
ਮੋਗਾ 9 ਦਿਸੰਬਰ, (ਮੁਨੀਸ਼ ਜਿੰਦਲ)
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਧੀਨ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿਵਿਲ ਹਸਪਤਾਲ ਮੋਗਾ ਵਿੱਚ ਸੰਪੂਰਨ ਸੁਰੱਖਿਆ ਕੇਂਦਰ ਦੀ ਸਥਾਪਨਾ ਕੀਤੀ ਗਈ। ਇਸ ਕੇਂਦਰ ਦਾ ਉਦਘਾਟਨ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ RTI ਐਕਟੀਵਿਸਟ ਕਪਿਲ ਮਿੱਤਲ ਪਾਸੋਂ ਕਰਵਾਇਆ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ।
ਸਿਵਿਲ ਸਰਜਨ ਵੱਲੋਂ ਕੀਤੇ ਇਸ ਕਾਰਜ ਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ਤੇ ਹਾਜ਼ਿਰ ਡਾਕਟਰ ਹਰਿੰਦਰ ਸਿੰਘ ਸੂਦ SMO ਮੋਗਾ ਅਤੇ ਡਾ. ਰਾਜੇਸ਼ ਮਿੱਤਲ DMC ਮੋਗਾ, ਡਾ. ਅਸ਼ੋਕ ਸਿੰਗਲਾ DIO, DTO ਡਾ. ਗੋਰਵ ਪਰੀਤ ਸਿੰਘ ਸੋਢੀ, ਪੰਕਜ ਦੂਬੇ ਸਿਵਿਲ ਹਸਪਤਾਲ, ਸਿਮਰਜੀਤ ਸਿੰਮੀ ਨਰਸਿੰਗ ਸਿਸਟਰ, ਰਾਜਵੰਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਕਲਸਟਰ ਪ੍ਰੋਗਰਾਮ ਮੈਨੇਜਰ ਦਿਸ਼ਾ ਕਲਸਟਰ ਫਿਰੋਜ਼ਪੁਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਿਰ ਸਨ। ਇਸ ਮੌਕੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮੋਹਿੰਦਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ SSK ਇਕ ਮਹੱਤਵਪੂਰਨ ਕਦਮ ਹੈ ਜੋ HIV/ ਏਡਜ਼ ਦੇ ਮਰੀਜ਼ਾਂ ਦੀ ਦੇਖਭਾਲ ਅਤੇ ਰੋਕਥਾਮ ਦੇ ਖੇਤਰ ਵਿੱਚ ਨਵੀਂ ਮਜ਼ਬੂਤੀ ਜੋੜੇਗਾ।

ਸਿਵਿਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੇਂਦਰ ਰਾਹੀਂ ਮਰੀਜ਼ਾਂ ਨੂੰ ਇੱਕ ਛੱਤ ਹੇਠ HIV ਦੀ ਮੁਫ਼ਤ ਜਾਂਚ ਅਤੇ ਕਾਊਂਸਲਿੰਗ, ਮਰੀਜ਼ਾਂ ਦੀ ਸਿਹਤ ਦੀ ਨਿਯਮਿਤ ਮੋਨਿਟਰਿੰਗ, ਮਨੋਵਿਗਿਆਨਕ ਸਹਾਇਤਾ ਅਤੇ ਕਾਊਂਸਲਿੰਗ, ਮਾਤਾ ਬਣਨ ਵਾਲੀਆਂ ਮਹਿਲਾਵਾਂ ਲਈ ਵਿਸ਼ੇਸ਼ ਰੋਕਥਾਮ ਸੇਵਾਵਾਂ, ਮਰੀਜ਼ਾਂ ਅਤੇ ਪਰਿਵਾਰਾਂ ਲਈ ਜਾਗਰੂਕਤਾ ਆਦਿ ਸੇਵਾਵਾਂ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸੰਪੂਰਨ ਸੁਰੱਖਿਆ ਕੇਂਦਰ ਦਾ ਮਕਸਦ ਕੇਵਲ ਇਲਾਜ ਨਹੀਂ, ਸਗੋਂ ਮਰੀਜ਼ਾਂ ਨੂੰ ਨੈਤਿਕ, ਸਮਾਜਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣਾ ਵੀ ਹੈ। ਇਹ ਕੇਂਦਰ ਸਿਵਿਲ ਹਸਪਤਾਲ ਦੀਆਂ ਹੋਰ ਸੇਵਾਵਾਂ ਨਾਲ ਮਿਲ ਕੇ ਲੋਕਾਂ ਨੂੰ ਬਿਹਤਰ ਤੰਦਰੁਸਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਜ਼ਿਲਾ ਟੀਮ ਨੇ ਕਿਹਾ ਕਿ ਲੋਕਾਂ ਵਿੱਚ HIV ਬਾਰੇ ਜਾਗਰੂਕਤਾ ਅਤੇ ਸਮੇਂ ਤੇ ਜਾਂਚ ਹੀ ਇਸ ਬਿਮਾਰੀ ਤੋਂ ਸੁਰੱਖਿਆ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਕੇਂਦਰ ਦੀ ਸਥਾਪਨਾ ਨਾਲ ਜ਼ਿਲੇ ਵਿੱਚ ਬਿਮਾਰੀ ਦੇ ਰੋਕਥਾਮ ਅਤੇ ਪ੍ਰਬੰਧਨ ਨੂੰ ਹੋਰ ਵਧਾਇਆ ਜਾਵੇਗਾ। ਇਸ ਮੌਕੇ ਤੇ ਡਾ. ਸੁਮੀ ਗੁਪਤਾ, ਮੈਡੀਕਲ ਅਫਸਰ ਡਾ. ਨਵਨੀਤ, ਕਾਊਂਸਲਰ ਨਵਰੀਤ ਕੌਰ, ਕਾਊਂਸਲਰ ਇੰਦਰਜੀਤ ਕੌਰ, MLT ਏਕਤਾਦੀਪ ਕੌਰ ਅਤੇ ਅੰਮ੍ਰਿਤ ਸ਼ਰਮਾ ਆਦਿ ਹਾਜ਼ਿਰ ਸਨ।

