
ਮੋਗਾ 16 ਨਵੰਬਰ, (ਮੁਨੀਸ਼ ਜਿੰਦਲ)
ਧਰਮਕੋਟ ਦੇ ਨਾਮਵਰ ਸਕੂਲ ਏਂਜਲ ਹਾਰਟ ਕਾਨਵੈਂਟ ਸਕੂਲ ਵੱਲੋਂ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਦੋ ਦਿਨਾਂ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਬਾਲ ਦਿਵਸ ਨੂੰ ਸਮਰਪਿਤ ਇਸ ਸਪੋਰਟਸ ਮੀਟ ਮੌਕੇ ਮਸ਼ਾਲ ਜਲਾਉਣ ਦੀ ਰਸਮ ਸਮਾਰੋਹ ਦੇ ਮੁੱਖ ਮਹਿਮਾਨ ਅਤੇ ਸਕੂਲ ਦੇ ਡਾਇਰੈਕਟਰ ਡਾ. ਅਸ਼ੋਕ ਸ਼ਰਮਾ ਅਤੇ ਪ੍ਰਧਾਨ, ਵਕੀਲ ਕਰਨ ਸ਼ਰਮਾ ਨੇ ਨਿਭਾਈ, ਜਦਕਿ ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਮਿਸ ਅੰਮ੍ਰਿਤਾ ਸਿੰਘ ਸਣੇ ਹੋਰ ਵੀ ਸਟਾਫ ਹਾਜਰ ਸੀ। ਮਸ਼ਾਲ ਜਲਾਉਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਖੇਡ ਮੈਦਾਨ ਵਿੱਚ ‘ਟਾਰਚ ਸੈਰੇਮਨੀ’ ਕੀਤੀ ਗਈ।

ਦੌੜ ਵਿੱਚ ਭਾਗ ਲੈਂਦੇ ਵਿਦਿਆਰਥੀ।
ਸਕੂਲ ਦੀ ਪ੍ਰਿੰਸੀਪਲ ਮਿਸ ਅੰਮ੍ਰਿਤਾ ਸਿੰਘ ਨੇ ਦਸਿਆ ਕਿ ਇਸ ਸਪੋਰਟਸ ਮੀਟ ਵਿੱਚ ਨਰਸਰੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਵਿੱਚਘਾਰ ਲੌਂਗ ਜੰਪ, ਹਾਈ ਜੰਪ, ਫ਼ਰੰਟ ਰੇਸ, ਰਿਵਰਸ ਰੇਸ ਸਣੇ ਹੋਰ ਖੇਡ ਮੁਕਾਬਲਿਆਂ ਤੋਂ ਇਲਾਵਾ ਵਿਦਿਆਰਥੀਆਂ ਨੇ ਮਨੋਰੰਜਕ ਗਤੀਵਿਧੀਆਂ ਵਿੱਚ ਵੀ ਭਾਗ ਲਿਆ। ਪ੍ਰਿੰਸੀਪਲ ਅੰਮ੍ਰਿਤਾ ਨੇ ਦਸਿਆ ਕਿ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿੱਚ ਆਪਣੀ ਵੱਧੀਆ ਤੇ ਪ੍ਰਭਾਵਸ਼ਾਲੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਦਸਿਆ ਕਿ ਇਸ ਸਪੋਰਟਸ ਮੀਟ ਸਮਾਗਮ ਦੀ ਇੰਚਾਰਜ ਸਕੂਲ ਦੀ ਉਪ ਪ੍ਰਿੰਸੀਪਲ ਰੇਖਾ ਸ਼ਰਮਾ ਸਨ। ਲੇਕਿਨ ਇਸ ਮੀਟ ਨੂੰ ਸਫਲ ਬਣਾਉਣ ਵਿੱਚ ਸਕੂਲ ਦੇ DP ਅਧਿਆਪਕ ਮਨਦੀਪ ਸਿੰਘ, ਸੰਦੀਪ ਸਿੰਘ ਧਾਲੀਵਾਲ ਅਤੇ ਹਰਲੀਨ ਕੌਰ ਸਣੇ ਹੋਰ ਅਧਿਆਪਕਾਂ ਅਤੇ ਸਟਾਫ ਦੀ ਭੂਮਿਕਾ ਸ਼ਲਾਘਾਯੋਗ ਰਹੀ। ਤੇ ਇਸ ਸਮੂਚੇ ਸਮਾਗਮ ਵਿੱਚ ਟਿੱਪਣੀਕਾਰ ਦੀ ਭੂਮਿਕਾ ਸੰਦੀਪ ਸਿੰਘ ਬੁੱਟਰ ਨੇ ਵਧੀਆ ਢੰਗ ਨਾਲ ਨਿਭਾਈ।

ਖੇਡਾਂ ਦੇ ਨਤੀਜੇ ਆਉਣ ਤੋਂ ਬਾਅਦ ਸਕੂਲ ਦੇ ਡਾਇਰੈਕਟਰ ਡਾ. ਅਸ਼ੋਕ ਸ਼ਰਮਾ ਅਤੇ ਪ੍ਰਧਾਨ ਵਕੀਲ ਕਰਨ ਸ਼ਰਮਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇਕੇ ਉਹਨਾਂ ਦਾ ਹੋਂਸਲਾ ਵਧਾਇਆ ਗਿਆ। ਮੈਨੇਜਮੈਂਟ ਮੈਂਬਰਾਂ ਅਤੇ ਪ੍ਰਿੰਸੀਪਲ ਨੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਉਨ੍ਹਾਂ ਦੀ ਖੇਡ ਭਾਵਨਾ ਅਤੇ ਟੀਮ ਵਰਕ ਦੀ ਵੀ ਸ਼ਲਾਘਾ ਕੀਤੀ। ਸਕੂਲ ਦੇ ਡਾਇਰੈਕਟਰ ਡਾ. ਅਸ਼ੋਕ ਸ਼ਰਮਾ ਅਤੇ ਪ੍ਰਧਾਨ, ਵਕੀਲ ਕਰਨ ਸ਼ਰਮਾ ਨੇ ਸਕੂਲ ਦੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਯਤਨਾਂ ਲਈ ਸਕੂਲ ਦੀ ਪ੍ਰਿੰਸੀਪਲ ਅੰਮ੍ਰਿਤਾ ਸਣੇ ਹੋਰ ਸਟਾਫ ਨੂੰ ਵਧਾਈ ਦਿੱਤੀ, ਅਤੇ ਵਿਸ਼ਵਾਸ ਦਵਾਇਆ ਕਿ ਭਵਿੱਖ ਵਿੱਚ ਵੀ ਵਿਦਿਆਰਥੀਆਂ ਵਿੱਚ ਇਸ ਤਰ੍ਹਾਂ ਦੀਆਂ ਸ਼ਰੀਰਕ ਗਤੀਵਿਧੀਆਂ ਵਿੱਚ ਭਾਗ ਲੈਣ ਦੀ ਭਾਵਨਾ ਨੂੰ ਹੋਰ ਉਤਸ਼ਾਹਿਤ ਕਰਨ ਤੇ ਯਤਨ ਕੀਤੇ ਜਾਣਗੇ।
ਇਸ ਮੌਕੇ ਤੇ ਸਕੂਲ ਦੇ ਛੋਟੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਸ਼ਾਨਦਾਰ ਡਾਂਸ ਖਿੱਚ ਦਾ ਕੇਂਦਰ ਰਿਹਾ।

