logo

18-19 ਸਾਲ ਦੇ ਨੌਜਵਾਨ ਵੋਟਰਾਂ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਵੰਡੇ ਜਾਣਗੇ ਵੋਟਰ ਕਾਰਡ : DC ਸਾਰੰਗਲ !!

18-19 ਸਾਲ ਦੇ ਨੌਜਵਾਨ ਵੋਟਰਾਂ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਵੰਡੇ ਜਾਣਗੇ ਵੋਟਰ ਕਾਰਡ : DC ਸਾਰੰਗਲ !!

ਮੋਗਾ, 16 ਜਨਵਰੀ, (ਮੁਨੀਸ਼ ਜਿੰਦਲ)

ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ 15 ਵਾਂ ਰਾਸ਼ਟਰੀ ਵੋਟਰ ਦਿਵਸ 25 ਜਨਵਰੀ, 2025 ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਰਾਸ਼ਟਰੀ ਵੋਟਰ ਦਿਵਸ ਬੂਥ ਲੈਵਲ ਤੇ ਬੀ.ਐਲ.ਓਜ ਵੱਲੋਂ ਵੀ ਮਨਾਇਆ ਜਾਵੇਗਾ। ਇਸ ਦਿਨ 18-19 ਸਾਲ ਦੇ ਨੌਜਵਾਨ ਵੋਟਰ ਜਿਨ੍ਹਾਂ ਦਾ ਨਾਮ ਸਰਸਰੀ ਸੁਧਾਈ 2025 ਦੀ ਵੋਟਰ ਲਿਸਟ ਵਿੱਚ ਸ਼ਾਮਿਲ ਹੋਇਆ ਹੈ, ਨੂੰ ਵੋਟਰ ਕਾਰਡ ਵੰਡੇ ਜਾਣਗੇ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮਾਨਯੋਗ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਵੀ ਇਸ ਗੱਲ ਉਪਰ ਜ਼ੋਰ ਰਹਿੰਦਾ ਹੈ ਕਿ ਵੱਧ ਤੋਂ ਵੱਧ 18-19 ਸਾਲ ਦੇ ਵੋਟਰਾਂ/ ਮਹਿਲਾ ਵੋਟਰਾਂ/ ਤੀਜਾ ਲਿੰਗ ਵੋਟਰਾਂ ਅਤੇ ਦਿਵਿਆਂਗ ਵੋਟਰਾਂ ਦੇ ਨਾਮ ਨੂੰ ਵੋਟਰ ਲਿਸਟ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਸਾਰੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰ ਸਕਣ।
ਉਹਨਾਂ ਅਪੀਲ ਕੀਤੀ ਕਿ ਜੇਕਰ ਮਿਤੀ 01.01.2025 ਨੂੰ ਕਿਸੇ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਅਤੇ ਅਜੇ ਤੱਕ ਵੋਟ ਨਹੀਂ ਬਣੀ ਹੈ ਤਾਂ ਉਹਨਾਂ ਨੂੰ ਆਪਣੀ ਵੋਟ ਜਰੂਰ ਬਣਵਾਉਣੀ ਚਾਹੀਦੀ ਹੈ। ਵੋਟ ਬਣਾਉਣ ਲਈ ਵੋਟਰ ਹੈਲਪਲਾਈਨ ਐਪ, ਆਨਲਾਈਨ ਵੋਟਰ ਸਰਵਿਸ ਪੋਰਟਲ, ਆਪਣੇ ਏਰੀਏ ਦੇ ਬੀ.ਐਲ.ਓ, ਸਬੰਧਤ ਸਬ-ਡਵੀਜਨਲ ਦਫਤਰ ਵਿੱਚ ਆਪਣਾ ਫਾਰਮ ਨੰ. 6 ਭਰ ਕੇ ਦੇ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਵੋਟਰ ਨੇ ਆਪਣੇ ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦਰੁੱਸਤੀ ਕਰਵਾਉਣੀ ਹੈ ਜਾਂ ਵੋਟ ਕਟਵਾਉਣੀ ਹੈ ਤਾਂ ਉਹ ਵੀ ਫਾਰਮ ਭਰ ਕੇ ਦੇ ਸਕਦਾ ਹੈ।

administrator

Related Articles

Leave a Reply

Your email address will not be published. Required fields are marked *

error: Content is protected !!