
ਮੋਗਾ, 30 ਜਨਵਰੀ (ਮੁਨੀਸ਼ ਜਿੰਦਲ)
ਭਾਰਤ ਦੀ ਅਜਾਦੀ ਦੇ ਸੰਗਰਾਮ ਦੌਰਾਨ ਆਪਣੀਆਂ ਵੱਡਮੁੱਲੀਆਂ ਕੁਰਬਾਨੀਆਂ ਦੇਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਭਾਰਤ ਮਾਤਾ ਦੇ ਮਹਾਨ ਸਪੂਤਾਂ, ਸੁਤੰਤਰਤਾ ਸੰਗਰਾਮੀਆਂ ਅਤੇ ਦੇਸ਼ ਭਗਤ ਸ਼ਹੀਦਾਂ ਦੀ ਯਾਦ ਵਿਚ ਵੀਰਵਾਰ ਨੂੰ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਦੀ ਅਗਵਾਈ ਵਿਚ ਜ਼ਿਲੇ ਦੇ ਸਿਵਲ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਰਧਾਂਜਲੀਆਂ ਭੇਂਟ ਕਰਕੇ ਸ਼ਹੀਦ ਦਿਵਸ ਮਨਾਇਆ ਗਿਆ। ਠੀਕ ਸਵੇਰੇ 11 ਵਜੇ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਸਮੇਂ ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ ਔਜਲਾ, ਸਹਾਇਕ ਕਮਿਸ਼ਨਰ ਹਿਤੇਸ਼ ਵੀਰ ਗੁਪਤਾ, ਐਸ.ਪੀ. ਸੰਦੀਪ ਵਡੇਰਾ, ਜ਼ਿਲਾ ਮਾਲ ਅਫ਼ਸਰ ਲਕਸ਼ੇ ਕੁਮਾਰ ਗੁਪਤਾ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਹੋਰ ਵੀ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ। ਸੀਨੀਅਰ ਅਧਿਕਾਰੀਆਂ ਵੱਲੋਂ ਮਹਾਮਤਾ ਗਾਂਧੀ ਜੀ ਦੀ ਫੋਟੋ ਉਪਰ ਫੁੱਲ ਅਰਪਣ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।


ਪ੍ਰਬੰਧੀ ਕੰਪਲੈਕਸ ਵਿਖੇ ADC (G) ਚਾਰੂਮਿਤਾ, ਮਹਾਮਤਾ ਗਾਂਧੀ ਜੀ ਦੀ ਫੋਟੋ ਤੇ ਫੁੱਲ ਅਰਪਣ ਕਰਦੇ ਹੋਏ।
ਸਟਾਫ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਕਿਹਾ ਕਿ ਸਾਨੂੰ ਆਪਣੇ ਦਸ਼ ਦੇ ਸ਼ਹੀਦਾਂ ਤੇ ਮਾਣ ਹੋਣਾ ਚਾਹੀਦਾ ਹੈ, ਜਿਨਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਬਦੌਲਤ ਅੱਜ ਹਰੇਕ ਦੇਸ਼ ਵਾਸੀ ਆਜਾਦ ਫਿਜਾ ਵਿੱਚ ਸਾਂਹ ਲੈ ਰਿਹਾ ਹੈ। ਉਨਾਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੌਮ ਦੇ ਸਮੂਹ ਸਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸਮੂਹ ਅਧਿਕਾਰੀਆਂ, ਮੁਲਾਜਮਾਂ ਅਤੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਯਤਨ ਕੀਤੇ ਜਾਣ। ਉਹਨਾਂ ਦੱਸਿਆ ਕਿ ਇਹ ਦਿਨ ਖਾਸ ਤੌਰ ਤੇ ਮਹੱਤਵਪੂਰਨ ਤਾਂ ਵੀ ਹੈ, ਕਿਉਂਕਿ ਇਹ ਮਹਾਤਮਾ ਗਾਂਧੀ ਜੀ ਦੀ ਹੱਤਿਆ ਦੀ ਯਾਦ ਦਿਵਾਉਂਦਾ ਹੈ। 1948 ਵਿੱਚ ਬਿਰਲਾ ਹਾਊਸ ਵਿੱਚ ਗਾਂਧੀ ਸਮਿ੍ਰਤੀ ਵਿਖੇ ਸਾਮ ਦੀ ਪ੍ਰਾਰਥਨਾ ਦੌਰਾਨ, ਨੱਥੂਰਾਮ ਗੋਡਸੇ ਨੇ ਗਾਂਧੀ ਜੀ ਦੀ ਹੱਤਿਆ ਕੀਤੀ ਸੀ। ਭਾਰਤ ਦੇ ਮੁਕਤੀ ਸੰਘਰਸ਼ ਵਿੱਚ ਇੱਕ ਪ੍ਰਮੁੱਖ ਹਸਤੀ, ਮਹਾਤਮਾ ਗਾਂਧੀ ਜੀ ਨੇ ਬਿ੍ਰਟਿਸ਼ ਸਾਸ਼ਨ ਤੋਂ ਆਜਾਦੀ ਪ੍ਰਾਪਤ ਕਰਨ ਲਈ ਅਹਿੰਸਾ ਅਤੇ ਸ਼ਾਂਤੀਪੂਰਨ ਤਰੀਕਿਆਂ ਨੂੰ ਉਤਸਾਹਿਤ ਕੀਤਾ ਸੀ।

