logo

ਪਿਆਰੇ ਲਾਲ ਸ਼ਰਮਾ ਨੂੰ ਵੱਖ ਵੱਖ ਸ਼ਖਸ਼ੀਅਤਾਂ ਨੇ ਦਿੱਤੀ ਨਿੱਘੀ ਸ਼ਰਧਾਂਜਲੀ

ਪਿਆਰੇ ਲਾਲ ਸ਼ਰਮਾ ਨੂੰ ਵੱਖ ਵੱਖ ਸ਼ਖਸ਼ੀਅਤਾਂ ਨੇ ਦਿੱਤੀ ਨਿੱਘੀ ਸ਼ਰਧਾਂਜਲੀ

ਮੋਗਾ 21 ਅਗਸਤ, (ਮੁਨੀਸ਼ ਜਿੰਦਲ)

ਸਿਹਤ ਵਿਭਾਗ ਦੇ ਮੀਡੀਆ ਇੰਚਾਰਜ ਅੰਮ੍ਰਿਤ ਸ਼ਰਮਾ ਦੇ ਪਿਤਾ ਪਿਆਰੇ ਲਾਲ ਸ਼ਰਮਾ ਸੇਵਾ ਮੁਕਤ ਇੰਸਪੈਕਟਰ PRTC ਦੇ ਅਚਨਚੇਤ ਅਕਾਲ ਚਲਾਣਾ ਕਰ ਜਾਣ ਤੇ ਬਾਬਾ ਜੈਤਿਆਨਾ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੇ ਨਿਮਿਤ  ਅੰਤਿਮ ਅਰਦਾਸ ਅਤੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਇਲਾਕੇ ਦੀਆਂ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਪਿਆਰੇ ਲਾਲ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਤੋਂ ਇਲਾਵਾ ਧਾਰਮਿਕ ਸ਼ਖਸੀਅਤਾਂ ਬਾਬਾ ਗੰਗਾ ਰਾਮ ਵਿਵੇਕ ਆਸ਼ਰਮ ਜਲਾਲ, ਬਾਬਾ ਰਿਸ਼ੀ ਰਾਮ ਵਿਵੇਕ ਆਸ਼ਰਮ ਜੈਤੋ ਅਤੇ ਰਾਜਨੀਤਿਕ ਆਗੂਆਂ ਭੋਲਾ ਸਿੰਘ ਵਿਰਕ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ,  ਪਰਵੀਨ ਸ਼ਰਮਾ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਮੋਗਾ, ਇਕਬਾਲ ਭਾਰਤੀ, ਪ੍ਰਕਾਸ਼ ਸਿੰਘ ਭੱਟੀ ਸਾਬਕਾ MLA, ਜਸਵੀਰ ਦਿਓਲ ਸਰਪੰਚ ਖਡੂਰ, ਸਰਜੀਤ ਸਿੰਘ ਸਾਬਕਾ ਸਰਪੰਚ ਦੁਸਾਂਝ, ਕੁਲਬੀਰ ਸਿੰਘ ਢਿੱਲੋਂ ਪੰਜਾਬ ਪ੍ਰਧਾਨ ਪੈਰਾਮੈਡੀਕਲ ਅਤੇ ਜਿਲਾ ਪ੍ਰਧਾਨ ਗੁਰਬਚਨ ਸਿੰਘ, ਕਮਲਜੀਤ ਜੀਤਾ ਫ਼ਿੰਨਲੈਂਡ ਵਾਲੇ, ਡਾਕਟਰ ਰਾਜੇਸ ਅੱਤਰੀ ਸਿਵਲ ਸਰਜਨ ਮੋਗਾ (ਸੇਵਾ ਮੁਕਤ), ਡਾਕਟਰ ਗਗਨਦੀਪ ਸਿੰਘ SMO ਮੋਗਾ, ਨੈਸ਼ਨਲ ਹੈਲਥ ਮਿਸ਼ਨ ਦਾ ਸਟਾਫ ਅਤੇ ਹੋਰ ਵੱਖ ਵੱਖ ਪਤਵੰਤੇ ਸੱਜਣਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।

administrator

Related Articles

Leave a Reply

Your email address will not be published. Required fields are marked *

error: Content is protected !!