ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵਿਖੇ ਪਾਇਆ ਗਿਆ ਸਹਿਜ ਪਾਠ ਦਾ ਭੋਗ !!



ਮੋਗਾ 25 ਦਿਸੰਬਰ (ਮੁਨੀਸ਼ ਜਿੰਦਲ)
ਗੁਰੂਦਵਾਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਪ੍ਰਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਦੀ ਮਾਤਾ ਮੁਖਤਿਆਰ ਕੌਰ ਜੋ ਕਿ 16 ਦਿਸੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਰੱਖੀ ਗਈ ਅੰਤਿਮ ਅਰਦਾਸ ਮੌਕੇ ਹਜਾਰਾਂ ਲੋੱਕਾਂ ਨੇ ਸ਼ਾਮਿਲ ਹੋਕੇ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਆਵਦੀ ਅੰਤਿਮ ਸ਼ਰਧਾਂਜਲੀ ਦਿੱਤੀ। ਗੁਰੂਦਵਾਰਾ ਸ਼ਹੀਦ ਬਾਬਾ ਤੇਗਾ ਸਿੰਘ ਵਿਖੇ ਗੁਰੂਦਵਾਰਾ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਦੀ ਅਗੁਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਵੱਖ ਵੱਖ ਧਾਰਮਿਕ, ਸਿਆਸੀ ਅਤੇ ਸਮਾਜ ਸੇਵੀ ਸ਼ਖਸ਼ੀਅਤਾਂ ਨੇ ਪੁੱਜਕੇ ਆਵਦੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਮਾਤਾ ਮੁਖਤਿਆਰ ਕੌਰ ਦੇ ਭੋਗ ਮੌਕੇ ਅੰਮ੍ਰਿਤ ਵੇਲੇ ਤੋਂ ਹੀ ਲੋਕ ਆਉਣ ਲਗ ਪਏ ਸਨ ਅਤੇ ਅੰਮ੍ਰਿਤ ਵੇਲੇ ਤੋਂ ਹੀ ਸਹਿਜ ਪਾਠ ਦੇ ਭੋਗ ਸ਼ੁਰੂ ਹੋ ਗਏ ਸਨ। ਜਿਸਤੋਂ ਬਾਅਦ ਗੁਰਬਾਣੀ ਦਾ ਕੀਰਤਨ ਚਲਦਾ ਰਿਹਾ। ਇਸ ਮੌਕੇ ਭਾਈ ਇਕਬਾਲ ਸਿੰਘ ਲੰਗੇਆਣਾ ਦੇ ਕੀਰਤਨੀ ਜੱਥੇ ਵਲੋਂ ਵੈਰਾਗ ਮਈ ਕੀਰਤਨ ਕੀਤਾ ਗਿਆ।




ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਹੋਰ ਪਤਵੰਤੇ ਸੱਜਣ। (ਫੋਟੋ: ਡੈਸਕ)
ਜਿਸਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁੱਚਾ ਸਿੰਘ ਵੱਲੋਂ ਅਰਦਾਸ ਕੀਤੀ ਗਈ। ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਹੁਕਮਨਾਮਾ ਸੁਣਾਉਣ ਤੋਂ ਬਾਅਦ ਮਾਤਾ ਮੁਖਤਿਆਰ ਕੌਰ ਜੀ ਦੇ ਜੀਵਨ ਤੇ ਚਾਨਣਾ ਪਾਉਦਿਆਂ ਕਿਹਾ ਕਿ ਧਨਤਾ ਦੇ ਯੋਗ ਹੁੰਦੀਆਂ ਨੇ ਉਹ ਮਾਵਾਂ, ਜਿਨਾਂ ਦੀ ਸੁਲੱਖਣੀ ਕੁਖੋਂ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਅਤੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵਰਗੇ ਮਹਾਂਪੁਰਖਾਂ ਨੇ ਜਨਮ ਲਿਆ। ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਕੇ ਜਿਥੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਉਥੇ ਆਵਦੇ ਆਪ ਨੂੰ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤਾ। ਇਸ ਮੌਕੇ ਤੇ ਸਟੇਜ ਦੀ ਸੇਵਾ ਬਾਬਾ ਗੁਰਦੀਪ ਸਿੰਘ ਮੂਮ ਵਾਲਿਆਂ ਵੱਲੋਂ ਕੀਤੀ ਗਈ।



ਇਸ ਮੌਕੇ ਤੇ ਔਰਤਾਂ ਆਵਦੀ ਹਾਜਰੀ ਲਵਾਉਂਦੇ ਹੋਏ। (ਫੋਟੋ: ਡੈਸਕ)
ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਅਨੇਕਾਂ ਪਤਵੰਤੇ ਲੋੱਕਾਂ ਨੇ ਕਿਹਾ ਕਿ ਮਾਤਾ ਮੁਖਤਿਆਰ ਕੌਰ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਜਿਥੇ ਗੁਰੂ ਦਾ ਲੜ ਨਹੀ ਛਡਿਆ, ਉਥੇ ਹੀ ਹਰ ਸਮੇਂ ਗੁਰਬਾਣੀ ਦਾ ਜਾਪ ਕਰਦਿਆਂ ਬੇਸਹਾਰਾ, ਲੋੜਵੰਦਾਂ, ਦੁਖੀਆਂ ਦੀ ਸੇਵਾ ਲਈ ਤੱਤਪਰ ਰਹੇ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਬੜੇ ਸਹਿਜ ਅਤੇ ਸਾਦਕੀ ਨਾਲ ਬਤੀਤ ਕੀਤਾ। ਇਸ ਧਾਰਮਿਕ ਸਮਾਗਮ ਵਿਚ ਹਾਜਰੀ ਲਵਾਉਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਭਾਗ ਸਿੰਘ ਨਾਨਕਸਰ ਕਲੇਰਾਂ ਵਾਲੇ, ਬਾਬਾ ਸਰਬਜੀਤ ਭਾਰੋਵਾਲ, ਬਾਬਾ ਮੋਹਿੰਦਰ ਸਿੰਘ ਜਨੇਰ ਟਕਸਾਲ, ਬਾਬਾ ਸੁਖਦੇਵ ਸਿੰਘ ਡੋਮੀਲੀ ਵਾਲੇ, ਬਾਬਾ ਦੀਪਕ ਸਿੰਘ ਦੌਧਰ, ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ ਚਿਡ਼ੀ, ਬਾਬਾ ਰਮਨਦੀਪ ਸਿੰਘ ਮੰਡ੍ਹੀਰਾਂ ਵਾਲੇ, ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਬਾਬਾ ਹਰਦੀਪ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ, ਬਾਬਾ ਗੁਰਚਰਨ ਸਿੰਘ ਰੋਲੀ ਵਾਲੇ, ਬਾਬਾ ਸੋਹਣ ਸਿੰਘ ਸਨ।



ਇਸ ਮੌਕੇ ਤੇ ਗੁਰੂਦਵਾਰਾ ਸਾਹਿਬ ਦੇ ਹੋਰ ਸ਼ਰਧਾਲੂ ਆਵਦੀ ਹਾਜਰੀ ਲਵਾਉਂਦੇ ਹੋਏ। (ਫੋਟੋ: ਡੈਸਕ)
ਜਿੱਥੇ ਹਜਾਰਾਂ ਲੋੱਕਾਂ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ, ਉੱਥੇ ਅਨੇਕਾਂ ਲੋਕ ਅਜਿਹੇ ਵੀ ਸਨ ਜੋ ਕਿ ਆਵਦੇ ਜਰੂਰੀ ਰੁਝੇਵੇਆਂ ਕਰਕੇ ਨਹੀਂ ਪੁੱਜ ਸਕੇ। ਲੇਕਿਨ ਉਹਨਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਵਦੇ ਸ਼ੋਕ ਸੰਦੇਸ਼ ਭੇਜੇ ਗਏ। ਜਿਹਨਾਂ ਵਿਚ DGP ਡਾਕਟਰ ਸ਼ਰਦ ਸਤਿਆ ਚੌਹਾਨ, ਮੋਗਾ ਤੋਂ ਵਿਧਾਇਕ ਡਾ ਅਮਨਦੀਪ ਕੌਰ ਅਰੋੜਾ, ਬਾਘਾਪੁਰਾਣਾ ਤੋਂ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ, ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸਣੇ ਅਨੇਕਾਂ ਪਿੰਦਾਦ ਦੇ ਸਰਪੰਚ ਅਤੇ ਇਲਾਕੇ ਦੇ ਮੋਹਤਵਰ ਲੋਕ ਮੌਜੂਦ ਸਨ।



ਇਸ ਮੌਕੇ ਤੇ ਇਲਾਕੇ ਦੇ ਪੁੱਜੇ ਪਤਵੰਤੇ ਲੋਕਾਂ ਵਿੱਚ ਸਾਬਕਾ ਜਸਟਿਸ ਮਹਿਤਾਬ ਸਿੰਘ ਗਿੱਲ, SDM ਬਾਘਾਪੁਰਾਣਾ ਬੇਅੰਤ ਸਿੰਘ ਸਿੱਧੂ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਵਿਧਾਇਕ ਵਿਜੇ ਸਾਥੀ, ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਚਾਨੀ, ਨਗਰ ਸੁਧਾਰ ਟ੍ਰਸਟ ਦੇ ਚੇਅਰਮੈਨ ਦੀਪਕ ਅਰੋੜਾ, DSP ਹੈਡ ਕ੍ਵਾਰਟਰ ਜੋਰਾ ਸਿੰਘ, SHO ਬਾਘਾਪੁਰਾਣਾ ਜਸਵਰਿੰਦਰ ਸਿੰਘ, ਡਾਕਟਰ ਸੰਦੀਪ ਗਰਗ, ਅਕਾਲੀ ਦਲ ਦੇ ਹਲਕਾ ਬਾਘਾਪੁਰਾਣਾ ਦੇ ਇੰਚਾਰਜ ਤੀਰਥ ਸਿੰਘ ਮਾਹਲਾ, ਹਲਕਾ ਮੋਗਾ ਤੋਂ ਕਾਂਗਰਸ ਦੀ ਇੰਚਾਰਜ ਮਾਲਵਿਕਾ ਸੂਦ, ਸੀਨੀਅਰ ਭਾਜਪਾ ਆਗੂ ਨਿਧੜਕ ਸਿੰਘ ਬਰਾੜ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਸਾਬਕਾ DSP ਹਰਿੰਦਰ ਦੌਡ਼, ਭੁਪਿੰਦਰ ਸਿੰਘ ਸਾਹੋਕੇ, ਵਿਨੋਦ ਗੋਇਲ (ਕਾਕਾ ਪਲਾਜਾ), ਸਰਪੰਚ ਭਗਵੰਤ ਸਿੰਘ, ਅਕਾਲੀ ਆਗੂ ਰਾਜਵਿੰਦਰ ਸਿੰਘ, ਇੰਦਰਜੀਤ ਸਿੰਘ, ਹਰਿ ਸਿੰਘ ਖਾਇ, ਰਾਜਿੰਦਰ ਸਿੰਘ ਭੋਲਾ, ਸਰਪੰਚ ਕਾਕਾ ਬਰਾੜ , ਸਾਬਕਾ ਸਰਪੰਚ ਪ੍ਰਿਤਪਾਲ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ, ਭੋਲਾ ਸਮਾਧ ਭਾਈ ਸਣੇ ਹੋਰ ਵੀ ਅਨੇਕੰ ਅਨੇਕਾਂ ਲੋਕ ਹਾਜਿਰ ਸਨ।
ਸਮਾਗਮ ਦੇ ਅਖੀਰ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਉਹਨਾਂ ਦੀ ਮਾਤਾ ਮੁਖਤਿਆਰ ਕੌਰ ਜੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਸੰਤਾਂ, ਮਹਾਂਪੁਰਸ਼ਾਂ, ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਪਿੰਡਾਂ ਦੇ ਸਰਪੰਚਾਂ ਅਤੇ ਪੰਜਾਬ, ਰਾਜਸਥਾਨ ਅਤੇ ਵਿਦੇਸ਼ਾਂ ਚੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।