logo

ਪਿੰਡ ਥੱਮਣਵਾਲਾ ਨੂੰ ਮਿਲਿਆ ‘ਜਿਮ ਰੂਮ’ ! ਵਿਧਾਇਕ ਡਾ. ਅਮਨਦੀਪ ਨੇ ਰੱਖਿਆ ਨੀਂਹ ਪੱਥਰ !!

ਪਿੰਡ ਥੱਮਣਵਾਲਾ ਨੂੰ ਮਿਲਿਆ ‘ਜਿਮ ਰੂਮ’ ! ਵਿਧਾਇਕ ਡਾ. ਅਮਨਦੀਪ ਨੇ ਰੱਖਿਆ ਨੀਂਹ ਪੱਥਰ !!

ਮੋਗਾ, 16 ਮਾਰਚ (ਮੁਨੀਸ਼ ਜਿੰਦਲ)

ਜਿਲਾ ਮੋਗਾ ਦੇ ਪਿੰਡ ਥੰਮਣਵਾਲਾ ਵਿਖੇ ਨੌਜਵਾਨਾਂ ਦੀ ਮੰਗ ਨੂੰ ਦੇਖਦੇ ਹੋਏ ਨਵੇਂ ਜਿੰਮ ਰੂਮ ਦਾ ਨੀਂਹ ਪੱਥਰ ਸਰਪੰਚ ਇਕਬਾਲ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਕਲੱਬ ਮੈਂਬਰ ਸਾਹਿਬਾਨਾਂ ਦੀ ਹਾਜਰੀ ਵਿੱਚ ਮੋਗਾ ਹਲਕਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਰੱਖਿਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਰਮਨ ਦੱਦਾਹੂਰ, ਦੀਪ ਦਾਰਾਪੁਰ, ਦਿਲਬਾਗ ਜੋਗੇਵਾਲਾ, ਕਰਮਜੀਤ ਸਿੰਘ ਘੱਲਕਲਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਅਮਨਦੀਪ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੌਜਵਾਨਾਂ ਦੇ ਭਵਿੱਖ ਨੂੰ ਉੱਜਵਲ ਕਰਨ, ਉਹਨਾਂ ਨੂੰ ਖੇਡਾਂ ਅਤੇ ਹੋਰਨਾਂ ਗਤੀਵਿਧੀਆ ਵਿਚ ਹਿੱਸਾ ਲੈਣ ਲਈ ਸਮੇਂ ਸਮੇਂ ਤੇ ਪ੍ਰੇਰਿਤ ਕਰਦੀ ਰਹਿੰਦੀ ਹੈ, ਤਾਂ ਜੋ ਨੌਜਵਾਨ ਤੰਦਰੁਸਤ ਹੋ ਕੇ ਪੰਜਾਬ ਦੀਆਂ ਖੇਡਾਂ ਅਤੇ ਹੋਰਨਾਂ ਮੁਕਾਬਲਿਆਂ ਵਿਚ ਪੰਜਾਬ ਦਾ ਨਾਂਅ ਰੋਸ਼ਨ ਕਰ ਸਕਣ। ਉਹਨਾਂ ਨੌਜਵਾਨਾਂ ਨੂੰ ਖੇਡਾਂ ਅਤੇ ਹੋਰਨਾਂ ਗਤੀਵਿਧੀਆ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤੇ ਪਿੰਡ ਥੰਮਣ ਵਾਲਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਵਿਧਾਇਕ ਡਾ. ਅਮਨਦੀਪ ਦਾ ਨਵੇਂ ਜਿੰਮ ਰੂਮ ਕਮਰੇ ਦਾ ਨੀਂਹ ਪੱਥਰ ਰੱਖਣ ਅਤੇ ਹੋਰਨਾਂ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕਰਵਾਉਣ ਤੇ ਧੰਨਵਾਦ ਕੀਤਾ। ਇਸ ਮੌਤੇ ਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ, ਅੋਹਦੇਦਾਰ ਤੇ ਪਿੰਡ ਵਾਸੀ ਮੌਜੂਦ ਸਨ।

administrator

Related Articles

Leave a Reply

Your email address will not be published. Required fields are marked *

error: Content is protected !!