












ਮੋਗਾ 4 ਜਨਵਰੀ (ਮੁਨੀਸ਼ ਜਿੰਦਲ)

CIVIL SURGEON, MOGA
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾਕਟਰ ਅਸ਼ੋਕ ਸਿੰਗਲਾ ਨੇ ਸਿਵਿਲ ਸਰਜਨ ਮੋਗਾ ਵਜੋਂ ਆਪਣਾ ਅਹੁਦਾ ਸੰਭਾਲਿਆ। ਸਿਹਤ ਵਿਭਾਗ ਦੀਆ ਹਦਾਇਤਾਂ ਮੁਤਾਬਿਕ ਡਾਕਟਰ ਅਸ਼ੋਕ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਦੇ ਤੌਰ ਤੇ ਮੋਗਾ ਵਜੋਂ ਜਿਲੇ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਓਹਨਾ ਕਿਹਾ ਕਿ ਸਿਹਤ ਸੇਵਾਵਾਂ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਡਾਕਟਰ ਰਾਜੇਸ਼ ਅੱਤਰੀ 31 ਦਸੰਬਰ ਨੂੰ ਸਿਵਿਲ ਸਰਜਨ ਵਜੋਂ ਸੇਵਾ ਮੁਕਤ ਹੋ ਗਏ ਸਨ। ਇਸ ਮੌਕੇ ਡਾਕਟਰ ਅਸ਼ੋਕ ਸਿੰਗਲਾ ਦਾ ਸਿਵਿਲ ਸਰਜਨ ਦੇ ਤੌਰ ਤੇ ਦਫਤਰ ਪੁੱਜਣ ਤੇ ਸਮੂਹ ਸਟਾਫ ਵੱਲੋਂ ਪੁਰਜੋਰ ਸਵਾਗਤ ਕੀਤਾ ਗਿਆ। ਇਸ ਮੌਕੇ ਡਾਕਟਰ ਰੀਤੂ ਜੈਨ, ਜਿਲਾ ਪਰਿਵਾਰ ਅਤੇ ਭਲਾਈ ਅਫਸਰ, ਡਾਕਟਰ ਜੋਤੀ, ਸਹਾਇਕ ਸਿਵਲ ਸਰਜਨ ਮੋਗਾ, ਡਾਕਟਰ ਗੌਰਵਪ੍ਰੀਤ ਜਿਲਾ ਅਫ਼ਸਰ, ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ, ਮੈਡਮ ਚਰਨ ਕੌਰ ਸੁਪਰਡੈਂਟ, ਜਸਵਿੰਦਰ ਸਿੰਘ, ਛਤਰਪਾਲ ਸਿੰਘ ਚੀਮਾ, ਅੰਮ੍ਰਿਤ ਸ਼ਰਮਾ ਅਤੇ ਹੋਰ ਸਟਾਫ ਵੀ ਹਾਜ਼ਰ ਸਨ।