logo

कर्मचारी, पेंशनर्ज संयुक्त मार्चा ने जलाई, सरकार के बजट की प्रतियां ! लगे पंजाब सरकार विरोधी नारे !!

कर्मचारी, पेंशनर्ज संयुक्त मार्चा ने जलाई, सरकार के बजट की प्रतियां ! लगे पंजाब सरकार विरोधी नारे !!

ਮੋਗਾ 28 ਮਾਰਚ (ਮੁਨੀਸ਼ ਜਿੰਦਲ)

ਮੁਲਾਜਮ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਮੋਗਾ ਜਿਲ੍ਹੇ ਦੇ ਪੈਨਸ਼ਨਰਾਂ, ਮੁਲਾਜਮਾਂ ਨੇ ਪੰਜਾਬ ਸਰਕਾਰ ਦੇ ਪੇਸ਼ ਕੀਤੇ ਸਾਲ 2025-26 ਦੇ ਮੁਲਾਜਮ ਪੈਨਸ਼ਨਰਜ ਅਤੇ ਕਿਸਾਨ ਮਜਦੂਰ ਲੋਕ ਵਿਰੋਧੀ ਬੱਜਟ ਦੀਆਂ ਕਾਪੀਆਂ ਮੇਨ ਚੌਂਕ ਮੋਗਾ ਵਿੱਚ ਸਾੜਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਇੱਕਠ ਵਿੱਚ ਸ਼ਾਮਲ ਮੁਲਾਜਮਾਂ, ਪੈਨਸ਼ਨਰਾਂ ਨੇ ਪੰਜਾਬ ਸਰਕਾਰ ਮੁਰਦਾ ਬਾਦ, ਸਾਡੇ ਬਕਾਏ ਇੱਕੋ ਕਿਸ਼ਤ ਵਿੱਚ ਜਾਰੀ ਕਰੋ, 2.59 ਦਾ ਗੁਣਾਕ ਲਾਗੂ ਕਰੋ, ਮਹਿੰਗਾਈ ਭੱਤਾ, ਕੇਂਦਰ ਦੇ ਬਰਾਬਰ 53% ਕਰੋ, ਮੁਲਾਜਮਾਂ ਦੇ ਕੱਟੇ 37 ਭੱਤੇ ਬਹਾਲ ਕਰੋ, ਮੁਲਾਜਮਾਂ ਦਾ ਪ੍ਰੋਬੇਸ਼ਨ ਪੀਰੀਅਡ, ਇੱਕ ਸਾਲ ਕਰੋ, ਠੇਕੇ ਆਊਟ ਸੋਰਸ ਤੇ ਕੰਮ ਕਰਦੇ ਮੁਲਾਜਮ, ਪੱਕੇ ਕਰੋ, ਨਿੱਜੀ ਕਰਨ ਬੰਦ ਕਰੋ, ਸਰਕਾਰੀ ਅਦਾਰਿਆਂ ਦਾ ਭੋਗ ਪਾਉਣਾ ਬੰਦ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਲਾਗੂ ਕਰੋ, ਕੈਸ਼ ਲੈੱਸ ਹੈਲਥ ਸਕੀਮ ਲਾਗੂ ਕਰੋ, ਪੰਜਾਬ ਸਰਕਾਰ ਹੋਸ਼ ਮੇਂ ਆਓ, ਹੋਸ਼ ਮੇ ਆਕਰ ਬਾਤ ਚਲਾਓ ਦੇ ਆਕਾਸ਼ ਗੁੰਜਾਊ ਨਾਹਰੇ ਬੁਲੰਦ ਕੀਤੇ। ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਤੰਤਰਤਾ ਸੈਨਾਨੀ ਭਵਨ ਤੋਂ ਚੱਲਣ ਤੋਂ ਪਹਿਲਾਂ ਅਤੇ ਮੇਨ ਚੌਕ ਮੋਗਾ ਵਿੱਚ ਬੱਜਟ ਦੀਆਂ ਕਾਪੀਆਂ ਸਾੜਨ ਸਮੇਂ ਵੱਖ ਵੱਖ ਬੁਲਾਰਿਆਂ ਰਾਜਿੰਦਰ ਸਿੰਘ ਰਿਆੜ, ਦਲਜੀਤ ਸਿੰਘ ਭੁੱਲਰ ਪ੍ਰਧਾਨ ਪੰਜਾਬ ਰੋਡਵੇਜ, ਜੰਗੀਰ ਸਿੰਘ ਖੋਖਰ PSPCL ਪੈਨਸ਼ਨਰਜ਼ ਐਸੋ, ਬਿੱਕਰ ਸਿੰਘ ਮਾਛੀਕੇ, ਅਤੇ ਸੁਖਦੇਵ ਸਿੰਘ ਵਰਕਿੰਗ ਪ੍ਰਧਾਨ ਆਦਿ ਆਗੂਆਂ ਨੇ ਦੱਸਿਆ ਕਿ ਇਸ ਬੱਜਟ ਵਿੱਚ ਮੁਲਾਜਮਾਂ ਪੈਨਸ਼ਨਰਾਂ ਦੇ ਬਕਾਏ ਅਤੇ ਹੋਰ ਮੰਗਾਂ ਮੰਨਣ ਬਾਰੇ ਇੱਕ ਵੀ ਸ਼ਬਦ ਨਾ ਪਾਉਣਾ ਤਰਕਹੀਣ ਅਤੇ ਲੋਕ ਦੇਖੀ ਕਰਜਾਈ ਬੱਜਟ ਨੂੰ ਪਾਸ ਕਰਨਾ ਬਹੁਤ ਹੀ ਨਿੰਦਣਯੋਗ ਅਤੇ ਨਕਾਰਨ ਯੋਗ ਹੈ। 

ਪ੍ਰਦਰਸ਼ਨ ਕਰਦੇ ਮੁਲਾਜਮ, ਪੈਨਸ਼ਨਰਜ਼ ਸਾਂਝਾ ਫਰੰਟ ਦੇ ਮੇਮ੍ਬਰ।

ਸੁਖਮੰਦਰ ਸਿੰਘ ਜਿਲ੍ਹਾ ਆਗੂ, ਗੁਰਦੇਵ ਸਿੰਘ ਚੜਿੱਕ, ਜਸਵੰਤ ਸਿੰਘ, ਚਮਕੌਰ ਸਿੰਘ ਪੰਜਾਬ ਰੋਡਵੇਜ ਪੈਨਸ਼ਨਰਜ਼ ਆਗੂਆਂ ਦੇ ਕਿਹਾ ਕਿ ਬੱਜਟ ਵਿੱਚ ਭਾਵੇਂ ਕੋਈ ਨਵੇਂ ਟੈਕਸ ਨਹੀਂ ਲਾਏ ਗਏ ਪਰ ਲੱਗਪੱਗ ਪੰਜਾਹ ਹਜ਼ਾਰ ਕਰੋੜ ਦੇ ਹੋਰ ਕਰਜੇ ਦੀ ਪ੍ਰਾਪਤੀ ਕਰਨ ਦੇ ਕਾਲੇ ਮਨਸੂਬੇ, ਪੰਜਾਬ ਨੂੰ ਹੋਰ ਕੰਗਾਲ ਕਰਨ ਦੇ ਰਾਹ ਤੋਰਨਾ ਅਤੀ ਘਾਤਕ ਹਨ, ਜਦੋਂ ਕਿ ਪਹਿਲਾਂ ਲਏ ਜਾ ਰਹੇ ਟੈਕਸਾਂ ਦੀ ਆਮਦਨ ਨੂੰ ਸੁਚੱਜੇ ਤਰੀਕੇ ਨਾਲ ਵਰਤਕੇ, ਸਰਕਾਰੀ ਐਸ਼ ਪ੍ਰਸਤੀ ਅਤੇ ਕੂੜ ਪ੍ਰਚਾਰ ਤੇ ਖਰਚੇ ਘਟਾ ਕੇ, ਵੱਡੇ ਉਦਯੋਗ ਪਤੀਆਂ ਸਰਮਾਏਦਾਰਾਂ ਤੇ ਹੋਰ ਟੈਕਸ ਲਾਕੇ ਇਸ ਸਾਲ ਲਏ ਜਾਣ ਵਾਲੇ ਕਰਜੇ ਤੋਂ ਬਚਿਆ ਜਾ ਸਕਦਾ ਸੀ। ਸਮਸ਼ੇਰ ਸਿੰਘ, ਓਮਾਂਕਾਂਤ ਸ਼ਾਸਤਰੀ, ਅਵਤਾਰ ਸਿੰਘ ਪੱਪੂ, ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਅਪ੍ਰੈਲ 2025 ਨੂੰ ਮੁਲਾਜਮ ਪੈਨਸ਼ਨਰਾਂ ਨਾਲ ਹੋਣ ਵਾਲੀ ਗੱਲਬਾਤ ਅੱਗੇ ਪਾਈ ਜਾਂ ਇਸ ਮੀਟਿੰਗ ਵਿੱਚ ਲਟਕਦੀਆਂ ਮੰਗਾਂ ਬਾਰੇ ਕੋਈ ਸਾਰਥਿਕ ਹੱਲ ਨਾ ਕੱਢਿਆ ਤਾਂ ਸਾਂਝਾ ਸੰਘਰਸ਼ ਹੋਰ ਜੋਰਦਾਰ ਅਤੇ ਏਕਤਾ ਦੇ ਬਲ ਤੇ ਲੜਿਆ ਜਾਵੇਗਾ। 

ਅੱਜ ਦੇ ਇੱਕਠ ਵਿੱਚ ਗੁਰਜੰਟ ਸਿੰਘ ਸੰਘਾ, ਨਾਇਬ ਸਿੰਘ, ਬਸੰਤ ਸਿੰਘ ਖਾਲਸਾ, ਸੁਖਮੰਦਰ ਸਿੰਘ ਗੱਜਣਵਾਲਾ, ਬਲੌਰ ਸਿੰਘ, ਬਲਵੀਰ ਸਿੰਘ ਪ੍ਰਧਾਨ ਮੋਗਾ, ਬਖਸ਼ੀਸ਼ ਸਿੰਘ, ਪਿਆਰਾ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ, ਗੁਰਦੇਵ ਸਿੰਘ ਪ੍ਰਧਾਨ ਪੰਜਾਬ ਰੋਡਵੇਜ, ਜੋਰਾਵਰ ਸਿੰਘ ਬੱਧਨੀ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਮੁਲਾਜਮ ਸ਼ਾਮਲ ਹੋਏ। ਅੱਜ ਦੇ ਇੱਕਠ ਵਿੱਚ ਇੱਕ ਮਤਾ ਪਾਸ ਕਰਕੇ, ਚਾਉਂ ਕੇ ਸਕੂਲ ਦੇ ਅੱਗੇ ਧਰਨੇ ਤੇ ਬੈਠੇ ਅਧਿਆਪਕਾਂ ਤੇ ਕੀਤੇ ਪੁਲੀਸ ਤਸ਼ੱਦਦ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਗਈ।

administrator

Related Articles

Leave a Reply

Your email address will not be published. Required fields are marked *

error: Content is protected !!