
ਮੋਗਾ, 8 ਮਾਰਚ (ਮੁਨੀਸ਼ ਜਿੰਦਲ)
‘ਬੂਥ ਮਜਬੂਤ ਤਾਂ ਮੰਡਲ ਮਜਬੂਤ, ਮੰਡਲ ਮਜਬੂਤ ਤਾਂ ਵਿਧਾਨਸਭਾ ਹਲਕਾ ਮਜਬੂਤ ਨੂੰ ਲੈ ਕੇ ਭਾਜਪਾ ਅੋਹਦੇਦਾਰਾਂ ਨੂੰ ਅੱਗੇ ਵਧਣਾ ਚਾਹੀਦਾ, ਤਾਂ ਜੋ ਆਉਣ ਵਾਲੇ 2027 ਦੀਆਂ ਚੋਣਾਂ ਵਿਚ ਭਾਜਪਾ ਨੂੰ ਪੰਜਾਬ ਵਿਚ ਜਿੱਤ ਦੁਆ ਕੇ ਸਰਕਾਰ ਬਣਾਉਣ ਦਾ ਰਾਸਤਾ ਸਾਫ ਹੋ ਸਕੇ’। ਇਹ ਵਿਚਾਰ ਭਾਜਪਾ ਦੇ ਸੀਨੀਅਰ ਸੂਬਾ ਆਗੂ ਅਤੇ ਸਾਬਕਾ ਮੰਤਰੀ ਤੇ ਮੋਗਾ ਜ਼ਿਲ੍ਹੇ ਦੇ ਪ੍ਰਭਾਰੀ ਮਨੋਰੰਜਨ ਕਾਲੀਆ ਨੇ ਸ਼ਨੀਵਾਰ ਨੂੰ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਸਥਿਤ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਡਾ. ਸੀਮਾਂਤ ਗਰਗ ਵੱਲੋਂ ਮੋਗਾ ਜ਼ਿਲ੍ਹੇ ਦੇ ਸਮੂਹ ਮੰਡਲਾਂ ਦੇ ਪ੍ਰਧਾਨਾਂ ਅਤੇ ਅੋਹਦੇਦਾਰਾਂ ਦੀ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸੱਕਤਰ ਮੁਖਤਿਆਰ ਸਿੰਘ, ਵਿੱਕੀ ਸਿਤਾਰਾ, ਰਾਹੁਲ ਗਰਗ, ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਰਾਕੇਸ਼ ਭੱਲਾ, ਸਾਬਕਾ ਪ੍ਰਧਾਨ ਤ੍ਰਿਲੋਚਨ ਸਿਘ ਗਿੱਲ, ਵਿਨੇ ਸ਼ਰਮਾ, ਰਾਕੇਸ਼ ਸ਼ਰਮਾ, ਵਪਾਰ ਸੈਲ ਦੇ ਸੂਬਾ ਮੀਤ ਪ੍ਰਧਾਨ ਦੇਵਪਿ੍ਰਅ ਤਿਆਗੀ, ਮਹਿਲਾ ਮੋਰਚਾ ਦੀ ਜਿਲ੍ਹਾ ਪ੍ਰਧਾਨ ਸ਼ਿਲਪਾ ਬਾਂਸਲ, ਸੁਮਨ ਮਲਹੋਤਰਾ, ਮੀਤ ਪ੍ਰਧਾਨ ਸੋਨੀ ਮੰਲਾ, ਮੰਡਲ ਪ੍ਰਧਾਨ ਬਾਘਾਪੁਰਾਣਾ ਦੀਪਕ ਤਲਵਾੜ, ਮੰਡਲ ਪ੍ਰਧਾਨ ਅਮਿਤ ਗੁਪਤਾ, ਮੰਡਲ ਪ੍ਰਧਾਨ ਭੂਪਿੰਦਰ ਹੈਪੀ, ਮੰਡਲ ਪ੍ਰਧਾਨ ਅਮਨਦੀਪ ਗਰੋਵਰ, ਸੋਮਨਾਥ, ਤੇਜਵੀਰ ਸਿੰਘ, ਯੂਥ ਆਗੂ ਕਸ਼ਿਸ ਧਮੀਜਾ, ਚਮਨ ਲਾਲ ਸਮਾਲਸਰ, ਰਾਭਵਰਿੰਦਰ ਸਿੰਘ ਧਰਮਕੋਟ, ਸ਼ਮਸ਼ੇਰ ਸਿੰਘ ਕੈਲਾ, ਗੁਰਚਰਨ ਸਿੰਘ, ਗਗਨ ਲੂੰਬਾ ਬਾਘਾਪੁਰਾਣਾ, ਸੰਜੀਵ ਧਰਮਕੋਟ, ਸੁਖਾ ਸਿੰਘ, ਉਮਾਕਾਂਤ, ਵਿਜੇ ਮਿਸ਼ਰਾ, ਤੇਜਵੀਰ ਸਿੰਘ, ਰਾਜਿੰਦਰ ਗਾਬਾ, ਜਤਿੰਦਰ ਚੱਢਾ, ਹੇਮੰਤ ਸੂਦ ਆਦਿ ਹਾਜ਼ਰ ਸਨ।

ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਬੂਥ ਪੱਧਰ ਤੇ ਮਜਬੂਤ ਕਰਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਕਿਉਂਕਿ ਬੂਥ ਮਜਬੂਤ ਕਰਕੇ ਅਤੇ ਬੂਥਾ ਦੇ ਪ੍ਰਧਾਨ ਬਣਾ ਕੇ ਮੰਡਲ ਪ੍ਰਧਾਨ ਬਣਾਏ ਗਏ ਅਤੇ ਹੁਣ ਮੰਡਲਾਂ ਨੂੰ ਮਜਬੂਤ ਕਰਕੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਵਾਈ ਜਾਵੇਗੀ। ਜਿਸਨੂੰ ਲੈ ਕੇ ਪੂਰੇ ਭਾਰਤ ਵਿਚ ਇਹ ਪ੍ਰਕ੍ਰਿਆ ਚੱਲ ਰਹੀ ਹੈ ਅਤੇ ਕਈ ਸੂਬਿਆ ਵਿਚ ਇਹ ਪ੍ਰਕ੍ਰਿਆ ਪੂਰੀ ਹੋ ਗਈ ਹੈ ਅਤੇ ਹੁਣ ਪੰਜਾਬ ਵਿਚ ਇਸ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਭਾਜਪਾ ਦੇ ਸੂਬਾ ਆਗੂ ਵੱਖ ਵੱਖ ਜਿਲਿਆਂ ਵਿਚ ਇਹ ਕੰਮ ਕਰ ਰਹੇ ਹਨ। ਉਹਨਾਂ ਮਡੰਲ ਪ੍ਰਧਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਡਲ ਪ੍ਰਧਾਨਾਂ ਦਾ ਕੰਮ ਬਹੁਤ ਹੀ ਮਹੱਤਵਪੂਰਨ ਕੰਮ ਹੈ। ਕਿਉਂਕਿ ਮੰਡਲ ਪ੍ਰਧਾਨ ਨਿਚਲੇ ਬੂਥ ਪ੍ਰਧਾਨਾ ਅਤੇ ਊਪਰ ਜਿਲ੍ਹਾ ਪ੍ਰਧਾਨਾਂ ਦੇ ਨਾਲ ਮਿਲ ਕੇ ਪਾਰਟੀ ਨੂੰ ਮਜਬੂਤੀ ਵੱਲ ਲੈ ਕੇ ਕੰਡੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਭਾਜਪਾ ਦੇਸ਼ ਦੇ 17 ਤੋਂ ਵੱਧ ਸੂਬਿਆ ਵਿਚ ਸੱਤਾ ਤੇ ਕਾਬਜ ਹੈ ਅਤੇ ਹੁਣ ਪੰਜਾਬ ਵਿਚ ਸਰਕਾਰ ਬਣਾਉਣ ਲਈ ਬੂਥ ਨੂੰ ਮਜਬੂਤ ਕਰਕੇ ਅੱਗੇ ਵੱਧ ਰਹੀ ਹੈ ਅਤੇ ਆਉਣ ਵਾਲੇ ਸਮੇੰ ਵਿਚ ਭਾਜਪਾ ਪੰਜਾਬ ਵਿਚ ਇਕ ਵੱਡੀ ਰਾਜਨੀਤਿਕ ਪਾਰਟੀ ਦੇ ਤੌਰ ਤੇ ਉਭਰ ਕੇ ਸਾਮਹਮਣੇ ਆ ਰਹੀ ਹੈ ਅਤੇ ਭਾਜਪਾ ਇੱਕਲੇ ਹੀ ਪਿਛਲੇ ਵਿਧਾਨਸਭਾ ਚੋਣ ਅਤੇ ਲੋਕ ਸਭਾ ਚੋਣ ਵੀ ਲੜ ਚੁੱਕੀ ਹੈ ਅਤੇ ਹੁਣ 2027 ਦੇ ਵਿਧਾਨਸਭਾ ਚੋਣਾਂ ਲਈ ਭਾਜਪਾ ਜਮੀਨੀ ਪਧਰ ਤੇ ਕੰਮ ਕਰਕੇ ਅੱਗੇ ਵੱਧ ਰਹੀ ਹੈ।

ਇਸ਼ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਫੁਲਾਂ ਦੇ ਬੁਕੇ ਦੇ ਕੇ ਸੁਆਗਤ ਕੀਤਾ ਅਤੇ ਮੀਟਿੰਗ ਵਿਚ ਆਉਣ ਵਾਲੇ ਮੰਡਲ ਪ੍ਰਧਾਨਾਂ, ਸੀਨੀਅਰ ਆਗੂਆ ਦਾ ਵੀ ਸੁਆਗਤ ਅਤੇ ਧੰਨਵਾਦ ਕੀਤਾ, ਜਿਨ੍ਹਾਂ ਇਸ ਮੀਟਿੰਗ ਵਿਚ ਆ ਕੇ ਆਪਣੇ ਵਿਚਾਰ ਰੱਖੇ। ਉਹਨਾਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਭਰੋਸਾ ਦੁਆਇਆ ਕਿ ਮੋਗਾ ਜਿਲ੍ਹੇ ਵਿਚ ਭਾਜਪਾ ਦਾ ਗਰਾਫ ਪਹਿਲਾਂ ਤੋਂ ਬਹੁਤ ਵਧਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਮੋਗਾ ਜ਼ਿਲ੍ਹੇ ਵਿਚ ਇਤਿਹਾਸਿਕ ਜਿੱਤ ਹਾਸਲ ਕਰੇਗੀ ਅਤੇ ਪੰਜਾਬ ਵਿਚ 2027 ਵਿਚ ਬਣਨ ਵਾਲੀ ਸਰਕਾਰ ਵਿਚ ਆਪਣਾ ਯੋਗਦਾਨ ਪਾਵੇਗੀ, ਤਾਂ ਜੋ ਪੰਜਾਬ ਵਿਚ ਬਣਨ ਵਾਲੀ ਭਾਜਪਾ ਸਰਕਾਰ ਵਿਚ ਮੋਗਾ ਜ਼ਿਲ੍ਹੇ ਨੂੰ ਵੀ ਭਾਗੀਦਾਰ ਬਣਾਇਆ ਜਾ ਸਕੇ।