logo

‘ਆਪ’ ਦੇ ਨੁਮਾਈਂਦੇ ਨਹੀਂ ਪੁੱਜੇ, ਲਾਲਾ ਜੀ ਦੇ ਜਨਮ ਸਮਾਰੋਹ ਵਿੱਚ ! ਪਾਰਟੀ ਦਾ ਅਸਲ ਚੇਹਰਾ ਹੋਇਆ ਨੰਗਾ : ਰਾਜਵਿੰਦਰ ਧਰਮਕੋਟ

‘ਆਪ’ ਦੇ ਨੁਮਾਈਂਦੇ ਨਹੀਂ ਪੁੱਜੇ, ਲਾਲਾ ਜੀ ਦੇ ਜਨਮ ਸਮਾਰੋਹ ਵਿੱਚ ! ਪਾਰਟੀ ਦਾ ਅਸਲ ਚੇਹਰਾ ਹੋਇਆ ਨੰਗਾ : ਰਾਜਵਿੰਦਰ ਧਰਮਕੋਟ

ਮੋਗਾ 30 ਜਨਵਰੀ (ਮੁਨੀਸ਼ ਜਿੰਦਲ)

RAJWINDER DHARAMKOT SAD LEADER

‘ਆਮ ਆਦਮੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਲਾਲਾ ਲਾਜ ਪੈਟ ਰਾਏ ਜੀ ਦੇ ਜਨਮ ਸਮਾਰੋਹ ਤੇ ਨਾ ਪੁੱਜਣ ਨਾਲ ਪਾਰਟੀ ਦਾ ਅਸਲ ਚੇਹਰਾ ਨੰਗਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਆਜ਼ਾਦੀ ਘੁਲਾਟੀਆਂ ਦਾ ਦਿਲੋਂ ਸਨਮਾਨ ਕੀਤਾ ਹੈ। ਸਾਇਮਨ ਕਮੀਸ਼ਨ ਦਾ ਵਿਰੋਧ ਕਰਨ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਜਨਮ, ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿੱਚ 28 ਜਨਵਰੀ 1865 ਨੂੰ ਹੋਇਆ ਸੀ। ਇਸ ਪਿੰਡ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ 26,27 ਅਤੇ 28 ਜਨਵਰੀ ਨੂੰ ਲਾਲਾ ਜੀ ਦੇ ਜਨਮਦਿਨ ਸਬੰਧੀ ਵਿਸ਼ਾਲ ਖੇਡ ਮੇਲਾ ਕਰਵਾਇਆ ਜਾਂਦਾ ਹੈ। ਜਿਸ ਵਿੱਚ ਮੌਜੂਦਾ ਸਰਕਾਰ ਵੱਲੋਂ ਮੁੱਖ ਮੰਤਰੀ ਜਾਂ ਕੋਈ ਕੈਬਨਿਟ ਮੰਤਰੀ ਹਾਜ਼ਰੀ ਲਗਾਉਂਦਾ ਹੈ ਅਤੇ ਪ੍ਰਬੰਧਕ ਕਮੇਟੀ ਨੂੰ ਗਰਾਂਟ ਜਾਂ ਇਲਾਕੇ ਨੂੰ ਕੋਈ ਵੱਡੀ ਸੌਗਾਤ ਦੇ ਕੇ ਜਾਂਦਾ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ, ਜੋ ‘ਮੇਰਾ ਰੰਗ ਦੇ ਬਸੰਤੀ ਚੋਲਾ’ ਦੇ ਸੰਗੀਤ ਹੇਠ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਸੀ, ਇਸ ਸਰਕਾਰ ਦੇ ਮੁੱਖਮੰਤਰੀ, ਕੈਬਨਿਟ ਮੰਤਰੀ ਜਾਂ ਹਲਕਾ ਵਿਧਾਇਕ ਵਿੱਚੋਂ ਕਿਸੇ ਨੇ ਵੀ ਲਾਲਾ ਲਾਜਪਤ ਰਾਏ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੀ ਲੋੜ੍ਹ ਨਹੀਂ ਸਮਝੀ”। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਰੋਮਣੀ ਅਕਾਲੀ ਦਲ ਦੇ ਜਿਲਾ ਮੋਗਾ ਦੀ ਸਬ ਡਿਵੀਜਨ ਧਰਮਕੋਟ ਦੇ ਅਬਜ਼ਰਵਰ ਰਾਜਵਿੰਦਰ ਸਿੰਘ ਧਰਮਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। 

ਰਾਜਵਿੰਦਰ ਧਰਮਕੋਟ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਵੱਲੋਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਰ ਸਾਲ ਇਸ ਆਜ਼ਾਦੀ ਘੁਲਾਟੀਏ ਨੂੰ ਸ਼ਰਧਾ ਅਤੇ ਸਤਿਕਾਰ ਦੇਣ ਲਈ ਢੁੱਡੀਕੇ ਵਿੱਖੇ ਪਹੁੰਚਦੇ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਲਾਲਾ ਜੀ ਦੇ ਸਤਿਕਾਰ ਵੱਜੋਂ 3 ਕਰੋੜ ਦੀ ਰਾਸ਼ੀ ਦੇ ਕੇ, ਹਾਕੀ ਦੇ ਖੇਡ ਮੈਦਾਨ ਵਿੱਚ ਐਸਟਰੋਟਰਫ ਦੀ ਆਧੁਨਿਕ ਸਹੂਲਤ ਦਿੱਤੀ, ਲਾਲਾ ਜੀ ਦੀ ਯਾਦਗਾਰ ਨੇੜ੍ਹੇ ਬਣੇ ਕਮਰਿਆਂ ਨੂੰ 20 ਲੱਖ ਦੀ ਗਰਾਂਟ ਨਾਲ਼ ਬਣਵਾਇਆ। ਨਵੇਂ ਚੂਹੜਚੱਕ ਤੋਂ ਢੁੱਡੀਕੇ ਦੀ ਅਣਗੌਲੀ 6 ਕਿੱਲੋ ਮੀਟਰ ਦੀ 18 ਫੁੱਟੀ ਸੜ੍ਹਕ 2 ਕਰੋੜ 85 ਲੱਖ ਦੀ ਰਾਸ਼ੀ ਨਾਲ ਪੂਰੀ ਕਰਵਾਈ ਸੀ। ਜਿਸ ਦੀ ਅੱਜ ਇਲਾਕੇ ਦੇ ਲੋਕਾਂ ਨੂੰ ਪੂਰੀ ਸਹੂਲਤ ਹੈ। ਅਕਾਲੀ ਸਰਕਾਰ ਨੇ ਹਰ ਸਾਲ ਲੱਖਾਂ ਰੁਪਏ ਦੀ ਗਰਾਂਟ, ਲਾਲਾ ਜੀ ਦੀ ਯਾਦਗਾਰ ਦੀ ਸਾਂਭ ਸੰਭਾਲ ਲਈ ਜ਼ਾਰੀ ਕੀਤੇ। ਢੁੱਡੀਕੇ ਨੂੰ ਜੋੜਦੀਆਂ ਸਾਰੀਆਂ ਸੜਕਾਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹਨ। ਪਿੱਛਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਤੱਕ ਇਸ ਸਥਾਨ ਜਾਂ ਪਿੰਡ ਨੂੰ ਕੁੱਝ ਵੀ ਨਹੀਂ ਦਿੱਤਾ।  ਉਹਨਾਂ ਕਿਹਾ ਕੀ, ਅਫ਼ਸੋਸ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ, ਜੋ ਇਹ ਦਾਅਵਾ ਕਰਦੀ ਸੀ ਕਿ ਉਹ ਦੇਸ਼ ਭਗਤ ਲੋਕਾਂ ਦੀ ਸਰਕਾਰ ਹੈ। ਇਸ ਦੇ ਕਿਸੇ ਨੁਮਾਇੰਦੇ ਨੇ ਇੱਥੇ ਫੰਡ ਤਾਂ ਕੀ ਦੇਣਾ ਸੀ, ਹਾਜਰੀ ਤੱਕ ਵੀ ਨਹੀਂ ਭਰੀ। 

ਰਾਜਵਿੰਦਰ ਧਰਮਕੋਟ ਨੇ ਕਿਹਾ ਕਿ ਮੌਜੂਦਾ ਸਰਕਾਰ ਦਿੱਲੀ ਦੀਆਂ ਚੋਣਾਂ ਵਿੱਚ ਇਸ ਕਦਰ ਪੰਜਾਬ ਦੇ ਸਰੋਤਾਂ ਨੂੰ ਲੁਟਾਉਣ ਵਿੱਚ ਲੱਗੀ ਹੋਈ ਹੈ ਕਿ ਪੰਜਾਬ ਦੀ ਖ਼ਬਰ ਲੈਣ ਦਾ ਇਹਨਾਂ ਕੋਲ ਸਮਾਂ ਨਹੀਂ ਹੈ। ਪਿੱਛਲੇ ਦਿਨੀਂ ਪੰਜਾਬ ਵਿੱਚ ਕਨੂੰਨ ਵਿਵਸਥਾ ਦੀ ਖ਼ਸਤਾ ਹਾਲਤ ਦੌਰਾਨ ਅਫਸੋਸਜਨਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਉਸ ਨਾਲ ਇੱਕ ਡਰ ਅਤੇ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋ ਗਿਆ ਹੈ। ਹਰ ਵਰਗ, ਅੱਜ ਪੰਜਾਬ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪਿੱਛਲੀ ਕੈਪਟਨ ਸਰਕਾਰ ਵਲੋਂ ਵੀ ਆਪਣੇ ਪੰਜ ਸਾਲਾਂ ਦੇ  ਕਾਰਜਕਾਲ ਦੌਰਾਨ ਕੋਈ ਵੀ ਫੰਡ ਇਸ ਵੱਡੀ ਅਤੇ ਇਤਿਹਾਸਕ ਯਾਦਗਾਰ ਨੂੰ ਜ਼ਾਰੀ ਨਹੀਂ ਕੀਤਾ ਗਿਆ। ਆਪ ਅਤੇ ਕਾਂਗਰਸ ਦੇ ਇਸ ਗੈਰ ਜਿੱਮੇਵਾਰਾਣਾ ਰਵਈਏ ਨੇ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਲਾਲਾ ਲਾਜਪਤ ਰਾਏ ਨੂੰ ਅਣਗੌਲੇ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਇਹਨਾਂ ਲਈ ਕੇਵਲ ਸੱਤਾ ਪ੍ਰਾਪਤੀ ਹੀ, ਮੁੱਖ ਨਿਸ਼ਾਨਾ ਹੈ। ਇਹਨਾਂ ਵੀਰਾਂ ਅਤੇ ਆਜ਼ਾਦੀ ਗੁਲਾਟੀਆਂ ਲਈ ਇਹਨਾਂ ਦੇ ਮਨਾਂ ਵਿੱਚ ਕੋਈ ਸਤਿਕਾਰ ਨਹੀਂ ਹੈ। ਰਾਜਵਿੰਦਰ ਨੇ ਕਿਹਾ ਕਿ ਪੰਜਾਬ ਕੋਲ ਸ਼੍ਰੋਮਣੀ ਅਕਾਲੀ ਦਲ ਹੀ ਇ ਇੱਕ ਅਜਿਹਾ ਬਦਲ ਹੈ ਜੋ ਪੰਜਾਬ ਦੇ ਮਾਹੌਲ ਨੂੰ ਦੁਬਾਰਾ ਤਰੱਕੀ ਦੀਆਂ ਲੀਹਾਂ ਤੇ ਚੜ੍ਹਾ ਸਕਦਾ ਹੈ। ਪਹਿਲਾਂ ਹੀ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਜੇਕਰ ਅੱਜ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਰੇ ਧਰਮਾਂ ਅਤੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਏਗਾ।

administrator

Related Articles

Leave a Reply

Your email address will not be published. Required fields are marked *

error: Content is protected !!