
ਮੋਗਾ 13 ਅਕਤੂਬਰ, (ਮੁਨੀਸ਼ ਜਿੰਦਲ)
ਪਰਾਲੀ ਨੂੰ ਲਗਦੀ ਅੱਗ ਨਾਲ ਸਮੇਂ ਸਮੇਂ ਤੇ ਹੋਏ ਹਾਦਸਿਆਂ ਨੂੰ ਵੇਖਦਿਆਂ ਅਤੇ ਪਰਾਲੀ ਸਾੜਨ ਨਾਲ ਮਨੁੱਖ, ਜਾਨਵਰਾਂ ਅਤੇ ਕੀੜੇ ਮਕੌੜਿਆਂ ਦੀ ਜਾਨ ਨੂੰ ਹੋ ਰਹੇ ਨੁਕਸਾਨ ਨੂੰ ਵੇਖਦਿਆਂ ਵੱਖੋ ਵੱਖ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਲੇਕਿਨ ਇਹਨਾਂ ਆਦੇਸ਼ਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨਾ ਖੁਸ਼ ਹਨ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਇੱਕ ਮੰਗ ਪੱਤਰ ਦਿੱਤਾ।

ਇਸ ਮੌਕੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਕਿਸਾਨ ਆਗੂ ਜਸਵੰਤ ਸਿੰਘ (ਪਿੰਡ ਮੰਗੇਵਾਲਾ), ਨਾਹਰ ਸਿੰਘ, ਪਵਨਦੀਪ ਸਿੰਘ, ਦਿਆਲ ਸਿੰਘ, ਬਿਰਛ ਸਿੰਘ, ਛਿੰਦਾ ਸਿੰਘ, ਦਲਜੀਤ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ, ਗੇਜ ਸਿੰਘ, ਰੂਪ ਸਿੰਘ, ਕਾਲਾ ਸਿੰਘ, ਮੰਨਾ ਸਿੰਘ, ਲਾਭ ਸਿੰਘ, ਬਲਜੀਤ ਸਿੰਘ, ਵੀਰ ਸਿੰਘ, ਨਿੱਕਾ ਸਿੰਘ, ਬੱਬੀ ਸਿੰਘ, ਬਿੱਟੂ ਸਿੰਘ, ਅਵਤਾਰ ਸਿੰਘ, ਸੁੱਖਾ ਸਿੰਘ, ਵਕੀਲ, ਚੰਦ ਸਿੰਘ, ਗੋਗੀ ਸਿੰਘ, ਦੀਪਾ ਸਿੰਘ, ਗੈਲੋ ਸਿੰਘ ਸਣੇ ਹੋਰ ਵੀ ਕਿਸਾਨ ਮੌਜੂਦ ਸਨ। ਇਸ ਮੌਕੇ ਤੇ ਮੰਗੇ ਵਾਲਾ ਤੋਂ ਜੱਥੇਬੰਦੀ ਦੇ ਆਗੂ ਜਸਵੰਤ ਸਿੰਘ ਮੀਡੀਆ ਦੇ ਰੂਬਰੂ ਹੋਏ।

