
ਮੋਗਾ 01 ਅਕਤੂਬਰ (ਮੁਨੀਸ਼ ਜਿੰਦਲ)
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਾਈਸ ਚਾਂਸਲਰ ਪ੍ਰੋ. (ਡਾ.) ਰੇਨੂੰ ਵਿਜ ਅਤੇ ਪੰਜਾਬ ਯੂਨੀਵਰਸਿਟੀ ਕਨਸਟੀਟਿਊਟ ਕਾਲਜ ਕੜਿਆਲ (ਧਰਮਕੋਟ) ਦੀ ਪ੍ਰਿੰਸੀਪਲ ਅਤੇ ਲਾਅ ਪ੍ਰੋਫੈਸਰ ਪ੍ਰੋ. (ਡਾ.) ਅਮਨ ਅੰਮ੍ਰਿਤ ਚੀਮਾ ਦੀ ਰਹਿਨੁਮਾਈ ਹੇਠ ਪੰਜਾਬ ਯੂਨੀਵਰਸਿਟੀ ਕਨਸਟੀਟਿਊਟ ਕਾਲਜ ਕੜਿਆਲ ਵਿਖੇ ਰੈਡ ਰਿਬਨ ਕਲੱਬ ਵੱਲੋਂ ਵੋਲੰਟੀਅਰ ਖੂਨ ਦਾਨ ਦਿਵਸ ਮਨਾਇਆ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਕਾਲੇਜ ਦੀ ਰੈੱਡ ਰਿਬਨ ਕਲੱਬ ਦੇ ਕੋਆਰਡੀਨੇਟਰਸ, ਕੋਮਰਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਪੁਨੀਤਾ ਉੱਪਲ ਅਤੇ ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋ. ਤਮੰਨਾ ਸ਼ਰਮਾ ਨੇ ਦੱਸਿਆ ਕਿ ਬੁਧਵਾਰ ਨੂੰ ਕਾਲੇਜ ਵਿੱਖੇ ਰੈੱਡ ਰਿਬਨ ਕਲੱਬ ਅਧੀਨ ਵਲੰਟੀਅਰ ਖੂਨ ਦਾਨ ਦਿਵਸ ਮਨਾਇਆ ਗਿਆ। ਡਾ. ਪੁਨੀਤਾ ਉੱਪਲ ਤੇ ਮਿਸ ਤਮੰਨਾ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਿਲਾ ਟੀਕਾਕਰਨ ਅਧਿਕਾਰੀ ਡਾਕਟਰ ਅਸ਼ੋਕ ਸਿੰਗਲਾ ਅਤੇ ਸਿਹਤ ਵਿਭਾਗ ਮੋਗਾ ਦੇ ਮੀਡੀਆ ਇੰਚਾਰਜ ਅੰਮ੍ਰਿਤ ਸ਼ਰਮਾ ਨੇ ਬਤੌਰ ਗੈਸਟ ਸਪੀਕਰ ਸ਼ਿਰਕਤ ਕੀਤੀ। ਆਵਦੇ ਸੰਬੋਧਨ ਵਿੱਚ ਡਾ. ਅਸ਼ੋਕ ਸਿੰਗਲਾ ਨੇ ਮੌਜੂਦ ਨੌਜਵਾਨ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਖੂਨ ਦੇਣ ਵਾਲਾ ਵਿਅਕਤੀ ਜਿੱਥੇ ਖੂਨ ਦਾਨ ਕਰਕੇ ਆਪਣੇ ਆਪ ਨੂੰ ਸਿਹਤਮੰਦ ਤਾਂ ਰੱਖਦਾ ਹੀ ਹੈ, ਉੱਥੇ ਹੀ ਉਹ ਖੂਨ ਲੈਣ ਵਾਲੇ ਇਨਸਾਨ ਦੀ ਜਾਨ ਵੀ ਬਚਾਉਂਦਾ ਹੈ। ਇਸ ਮੌਕੇ ਤੇ ਅੰਮ੍ਰਿਤ ਸ਼ਰਮਾ ਨੇ ਵੀ ਆਪਣੇ ਵਿਚਾਰਾਂ ਰਾਹੀ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕੀਤਾ।
ਇਆ ਮੌਕੇ ਤੇ ਸਹਾਇਕ ਪ੍ਰੋਫੈਸਰ ਡਾ. ਪੁਨੀਤਾ ਉੱਪਲ ਤੇ ਸਹਾਇਕ ਪ੍ਰੋ. ਤਮੰਨਾ ਸ਼ਰਮਾ ਨੇ ਖੂਨ ਦਾਨ ਨੂੰ ਇੱਕ ਮਹਾਨ ਦਾਨ ਦਸਦਿਆਂ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਖੂਨਦਾਨ ਲਈ ਪ੍ਰੇਰਦਿਆਂ ਕਿਹਾ ਕਿ ਖੂਨਦਾਨ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ। ਇਸ ਮੌਕੇ ਤੇ ਕਾਲੇਜ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

