logo

पंजाब सरकार की पैंशनर्ज विरोधी निति, ना इंसाफ़ी: प्रधान भजन सिंह गिल

पंजाब सरकार की पैंशनर्ज विरोधी निति, ना इंसाफ़ी: प्रधान भजन सिंह गिल

ਜਲੰਧਰ/ ਮੋਗਾ 30 ਦਸੰਬਰ (ਗਿਆਨ ਸਿੰਘ)

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਦੀ ਮੀਟਿੰਗ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ ਵਿਖੇ ਹੋਈ। ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿੱਚ ਜਥੇਬੰਦੀ ਨਾਲ ਸਬੰਧਤ ਸੂਬਾ ਕਮੇਟੀ ਮੈਂਬਰਜ ਅਤੇ ਜਿਲ੍ਹਿਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਨੇ ਸ਼ਮੂਲੀਅਤ ਕੀਤੀ। ਜਥੇਬੰਦੀ ਨੇ ਸਾਲ 2024 ਨੂੰ ਅਲਵਿਦਾ ਕਹਿੰਦਿਆਂ ਸਾਲ 2025 ਦਾ ਕੈਲੰਡਰ ਪੰਜਾਬ ਦੇ ਪੈਨਸ਼ਨਰਾਂ ਲਈ ਜਾਰੀ ਕੀਤਾ। ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਜਥੇਬੰਦੀ ਦੇ ਕੈਲੰਡਰ ਦੀ ਮਹੱਤਤਾ ਬਾਰੇ ਦੱਸਿਆ ਕਿ ਜੱਥੇਬੰਦੀ ਦੀ ਤਾਕਤ ਅਤੇ ਪਸਾਰੇ ਲਈ ਸਾਲਾਨਾ ਕੈਲੰਡਰ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ। ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਜਾਣਕਾਰੀ ਦਿੱਤੀ ਕਿ ਇਹ ਕੈਲੰਡਰ ਪੰਜਾਬ ਦੇ ਪੈਨਸ਼ਨਰਾਂ ਤੱਕ ਪਹੁੰਚਦਾ ਕਰਨ ਲਈ ਸਾਰੇ ਸੂਬਾ ਕਮੇਟੀ ਮੈਂਬਰਾਂ ਦੀ ਜਿੰਮੇਵਾਰੀ ਲਗਾਈ ਗਈ ਹੈ ਅਤੇ ਮੰਗ ਅਨੁਸਾਰ ਜਿਲਿਆਂ ਲਈ ਕੈਲੰਡਰ ਵੰਡ ਕੀਤੀ ਗਈ ਹੈ। ਜੱਥੇਬੰਦੀ ਦੇ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਚੱਲੇ ਸਾਂਝੇ ਸੰਘਰਸ਼ਾਂ ਬਾਰੇ ਆਪਣੇ ਵਿਚਾਰ ਰੱਖੇ ਅਤੇ ਮੁਲਾਜਮ ਪੈਨਸ਼ਨਰ ਸਾਂਝੇ ਫਰੰਟ ਦੀ ਕਾਰਗੁਜਾਰੀ ਦਾ ਮੁਲੰਕਣ ਕੀਤਾ।

ਜਲੰਧਰ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਔਹਦੇਦਾਰ 2025 ਦਾ ਕਲੈਂਡਰ ਜਾਰੀ ਕਰਦੇ ਹੋਏ। (ਫੋਟੋ: ਗਿਆਨ ਸਿੰਘ)

ਸੂਬਾ ਕਮੇਟੀ ਮੈਂਬਰਾਂ, ਸੱਤ ਪ੍ਰਕਾਸ਼ ਪਠਾਨ ਕੋਟ, ਲੈਕ: ਸੁਖਮੰਦਰ ਸਿੰਘ ਮੋਗਾ, ਸੁੱਚਾ ਸਿੰਘ ਕਪੂਰਥਲਾ, ਬੂਟਾ ਸਿੰਘ ਚਿਮਨੇਵਾਲਾ ਫਾਜਿਲਕਾ, ਇੰਦਰਜੀਤ ਸਿੰਘ ਖੀਵਾ ਫਰੀਦਕੋਟ, ਦਰਸ਼ਨ ਸਿੰਘ ਉਟਾਲ, ਆਤਮ ਤੇਜ ਸ਼ਰਮਾਂ,  ਨਰਿੰਦਰ ਸਿੰਘ ਗੋਲੀ, ਬਹਾਦੁਰ ਸਿੰਘ ਮੁਲਾਜਮ ਕੇਂਦਰ, ਜਸਵਿੰਦਰ ਸਿੰਘ ਆਹਲੂ ਵਾਲੀਆ, ਬਲਵੀਰ ਸਿੰਘ ਜਲਾਲਾਬਾਦ, ਜੁਗਿੰਦਰ ਰਾਏ ਲੁਧਿਆਣਾ ਨੇ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਦੀਆਂ ਮੰਗਾਂ, ਛੇਵੇਂ ਪੇ ਕਮਿਸ਼ਨ ਦੁਆਰਾ ਸਿਫਾਰਸ਼ ਕੀਤੇ 2.59 ਗੁਣਾਕ ਅਤੇ ਨੈਸ਼ਨਲ ਆਧਾਰ ਤੇ ਪੈਨਸ਼ਨਾਂ ਫਿਕਸ ਕਰਨ ਬਾਰੇ ਧਾਰੀ ਚੁੱਪ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਪੈਨਸ਼ਨ ਸੁਧਾਈ ਦਾ ਸਾਢੇ ਪੰਜ ਸਾਲ ਦਾ ਬਕਾਇਆ ਪੈਂਨਸ਼ਨਰਾਂ ਨੂੰ ਦੇਣ ਦੀ ਬਜਾਏ ਮਾਨਯੋਗ ਹਾਈ ਕੋਰਟ ਵਿੱਚ ਦਿੱਤੇ ਮਸੌਦੇ ਮੁਤਾਬਕ ਇਸ ਨੂੰ ਘੱਟ ਪਾਇਆ ਜਾ ਰਿਹਾ ਹੈ। 35000 ਪੈਨਸ਼ਨਰ, ਜੋ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ, ਜੋ 80- 90 ਸਾਲ ਦੀ ਉਮਰ ਵਿੱਚ ਜਿੰਦਗੀ ਅਤੇ ਮੌਤ ਵਿਚਕਾਰ ਬਕਾਏ ਉਡੀਕ ਰਹੇ ਹਨ, ਉਹਨਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ। 75 ਸਾਲ ਤੋਂ ਹੇਠਾਂ ਬੁਢਾਪੇ ਵਿੱਚ ਜਿੰਦਗੀ ਬਸਰ ਕਰ ਰਹੇ ਪੈਨਸ਼ਨਰਾਂ ਨੂੰ ਬਕਾਇਆ ਦੇਣ ਲਈ ਸਾਢੇ ਤਿੰਨ ਸਾਲ ਵਿੱਚ ਭਾਵ 2028 ਤੱਕ ਦੇਣ ਦੇ ਮਨਸੂਬੇ ਪੇਸ਼ ਕੀਤੇ ਜਾ ਰਹੇ ਹਨ। ਡੀ.ਏ ਕੇਂਦਰ ਨਾਲੋਂ ਡੀ ਲਿੰਕ ਕੀਤਾ ਹੋਇਆ ਹੈ ਅਤੇ ਉਸ ਦਾ 252 ਮਹੀਨੇ ਦਾ ਬਕਾਇਆ ਕਿਸ ਖੂਹ ਖਾਤੇ ਪਾਇਆ ਜਾਵੇਗਾ, ਇਸ ਬਾਰੇ ਵੀ ਸਰਕਾਰ ਦੀ ਬਦਨੀਤੀ ਸਾਫ਼ ਝਲਕ ਰਹੀ ਹੈ।

ਇਸ ਦੌਰਾਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ 22 ਦਸੰਬਰ ਨੂੰ ਹੋਈ ਮੀਟਿੰਗ ਦੇ ਵੇਰਵੇ ਵੀ ਸਾਂਝੇ ਕੀਤੇ ਗਏ ਅਤੇ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਅਗਲਾ ਸੰਘਰਸ਼ ਦਾ ਆਗਾਜ਼ ਫਰਵਰੀ ਦੇ ਸ਼ੁਰੂ ਵਿੱਚ ਕੀਤਾ ਜਾਵੇ। ਪੰਜਾਬ ਪੱਧਰ ਤੇ ਸੂਬਾ ਰੈਲੀ ਜਾਂ ਐਸ.ਐਲ.ਏਜ ਦੇ ਘਰਾਂ ਅੱਗੇ ਪੱਕੇ ਮੋਰਚੇ, ਗ੍ਰਿਫ਼ਤਾਰੀਆਂ ਜਾਂ ਕੋਈ ਹੋਰ ਰੂਪ ਵਿੱਚ ਤਿੱਖਾ ਸੰਘਰਸ਼, ਬੱਜਟ ਸੈਸ਼ਨ ਨੂੰ ਧਿਆਨ ਵਿੱਚ ਰੱਖ ਕੇ ਉਲੀਕਿਆ ਜਾਵੇ। ਸੂਬਾ ਪ੍ਰੈਸ ਸਕੱਤਰ ਸੁਲੱਖਣ ਸਿੰਘ ਭਗਤਾ ਭਾਈ ਨੇ ਪ੍ਰੈਸ ਲਈ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੂਬਾ ਕਮੇਟੀ ਨੇ ਵਿੱਛੋੜਾ ਦੇ ਗਏ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਸੂਬਾ ਕਮੇਟੀ ਮੈਂਬਰ ਮਦਨ ਲਾਲ ਕੰਡਾ ਅਤੇ ਗੁਰਬਚਨ ਸਿੰਘ ਵਿਰਦੀ, ਭੁਪਿੰਦਰ ਕੌਰ ਧਰਮ ਪਤਨੀ ਦਰਬਾਰਾ ਸਿੰਘ, ਵਿਪਨ ਦਿਉੜਾ, ਖਜਾਨ ਚੰਦ ਪਠਾਨਕੋਟ ਅਤੇ ਇੰਦਰਜੀਤ ਕੌਰ ਮੁਕੇਰੀਆਂ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਨਵੇੰ ਸਾਲ 2025 ਲਈ ਸ਼ੁਭਕਾਵਾਂ ਭੇਂਟ ਕੀਤੀਆਂ ਗਈਆਂ।

administrator

Related Articles

Leave a Reply

Your email address will not be published. Required fields are marked *

error: Content is protected !!