logo

ਐਂਟੀ ਸ਼ਾਕ ਗਾਰਮੈਂਟਸ ਦੀ ਵਰਤੋਂ, ਮਾਤਾ ਮੌਤ ਦਰ ਘਟਾਉਣ ਵਿੱਚ ਪ੍ਰਭਾਵਸ਼ਾਲੀ ਕਦਮ : CMO ਡਾ. ਪਰਦੀਪ 

ਐਂਟੀ ਸ਼ਾਕ ਗਾਰਮੈਂਟਸ ਦੀ ਵਰਤੋਂ, ਮਾਤਾ ਮੌਤ ਦਰ ਘਟਾਉਣ ਵਿੱਚ ਪ੍ਰਭਾਵਸ਼ਾਲੀ ਕਦਮ : CMO ਡਾ. ਪਰਦੀਪ 

ਮੋਗਾ, 4 ਦਸੰਬਰ (ਮੁਨੀਸ਼ ਜਿੰਦਲ) 

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਅਤੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਹੇਠ ਵੀਰਵਾਰ ਨੂੰ DBT ਅਤੇ ਐਂਟੀ ਸ਼ਾਕ ਗਾਰਮੈਂਟਸ ਦੇ ਮਾਧਿਅਮ ਨਾਲ ਜਣੇਪਾ ਮਗਰੋਂ ਹੋਣ ਵਾਲੇ ਜਿਆਦਾ ਮਾਤਰਾ ਵਿਚ ਖੂਨ ਵਗਣ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ ਇੱਕ ਮਹੱਤਵਪੂਰਨ ਵਰਕਸ਼ਾਪ ਦਾ ਆਯੋਜਿਤ ਕੀਤਾ ਗਿਆ। 

DBT ਸੰਬੰਧੀ ਵਰਕਸ਼ਾਪ ਦੀ ਇਕ ਹੋਰ ਤਸਵੀਰ।

ਇਹ ਵਰਕਸ਼ਾਪ ਡਾ. ਲੱਜਾ ਗੋਇਲ, ਹੈੱਡ ਆਫ ਡਿਪਾਰਟਮੈਂਟ, ਏਮਜ਼ ਬਠਿੰਡਾ ਵਲੋ ਕਰਵਾਈ ਗਈ। ਡਾ. ਗੋਇਲ ਨੇ ਸਿਹਤ ਸਟਾਫ ਨੂੰ PPH ਦੇ ਤੁਰੰਤ ਅਤੇ ਸਹੀ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਐਂਟੀ ਸ਼ਾਕ ਗਾਰਮੈਂਟਸ ਦੀ ਵਰਤੋਂ ਨੂੰ ਮਾਤਾ ਮੌਤ ਦਰ ਘਟਾਉਣ ਵਿੱਚ ਇੱਕ ਪ੍ਰਭਾਵਸ਼ਾਲੀ ਕਦਮ ਦੱਸਿਆ। ਇਸ ਮੌਕੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਅਲੀਸ਼ਾ ਸਿਵਿਲ ਹਸਪਤਾਲ ਮੋਗਾ ਨੇ ਦਸਿਆ ਕਿ ਵਰਕਸ਼ਾਪ ਦੌਰਾਨ ਹਾਜ਼ਰ ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ ਨੂੰ PPH ਦੀ ਐਮਰਜੈਂਸੀ ਸਥਿਤੀ ਵਿੱਚ DBT ਪ੍ਰਕਿਰਿਆ ਦੀ ਸਹੀ ਵਰਤੋਂ, ਲੱਛਣਾਂ ਦੀ ਪਛਾਣ ਅਤੇ ਐਂਟੀ ਸ਼ਾਕ ਗਾਰਮੈਂਟਸ ਦੀ ਮਦਦ ਨਾਲ ਮਰੀਜ਼ ਦੀ ਜ਼ਿੰਦਗੀ ਬਚਾਉਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। 

ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਰਕਸ਼ਾਪ ਮਾਂਵਾਂ ਦੀ ਸੁਰੱਖਿਆ ਅਤੇ ਸੁਰੱਖਿਅਤ ਜਣਮ ਪ੍ਰਕਿਰਿਆ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

administrator

Related Articles

Leave a Reply

Your email address will not be published. Required fields are marked *

error: Content is protected !!