
ਮੋਗਾ 7 ਅਗਸਤ, (ਮੁਨੀਸ਼ ਜਿੰਦਲ)
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜ਼ੋ ਹਰੇਕ ਖਪਤਕਾਰ ਕੋਲ ਮਿਲਾਵਟ ਰਹਿਤ ਦੁੱਧ ਪਹੁੰਚਦਾ ਹੋਵੇ ਅਤੇ ਇਸ ਬਾਰੇ ਉਨ੍ਹਾ ਨੂੰ ਵੀ ਗਿਆਨ ਹੋਵੇ।

ਇਸ ਦੀ ਲਗਾਤਾਰਤਾ ਵਿੱਚ ਸੁਰਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਦੀ ਅਗਵਾਈ ਹੇਠ ”ਦੁੱਧ ਖਪਤਕਾਰ ਜਾਗਰੂਕਤਾ ਕੈਂਪ” ਲਗਾਇਆ ਗਿਆ। ਇਹ ਕੈਂਪ ਬਾਘਾਪੁਰਾਣਾ ਦੇ ਵਾਰਡ ਨੰਬਰ 14 ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਆਯੋਜਿਤ ਕੀਤਾ ਗਿਆ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨੇ ਦੱਸਿਆ ਕਿ ਇਸ ਕੈਂਪ ਵਿੱਚ ਦੁੱਧ ਦੇ 26 ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 8 ਸੈਂਪਲਾਂ ਵਿੱਚ ਵਾਧੂ ਪਾਣੀ ਪਾਇਆ ਗਿਆ ਅਤੇ ਬਾਕੀ ਸੈਂਪਲ ਮਿਆਰ ਅਨੁਸਾਰ ਪਾਏ ਗਏ ਹਨ। ਕਿਸੇ ਵੀ ਸੈਂਪਲ ਵਿੱਚ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਦੁੱਧ ਖਪਤਕਾਰਾਂ ਦੀ ਜਾਗਰੂਕਤਾ ਲਈ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਦੇ ਰਹਿਣਗੇ।
ਇਸ ਮੌਕੇ ਡੇਅਰੀ ਵਿਕਾਸ ਇੰਪੈਕਟਰ ਨਵਦੀਪ ਸਿੰਘ, ਦਰਸ਼ਪ੍ਰੀਤ ਸਿੰਘ ਤੋਂ ਇਲਾਵਾ ਕੈਂਪ ਦੇ ਪ੍ਰਬੰਧਕ ਤਿਲਕ ਰਾਮ ਅਤੇ ਗੁਰਦੀਪ ਸਿੰਘ ਮੌਜੂਦ ਸਨ।