
ਮੋਗਾ 31 ਅਗਸਤ, (ਮੁਨੀਸ਼ ਜਿੰਦਲ)
ਜਿਸ ਇਨਸਾਨ ਨੇ ਇਸ ਧਰਤੀ ਤੇ ਜਨਮ ਲਿੱਤਾ ਹੈ, ਇੱਕ ਦਿਨ ਉਸਦਾ ਜਾਣਾ ਲਾਜਮੀ ਹੈ, ਲੇਕਿਨ ਖੁਸ਼ ਨਸੀਬ ਹੁੰਦੇ ਨੇ ਉਹ ਲੋਕ, ਜਿਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਆਪਣੇ ਸਵਰਗਵਾਸੀ ਪਰਿਵਾਰਿਕ ਮੈਂਬਰਾਂ ਦੀ ਯਾਦ ਵਿੱਚ ਸਮਾਜ ਵਿੱਚ ਮਿਸਾਲੀ ਕੰਮ ਕਰਦੇ ਹਨ। ਅਜਿਹਾ ਕਰਨ ਨਾਲ ਜਿੱਥੇ ਉਹ ਆਪਣੇ ਬਜ਼ੁਰਗਾਂ ਨੂੰ ਇਕ ਸ਼ਰਧਾਂਜਲੀ ਤਾਂ ਦਿੰਦੇ ਹੀ ਹਨ, ਉੱਥੇ ਹੀ ਉਹ ਸਮਾਜ ਲਈ ਇੱਕ ਮਿਸਾਲ ਵੀ ਪੇਸ਼ ਕਰਦੇ ਹਨ। ਅਜਿਹਾ ਹੀ ਕੁੱਜ ਮਿਸਾਲੀ ਕੰਮ ਕੀਤਾ ਹੈ ਸ਼ਹਿਰ ਦੇ ਇਕ ਪੁਰਾਣੇ ਗੋਇਲ ਪਰਿਵਾਰ ਨੇ, ਜਿਸਨੇ ਆਪਣੇ ਪਰਿਵਾਰ ਦੇ ਸਵਰਗਵਾਸੀ ਪੋਹੂਰਾਮ ਅਰੀਆ ਅਤੇ ਉਨ੍ਹਾਂ ਦੀ ਪਤਨੀ ਸਵਰਗੀ ਸੁਹਾਗਵੰਤੀ ਦੇ 50ਵੇਂ ਯਾਦਗਾਰੀ ਦਿਵਸ ਮੌਕੇ ਵੈਦਿਕ ਯੱਗ ਅਤੇ ਪ੍ਰਾਰਥਨਾ ਕਰਵਾਉਣ ਤੋਂ ਬਾਅਦ ਦਾਨ ਪੁੰਨ ਵੀ ਕੀਤਾ। ਇਸ ਖਾਸ ਦਿਹਾੜੇ ਨੂੰ ਮਨਾਉਣ ਲਈ ਪਰਿਵਾਰ ਵੱਲੋਂ ਸਥਾਨਕ MDAS ਸੀ. ਸੈ. ਸਕੂਲ ਵਿੱਖੇ ਇੱਕ ਸਧਾਰਨ, ਲੇਕਿਨ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆ।
ਇਸ ਯਾਦਗਾਰੀ ਦਿਹਾੜੇ ਮੌਕੇ ਗੋਇਲ ਪਰਿਵਾਰ ਵੱਲੋਂ ਵੈਦਿਕ ਯੱਗ ਅਤੇ ਪ੍ਰਾਰਥਨਾ ਕਰਾਈ ਗਈ। ਪ੍ਰੋਗਰਾਮ ਵਿੱਚ ਪੁੱਜੇ ਖੱਤਰੀ ਮਹਾਂਸਭਾ ਦੇ ਪ੍ਰਦੇਸ਼ ਪ੍ਰਧਾਨ ਵਿਜੇ ਧੀਰ ਨੇ ਸਵਰਗਵਾਸੀ ਪੋਹੂ ਰਾਮ ਆਰਿਆ ਦੇ ਜੀਵਨ ਅਤੇ ਆਰਿਆ ਸਮਾਜ ਦੇ ਨਾਲ ਪਰਿਵਾਰਕ ਸੰਬੰਧਾਂ ਬਾਰੇ ਜਾਣੂ ਕਰਵਾਇਆ। DM College ਆਫ. ਐਜੂਕੇਸ਼ਨ ਦੇ ਸਾਬਕਾ ਪ੍ਰਿੰਸੀਪਲ ਡਾ. ਐਮ. ਐਲ. ਜੈਦਕਾ ਨੇ ਪੋਹੂਰਾਮ ਆਰਿਆ ਦੇ ਕੀਤੇ ਕੰਮਾਂ ਅਤੇ ਜੀਵਨ ਦੀਆਂ ਪ੍ਰਾਪਤੀਆਂ ਤੋਂ ਮੌਜੂਦ ਲੋੱਕਾਂ ਨੂੰ ਜਾਣੂ ਕਰਾਇਆ। ਆਰਿਹਾ ਸਮਾਜ, ਮੋਗਾ ਦੇ ਪੁਰੋਹਿਤ ਦੀਵਾਕਰ ਭਾਰਤੀ ਵੱਲੋਂ ਹਵਨ ਯੱਗ ਕਰਵਾਇਆ ਗਿਆ ਅਤੇ ਜੀਵਨ ਵਿੱਚ ਮਾਤਾ ਪਿਤਾ ਦੀ ਮਹੱਤਤਾ ਬਾਰੇ ਦੱਸਿਆ। ਗੋਇਲ ਪਰਿਵਾਰ ਵੱਲੋਂ ਵਾਟਰ ਕੂਲਰ ਭੇਂਟ ਕਰਨ ਤੋਂ ਇਲਾਵਾ MDAS ਸੀ. ਸੈ. ਸਕੂਲ,ਮੋਗਾ ਅਤੇ ਸਰਕਾਰੀ ਸੀ. ਸੈਕੰਡਰੀ ਸਕੂਲ, ਪਿੰਡ ਮਾਲਾਹ ਕਲਾਂ ਤੇ ਹੋਰ ਵੱਖ ਵੱਖ ਸੰਸਥਾਵਾਂ ਨੂੰ ਦਾਨ ਪੁੰਨ ਵੀ ਕੀਤਾ ਗਿਆ।

ਇਸ ਮੌਕੇ ਦੀ ਇਕ ਹੋਰ ਯਾਦਗਾਰੀ ਤਸਵੀਰ।

ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਤਾ ਪਿਤਾ ਨਾਲ ਸੰਬੰਧਿਤ ਕਵਿਤਾ, ਭਾਸ਼ਣ, ਗੀਤ ਆਦਿ ਸੁਣਾਏ ਗਏ। ਇਸ ਮੌਕੇ ਤੇ ਬੀ.ਐਡ ਦੇ ਵਿਦਿਆਰਥੀ ਅਤੇ ਅਧਿਆਪਕ ਦੀਪਿਕਾ ਕੌਰ ਨੇ ਮਾਪੇ (ਕਵਿਤਾ), ਮਨਪ੍ਰੀਤ ਕੌਰ ਨੇ ਮਾਂ (ਕਵਿਤਾ), ਜਸਕਰਨ ਸਿੰਘ ਨੇ ਮਾਪੇ (ਕਵਿਤਾ), ਤਲਵਿੰਦਰ ਸਿੰਘ ਨੇ ਗੀਤ ਪੇਸ਼ ਕੀਤਾ, ਜਦਕਿ ਸਕੂਲ ਦੇ ਵਿਦਿਆਰਥੀ ਮਨੀ ਸਿੰਘ ਤੇ ਕਰਨਵੀਰ ਸਿੰਘ ਨੇ ਗੀਤ, ਹਰਸ਼ ਵਰਮਾ ਤੇ ਅਨਮੋਲ ਨੇ ਕਵਿਤਾ, ਵਿਨੇ, ਰਵੀ, ਸਾਹਿਬ, ਅਮਿਤ ਵੱਲੋਂ ਭਜਨ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲ ਵਿੱਚ ਆਏ ਬੀ.ਐਡ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ਼ਰਧਾਂਜਲੀਆਂ ਵੀ ਭੇਂਟ ਕੀਤੀਆਂ ਗਈਆਂ। ਮੰਚ ਦਾ ਸੰਚਾਲਨ ਅਧਿਆਪਕ ਜਗਰੂਪ ਸਿੰਘ ਸਿੱਧੂ ਨੇ ਕੀਤਾ।
ਇਸ ਸਮਾਗਮ ਵਿੱਚ ਸਵਰਗਵਾਸੀ ਪੋਹੂਰਾਮ ਅਰੀਆ ਅਤੇ ਉਨ੍ਹਾਂ ਦੀ ਪਤਨੀ ਸਵਰਗੀ ਸੁਹਾਗਵੰਤੀ ਦੇ ਪੁੱਤਰ ਕੁਲਵੰਤ ਰਾਏ ਗੋਇਲ, ਸੱਤਿਆ ਦੇਵੀ ਅਗਰਵਾਲ ਤੇ ਸੁਦਰਸ਼ਣਾ ਰਾਣੀ ਗੁਪਤਾ (ਦੋਨੇ ਧੀਆਂ), ਗਿਰਧਾਰੀ ਲਾਲ ਅਗਰਵਾਲ ਤੇ ਓਮ ਪ੍ਰਕਾਸ਼ ਗੁਪਤਾ, (ਦੋਨੇਂ ਜਵਾਈ) ਤੋਂ ਇਲਾਵਾ ਸਕੂਲ ਮੈਨੇਜਮੈਂਟ ਦੇ ਮੈਨੇਜਰ ਪ੍ਰਵੀਨ ਕੁਮਾਰ ਸ਼ਰਮਾ ਤੇ ਸਕੂਲ ਸਟਾਫ ਵਿੱਚੋਂ ਵੰਦਨਾ ਸੂਦ, ਵਰੁਣ ਅਰੋੜਾ, ਗਗਨਦੀਪ ਸਿੰਘ, ਅਮਨਦੀਪ ਕੌਰ, ਨੀਲਮ ਰਾਣੀ, ਪੁਸ਼ਪਾ ਚੌਧਰੀ, ਜੋਤੀ ਰਾਣੀ, ਅਨੀਤਾ ਰਾਣੀ, MDAS ਦੇ ਅੰਗਰੇਜ਼ੀ ਵਿੰਗ ਸਕੂਲ ਦੇ ਇੰਨਚਾਰਜ ਨਿਤਾਸ਼ਾ ਪਾਹਵਾ ਅਤੇ ਸਮੂਹ ਅਧਿਆਪਕ ਮੌਜੂਦ ਰਹੇ।
ਅੰਤ ਵਿੱਚ MDAS ਸੀ. ਸੈ. ਸਕੂਲ ਪ੍ਰਿੰਸੀਪਲ ਦਵਿੰਦਰ ਗੋਇਲ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।