logo

ਜਿਲਾ ਰੋਲਰ ਸਕੇਟਿੰਗ ਐਸੋਸੀਏਸ਼ਨ ਮੋਗਾ ਨੇ ਕਰਵਾਇਆ 11ਵਾਂ ਓਪਨ ਜਿਲਾ ਸਕੇਟਿੰਗ ਟੂਰਨਾਮੈਂਟ

ਜਿਲਾ ਰੋਲਰ ਸਕੇਟਿੰਗ ਐਸੋਸੀਏਸ਼ਨ ਮੋਗਾ ਨੇ ਕਰਵਾਇਆ 11ਵਾਂ ਓਪਨ ਜਿਲਾ ਸਕੇਟਿੰਗ ਟੂਰਨਾਮੈਂਟ

ਮੋਗਾ 27 ਅਗਸਤ, (ਮੁਨੀਸ਼ ਜਿੰਦਲ)

ਡਿਸਟ੍ਰਿਕ ਰੋਲਰ ਸਕੇਟਿੰਗ ਐਸੋਸੀਏਸ਼ਨ ਮੋਗਾ ਵੱਲੋਂ ਓਪਨ ਡਿਸਟ੍ਰਿਕਟ ਕੰਪੀਟੀਸ਼ਨ ਗੋਦੇਵਾਲਾ ਸਟੇਡੀਅਮ ਵਿੱਚ ਕਰਵਾਇਆ ਗਿਆ। ਐਸੋਸੀਏਸ਼ਨ ਦੇ ਸੈਕਟਰੀ ਮਨੀਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਏ ਇਸ ਕੰਪੀਟੀਸ਼ਨ ਵਿੱਚ ਡਿਸਟਰਿਕਟ ਰੋਲਰ ਸਕੇਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਸਿੰਗਲਾ ਅਤੇ ਲਾਇਨ ਕਲੱਬ ਦੇ ਮੈਂਬਰ ਡਾ ਅਸ਼ੋਕ ਗਰਗ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ‘ਓਲਡ ਇਜ ਗੋਲਡ’ ਕ੍ਰਿਕਟ ਐਸੋਸੀਏਸ਼ਨ ਟੀਮ ਦੇ ਮੇਂਬਰ ਵੀ ਬੱਚਿਆਂ ਦਾ ਹੌਸਲਾ ਵਧਾਉਣ ਲਈ ਸ਼ਾਮਿਲ ਹੋਏ।

ਐਸੋਸੀਏਸ਼ਨ ਦੇ ਅਹੁਦੇਦਾਰ ਜੇਤੂਆਂ ਨੂੰ ਇਨਾਮ ਦਿੰਦੇ ਹੋਏ।

ਕੰਪੀਟੀਸ਼ਨ ਸੰਬੰਧੀ ਜਾਣਕਾਰੀ ਦਿੰਦਿਆਂ ਮਨੀਸ਼ ਕੁਮਾਰ ਨੇ ਦੱਸਿਆ ਕਿ ਮੋਗਾ ਡਿਸਟਰਿਕਟ ਵਿੱਚ ਇਹ ਗਿਆਰਵਾਂ ਓਪਨ ਡਿਸਟ੍ਰਿਕਟ ਕੰਪਟੀਸ਼ਨ ਕਰਵਾਇਆ ਗਿਆ। ਇਸ ਕੰਪੀਟੀਸ਼ਨ ਵਿੱਚ ਮੋਗਾ ਜ਼ਿਲ੍ਹਾ ਦੇ ਲਗਭਗ 100 ਬੱਚਿਆਂ ਨੇ ਭਾਗ ਲਿਆ। ਇਹ ਕੰਪੀਟੀਸ਼ਨ ਵਿੱਚ ਅਲੱਗ ਅਲੱਗ ਉਮਰ, ਵਰਗਾਂ ਦੇ ਇਨਲਾਈਨ ਸਕੇਟਿੰਗ ਅਤੇ ਕੁਆਰਡ ਸਕੇਟਿੰਗ ਮੁੰਡੇ ਤੇ ਕੁੜੀਆਂ ਨੇ ਹਿੱਸਾ ਲਿਆ। ਇਸ ਕੰਪੀਟੀਸ਼ਨ ਵਿੱਚ ਜਿੱਤਣ ਵਾਲੇ ਖਿਡਾਰੀ ਓਪਨ ਸਟੇਟ ਲੈਵਲ ਵਿੱਚ ਜਿਲਾ ਮੋਗਾ ਦੀ ਨੁਮਾਇੰਦਗੀ ਕਰਨਗੇ। ਮਨੀਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਕੰਪੀਟੀਸ਼ਨ ਕਰਨ ਨਾਲ ਨਾ ਕੇਵਲ ਬੱਚੇ ਜਿੱਤ ਪ੍ਰਾਪਤ ਕਰਦੇ ਹਨ, ਸਗੋਂ ਬੱਚਿਆਂ ਨੂੰ ਪ੍ਰੇਰਨਾ ਵੀ ਮਿਲਦੀ ਹੈ ਅਤੇ ਬੱਚੇ ਸਰੀਰਿਕ ਅਤੇ ਮਾਨਸਿਕ ਤੌਰ ਤੋ ਵੀ ਤੰਦਰੁਸਤ ਬਣਦੇ ਹਨ। ਉਹਨਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੇ ਆਪਣੀ ਆਪਣੀ ਯੋਗਤਾ ਮੁਤਾਬਕ ਆਪਣੀ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਐਸੋਸੀਏਸ਼ਨ ਦੇ ਔਹਦੇਦਾਰਾਂ ਅਤੇ ਮੈਂਬਰਾਂ ਨੇ ਪਿਛਲੇ ਸਾਲ ਓਪਨ ਸਟੇਟ ਲੈਵਲ ਸਕੇਟਿੰਗ ਕੰਪੀਟੀਸ਼ਨ ਵਿੱਚ ਜੇਤੂ ਰਹੇ 18 ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਇਸ ਸਾਲ ਲਈ ਵੀ ਮੈਡਲ ਜਿੱਤਣ ਲਈ ਪ੍ਰੇਰਿਤ ਕੀਤਾ ਤਾਂ ਜੋਂ ਜਿਲਾ ਮੋਗਾ ਦਾ ਨਾਂ ਰੋਸ਼ਨ ਹੋ ਸਕੇ।

ਇਸ ਕੰਪੀਟੀਸ਼ਨ ਨੂੰ ਸਫਲ ਬਣਾਉਣ ਵਿੱਚ ਐਸੋਸੀਏਸ਼ਨ ਦੀ ਮੈਂਬਰ ਮਾਲਾ ਸੂਦ, ਕਵਿਤਾ ਕੱਕੜ, ਸੁਨੀਤਾ ਜਿੰਦਲ, ਵੰਦਨਾ, ਰਾਹੁਲ ਅਰੋੜਾ, ਨਵਜੋਤ ਸਿੰਘ, ਸਿਮਰਨ ਸਿੰਘ, ਹਿਤੇਸ਼ ਸ਼ਰਮਾ, ਪਰਮਜੀਤ ਸਿੰਘ, ਧਰਮਿੰਦਰ ਸ਼ਰਮਾ, ਮਨਦੀਪ ਸਿੰਘ ਅਤੇ ਮਹਿੰਦਰਜੀਤ ਸਿੰਘ ਨੇ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਅੰਤ ਵਿੱਚ ਮਨੀਸ਼ ਕੁਮਾਰ ਨੇ ਸਾਰੇ ਹੀ ਸਕੇਟਰਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਇਸੇ ਤਰ੍ਹਾਂ ਹੀ ਲਗਨ ਅਤੇ ਮਿਹਨਤ ਕਰਨ ਲਈ ਪ੍ਰੇਰਿਆ। 

administrator

Related Articles

Leave a Reply

Your email address will not be published. Required fields are marked *

error: Content is protected !!