logo

ਸਰਕਾਰਾਂ ਦਾ ਕੱਮ ਕਰ ਰਹੇ ਨੇ ਡਾ. ਐਸ.ਪੀ. ਸਿੰਘ ਉਬਰਾਏ ! ਪਰਿਵਾਰ ਦੀ ਲਾਇ ਮਹੀਨਾਵਾਰ ਪੈਨਸ਼ਨ ! ਨਵਾਂ ਘਰ ਵੀ ਮਿਲੇਗਾ ਛੇਤੀ !!

ਸਰਕਾਰਾਂ ਦਾ ਕੱਮ ਕਰ ਰਹੇ ਨੇ ਡਾ. ਐਸ.ਪੀ. ਸਿੰਘ ਉਬਰਾਏ ! ਪਰਿਵਾਰ ਦੀ ਲਾਇ ਮਹੀਨਾਵਾਰ ਪੈਨਸ਼ਨ ! ਨਵਾਂ ਘਰ ਵੀ ਮਿਲੇਗਾ ਛੇਤੀ !!

ਮੋਗਾ ,6 ਜਨਵਰੀ (ਮੁਨੀਸ਼ ਜਿੰਦਲ)

ਪਿਛਲੇ ਦਿਨੀਂ ਜਾਰਜੀਆ ‘ਚ ਹੋਏ ਇੱਕ ਦਰਦਨਾਕ ਹਾਦਸੇ ‘ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ‘ਚ ਸ਼ਾਮਲ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਨਾਲ ਸਬੰਧਿਤ 24 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਦੇ ਘਰ ਦੁੱਖ ਵੰਡਾਉਣ ਲਈ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਮੈਨਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਉਚੇਚੇ ਤੌਰ ‘ਤੇ ਪੁੱਜੇ। ਉਨ੍ਹਾਂ ਮੌਕੇ ਤੇ ਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋ ਮ੍ਰਿਤਕ ਗਗਨਦੀਪ ਦੇ ਬਜ਼ੁਰਗ ਪਿਤਾ ਗੁਰਮੱਖ ਸਿੰਘ ਨੂੰ ਮਹੀਨਾਵਾਰ ਪੰਜ ਹਜਾਰ ਰੁਪਏ ਪੈਨਸ਼ਨ ਲਾਉਣ ਤੋਂ ਇਲਾਵਾ ਉਨ੍ਹਾਂ ਨੂੰ ਜ਼ਮੀਨ ਖ੍ਰੀਦਕੇ ਦੇਣ ਅਤੇ ਨਵਾਂ ਘਰ ਬਣਾਉਣ ਦਾ ਵਾਅਦਾ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਕੌਮਾਂਤਰੀ ਪੱਧਰ ਦੇ ਉੱਘੇ ਸਮਾਜ ਸੇਵੀ ਡਾ. ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਿਨ੍ਹਾਂ ਕਿਸੇ ਕੋਲੋਂ ਪੈਸਾ ਇਕੱਠਾ ਕੀਤਿਆਂ ਨਿਰੋਲ ਉਨ੍ਹਾਂ ਵੱਲੋਂ ਹੀ ਆਪਣੀ ਆਮਦਨ ‘ਚੋਂ ਦਾਨ ਵੱਜੋਂ ਦਿੱਤੇ ਜਾਂਦੇ ਲੱਗਭਗ 98 ਫੀਸਦੀ ਹਿੱਸੇ ਨਾਲ ਪਿਛਲੇ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਵੱਖ-ਵੱਖ ਸਕੀਮਾਂ ਰਾਹੀਂ ਮਦਦ ਕਰ ਰਿਹਾ ਹੈ। ਜਿਸ ਨਾਲ ਉਹਨਾਂ ਦੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦਿਨੀਂ ਜਾਰਜੀਆ ਹਾਦਸੇ ‘ਚ ਮਾਰੇ ਗਏ ਪੰਜਾਬੀ ਨੌਜਵਾਨਾਂ ਦੇ ਘਰਾਂ ਵਿੱਚ ਜਾ ਕੇ ਪੀੜ੍ਹਤ ਪਰਿਵਾਰਾਂ ਦਾ ਦੁੱਖ ਵੰਡਾ ਰਹੇ ਹਨ ਤੇ ਲੌੜੀਂਦੀ ਮਦੱਦ ਕਰ ਰਹੇ ਹਨ। ਅੱਜ ਘੱਲ ਕਲਾਂ ਵਿਖੇ ਮਿਤ੍ਰਕ ਗਗਨਦੀਪ ਸਿੰਘ ਦੇ ਘਰ ਪਹੁੰਚਕੇ ਉਨ੍ਹਾਂ ਵੇਖਿਆ ਕਿ ਗਗਨਦੀਪ ਦੀ ਮਾਤਾ ਅਤੇ ਇੱਕ ਮੰਦਬੁੱਧੀ ਭਰਾ ਪਹਿਲਾਂ ਹੀ ਇਸ ਦੁਨੀਆਂ ਤੋਂ ਜਾ ਚੁੱਕੇ ਹਨ। ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਹੈ। ਇਥੋਂ ਤੱਕ ਕਿ ਉਨ੍ਹਾਂ ਦਾ ਆਪਣਾ ਮਕਾਨ ਵੀ ਰਹਿਣਯੋਗ ਨਹੀਂ ਹੈ। ਉਨ੍ਹਾਂ ਮੌਕੇ ਤੇ ਫੈਸਲਾ ਲੈਂਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮ੍ਰਿਤਕ ਗਗਨਦੀਪ ਦੇ ਪਿਤਾ ਗੁਰਮੁਖ ਸਿੰਘ ਨੂੰ ਘਰ ਦੇ ਗੁਜ਼ਾਰੇ ਲਈ ਪੰਜ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਲਾਇ। ਜਿਸ ਦਾ ਪਹਿਲਾ ਚੈੱਕ ਅੱਜ ਉਨ੍ਹਾਂ ਮੌਕੇ ਤੇ ਪੀੜਿਤ ਪਰਿਵਾਰ ਨੂੰ ਸੌਂਪਿਆ। ਉਬਰਾਏ ਨੇ ਵਾਅਦਾ ਕੀਤਾ ਕਿ ਪੀੜ੍ਹਤ ਪਰਿਵਾਰ ਨੂੰ ਨਵੀਂ ਜਗ੍ਹਾ ਖ੍ਰੀਦਕੇ ਦੇਣ ਦੇ ਨਾਲ-ਨਾਲ ਨਵਾਂ ਘਰ ਵੀ ਬਣਾ ਕੇ ਦਿੱਤਾ ਜਾਵੇਗਾ। ਜਿਸ ਦਾ ਕੰਮ ਬਹੁਤ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਗੋਕਲ ਚੰਦ, ਹਰਭਿੰਦਰ ਸਿੰਘ ਜਾਨੀਆ, ਰਾਮ ਸਿੰਘ, ਹਰਜਿੰਦਰ ਸਿੰਘ ਚੁਗਾਵਾਂ, ਡਾ. ਰਵੀ ਕਰਨ ਸ਼ਰਮਾ, ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ਮਹਿਕ ਵਤਨ ਦੀ ਬਿਓਰੋ), ਮੈਡਮ ਪਰਮਜੀਤ ਕੌਰ (ਸਾਰੇ ਟਰੱਸਟ ਮੈਂਬਰ) ਸਮੇਤ ਏਕਮਜੋਤ ਸਿੰਘ ਪੁਰਬਾ, ਸੁਖਦੇਵ ਸਿੰਘ ਬਰਾੜ, ਕੁਲਵਿੰਦਰ ਸਿੰਘ ਰਾਮੂਵਾਲੀਆ, ਗੁਰਸੇਵਕ ਸਿੰਘ ਸੰਨਿਆਸੀ ਸਣੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜੂਦ ਸਨ।

administrator

Related Articles

Leave a Reply

Your email address will not be published. Required fields are marked *

error: Content is protected !!