logo

CMO ਡਾ. ਪਰਦੀਪ ਕੁਮਾਰ ਮਹਿੰਦਰਾ ਰਾਜ ਪੱਧਰੀ ਸਮਾਗਮ ‘ਚ ਸਨਮਾਨਿਤ, ਸਹਿਤ ਮੰਤਰੀ ਨੇ ਕੀਤੀ ਸ਼ਲਾਘਾ

CMO ਡਾ. ਪਰਦੀਪ ਕੁਮਾਰ ਮਹਿੰਦਰਾ ਰਾਜ ਪੱਧਰੀ ਸਮਾਗਮ ‘ਚ ਸਨਮਾਨਿਤ, ਸਹਿਤ ਮੰਤਰੀ ਨੇ ਕੀਤੀ ਸ਼ਲਾਘਾ

ਮੋਗਾ 3 ਦਸੰਬਰ (ਮੁਨੀਸ਼ ਜਿੰਦਲ) 

ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਪੰਜਾਬ ਵਲੋ ਜਿਲਾ ਮੋਗਾ ਪਹਿਲੇ ਦਰਜੇ ਤੇ ਆਉਣ ਤੇ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦਾ ਰਾਜ ਪੱਧਰੀ ਸਮਾਰੋਹ ਵਿਚ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਮੰਤਰੀ ਡਾ. ਬਲਬੀਰ ਸਿੰਘ ਸਨ। ਇਸ ਰਾਜ ਪੱਧਰੀ ਸਮਾਰੋਹ ਦੌਰਾਨ ਓ.ਐਸ.ਟੀ. ਸੈਂਟਰ ਮੋਗਾ ਨੇ ਲਗਾਤਾਰ ਛੇਵੀਂ ਵਾਰ ਫਿਰ ਇਤਿਹਾਸ ਰਚਿਆ ਹੈ। ਇਸ ਮੌਕੇ ਰਾਜ ਪੱਧਰੀ ਉੱਚ ਅਧਿਕਾਰੀਆਂ ਨੇ ਕਿਹਾ ਕਿ ਸਿਵਲ ਸਰਜਨ ਮੋਗਾ ਡਾ. ਪਰਦੀਪ ਮੋਹਿੰਦਰਾ ਦੀ ਯੋਗ ਅਗਵਾਈ ਹੇਠ ਜਿਲੇ ਅੰਦਰ ਬਹੁਤ ਵਧੀਆਂ ਸੇਵਾਵਾ ਦਿੱਤੀ ਜਾ ਰਹੀਆ ਹਣ।

ਇਸ ਮੌਕੇ ਤੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ‘ਮੋਗਾ ਟੁਡੇ ਨਿਊਜ਼’ ਦੀ ਟੀਮ ਨਾਲ ਗਲਬਾਤ ਕਰਦਿਆਂ ਦਸਿਆ ਕਿ ਇਸ ਸੈਂਟਰ ਦੇ ਨੋਡਲ ਅਫਸਰ ਡਾ. ਚਰਨਪ੍ਰੀਤ ਸਿੰਘ ਹਨ ਅਤੇ HIV ਦੀ ਸ਼ੁਰੂਆਤੀ ਜਾਂਚ, ਸਮੇਂ ਸਿਰ ਇਲਾਜ ਅਤੇ ਸਹੀ ਜ਼ਰੂਰੀ ਜਾਣਕਾਰੀ ਨਾਲ ਏਡਜ਼ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਨੋਡਲ ਅਫਸਰ ਡਾ. ਚਰਨਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲਾ ਹਸਪਤਾਲ ਮੋਗਾ ਵਿੱਚ ਇੰਟਿਗਰੇਟਿਡ ਕਾਉਂਸਲਿੰਗ ਐਂਡ ਟੈਸਟਿੰਗ ਸੈਂਟਰ ਏ.ਆਰ.ਟੀ ਅਤੇ ਸੈਂਟਰ, ਅਤੇ ਵੱਖੋ ਵੱਖ ਬਲਾਕ ਲੈਵਲ ਸਿਹਤ ਸੁਵਿਧਾਵਾਂ ‘ਤੇ ਮੁਫ਼ਤ ਟੈਸਟ, ਕਾਉਂਸਲਿੰਗ ਅਤੇ ਦਵਾਈਆਂ ਦੀ ਵਿਵਸਥਾ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ HIV ਪਾਸਟਿਵ ਮਰੀਜ਼ਾਂ ਲਈ ਮੁਫ਼ਤ ਦਵਾਈਆਂ, ਵਾਇਰਲ ਲੋਡ ਟੈਸਟਿੰਗ, ਮਨੋਵਿਗਿਆਨਕ ਸਹਾਇਤਾ ਉਪਲਬਧ ਹੈ। ਓਹਨਾ ਕਿਹਾ ਕਿ HIV ਜਾਂਚ ਨੂੰ ਕਿਸੇ ਵੀ ਤਰ੍ਹਾਂ ਦਾ ਡਰ ਜਾਂ ਹਿਜਕ ਨਾ ਸਮਝਿਆ ਜਾਵੇ। ਅੰਤ ਵਿੱਚ, ਉਨ੍ਹਾਂ ਨੇ ਕਿਹਾ ਕਿ ਜ਼ਿਲਾ ਸਿਹਤ ਵਿਭਾਗ ਮੋਗਾ ਪੂਰੀ ਲਗਨ ਨਾਲ ਏਡਜ਼ ਮਿਟਾਉਣ ਦੇ ਉਦੇਸ਼ ਵੱਲ ਕੰਮ ਕਰ ਰਿਹਾ ਹੈ ਅਤੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। 

ਇਸ ਮੌਕੇ ਤੇ ਹਾਜ਼ਿਰ ਮੈਡੀਕਲ ਅਫਸਰ ਡਾ. ਨਵਨੀਤ ਕੁਮਾਰ ਸਿੰਗਲ, ਡਾਟਾ ਮੈਨੇਜਰ ਰੁਪਿੰਦਰ ਕੌਰ, ਕੌਂਸਲਰ ਬਬੀਤਾ, ਅਤੇ ਸਟਾਫ ਨਰਸਾਂ ਸਰਬਜੀਤ ਕੌਰ, ਸਿਮਰਤਪਾਲ ਕੌਰ, ਨੀਰਜ ਰਾਣੀ, ਹਰਜੀਤ ਕੌਰ ਦੀ ਮਹੱਤਵਪੂਰਨ ਭੂਮਿਕਾ ਨਾਲ ਸੈਂਟਰ ਨੇ ਲਗਾਤਾਰ ਛੇਵੀਂ ਵਾਰ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਸਰਜਨ ਡਾ. ਪਰਦੀਪ ਮਹਿੰਦਰਾ ਅਤੇ ਓ.ਐਸ.ਟੀ. ਟੀਮ ਨੂੰ ਟ੍ਰੌਫੀ ਅਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਦੀ ਖਾਸ ਤੌਰ ‘ਤੇ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜਿਲਾ ਮੋਗਾ ਦੇ ਸੈਂਟਰ ਵਿੱਚ ਆਪਣੇ ਮਰੀਜਾਂ ਪ੍ਰਤੀ ਸਮਰਪਿਤ ਸਟਾਫ, ਮਰੀਜ਼ ਕੇਂਦ੍ਰਿਤ ਦ੍ਰਿਸ਼ਟੀਕੋਣ ਅਤੇ ਲੋਕਾਂ ਤੱਕ ਉਪਲਬਧ ਕਰਵਾਈਆਂ ਜਾ ਰਹੀਆਂ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਕਰਕੇ ਜਿਲਾ ਮੋਗਾ ਨੂੰ ਇਹ ਸਨਮਾਨ ਦਿੱਤਾ ਗਿਆ ਹੈ।

administrator

Related Articles

Leave a Reply

Your email address will not be published. Required fields are marked *

error: Content is protected !!