈਪੀ ਚੋਧਰੀ, ਰਿਸ਼ੀ ਸ਼ਰਮਾ, ਲੱਕੀ ਗਿਲ, ਬਲਜਿੰਦਰ ਸਿੱਧੂ, ਭੋਲਾ ਮੋਗਾ, ਹਰਮਨ ਸਿੱਧੂ, ਅਰਸ਼, ਦੀਪਕ ਬੇਦੀ, ਰਿਸ਼ੀ ਸਰਮਾ, ਸੋਨੂੰ ਢਿਲੋਂ, ਪਰਸ਼ੋਤਮ ਲਾਲ ਆਦਿ ਹਾਜ਼ਰ ਹੋਏ।