logo

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿਮ 20 ਜਨਵਰੀ ਤੋਂ : ਤੀਰਥ ਮਾਹਲਾ ਅਤੇ ਰਾਜਵਿੰਦਰ ਧਰਮਕੋਟ !!

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿਮ 20 ਜਨਵਰੀ ਤੋਂ : ਤੀਰਥ ਮਾਹਲਾ ਅਤੇ ਰਾਜਵਿੰਦਰ ਧਰਮਕੋਟ !!

ਮੋਗਾ 11 ਜਨਵਰੀ (ਮੁਨੀਸ਼ ਜਿੰਦਲ)

ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਅਤੇ ਵਰਕਿੰਗ ਕਮੇਟੀ ਵੱਲੋਂ ਮੋਗਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਬਾਘਾਪੁਰਾਣਾ, ਧਰਮਕੋਟ, ਮੋਗਾ ਅਤੇ ਨਿਹਾਲ ਸਿੰਘ ਵਾਲਾ ਵਿੱਚ ਨਵੀਂ ਭਰਤੀ ਲਈ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਰਾਜਵਿੰਦਰ ਸਿੰਘ ਧਰਮਕੋਟ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਜਿਸ ਦਾ ਰਸਮੀ ਐਲਾਨ 10 ਜਨਵਰੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾਂ ਨੇ ਪਾਰਟੀ ਦੇ ਮੁੱਖ ਦਫ਼ਤਰ, 28 ਸੈਕਟਰ ਚੰਡੀਗੜ੍ਹ ਤੋਂ ਪਤਰਕਾਰਾਂ ਨੂੰ ਦਿੱਤੇ ਬਿਆਨ ਰਾਹੀਂ ਕੀਤਾ।

ਰਾਜਵਿੰਦਰ ਸਿੰਘ ਧਰਮਕੋਟ ਨਾਲ਼ ਸੰਪਰਕ ਕਰਨ ਤੇ ਉਹਨਾਂ ਨੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਪਾਰਟੀ ਵੱਲੋਂ ਦਿੱਤੀ ਇਸ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਨੇ ਇਹ ਵੀ ਦੱਸਿਆ ਕਿ 20 ਜਨਵਰੀ ਤੋਂ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਬੰਧੀ 14 ਜਨਵਰੀ ਦੀ ਸ਼੍ਰੀ ਮੁਕਤਸਰ ਸਾਹਿਬ ਦੀ ਮਾਘੀ ਕਾਨਫਰੰਸ ਤੋਂ ਬਾਅਦ ਸੀਨੀਅਰ ਆਗੂ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਮੈਂਬਰ ਸ਼੍ਰੋਮਣੀ ਕਮੇਟੀ, ਜਿਲ੍ਹਾ ਪ੍ਰਧਾਨ, ਹਲਕਾ ਇੰਚਾਰਜ ਸਾਹਿਬਾਨ, ਪੀ.ਏ.ਸੀ ਮੈਂਬਰ, ਯੂਥ ਪ੍ਰਧਾਨ (ਦਿਹਾਤੀ ਅਤੇ ਸ਼ਹਿਰੀ), ਜਨਰਲ ਕੌਂਸਲ ਮੈਂਬਰ, ਸਰਪੰਚ-ਪੰਚ, ਐਮ ਸੀ ਸਰਕਲ ਪ੍ਰਧਾਨ ਸਾਹਿਬਾਨ ਨਾਲ ਇੱਕ ਅਹਿਮ ਮੀਟਿੰਗ ਸੱਦੀ ਜਾਵੇਗੀ। ਜਿਸ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਅਤੇ ਭਰਤੀ ਲਈ ਸੁਝਾਅ ਲਏ ਜਾਣਗੇ। ਰਾਜਵਿੰਦਰ ਸਿੰਘ  ਧਰਮਕੋਟ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ, ਜੋ ਪੰਜਾਬ ਦੀ ਇੱਕੋ ਇੱਕ ਖ਼ੇਤਰੀ ਪਾਰਟੀ ਹੈ, ਦੀ ਚੜ੍ਹਦੀ ਕਲਾ ਲਈ ਬਿਨਾਂ ਪੱਖਪਾਤ ਪਾਰਟੀ ਦੇ ਹਰ ਵਰਕਰ ਕੋਲ ਪਹੁੰਚ ਕਰਨਗੇ। ਤਾਂ ਕਿ ਹਰ ਵਰਕਰ ਜੋ ਪਾਰਟੀ ਲਈ ਕੰਮ ਕਰਨਾ ਚਾਹੁੰਦਾ ਹੈ, ਉਸ ਨੂੰ ਅਹਿਮੀਅਤ ਅਤੇ ਮੌਕਾ ਮਿਲ ਸਕੇ। ਉਹਨਾਂ ਨੌਜੁਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਬਜ਼ੁਰਗਾਂ ਵੱਲੋਂ ਪੰਜਾਬ, ਪੰਜਾਬੀ ਅਤੇ ਪੰਥ ਨੂੰ ਬਚਾਉਣ ਲਈ ਲਹੂ ਨਾਲ ਸਿੰਝੀ ਅਤੇ ਮੋਰਚੇ ਲਾਕੇ ਬਣਾਈ ਗਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਅੱਗੇ ਆਉਣ। ਅੱਜ ਸਾਰੀਆਂ ਕੇਂਦਰੀ ਪਾਰਟੀਆਂ, ਏਜੰਸੀਆ ਅਤੇ ਕੁੱਝ ਸਵਾਰਥੀ ਲੋਕ ਬਜ਼ੁਰਗਾਂ ਦੀ ਇਸ ਪਾਰਟੀ ਨੂੰ ਖ਼ਤਮ ਕਰਨ ਲਈ ਦਿਨ ਰਾਤ ਇੱਕ ਕਰ ਰਹੀਆਂ ਹਨ।

administrator

Related Articles

Leave a Reply

Your email address will not be published. Required fields are marked *

error: Content is protected !!