
ਮੋਗਾ 27 ਮਈ, (ਮੁਨੀਸ਼ ਜਿੰਦਲ)
ਪੰਜਾਬ ਸਰਕਾਰ, ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ, ਇਸੇ ਕੜੀ ਦੌਰਾਨ ਹੀ ਸਿਹਤ ਵਿਭਗ ਮੋਗਾ ਵਿੱਚ ਸਿਹਤ ਸਹੂਲਤਾਂ ਦੀ ਕੜੀ ਵਿੱਚ ਵਾਧਾ ਕਰਦੇ ਹੋਏ, ਮੰਗਲਵਾਰ ਨੂੰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਡਾਕਟਰ ਮਥਰਾ ਦਾਸ ਸਿਵਿਲ ਹਸਪਤਾਲ ਮੋਗਾ ਵਿੱਚ ਮਰੀਜਾਂ ਦੀ ਸਹੂਲਤ ਲਈ ਜੱਚਾ ਬੱਚਾ ਵਿੰਗ ਵਿੱਚ ਨਵੀਂ ਫਾਰਮੇਸੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਕਿਹਾ ਕਿ ਜੱਚਾ ਬੱਚਾ ਵਿੰਗ ਲਈ ਨਵੀਂ ਬਣੀ ਫਾਰਮੇਸੀ, ਸਿਵਿਲ ਹਸਪਤਾਲ਼ ਵਿਚ ਦਵਾਈ ਲੈਣ ਆ ਰਹੇ ਮਰੀਜਾਂ ਲਈ ਵਰਦਾਨ ਸਾਬਤ ਹੋਵੇਗੀ। ਇਸ ਨਾਲ ਗਰਭਵਤੀ ਔਰਤਾਂ ਅਤੇ ਛੋਟੇ ਬੱਚੇ ਵਾਲਿਆਂ ਮਾਵਾਂ ਅਤੇ ਨਵੇਂ ਜੰਮੇ ਬੱਚੇ ਦੀਆਂ ਦਵਾਈਆਂ ਹੁਣ ਇਕੋ ਬਿਲਡਿੰਗ ਵਿੱਚੋ ਹੀ ਮਿਲਣਗੀਆਂ।

ਓਹਨਾ ਨੇ ਪੰਜਾਬ ਸਰਕਾਰ ਵਲੋਂ ਸਿਵਿਲ ਹਪਸਤਾਲ ਵਿਚ ਨਵ ਨਿਯੁੱਕਤ ਮੈਡੀਕਲ ਅਫਸਰਾਂ ਜਿਸ ਵਿਚ ਟੀਬੀ ਅਤੇ ਚੈਸਟ ਵਿਭਾਗ, ਅੱਖ, ENT, ਔਰਤ ਰੋਗਾਂ ਦੇ ਮਾਹਿਰ, ਮੈਡੀਸਿਨ ਐਮ.ਡੀ ਅਤੇ ਹੋਰ ਹਾਊਸ ਸਰਜਨ ਅਤੇ ਅਰੋਗੀਆ ਸਿਹਤ ਕੇਂਦਰਾਂ ਵਿੱਚ ਜਿਲਾ ਮੋਗਾ ਅੰਦਰ ਨਿਜੁਕਤ ਹੋਏ ਮੈਡੀਕਲ ਅਫਸਰਾਂ ਨੂੰ ਵਧਾਈ ਦਿੱਤੀ ਅਤੇ ਜੀ ਆਇਆ ਨੂੰ ਕਿਹਾ। ਉਹਨਾਂ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਲੋਕਾ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ। ਇਸ ਮੌਕੇ ਤੇ ਵਿਧਾਇਕ ਡਾ. ਅਰੋੜਾ ਨੇ ਸਿਵਿਲ ਸਰਜਨ ਡਾ. ਪਰਦੀਪ ਕੁਮਾਰ ਮੋਹਿੰਦਰਾ ਅਤੇ SMO ਡਾ. ਗਗਨਦੀਪ ਸਿੰਘ ਨੂੰ ਇਸ ਉਪਰਾਲੇ ਦਾ ਸਿਹਰਾ ਦਿੰਦੇ ਹੋਏ ਅਧਿਕਾਰੀਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਬਲਜੀਤ ਸਿੰਘ ਚਾਨੀ, ਮੇਅਰ ਨਗਰ ਨਿਗਮ, ਪਰਵੀਨ ਸ਼ਰਮਾ, ਸੀਨਿਅਰ ਡਿਪਟੀ ਮੇਅਰ, ਸਿਹਤ ਵਿਭਾਗ ਸਟਾਫ਼ ਵਿਚ ਡਾ. ਕਰਨ ਮਿੱਤਲ, ਸਕੱਤਰ ਅਰਬਾਜ਼ ਸਿੰਘ, ਡਾ. ਅਸ਼ਮਿਤਾ, ਡਾ. ਮਾਨਿਕ ਸਿੰਗਲਾ, ਡਾ. ਜਸਪ੍ਰੀਤ ਕੌਰ, ਡਾ. ਸੀ.ਪੀ ਸਿੰਘ, ਡਾ. ਸਾਹਿਲ ਮਿੱਤਲ ਸਣੇ ਹੋਰ ਪਤਵੰਤੇ ਵੀ ਹਾਜਰ ਸਨ।