
ਮੋਗਾ 31 ਮਾਰਚ (ਮੁਨੀਸ਼ ਜਿੰਦਲ)
ਸੰਯੁਕਤ ਕਿਸਾਨ ਮੋਰਚਾ ਭਾਰਤ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਐਲਾਨੇ ਗਏ ਪ੍ਰੋਗਰਾਮ ਦੇ ਤਹਿਤ ਸੋਮਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਪੰਜਾਬ ਵਿੱਚ ਅਨੇਕਾਂ ਵਿਧਾਇਕਾਂ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਵਿਧਾਨ ਸਭਾ ਹਲਕਾ ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਘਰ ਦੇ ਬਾਹਰ ਵੀ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿੱਚ ਔਰਤਾਂ, ਮਰਦ ਅਤੇ ਬਜ਼ੁਰਗ ਸ਼ਾਮਿਲ ਹੋਏ।


ਧਰਨੇ ਮੌਕੇ ਮੌਜੂਦ, ਕਿਸਾਨਾਂ ਦਾ ਇਕੱਠ।
ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ 30 ਮਾਰਚ ਨੂੰ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਨਗਰ ਸੁਧਾਰ ਟਰਸਟ ਦੇ ਦਫਤਰ ਵਿਖੇ ਪੁੱਜੇ ਸਨ। ਜਿੱਥੇ ਉਹਨਾਂ ਕਿਸਾਨਾਂ ਨੂੰ ਆਖਿਆ ਸੀ ਕਿ ਸਰਕਾਰ ਦੇ ਦਰਵਾਜੇ ਉਹਨਾਂ ਲਈ ਖੁੱਲੇ ਹਨ। ਜਿਸ ਉੱਪਰ ਤੰਜ ਕਸਦਿਆਂ ਕਿਸਾਨ ਆਗੂਆਂ ਨੇ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਹੀ ਇੱਕ ਨਸੀਹਤ ਦਿੱਤੀ ਹੈ। ਕੀ ਕਹਿਣਾ ਸੀ ਕਿਸਾਨ ਆਗੂਆਂ ਦਾ, ਆਓ ਤੁਸੀਂ ਆਪ ਹੀ ਸੁਣ ਲਵੋ।