

ਮੋਗਾ 14 ਅਪ੍ਰੈਲ (ਮੁਨੀਸ਼ ਜਿੰਦਲ/ ਅਸ਼ੋਕ ਮੋਰੀਆ)
14 ਅਪ੍ਰੈਲ, ਦਿਨ ਸੋਮਵਾਰ ਨੂੰ ਜਿੱਥੇ ਜਿਲ੍ਹਾ ਪ੍ਰਸ਼ਾਸਨ ਸਨੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ, ਉੱਥੇ ਹੀ ਦਲਿਤ ਸਮਾਜ ਨਾਲ ਜੁੜੀਆਂ ਅਨੇਕਾਂ ਜਥੇਬੰਦੀਆਂ ਨੇ ਸ਼ਹਿਰ ਵਿੱਚੋਂ ਇੱਕ ਰੈਲੀ ਕੱਢ ਕੇ, ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ, ਉਥੇ ਹੀ ਉਨਾਂ, ਡਿਪਟੀ ਕਮਿਸ਼ਨਰ ਦਫਤਰ ਪੁੱਜ ਕੇ, ਉਥੇ ਬਣੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਆਪਣੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ। ਆਓ ਪਹਿਲਾਂ ਤੁਸੀਂ, ਇੱਕ ਨਜ਼ਰ ਇਸ ਵੀਡੀਓ ਤੇ ਪਾ ਲਵੋ।
ਇਸ ਮੌਕੇ ਤੇ ਵੱਖੋ ਵੱਖ ਜਥੇਬੰਦੀਆਂ ਦੇ ਆਗੂ ਮੀਡੀਆ ਦੇ ਰੂਬਰੂ ਵੀ ਹੋਏ ਤੇ ਉਹਨਾਂ ਵਿੱਚ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੂੰ ਲੈਕੇ ਖਾਸਾ ਰੋਸ ਵੀ ਪਾਇਆ ਗਿਆ। ਕੀ ਕਹਿਣਾ ਸੀ ਉਹਨਾਂ ਦਾ, ਆਓ ਤੁਸੀਂ ਆਪ ਹੀ ਸੁਣ ਲਵੋ।

