

ਮੋਗਾ 8 ਅਪ੍ਰੈਲ, (ਮੁਨੀਸ਼ ਜਿੰਦਲ/ ਅਸ਼ੋਕ ਮੌਰੀਆ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ, ਮੰਗਲਵਾਰ ਨੂੰ ਇਕ ਮੀਟਿੰਗ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘੱਲ ਕਲਾ, ਐਗਜੈਕਟਿਵ ਮੈਂਬਰ ਪੰਜਾਬ ਮੰਦਰਜੀਤ ਸਿੰਘ ਮਨਾਵਾਂ, ਸੂਬਾ ਮੀਤ ਪ੍ਰਧਾਨ ਮੋਹਨ ਸਿੰਘ ਜੀਂਦੜਾਂ, ਐਗਜੈਕਟ ਮੈਂਬਰ ਹਰਨੇਕ ਸਿੰਘ ਫਤਿਹਗੜ੍ਹ, ਸੀਨੀਅਰ ਆਗੂ ਲਾਭ ਸਿੰਘ ਮਾਣੂਕੇ, ਸੀਨੀਅਰ ਆਗੂ ਇਕਬਾਲ ਸਿੰਘ ਸਰਪੰਚ ਗਲੋਟੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਤੈਅ ਕੀਤਾ ਗਿਆ ਕਿ 12 ਅਪ੍ਰੈਲ 2025 ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਦਫਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਉਪਰੰਤ, ਕਥਾ ਕਰਕੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਇਸ ਮੀਟਿੰਗ ਵਿੱਚ ਵੱਖ ਵੱਖ ਬਲਾਕਾਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਇਸ ਮੌਕੇ ਤੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲ ਪੁਰੀ, ਬਲਾਕ ਪ੍ਰਧਾਨ ਜਸਵੰਤ ਸਿੰਘ ਪੰਡੋਰੀ, ਬਲਾਕ ਪ੍ਰਧਾਨ ਸੁਖਵੀਤ ਸਿੰਘ ਤਖਾਣ ਵੱਧ, ਹਰਜੀਤ ਸਿੰਘ ਮਨਾਵਾਂ, ਪ੍ਰਕਾਸ਼ ਸਿੰਘ ਦਫਤਰ ਇੰਚਾਰਜ, ਬਲਕਰਨ ਸਿੰਘ ਢਿੱਲੋ ਜਿਲ੍ਹਾ ਮੀਡੀਆ ਇੰਚਾਰਜ, ਹਰਦੀਪ ਸਿੰਘ ਪੰਡੋਰੀ, ਜਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ, ਮੇਜਰ ਸਿੰਘ ਡਰੋਲੀ, ਬਲਵਿੰਦਰ ਸਿੰਘ ਡਰੋਲੀ, ਮੋਹਨ ਸਿੰਘ ਨਿਧਾਂਵਾਲਾ, ਬੰਤ ਸਿੰਘ ਨਿਧਾਂਵਾਲਾ, ਅਮਰੀਕ ਸਿੰਘ ਮਾਣੂਕੇ, ਬਲਵਿੰਦਰ ਸਿੰਘ ਮਾਣੂਕੇ, ਗੁਰਚਰਨ ਸਿੰਘ ਚੁਗਾਵਾਂ, ਜਸਵਿੰਦਰ ਸਿੰਘ ਚੁਗਾਵਾਂ, ਕੁਲਵੰਤ ਸਿੰਘ ਚੁਗਾਵਾਂ, ਹਰਜਿੰਦਰ ਸਿੰਘ ਖੋਸਾ ਪਾਂਡੋ ਆਦਿ ਹਾਜ਼ਰ ਸਨ।