logo

ਕਿਰਤੀ ਕਿਸਾਨ ਯੂਨੀਅਨ, ਬਾਘਾਪੁਰਾਣਾ ਦਾ ਇਜਲਾਸ, 16 ਮੈਂਬਰੀ ਬਲਾਕ ਕਮੇਟੀ ਦਾ ਗਠਨ !!

ਕਿਰਤੀ ਕਿਸਾਨ ਯੂਨੀਅਨ, ਬਾਘਾਪੁਰਾਣਾ ਦਾ ਇਜਲਾਸ, 16 ਮੈਂਬਰੀ ਬਲਾਕ ਕਮੇਟੀ ਦਾ ਗਠਨ !!

ਬਾਘਾਪੁਰਾਣਾ (ਮੁਨੀਸ਼ ਜਿੰਦਲ/ ਰਿੱਕੀ ਆਨੰਦ)

ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦੀ 16 ਮੈਂਬਰੀ ਕਮੇਟੀ ਦੀ ਚੋਣ ਵੀਰਵਾਰ ਨੂੰ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਵਿੱਤ ਸਕੱਤਰ ਕੁਲਜੀਤ ਸਿੰਘ ਪੰਡੋਰੀ, ਜ਼ਿਲ੍ਹਾ ਮੀਤ ਪ੍ਰਧਾਨ ਨਾਜ਼ਰ ਸਿੰਘ ਖਾਈ, ਯੂਥ ਆਗੂ ਬੇਅੰਤ ਸਿੰਘ ਮੱਲੇਆਣਾ, ਬਲਕਰਨ ਸਿੰਘ ਵੈਰੋਕੇ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਤੇ ਬਲਾਕ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਪ੍ਰੈੱਸ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਦਸਿਆ ਕਿ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ, ਬਾਘਾਪੁਰਾਣਾ ਬਲਾਕ ਅਧੀਨ ਆਉਂਦੀਆਂ ਪਿੰਡ ਇਕਾਈਆਂ ਦੀ ਜੱਥੇਬੰਦੀ ਦੇ ਵਿਧਾਨ ਨਾਮੇ ਮੁਤਾਬਕ ਮੈਂਬਰਸ਼ਿਪ ਮੁਕੰਮਲ ਕਰਕੇ ਪਿੰਡ ਛੋਟਾ ਘਰ ਦੇ ਗੁਰੂਘਰ ਵਿੱਚ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾਘਰ ਨੂੰ ਲਗਾਤਾਰ ਮੁੜ ਤੋਂ ਬਲਾਕ ਪ੍ਰਧਾਨ ਥਾਪਿਆ ਗਿਆ, ਲਖਵੀਰ ਸਿੰਘ ਰੋਡੇ ਸਕੱਤਰ, ਜਗਵਿੰਦਰ ਕੋਰ ਰਾਜਿਆਣਾ ਖਜ਼ਾਨਚੀ, ਜਸਮੇਲ ਸਿੰਘ ਰਾਜਿਆਣਾ ਨੂੰ ਹਰ ਸਾਲ ਦੀ ਤਰ੍ਹਾਂ ਪ੍ਰੈਸ ਸਕੱਤਰ, ਮੋਹਲਾ ਸਿੰਘ ਰੋਡੇ ਮੀਤ ਪ੍ਰਧਾਨ,ਬਲਕਰਨ ਸਿੰਘ ਵੈਰੋਕੇ ਸਹਾਇਕ ਮੀਤ ਪ੍ਰਧਾਨ, ਬਲਜੀਤ ਸਿੰਘ ਲੰਡੇ ਨੂੰ ਸਹਾਇਕ ਸਕੱਤਰ ਅਹੁਦੇਦਾਰ ਨਿਯੁਕਤ ਕੀਤੇ ਗਏ। ਇਸੇ ਤਰ੍ਹਾਂ ਕੁਲਵੰਤ ਸਿੰਘ, ਬੂਟਾ ਸਿੰਘ ਰਾਜਿਆਣਾ, ਗੁਰਸੇਵਕ ਸਿੰਘ ਭਲੂਰ, ਨਿਰਮਲ ਸਿੰਘ ਨੱਥੂਵਾਲਾ, ਸਰਬਜੀਤ ਸਿੰਘ ਲੰਗੇਆਣਾ, ਅਮਨਦੀਪ ਸਿੰਘ, ਸੁਰਜੀਤ ਸਿੰਘ ਵੈਰੋਕੇ, ਕਰਮਜੀਤ ਸਿੰਘ ਛੋਟਾਘਰ ਦੀ ਮੈਂਬਰ ਵਜੋਂ ਚੋਣ ਕੀਤੀ ਗਈ। 

ਇਸ ਮੌਕੇ ਤੇ ਮੌਜੂਦ ਕਿਸਾਨ ਨੇਤਾ।

ਪ੍ਰਗਟ ਸਿੰਘ ਸਾਫੂਵਾਲਾ, ਜਸਮੇਲ ਸਿੰਘ ਰਾਜਿਆਣਾ, ਚਮਕੌਰ ਸਿੰਘ ਰੋਡੇਖੁਰਦ, ਕੁਲਜੀਤ ਸਿੰਘ ਪੰਡੋਰੀ, ਨਾਜ਼ਰ ਸਿੰਘ ਖਾਈ, ਬਲਕਰਨ ਸਿੰਘ ਵੈਰੋਕੇ ਨੇ ਇਜਲਾਸ ਦੌਰਾਨ ਸੰਬੋਧਨ ਕਰਦਿਆਂ ਆਖਿਆ ਕਿ ਜੋ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਨਾਜ ਤੇ ਹੋਰ ਵਸਤਾਂ ਲਈ ਸਮਝੌਤਾ ਕੀਤਾ ਹੈ, ਉਹ ਕਿਸਾਨੀ ਲਈ ਘਾਤਕ ਸਿੱਧ ਹੋਵੇਗਾ, ਇਸੇ ਲੜੀ ਤਹਿਤ ਹੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਕਿਸਾਨੀ ਸੰਘਰਸ਼ ਨੂੰ ਦਬਾਉਣ ਲਈ ਖਨੌਰੀ ਸੰਭੂ ਮੋਰਚੇ ਨੂੰ ਕੁਚਲਣਾ, SKM ਦੇ ਆਗੂਆਂ ਨੂੰ ਗਿਰਫ਼ਤਾਰ ਕਰਨਾ, ਪੰਜਾਬ ਵਿੱਚ ਨੌਜਵਾਨਾਂ ਦਾ ਆਏ ਦਿਨ ਐਨਕਾਉਂਟਰ ਕਰਨਾ, ਆਦਿ ਸਭ ਕਿਤੇ ਨਾ ਕਿਤੇ ਸਮਝੌਤੇ ਨਾਲ ਜੁੜਿਆ ਹੋਇਆ ਹੈ। ਜੋ ਪਿਛਲੇ ਦਿਨੀਂ ਪਿੰਡ ਚਾਉਕੇ ਵਿੱਖੇ ਸਕੂਲ ਅੱਗੇ ਅਧਿਆਪਕਾਂ ਵਲੋਂ ਸਕੂਲ ਮੈਨੇਜਮੈਂਟ ਖਿਲਾਫ ਧਰਨਾ ਲਗਾਇਆ ਹੋਇਆ ਸੀ, ਜਿਸ ਨੂੰ ਪੁਲਿਸ ਬਲ ਦੇ ਪ੍ਰਯੋਗ ਨਾਲ ਉਠਾਇਆ ਗਿਆ ਹੈ, ਤੇ ਉਗਰਾਹਾਂ ਜੱਥੇਬੰਦੀ ਦੀ ਕਿਸਾਨ ਆਗੂ ਬਿੰਦੂ ਨੂੰ ਚਪੇੜਾਂ ਮਾਰਨੀਆਂ, ਬਜ਼ੁਰਗ ਔਰਤਾਂ ਦੀ ਖਿੱਚ ਧੂਹ ਕਰਨੀ, ਕਿਸਾਨਾਂ ਉੱਪਰ ਲਾਠੀਚਾਰਜ ਕੀਤਾ ਗਿਆ, ਜਿਸ ਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ, ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਆਵੇ, ਨਹੀਂ ਤਾਂ ਆਉਂਦੇ ਦਿਨਾਂ ਵਿੱਚ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।ਇਸ ਦੌਰਾਨ ਜਸਮੇਲ ਸਿੰਘ ਰਾਜਿਆਣਾ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ ਅਤੇ ਪਿਛਲੇ ਸਾਲ ਦੀ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦੀ ਕੀਤੀਆਂ ਗਈਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ, ਅਤੇ ਜਗਵਿੰਦਰ ਕੌਰ ਰਾਜਿਆਣਾ ਨੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ। ਇਸ ਮੌਕੇ ਹਰਜੀਤ  ਸਿੰਘ, ਮਨਜੀਤ ਸਿੰਘ, ਮੋਹਲਾ ਸਿੰਘ ਰਾਜਿਆਣਾ, ਸਵਰਨਜੀਤ ਕੌਰ, ਹਰਬੰਸ ਕੌਰ, ਬਲਵਿੰਦਰ ਸਿੰਘ, ਚਰਨਜੀਤ ਸਿੰਘ ਛੋਟਾ ਘਰ, ਕਰਨੈਲ ਸਿੰਘ ਨੱਥੂਵਾਲਾ, ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵੈਰੋਕੇ, ਬੂਟਾ ਸਿੰਘ, ਮਨਜੀਤਪਾਲ, ਕੁਲਦੀਪ ਸਿੰਘ, ਬਿੰਦਰ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ,ਆਦਿ ਕਿਸਾਨ ਹਾਜ਼ਰ ਹੋਏ।

administrator

Related Articles

Leave a Reply

Your email address will not be published. Required fields are marked *

error: Content is protected !!