
ਮੋਗਾ, 26 ਮਾਰਚ (ਮੁਨੀਸ਼ ਜਿੰਦਲ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਸੋਢੀ ਨਿਵਾਸ ਮੋਗਾ ਵਿਖੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਭਾਰਤ ਵਿੱਚ, ਭਾਰਤ ਦੇ ਮੈਂਬਰ ਪਾਰਲੀਮੈਂਟ ਦੀਆਂ ਤਨਖਾਹਾਂ ਸਾਢੇ 12% ਵਧਾ ਦਿੱਤੀਆਂ ਗਈਆਂ ਹਨ। ਅਸੀਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਕੀ ਭਾਰਤ ਵਿੱਚ ਤੁਹਾਡੇ ਜੋ ਮੈਂਬਰ ਪਾਰਲੀਮੈਂਟ ਹਨ, ਉਹਨਾਂ ਦੀਆਂ ਤਨਖਾਹਾਂ ਵੱਧ ਸਕਦੀਆਂ ਹਨ ਪਰ ਕਿਸਾਨ ਨੂੰ ਉਹਨਾਂ ਦੀਆਂ ਬਣਦੀਆਂ ਹੱਕੀ ਮੰਗਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਕਿਸਾਨ ਦਿਨੋ ਦਿਨ ਖੇਤੀ ਤੋਂ ਹੇਠਲੇ ਪੱਧਰ ਨੂੰ ਜਾ ਰਿਹਾ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਜੇ ਤੁਸੀਂ ਆਪਦੇ ਮੈਂਬਰ ਪਾਰਲੀਮੈਂਟ ਦੀ ਤਨਖਾਹ ਵਧਾ ਸਕਦੇ ਹੋ, ਤਾਂ ਕਿਸਾਨਾਂ ਦੀ ਵੀ ਆਮਦਨ ਦੋਗੁਣੀ ਕਰੋ। ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਕਹਿ ਕੇ ਸਰਕਾਰ ਬਣਾਈ ਸੀ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਕਿਸਾਨਾਂ ਦੀ ਆਮਦਨ ਦੁਗਣੀ ਕਰਾਂਗੇ। ਦੁਗਣੀ ਤਾਂ ਕੀ ਕਰਨੀ ਸੀ ਸਰਕਾਰ ਨੇ ਤਾਂ ਕਿਸਾਨਾਂ ਨੂੰ ਕੁੱਟਣ ਅਤੇ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ। ਕਿਸਾਨਾਂ ਨੂੰ ਇਨੀ ਕੂ ਨਿਰਾਸ਼ਾ ਦਿੱਤੀ ਜਾ ਰਹੀ ਹੈ ਕਿ, ਕੇਂਦਰ ਦੀ ਸਰਕਾਰ ਸੂਬਿਆਂ ਉੱਪਰ ਦਬਾਅ ਬਣਾ ਕੇ ਕਿਸਾਨਾਂ ਨੂੰ ਕੁੱਟ ਰਹੀ ਹੈ ਤੇ ਜੇਲਾਂ ਵਿੱਚ ਡੱਕ ਰਹੀ ਹੈ। ਇਹ ਤਾਨਾਸ਼ਾਹੀ ਰਵਈਆ ਗਲਤ ਹੈ।
ਅਸੀਂ ਪੁਰਜੋਗ ਮੰਗ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਦੇਸ਼ ਦੇ ਕਿਸਾਨਾਂ ਨੂੰ ਅਤੇ ਪੰਜਾਬ ਦੀ ਖੇਤੀ ਨੂੰ ਪ੍ਰਫੁੱਲਤ ਕੀਤਾ ਜਾਵੇ, ਤਾਂ ਜੋ ਦੇਸ਼ ਦਾ ਅੰਨਦਾਤਾ ਭੁੱਖਾ ਨਾ ਮਰੇ। ਇਸ ਸਮੇਂ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੋ ਤੁਹਾਡੇ ਮੈਂਬਰ ਪਾਰਲੀਮੈਂਟ ਹਨ, ਉਹਨਾਂ ਨੂੰ ਜਹਾਜ਼ ਦਾ ਸਫ਼ਰ ਫਰੀ, ਖਾਣਾ ਫਰੀ, ਰਸੋਈ ਫਰੀ, ਟੈਲੀਫੋਨ ਫਰੀ, ਤਾਂ ਫਿਰ ਇਹਨਾਂ ਨੂੰ ਤਨਖਾਹਾਂ ਵਧਾਉਣ ਦੀ ਕੀ ਲੋੜ ਹੈ। ਇਹਨਾਂ ਦੀਆਂ ਤਨਖਾਹਾਂ ਵਧਾ ਕੇ ਸਾਡੇ ਦੇਸ਼ ਉੱਪਰ, ਕਿਓਂ ਬੋਝ ਪਾਇਆ ਜਾ ਰਿਹਾ ਹੈ। ਜਦੋਂ ਦੂਜੇ ਪਾਸੇ ਸਾਡਾ ਕਿਸਾਨ ਦਰ ਦਰ ਦੀਆਂ ਠੋਕਰਾਂ ਖਾ ਕੇ ਆਪਣੇ ਰੁਜ਼ਗਾਰ ਲਈ ਰੁਲ ਰਿਹਾ ਹੈ।
ਇਸ ਸਮੇਂ ਸੂਬਾ ਆਗੂ ਭੁਪਿੰਦਰ ਸਿੰਘ ਮਹੇਸ਼ਰੀ, ਸੂਬਾ ਆਗੂ ਗੁਲਜਾਰ ਸਿੰਘ ਘਲ ਕਲਾਂ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਸੂਬਾ ਆਗੂ ਸਾਹਿਬ ਸਿੰਘ ਬੋਗੇ ਵਾਲਾ, ਸੂਬਾ ਆਗੂ ਸੂਰਤ ਸਿੰਘ ਕਾਦਰ ਵਾਲਾ, ਸੀਨੀਅਰ ਆਗੂ ਮੁਕੰਦ ਕਮਲ ਬਾਘਾ ਪੁਰਾਣਾ, ਦਰਸ਼ਨ ਸਿੰਘ, ਬਲਦੇਵ ਸਿੰਘ, ਗੁਰਮੀਤ ਸਿੰਘ ਸੰਧੂਵਾਲਾ, ਸਰਪੰਚ ਲਖਬੀਰ ਸਿੰਘ ਸੰਧੂਵਾਲਾ, ਜਗਸੀਰ ਸਿੰਘ ਜੱਗੀ ਬਾਘਾ ਪੁਰਾਣਾ, ਕੁਲਵੰਤ ਸਿੰਘ ਮੁੰਡੀ ਜਮਾਲ, ਮੋਦਨ ਸਿੰਘ ਨਿਧਾਵਾਲਾ, ਹਰਜੀਵਨ ਸਿੰਘ, ਪ੍ਰਕਾਸ਼ ਸਿੰਘ, ਰਸ਼ਪਾਲ ਸਿੰਘ ਪਟਵਾਰੀ, ਡਾਕਟਰ ਕੁਲਵੰਤ ਸਿੰਘ ਲੁਹਾਰਾ, ਬਾਬੂ ਸਿੰਘ, ਗੁਰਮੇਲ ਸਿੰਘ ਡਰੋਲੀ ਭਾਈ, ਹਰਜੀਤ ਸਿੰਘ ਮਨਾਵਾਂ, ਗੁਰਮੇਲ ਸਿੰਘ ਡਗਰੂ, ਕਮਲਵੀਰ ਸਿੰਘ ਸੋਢੀ, ਬਲਾਕ ਪ੍ਰਧਾਨ ਸੁਖਵੀਤ ਸਿੰਘ, ਜਸਕਰਨ ਸਿੰਘ ਇਕਾਈ ਪ੍ਰਧਾਨ, ਲਖਵਿੰਦਰ ਸਿੰਘ ਰੌਲੀ, ਬਲਕਰਨ ਸਿੰਘ ਢਿੱਲੋ ਆਦਿ ਹਾਜ਼ਰ ਸਨ।