

ਮੋਗਾ 7 ਫਰਵਰੀ (ਮੁਨੀਸ਼ ਜਿੰਦਲ)
ਭਾਰਤੀ ਕਿਸਾਨ ਯੂਨੀਅਨ, ਲੱਖੋਵਾਲ ਦੇ ਦਫਤਰ ਵਿਖੇ ਭਾਰੀ ਇਕੱਤਰਤਾ ਨਾਲ ਗੱਲਬਾਤ ਕਰਦੇ ਹੋਏ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਹੈ, ਉਹ ਬਜਟ ਕਿਸਾਨਾਂ, ਮਜਦੂਰਾਂ ਅਤੇ ਸਮੁੱਚੇ ਕਿਰਤੀ ਲੋਕਾਂ, ਤੇ ਖਾਸ ਕਰ ਪੰਜਾਬ ਨਾਲ ਧੋਖਾ ਕਰਕੇ ਸਿੱਧਾ ਕਾਰਪਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ। ਕੇਂਦਰ ਸਰਕਾਰ ਨੇ ਜੋ ਬਜਟ ਪੇਸ਼ ਕਰਕੇ ਭਾਰਤ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ, ਉਸ ਦੇ ਉਲਟ ਦੂਜੇ ਪਾਸੇ, ਉਹੀ ਭਾਰਤ ਦੇ ਲੋਕਾਂ ਉੱਪਰ ਪੰਜ ਗੁਣਾ ਟੈਕਸ ਵਧਾ ਕੇ ਭਾਰਤ ਦੇ ਲੋਕਾਂ ਦੀ ਲੁੱਟ ਕੀਤੀ ਹੈ। ਭਾਰਤ ਦੇ ਲੋਕਾਂ ਨੂੰ ਆਪਣੇ ਆਪ ਸੁਚੇਤ ਹੋ ਕੇ ਇਸ ਗਣਿਤ ਦੇ ਆਂਕੜੇ ਵਿੱਚੋਂ ਬਾਹਰ ਨਿਕਲ ਕੇ ਇਸ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਣਾ ਪਵੇਗਾ। ਜਿਸ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਰ ਹਾਲ ਭਾਰਤੀ ਤੇ ਵਿਦੇਸ਼ੀ ਲੋਕਾਂ ਦੇ ਨਾਲ ਖੜੀ ਹੈ। ਤੇ ਜੋ ਸਾਨੂੰ ਦੇਸ਼ ਦੇ ਲੋਕ ਸੰਘਰਸ਼ ਲੜਨ ਲਈ ਕਹਿਣਗੇ, ਅਸੀਂ ਹਰ ਹਾਲ ਦੇਸ਼ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨ ਲਈ ਤਿਆਰ ਹਾਂ। ਇਸ ਮੌਕੇ ਤੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ, ਜ਼ਿਲ੍ਹਾ ਮੀਦ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਆਗੂ ਮੰਦਰਜੀਤ ਸਿੰਘ ਮਨਾਵਾਂ, ਸੂਬਾ ਆਗੂ ਗੁਰਬਚਨ ਸਿੰਘ ਚੰਨੂਵਾਲਾ, ਜੱਗਮੋਹਣ ਸਿੰਘ ਮੋਗਾ, ਲਖਵਿੰਦਰ ਸਿੰਘ ਰੌਲੀ, ਹਰਚਰਨ ਸਿੰਘ ਮਹਿਰੋਂ, ਬਲਕਰਨ ਸਿੰਘ ਢਿੱਲੋਂ, ਪ੍ਰਕਾਸ਼ ਸਿੰਘ ਦਫਤਰ ਇੰਚਾਰਜ ਦੁੱਨੇਕੇ, ਲਖਬੀਰ ਸਿੰਘ ਸਰਪੰਚ ਸੰਧੂਆਣਾ, ਹਰਜੀਤ ਸਿੰਘ ਸੋਢੀ ਮਨਾਵਾਂ, ਗੁਲਜਾਰ ਸਿੰਘ ਸੂਬਾ ਆਗੂ ਘੱਲ ਕਲਾਂ ਆਦਿ ਹਾਜਰ ਸਨ।

