
ਮੋਗਾ 4 ਮਾਰਚ (ਮੁਨੀਸ਼ ਜਿੰਦਲ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋ, ਲਖਵਿੰਦਰ ਸਿੰਘ ਰੌਲੀ ਬਲਾਕ ਮੀਤ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਿਲਾ ਪ੍ਰਧਾਨ ਭਵਿੰਦਰ ਸਿੰਘ ਦੌਲਤਪੁਰਾਂ ਨਾਲ ਫੋਨ ਤੇ ਹੋਈ ਗੱਲਬਾਤ ਅਨੁਸਾਰ ਪੂਰੇ ਪੰਜਾਬ ਸਣੇ ਮੋਗਾ ਜ਼ਿਲਾ ਵਿੱਚ ਸੰਯੁਕਤ ਕਿਸਾਨ ਮੋਰਚਾ, ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਤੜਕੇ 3 ਵਜੇ ਤੋਂ ਬਾਅਦ ਲਗਾਤਾਰ ਗਿਰਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਜੋ ਕਿ ਪੰਜਾਬ ਸਰਕਾਰ ਦਾ ਇਕ ਤਾਨਾਸ਼ਾਹ, ਅਤੀ ਨਿੰਦਨਯੋਗ ਕਦਮ ਹੈ। ਜਿਲਾ ਪ੍ਰਧਾਨ ਭਵਿੰਦਰ ਸਿੰਘ ਦੌਲਤਪੁਰਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੀ ਇਹਨਾਂ ਗਿਰਫਤਾਰੀਆਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ। ਅਸੀਂ ਆਜ਼ਾਦ ਦੇਸ਼ ਭਾਰਤ ਦੇ ਆਜ਼ਾਦ ਨਿਵਾਸੀ ਹਾਂ। ਸਾਨੂੰ ਆਪਣੀਆਂ ਫਸਲਾਂ ਤੇ ਨਸਲਾਂ ਦੀ ਰਾਖੀ ਲਈ ਸੰਘਰਸ਼ ਕਰਨ ਦੀ ਆਜ਼ਾਦੀ ਹੈ। ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਾਡੀ ਆਜ਼ਾਦੀ ਤੇ ਪੁਲਿਸ ਪ੍ਰਸ਼ਾਸਨ ਦੇ ਜ਼ੋਰ ਨਾਲ ਰੋਕਾਂ ਲਾਉਣੀਆਂ ਚਾਹੁੰਦੀ ਹੈ। ਪਰ ਸਰਕਾਰ ਨੂੰ ਇਹ ਨਹੀਂ ਪਤਾ ਕਿ ਤੁਸੀਂ ਜਿੰਨਾ ਕਿਸਾਨ ਸੰਘਰਸ਼ ਨੂੰ ਦਬਾਉਂਗੇ, ਸੰਘਰਸ਼ ਸਪਰਿੰਗ ਵਾਂਗ, ਉਨਾਂ ਹੀ ਵਧੇਗਾ। ਪੰਜਾਬ ਸਰਕਾਰ ਦੀਆਂ ਇਹਨਾਂ ਕਾਰਵਾਈਆਂ ਨਾਲ, ਕਿਸਾਨਾਂ ਵਿੱਚ ਡੂੰਘਾ ਰੋਸ ਪਾਇਆ ਜਾ ਰਿਹਾ ਹੈ। ਅੱਜ ਜਿਲ੍ਹੇ ਅੰਦਰ SKM ਦੇ ਬਹੁਤ ਆਗੂ, ਜਿਵੇਂ ਕਿ ਸੂਬਾ ਆਗੂ ਗੁਲਜਾਰ ਸਿੰਘ ਘਲ ਕਲਾਂ ਲੱਖੋਵਾਲ, ਸੂਬਾ ਆਗੂ ਗੁਰਬਚਨ ਸਿੰਘ ਚੰਨੂਵਾਲਾ ਲੱਖੋਵਾਲ, ਮੁਕੰਦ ਕਮਲ ਬਾਘਾ ਪੁਰਾਣਾ ਲੱਖੋਵਾਲ, ਸੂਬਾ ਆਗੂ ਮੁਖਤਿਆਰ ਸਿੰਘ ਦੀਨਾ ਸਾਹਿਬ ਲੱਖੋਵਾਲ, ਮਨਜੀਤ ਸਿੰਘ ਖੋਟੇ ਪ੍ਰਧਾਨ ਲੱਖੋਵਾਲ, ਮੋਹਨ ਸਿੰਘ ਨਿਧਾ ਵਾਲਾ ਲੱਖੋਵਾਲ, ਜਗਤਾਰ ਸਿੰਘ ਚੋਟੀਆਂ ਲੱਖੋਵਾਲ, ਗੁਰਮੀਤ ਸਿੰਘ ਸੰਧੂਆਣਾ ਲੱਖੋਵਾਲ, ਅਮਰਜੀਤ ਸਿੰਘ ਭਲੂਰ ਲੱਖੋਵਾਲ, ਨਿਰਮਲ ਸਿੰਘ ਭਲੂਰ ਲੱਖੋਵਾਲ, ਨਿਰਮਲ ਸਿੰਘ, ਵਿਰਕ ਅਮਰਜੀਤ ਸਿੰਘ, ਬਲਕਰਨ ਸਿੰਘ, ਹਰਮੰਦਰ ਸਿੰਘ, ਡੇਮਰੂ, ਮਨਿੰਦਰ ਸਿੰਘ ਸਮਾਲਸਰ ਸਣੇ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਗਿਰਫਤਾਰ ਕੀਤਾ ਜਾ ਚੁੱਕਿਆ ਹੈ ਤੇ ਕਈ ਸੀਨੀਅਰ ਆਗੂਆਂ ਦੇ ਘਰਾਂ ਤੇ ਛਾਪੇ ਮਾਰੀਆਂ ਹੋਈਆਂ ਹਨ। ਜਿਸ ਕਰਕੇ ਆਗੂਆਂ ਨੂੰ, ਆਪਣੇ ਘਰਾਂ ਤੋਂ ਪਾਸੇ ਜਾਣਾ ਪਿਆ ਹੈ।