
ਮੋਗਾ 29 ਅਗਸਤ, (ਮੁਨੀਸ਼ ਜਿੰਦਲ)
PSDT ਐਕਟ ਨੂੰ ਲੈਕੇ GST ਵਿਭਾਗ ਗੰਭੀਰ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ, ਜਦੋਂ GST ਮਹਿਕਮੇ ਵੱਲੋਂ ਆਵਦੇ ਦਫਤਰ ਵਿਖੇ PSDT ਐਕਟ ਵਿੱਚ ਮੁਫ਼ਤ ਰਜਿਸਟਰੇਸ਼ਨ ਲਈ ਇਕ ਦੋ ਦਿਨਾਂ ਕੈਂਪ ਸ਼ੁਰੂ ਕੀਤਾ ਗਿਆ। ਸ਼ੁੱਕਰਵਾਰ ਨੂੰ ਦਫਤਰ ਵਿਖੇ ਸ਼ੁਰੂ ਕੀਤੇ ਗਏ ਇਸ ਕੈਂਪ ਵਿੱਚ ACST ਪੂਨਮ ਗਰਗ ਨੇ ਸਾਰਾ ਦਿਨ ਮੌਜੂਦ ਰਹਿਕੇ PSDT ਐਕਟ ਵਿੱਚ ਰਜਿਸਟਰੇਸ਼ਨ ਵਧਾਉਣ ਲਈ ਵੱਖੋ ਵੱਖ ਬੈਠਕਾਂ ਕੀਤੀਆਂ। ਇਸ ਮੌਕੇ ਤੇ ਉਹਨਾਂ ਦੇ ਨਾਲ STO ਚਮਨ ਲਾਲ ਸਿੰਗਲਾ, STO ਮਹੇਸ਼ ਗਰਗ, STI ਕੁਲਵਿੰਦਰ ਸ਼ਰਮਾ, CC1 ਸੁਨੀਲ ਗੁਪਤਾ, ਕਲਰਕ ਗੁਰਪ੍ਰੀਤ ਕੌਰ ਆਦਿ ਸਟਾਫ ਹਾਜਰ ਸੀ।

ਕੀ ਹੈ ਇਹ PSDT ਐਕਟ ? ਕਿਸ ਤੇ ਲਾਗੂ ਹੁੰਦਾ ਹੈ ਇਹ PSDT ਐਕਟ ? ਕਿੰਨਾ ਟੈਕਸ ਭਰਨਾ ਹੈ ? ਕੀ ਇਕ ਮੁਸ਼ਤ ਟੈਕਸ ਭਰਣ ਤੇ ਕੋਈ ਛੋਟ ਹੈ ? PSDT ਐਕਟ ਦੇ ਘੇਰੇ ਵਿੱਚ ਆਉਂਦੇ ਮੁਲਾਜਿਮ ਦਾ ਕਿਸਨੇ ਭਰਨਾ ਹੈ ਟੈਕਸ ? ਤੁਹਾਡੇ ਦਿਮਾਗ ਵਿੱਚ ਉੱਠ ਰਹੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ACST ਪੂਨਮ ਗਰਗ ਨੇ “ਮੋਗਾ ਟੁਡੇ ਨਿਊਜ਼” ਦੀ ਟੀਮ ਨਾਲ ਸਾਂਝੇ ਕੀਤੇ।