logo

ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦਾ ਸਮਾਗਮ, ਵਿਧਾਇਕ ਅਮਨਦੀਪ, ਸੰਤ ਬਾਬਾ ਲੱਖਾਂ ਸਿੰਘ ਸਣੇ ਹੋਰਨਾਂ ਨੇ ਲਵਾਈ ਹਾਜਰੀ

ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦਾ ਸਮਾਗਮ, ਵਿਧਾਇਕ ਅਮਨਦੀਪ, ਸੰਤ ਬਾਬਾ ਲੱਖਾਂ ਸਿੰਘ ਸਣੇ ਹੋਰਨਾਂ ਨੇ ਲਵਾਈ ਹਾਜਰੀ

ਮੋਗਾ 22 ਅਕਤੂਬਰ (ਮੁਨੀਸ਼ ਜਿੰਦਲ)

ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸ੍ਰਿਸ਼ਟੀ ਤੇ ਕਲਾ ਦੇ ਨਿਰਮਾਤਾ ਵਿਸ਼ਵਕਰਮਾ ਜੀ ਦਾ ਜਨਮ ਦਿਨ ਵੱਖ ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਜੱਥਾ ਬੀਬੀਆਂ, ਵਿਸ਼ਵਕਰਮਾ ਭਵਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਰਵਿੰਦਰ ਸਿੰਘ ਤੇ ਭਾਈ ਪਰਮਜੀਤ ਸਿੰਘ ਹਜੂਰੀ ਰਾਗੀ ਦੇ ਜੱਥੇ ਵਲੋ ਕੀਰਤਨ ਕੀਤਾ ਗਿਆ। ਗਿਆਨੀ ਗੁਰਬਚਨ ਸਿੰਘ ਸ਼ੇਰਪੁਰੀ ਦੇ ਕਵੀਸ਼ਰੀ ਜੱਥੇ ਨੇ ਇਤਿਹਾਸਕ ਰਚਨਾਵਾਂ ਪੇਸ਼ ਕੀਤੀਆਂ।

ਨਾਨਕਸਰ ਕਲੇਰਾਂ ਵਾਲੇ ਸੰਤ ਬਾਬਾ ਲੱਖਾ ਸਿੰਘ ਜੀ ਵਿਸ਼ਵਕਰਮਾ ਦੀ ਤਸਵੀਰ ਤੇ ਫੁੱਲ ਅਰਪਿਤ ਕਰਦੇ ਹੋਏ।

ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸਾਮਲ ਹੋਏ ਨਾਨਕਸਰ ਕਲੇਰਾਂ ਤੋੱ ਸੰਤ ਬਾਬਾ ਲੱਖਾ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਸ਼ਵਕਰਮਾ ਦਿਵਸ ਦੀ ਮਹਤੱਤਾ ਤੇ ਰਾਮਗੜ੍ਹੀਆ ਕੌਮ ਦੀ ਤਰੱਕੀ ਬਾਰੇ ਗਲਬਾਤ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਪੜ੍ਹੋ ਤੇ ਅਮਲ ਕਰੋ। ਉਹਨਾਂ ਪ੍ਰੇਰਨਾ ਕੀਤੀ ਕਿ ਨਸ਼ਿਆਂ ਤੋ ਬੱਚਿਆਂ ਨੂੰ ਬਚਾਉਣ ਲਈ ਪਹਿਲਾ ਫਰਜ਼ ਮਾਪਿਆਂ ਦਾ ਤੇ ਦੂਜੀ ਜਿੰਮੇਵਾਰੀ ਸਮਾਜਿਕ ਸੰਸਥਾਵਾਂ ਦੀ ਬਣਦੀ ਹੈ। ਉਹਨਾਂ ਕਿਹਾ ਸਿੱਖ ਧਰਮ ਦੀ ਏਕਤਾ ਹੋਣੀ ਜਰੂਰੀ ਹੈ ਤਾਂ ਜੋ ਅਸੀ ਮਿਲਕੇ ਨਵੇ ਸਮਾਜ ਦੀ ਸਿਰਜਣਾ ਕਰ ਸਕੀਏ।

ਇਸ ਸਮਾਗਮ ਵਿਚ ਡਾਕਟਰ ਅਮਨਦੀਪ ਕੌਰ ਅਰੋੜਾ ਐਮ.ਐਲ.ਏ ਮੋਗਾ ਮੁੱਖ ਮਹਿਮਾਨ ਵਜੋੰ ਸ਼ਾਮਲ ਹੋਏ, ਉਹਨਾਂ ਤੋਂ ਇਲਾਵਾ ਡਾ. ਹਰਜੋਤ ਕਮਲ ਸਾਬਕਾ ਵਧਾਇਕ, ਮਾਲਵਿਕਾ ਸੂਦ ਸੱਚਰ, ਸੰਜੀਤ ਸਿੰਘ (ਸੰਨੀ ਗਿੱਲ), ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ, ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕੀਟ ਕਮੇਟੀ, ਮਨਜੀਤ ਸਿੰਘ ਧੰਮੂ, ਗਵਰਧਨ ਪੋਪਲੀ ਤੇ ਜਗਦੀਸ ਸਿੰਘ ਛਾਬੜਾ (ਸਾਰੇ ਨਗਰ ਕੌਂਸਲਰ), ਦਵਿੰਦਰ ਸਿੰਘ ਰਣੀਆ, ਗੁਰਸੇਵਕ ਸਿੰਘ ਚੀਮਾ, ਡਾਕਟਰ ਪਵਨ ਥਾਪਰ ਆਦਿ ਸ਼ਾਮਲ ਹੋਏ।

ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਮੌਜੂਦ ਪਤਵੰਤੇ।

ਇਸ ਮੌਕੇ ਸੰਬੋਧਨ ਵਿਚ ਵਧਾਈ ਸੰਦੇਸ ਦਿੰਦਿਆਂ ਡਾਕਟਰ ਅਰੋੜਾ ਨੇ ਕਿਹਾ ਕਿ ਸਾਂਝੀਵਾਲਤਾ ਤੇ ਆਪਸੀ ਭਾਈਚਾਰਕ ਸਾਂਝ ਲਈ ਅਜਿਹੇ ਸਮਾਗਮ ਸਾਨੂੰ ਪਾਰਟੀ ਪੱਧਰ ਤੋ ਉਪਰ ਉਠਕੇ ਮਨਾਉਣੇ ਚਾਹੀਦੇ ਹਨ। ਉਹਨਾਂ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋ ਵਿਸ਼ਵਕਰਮਾ ਦਿਵਸ ਮਨਾਉਣ ਲਈ ਸਿਆਸੀ ਪਾਰਟੀਆਂ ਤੇ ਸਾਰੀਆਂ ਜੱਥੇਬੰਦੀਆਂ ਦਾ ਸਹਿਯੋਗ ਲੈਣਾ ਸ਼ਲਾਘਾਯੋਗ ਹੈ। ਇਸ ਮੌਕੇ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ, ਕੁਲਵੰਤ ਸਿੰਘ ਰਾਮਗੜ੍ਹੀਆ, ਨਿਧੱੜਕ ਸਿੰਘ ਬਰਾੜ, ਮੁਖਤਿਆਰ ਸਿੰਘ ਸਾਬਕਾ ਐਸ.ਪੀ. ਨੇ ਵਿਸ਼ਵਕਰਮਾ ਦਿਵਸ ਸਬੰਧੀ ਵਿਚਾਰ ਪੇਸ਼ ਕੀਤੇ ਤੇ ਵਧਾਈ ਦਿੱਤੀ। ਮੰਚ ਦਾ ਸੰਚਾਲਨ ਚਰਨਜੀਤ ਸਿੰਘ ਝੰਡੇਆਣਾ ਨੇ ਬਾਖੂਬੀ ਨਿਭਾਇਆ। ਸੁਸਾਇਟੀ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ ਨੇ ਸੰਗਤਾਂ ਦਾ ਧੰਨਵਾਦ ਕੀਤਾ।

ਮਾਲਵਿਕਾ ਸੂਦ ਸੱਚਰ ਦਾ ਸਨਮਾਨ ਕਰਦੇ ਸੁਸਾਇਟੀ ਮੇਂਬਰ।

ਇਸ ਸਮਾਗਮ ਵਿੱਚ ਸੰਤ ਬਾਬਾ ਲੱਖਾ ਸਿੰਘ, ਡਾਕਟਰ ਅਮਨਦੀਪ ਅਰੋੜਾ, ਮਾਲਵਿਕਾ ਸੂਦ ਸੱਚਰ, ਸੰਜੀਤ ਸਿੰਘ ਸੰਨੀ ਗਿੱਲ, ਬਲਜੀਤ ਸਿੰਘ ਚਾਨੀ ਮੇਅਰ ਤੇ ਹੋਰ ਸਕਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਫਲਤਾ ਲਈ ਸੋਹਣ ਸਿੰਘ ਸੱਗੂ ,ਰਾਜਾ ਸਿੰਘ, ਮਾਸਟਰ ਇੰਦਰਜੀਤ ਸਿੰਘ, ਚੰਮਕੌਰ ਸਿੰਘ ਝੰਡੇਆਣਾ, ਗੁਰਦਰਸ਼ਨ ਸਿੰਘ’ ਬਚਿੱਤਰ ਸਿੰਘ ਕਲਸੀ, ਦਲਜੀਤ ਸਿੰਘ, ਚਰਨਜੀਤ ਸਿੰਘ ਬੰਮਰਾਹ, ਗੁਰਨਾਮ ਸਿੰਘ ਲਵਲੀ, ਹਾਕਮ ਸਿੰਘ  ਖੋਸਾ, ਮਹਿੰਦਰ ਸਿੰਘ ਕਲਸੀ ਤੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ। ਭਾਈ ਚੰਮਕੌਰ ਸਿੰਘ ਮੁੱਖ ਗਰੰਥੀ ਨੇ ਅਰਦਾਸ ਕੀਤੀ। ਸਮਾਗਮ ਨੂੰ ਸਫਲ ਬਣਾਉਣ ਵਾਲੀਆਂ ਸਾਰੀਆਂ ਸਹਿਯੋਗੀ ਸੰਸਥਾਵਾਂ ਦੇ ਅਹੁੱਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸ਼ਾਮਲ ਹੋਈਆਂ ਪ੍ਰਮੁੱਖ ਸਕਸੀਅਤਾਂ ਨੇ ਬਾਬਾ ਵਿਸ਼ਵਕਰਮਾ ਦੇ ਚਿੱਤਰ ਤੇ ਫੁੱਲ ਅਰਪਿਤ ਕੀਤੇ। ਅੰਤ ਵਿਚ ਸੰਗਤਾਂ ਲਈ ਅਟੁੱਟ ਲੰਗਰ ਵਰਤਾਇਆ ਗਿਆ।

administrator

Related Articles

Leave a Reply

Your email address will not be published. Required fields are marked *

error: Content is protected !!