
ਮੋਗਾ 20 ਮਈ, (ਮੁਨੀਸ਼ ਜਿੰਦਲ)
ਸਾਥੀਓਂ, ਜਦੋਂ ਕਿਸੇ ਤੋਂ ਵੀ ਕੋਈ ਗਲਤੀ ਹੁੰਦੀ ਹੈ, ਤਾਂ ਅਸੀਂ ਵੱਧ ਚੜ੍ਹ ਕੇ ਉਸਨੂੰ ਚੁੱਕਦੇ ਹਾਂ। ਸ਼ਾਇਦ ਬਹੁਤ ਹੀ ਘਟ ਲੋਕ ਅਜੀਹੇ ਹੋਣਗੇ, ਜਿਹੜੇ ਕਿ ਕਿਸੇ ਦੇ ਚੰਗੇ ਕੰਮ ਦੀ ਸ਼ਲਾਘਾ ਕਰਦੇ ਹੋਣ। ਕੁਜ ਏਸੇ ਤਰਾਂ ਦੀ ਇਕ ਚੰਗੀ ਮਿਸਾਲ ਪੇਸ਼ ਕੀਤੀ ਹੈ, ਵਾਰਡ ਨੰਬਰ 13, ਬੇਦੀ ਨਗਰ, ਗਲੀ ਨੰਬਰ 4 ਦੇ ਵਾਰਡ ਵਾਸੀਆਂ ਨੇ।

ਦਰਅਸਲ ਇਹਨਾਂ ਦਿਨੀ ਵਾਰਡ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ। ਅਤੇ ਨਗਰ ਵਿੱਚ ਚੱਲ ਰਹੇ ਵਧੀਆ ਵਿਕਾਸ ਕਾਰਜਾਂ ਦੇ ਚਲਦਿਆਂ, ਵਾਰਡ ਵਾਸੀਆਂ ਵੱਲੋਂ ਵਾਰਡ ਦੀ ਮੌਜੂਦਾ ਕੌਂਸਲਰ ਅੰਜੂ ਬਜਾਜ ਅਤੇ ਉਸਦੇ ਪਤੀ ਤੇ ਸਾਬਕਾ ਕੌਂਸਲਰ ਰਾਕੇਸ਼ ਬਜਾਜ (ਕਾਲਾ) ਨੂੰ ਸਨਮਾਨਿਤ ਕੀਤਾ ਗਿਆ ਹੈ। ਵਾਰਡ ਵਾਸੀਆਂ ਵੱਲੋਂ ਕੌਂਸਲਰ ਅੰਜੂ ਬਜਾਜ ਅਤੇ ਸਾਬਕਾ ਕੌਂਸਲਰ ਰਕੇਸ਼ ਬਜਾਜ (ਕਾਲਾ) ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਤੇ ਕੌਂਸਲਰ ਅੰਜੂ ਬਜਾਜ ਨੇ ਕਿਹਾ ਕਿ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਆਸ਼ੀਰਵਾਦ ਨਾਲ ਅਤੇ ਮੇਅਰ ਬਲਜੀਤ ਸਿੰਘ ਚਾਨੀ ਦੇ ਸਹਿਯੋਗ ਨਾਲ ਵਾਰਡ ਨੰਬਰ 13 ਵਿੱਚ ਇੰਟਰਲੋਕਿੰਗ ਦਾ ਕੰਮ ਚੱਲ ਰਿਹਾ ਹੈ। ਨਾਲ ਹੀ ਉਹਨਾਂ ਕਿਹਾ ਕਿ ਆਪਣੇ ਵਾਰਡ ਨੂੰ ਵਧੀਆ ਬਣਾਉਣ ਲਈ, ਉਹ ਵਚਨਬੱਧ ਹਨ, ਤੇ ਇਹ ਵਿਕਾਸ ਕਾਰਜ ਏਸੇ ਤਰਾਂ ਜਾਰੀ ਰਹਿਣਗੇ।
ਇਸ ਮੌਕੇ ਤੇ ਮੁਹੱਲਾ ਨਿਵਾਸੀ ਨਰਿੰਦਰ ਸਿੰਘ ਬਿੱਟੂ ਗਾਬਾ, ਪੀ.ਏ. ਹਰਪ੍ਰੀਤ ਸਿੰਘ ਵਿਰਕ, ਦਵਿੰਦਰ ਕੰਡਾ, ਬਲਵਿੰਦਰ ਰਾਜ, ਸਵਰਨ ਸਿੰਘ ਐਸਡੀਓ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਖੀਵਾ, ਹੈਪੀ ਹਰਮਨ ਖੀਵਾ, ਪ੍ਰਕਾਸ਼ ਸ਼ਰਮਾ, ਕਮਲ ਅਰੋੜਾ ਆਦਿ ਹਾਜਿਰ ਸਨ। ਇਸ ਮੌਕੇ ਤੇ ਕੌਂਸਲਰ ਅੰਜੂ ਬਜਾਜ ਅਤੇ ਕਾਲਾ ਬਜਾਜ ਵੱਲੋਂ ਸਾਰੇ ਹੀ ਵਾਰਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਗਿਆ।