logo

mogatodaynews

administrator

खुशखबरी ! जमाबंदी रिकॉर्ड, 30 अप्रैल तक होगा ऑनलाइन ! नहीं जाना पड़ेगा पटवारी के पास : DC सागर !!

मोगा, 11 अप्रैल (मुनीश जिन्दल) मुख्यमंत्री भगवंत सिंह मान के नेतृत्व वाली पंजाब सरकार ने मोगा शहर की एक पुरानी मांग को पूरा करते हुए आदेश दिए हैं कि शहर में आने वाले सभी पांच सर्कलों की बची हुई जमाबंदियों को ऑनलाइन किया जाए, ताकि लोगों को जमाबंदी की नकल लेने के लिए पटवारी के पास न जाना पड़े। डिप्टी कमिश्नर सागर सेतिया ने शुक्रवार को डिजिटलीकरण कार्य की शुरुआत करते हुए माल विभाग को यह कार्य 30 अप्रैल 2025 से पहले हर हाल में पूरा करने के सख्त निर्देश दिए हैं।  विशेष लैब का निरीक्षण करते,  DC सागर सेतिया। इस संबंध में जानकारी देते हुए डिप्टी कमिश्नर सागर सेतिया ने बताया कि जिला मोगा की सीमा के अंदर कुल 331 गांव आते हैं, जिनमें से 326 गांवों का रिकॉर्ड पहले ही ऑनलाइन किया जा चुका है। जबकि शहर में आने वाले पांच गांवों/ सर्कलों (मोगा माहला सिंह 1, 2, 3 और मोगा जीत सिंह 1 और 2) का ज़मीनी रिकॉर्ड अभी तक कम्प्यूटरीकृत नहीं था। इस कारण शहरवासियों को जमाबंदी की नकल आदि लेने के लिए ज़रूरी काम छोड़कर पटवारी के कार्यालय जाना पड़ता था। अब यह रिकॉर्ड डिजिटल होने से शहरवासियों को काफी लाभ मिलेगा। DC सेतिया ने बताया कि इस अत्यंत आवश्यक कार्य को प्राथमिकता देते हुए माल विभाग को यह कार्य 30 अप्रैल तक पूरा करने के निर्देश दिए गए हैं। इस कार्य के लिए जिला प्रशासनिक कॉम्प्लेक्स में एक विशेष लैब तैयार की गई है, जहां 25 डेटा एंट्री ऑपरेटर ड्यूटी पर रहेंगे। शहर से संबंधित, दोनों पटवारी खुद वहीं बैठकर यह कार्य अपनी निगरानी में करवाएंगे, जबकि जिला माल अधिकारी लक्षे गुप्ता को नोडल अधिकारी नियुक्त किया गया है। यह कार्य मिशन मोड में किया जाएगा।  उन्होंने बताया कि मोगा शहर से संबंधित कुल 13,241 खेवट ऑनलाइन की जानी हैं, जिनमें से 1,050 हो चुकी हैं जबकि 12,191 बाकी हैं। इसी तरह 5,280 इंतकाल भी अपलोड किए जाने हैं। पंजाब सरकार के इस निर्णय का मोगा शहरवासियों ने भरपूर स्वागत और धन्यवाद किया है। लोगों का कहना है कि ज़मीनी रिकॉर्ड के कम्प्यूटरीकृत होने से, उन्हें बहुत बड़ी राहत मिलेगी। इस अवसर पर जिला माल अधिकारी लक्षे गुप्ता, जिला सिस्टम मैनेजर सुरिंदर अरोड़ा और अन्य भी मौजूद थे।

ਪੰਜਾਬ ਸਰਕਾਰ ਖਿਲਾਫ, “ਜ਼ਬਰ ਵਿਰੋਧੀ” ਮੁਜ਼ਾਹਰਾ, 12 ਅਪ੍ਰੈਲ ਨੂੰ ਬਾਘਾਪੁਰਾਣਾ ਵਿਖੇ : ਜਸਮੇਲ ਸਿੰਘ !!

ਬਾਘਾਪੁਰਾਣਾ (ਮੁਨੀਸ਼ ਜਿੰਦਲ/ ਰਿੱਕੀ ਆਨੰਦ) ਕਿਰਤੀ ਕਿਸਾਨ ਯੂਨੀਅਨ, ਬਲਾਕ ਬਾਘਾਪੁਰਾਣਾ ਦੇ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖੁਰਦ ਵਲੋਂ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜੋ ਪੰਜਾਬ ਵਿੱਚ ਵਾਪਰ ਰਿਹਾ ਹੈ, ਉਹ ਬਹੁਤ ਹੀ ਚਿੰਤਾਜਨਕ ਹੈ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਜੋ ਵਰਤਾਰਾ ਵਰਤਾਰਿਆ ਜਾ ਰਿਹਾ ਹੈ, ਉਹ  ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਤੇ ਦੱਬੇ ਕੁਚਲੇ ਲੋਕਾਂ, ਤੇ ਇਨਸਾਫ਼ ਪਸੰਦ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ, ਇਹ ਸਬ ਕੁਝ ਵਾਪਰ ਰਿਹਾ ਹੈ। ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ਨੂੰ ਲੀਹੋਂ ਲਾਹੁਣਾ, ਖਨੌਰੀ ਸੰਭੂ ਮੋਰਚੇ ਨੂੰ ਉਖੇੜਨਾਂ, ਤੇ ਕਿਸਾਨ ਆਗੂਆਂ ਨੂੰ ਗਿਰਫ਼ਤਾਰ ਕਰਨਾ, ਕਿਸਾਨਾਂ ਤੇ ਅਧਿਆਪਕਾਂ ਉੱਪਰ ਲਾਠੀਚਾਰਜ ਕਰਨਾ, ਕਰਨਲ ਬਾਠ ਤੇ ਉਸਦੇ ਪਰਿਵਾਰ ਨਾਲ ਗੁੰਡਾਗਰਦੀ ਤਹਿਤ ਤੰਗ ਕਰਨਾ, ਨੌਜਵਾਨਾਂ ਦੇ ਐਨਕਾਉਂਟਰ ਦੇ ਨਾਮ ਹੇਠ ਗੋਲੀਆਂ ਮਾਰਨੀਆਂ, ਨਸ਼ੇ ਰੋਕਣ ਲਈ ਮਾੜੇ ਮੋਟੇ ਗਰੀਬ ਘਰਾਂ ਤੇ ਪੀਲਾ ਪੰਜਾ ਚਲਾਉਣਾ, ਵੱਡੇ ਨਸ਼ਾ ਤਸਕਰਾਂ ਨੂੰ ਹੱਥ ਨਾ ਪਾਉਣਾ, ਪੁਲਿਸ ਦੀ ਸਪਾਟਣ ਤੇ ਪੁਲਿਸ ਮੁਲਾਜ਼ਮ ਕੋਲੋਂ ਚਿੱਟਾ ਫੜਿਆ ਜਾਣਾ ਤੇ ਉਹਨਾਂ ਦੇ ਘਰਾਂ ਉੱਪਰ ਕੋਈ ਕਾਰਵਾਈ ਨਾ ਕਰਨਾ, ਚਾਉਕੇ ਪਿੰਡ ਵਿੱਚ ਅਧਿਆਪਕਾਂ ਤੇ ਮਾਪਿਆਂ ਵਲੋਂ ਸਕੂਲ ਮੈਨੇਜਮੈਂਟ ਦੇ ਖਿਲਾਫ ਧਰਨਾ ਲਗਾਇਆ ਗਿਆ, ਜਿਸ ਵਿੱਚ ਬੀਕੇਯੂ ਉਗਰਾਹਾਂ ਜੱਥੇਬੰਦੀ ਵੱਲੋਂ ਧਰਨੇ ਦੀ ਹਮਾਇਤ ਕਰਨੀ, ਤੇ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨਾਂ ਉੱਪਰ ਲਾਠੀਚਾਰਜ ਕਰਨਾ, ਉਗਰਾਹਾਂ ਜੱਥੇਬੰਦੀ ਦੀ ਸੂਬਾ ਆਗੂ ਬਿੰਦੂ ਨੂੰ ਚਪੇੜਾਂ ਨਾਲ ਕੁੱਟਣਾ, ਬਜ਼ੁਰਗ ਔਰਤਾਂ ਤੇ ਛੋਟੀ ਬੱਚੀ ਨੂੰ ਜੇਲ੍ਹ ਵਿੱਚ ਬੰਦ ਕਰਨਾ ਤੇ ਪੁਲਿਸ ਮੁਲਾਜ਼ਮਾਂ ਵਲੋਂ ਘਟੀਆ ਸ਼ਬਦਾਵਲੀ ਦਾ ਪ੍ਰਯੋਗ ਕਰਨਾ, ਤੇ ਹੁਣੇ ਜਿਹੇ ਵਾਪਰੀ ਕੋਟਕਪੂਰਾ ਵਿਖੇ ਗਰੀਬ ਝੁੱਗੀਆਂ ਵਾਲਿਆਂ ਦੀਆਂ ਝੁੱਗੀਆਂ ਤਹਿਸ ਨਹਿਸ ਕਰਨੀਆਂ, ਦੂਸਰੇ ਪਾਸੇ ਬਣੇ ਵੱਡੇ ਧਨਾਢ ਵਿਆਕਤੀਆਂ ਦੇ ਹੋਟਲ, ਜਿੱਥੇ ਸ਼ਰੇਆਮ ਗ਼ਲਤ ਕੰਮ ਹੁੰਦੇ ਹਨ, ਉਹਨਾਂ ਉੱਪਰ ਕੋਈ ਕਾਰਵਾਈ ਨਾ ਕਰਨਾ, ਇਹ ਸਾਰਾ ਕੁੱਝ ਇੱਕ ਜ਼ਬਰ ਜ਼ੁਲਮ ਹੈ। ਜਿਸਦੀ ਇੰਤਿਹਾ ਹੋ ਚੁੱਕੀ ਹੈ। ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਇਸੇ ਜ਼ਬਰ ਜ਼ੁਲਮ ਦੇ ਵਿਰੋਧ ਵਿੱਚ 12 ਅਪ੍ਰੈਲ ਨੂੰ ਬਾਘਾਪੁਰਾਣਾ ਵਿਖੇ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਤੇ ਹੋਰ ਇਨਸਾਫ਼ ਪਸੰਦ ਜੱਥੇਬੰਦੀਆਂ ਵੱਲੋਂ ਸ਼ਾਮ 4 ਵਜੇ ਇਕ ਜਬਰ ਵਿਰੋਧੀ ਮੁਜਾਹਰਾ ਕੀਤਾ ਜਾਵੇਗਾ। ਜਿਹੜਾ ਕਿ ਬਾਘਾਪੁਰਾਣਾ ਦੇ ਬੱਸ ਸਟੈਂਡ ਵਿਖੇ ਇਕੱਠੇ ਹੋਣ ਉਪਰੰਤ ਜ਼ਬਰ ਦੇ ਵਿਰੋਧ ਵਿੱਚ ਬੱਸ ਸਟੈਂਡ ਤੋਂ ਮੰਡੀ ਵਿੱਚ ਦੀ ਨਿਹਾਲ ਸਿੰਘ ਵਾਲਾ ਰੋਡ ਤੋਂ ਕਾਲੇਕੇ ਚੌਕ ਤੋਂ ਮੇਨ ਬਾਜ਼ਾਰ ਵਿੱਚ ਦੀ ਮੇਨ ਚੌਕ ਵਿੱਚ ਦੀ ਹੁੰਦਾ ਹੋਇਆ ਬੱਸ ਸਟੈਂਡ ਵਿਖੇ ਸਮਾਪਤ ਹੋਵੇਗਾ। ਉਹਨਾਂ ਵੱਧ ਤੋਂ ਵੱਧ ਲੋਕਾਂ ਨੂੰ, ਇਸ ਜ਼ਬਰ ਵਿਰੋਧੀ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਪੰਜਾਬ ਸਿੱਖਿਆ ਕ੍ਰਾਂਤੀ ! ਸਕੂਲਾਂ ਵਿੱਚ 28 ਲੱਖ ਦੇ ਵਿਕਾਸ ਕਾਰਜਾਂ ਦੀ, ਵਿਧਾਇਕ ਅਮਨਦੀਪ ਨੇ ਕਰਾਈ ਸ਼ੁਰੂਆਤ !!

ਮੋਗਾ, 11 ਅਪ੍ਰੈਲ, (ਮੁਨੀਸ਼ ਜਿੰਦਲ/ ਅਸ਼ੋਕ ਮੌਰੀਆ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੀਤ ਨਗਰ ਵਿੱਚ 14.18 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਮੋਗਾ 3 ਵਿੱਚ 11.55 ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਾਧਾਂ ਵਾਲੀ ਬਸਤੀ ਵਿੱਚ 2.31 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਆਰੰਭ ਕਰਵਾਏ ਗਏ ਹਨ। ਇਹਨਾਂ 28.04 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸ਼ੁਕਰਵਾਰ ਨੂੰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। ਇਸ ਫੰਡ ਨਾਲ ਸਕੂਲ ਦੀ ਚਾਰਦਿਵਾਰੀ ਦੀ ਰਿਪੇਅਰ ਤੋਂ ਇਲਾਵਾ ਹੋਰ ਵੀ ਮਹੱਤਵਪੂਰਨ ਕਾਰਜ ਕਰਵਾਏ ਜਾਣਗੇ। ਇਸ ਮੌਕੇ ਉਹਨਾਂ ਨਾਲ ਮੇਅਰ ਨਗਰ ਨਿਗਮ ਬਲਜੀਤ  ਸਿੰਘ ਚਾਨੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਮੰਜੂ ਭਾਰਦਵਾਜ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਮੌਜੂਦ ਵਿਧਾਇਕ ‘ਤੇ ਹੋਰ ਪਤਵੰਤੇ। ਗੱਲਬਾਤ ਕਰਦਿਆਂ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆ ਕੇ ਇਹਨਾਂ ਨੂੰ ਅਤਿ ਆਧੁਨਿਕ ਸਕੂਲ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਤੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਅੱਜ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਕਰਵਾਏ ਜਾਣ ਵਾਲੇ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਨਾਲ ਵਿਦਿਆਰਥੀ ਵਧੀਆ ਢੰਗ ਨਾਲ ਸਿੱਖਿਆ ਹਾਸਲ ਕਰ ਸਕਣਗੇ। ਸਰਕਾਰ ਦੀ ਸੁਚੱਜੀ ਸੋਚ ਸਦਕਾ, ਅੱਜ ਸਰਕਾਰੀ ਸਕੂਲ ਅਤਿ ਆਧੁਨਿਕ ਹੋ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਮਨੂੰ ਸ਼ਰਮਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ 1 ਸੁਨੀਤਾ ਨਾਰੰਗ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ 2 ਵਰਿੰਦਰ ਕੌਰ, ਜ਼ਿਲ੍ਹਾ ਕੋਰਆਰਡੀਨੇਟਰ ਮਨਮੀਤ ਸਿੰਘ ਰਾਏ, ਪ੍ਰੋਗਰਾਮ ਮੀਡੀਆ ਇੰਚਾਰਜ ਹਰਸ਼ ਕੁਮਾਰ ਗੋਇਲ, ਸਹਾਇਕ ਸਮਾਰਟ ਸਕੂਲ ਕੋਆਰਡੀਨੇਟਰ ਮਨਜੀਤ ਸਿੰਘ ਤੋਂ ਇਲਾਵਾ ਸਮੂਹ ਸੈਂਟਰ ਮੁਖੀ, ਹੈੱਡ ਟੀਚਰ, ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਜਗਦੀਸ਼ ਸ਼ਰਮਾ ਨਗਰ ਸੁਧਾਰ ਟਰੱਸਟੀ, ਪਿਆਰਾ ਸਿੰਘ ਬੱਧਨੀਂ ਜ਼ਿਲ੍ਹਾ ਸੈਕਟਰੀ ਆਮ ਆਦਮੀ ਪਾਰਟੀ, ਰੌਸ਼ਨ ਲਾਲ ਚਾਵਲਾ, ਪਿੰਟੂ ਗਿੱਲ, ਦਵਿੰਦਰ ਤਿਵਾੜੀ ਐਮ.ਸੀ, ਅਨਿਲ ਸ਼ਰਮਾ, ਨਰਿੰਦਰ ਕੌਰ ਐਚ.ਟੀ., ਵੀਨਾ ਰਾਣੀ ਆਦਿ ਸ਼ਾਮਿਲ ਸਨ।

ਨੌਜਵਾਨ ਵਰਗ ਵਿੱਚ ਦੇਸ਼ ਪ੍ਰੇਮ ਪੈਦਾ ਕਰਨਾ, ਸਾਡੀ ਪ੍ਰਮੁੱਖ ਜ਼ਿੰਮੇਵਾਰੀ: ਨਵਤੇਜ ਸਿੰਘ ਬਾਵਾ !!

ਮੋਗਾ 11 ਅਪ੍ਰੈਲ, (ਮੁਨੀਸ਼ ਜਿੰਦਲ) ਭਾਰਤੀ ਸੈਨਾ ਵਿੱਚ ਸੇਵਾ ਨਿਭਾਉਣ ਵਾਲੇ ਜੰਗੀ ਯੋਧਿਆਂ ਤੇ ਵੀਰ ਨਾਰੀਆਂ ਦੇ ਸਨਮਾਨ ਲਈ, ਮਹਾਰਾਜਾ ਰਣਜੀਤ ਸਿੰਘ ਐਕਸ ਸਰਵਿਸਮੈਨ ਵੈਲਫੇਅਰ ਸੋਸਾਇਟੀ ਬੁੱਟਰ ਕਲਾਂ ਵੱਲੋਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਸੂਬੇਦਾਰ ਛਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ‘ਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਅਤੇ ਸੋਸਾਇਟੀ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ। ਉੱਘੇ ਸਮਾਜ ਸੇਵੀ ਅਤੇ ਸਾਹਿਤਕਾਰ ਡਾਕਟਰ ਸਰਬਜੀਤ ਕੌਰ ਬਰਾੜ ਨੇ ਸੋਸਾਇਟੀ ਵੱਲੋਂ ਹਰ ਕੰਮ ਨੂੰ ਮੁਫਤ ਵਿੱਚ ਸੇਵਾ ਭਾਵਨਾ ਨਾਲ ਕਰਨ ਵਾਸਤੇ ਸ਼ਲਾਘਾ ਕੀਤੀ ਅਤੇ ਸੈਨਿਕਾਂ ਦੇ ਬਹਾਦਰੀ ਭਰੇ ਜਜਬੇ ਨੂੰ ਦਿਲ ਤੋਂ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਿਰਫ਼ ਰੱਬੀ ਫਰਿਸ਼ਤਿਆਂ ਦੇ ਹਿੱਸੇ ਹੀ ਆਉਂਦੇ ਹਨ। ਕੈਪਟਨ ਜਸਵੰਤ ਸਿੰਘ ਨੇ, ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਦੀ ਜੀਵਨੀ ਬਾਰੇ ਦੱਸਿਆ ਤੇ ਕਿਹਾ ਕਿ ਕਾਰਗਿਲ ਦੀ ਲੜਾਈ ਵਿੱਚ ਉਨ੍ਹਾਂ ਨੇ ਫ਼ਤਹਿ ਦਾ ਤਿਰੰਗਾ ਲਹਿਰਾ ਕੇ ਭਾਰਤ ਮਾਤਾ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਸੀ। ਜਿਸ ਕਰਕੇ ਉਨ੍ਹਾਂ ਨੂੰ ਆਪਣੀ ਬਾ ਕਮਾਲ ਸੇਵਾ ਕਰਨ ਲਈ ਅਤਿ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਨੇ ਹਮੇਸ਼ਾ ਹੀ ਨੌਜਵਾਨ ਵਰਗ ਨੂੰ ਦੇਸ਼ ਭਗਤੀ ਦਾ ਜਜ਼ਬਾ ਦੇ ਕੇ ਸਰਹੱਦਾਂ ਦੀ ਰਾਖੀ ਲਈ ਪ੍ਰੇਰਿਤ ਕੀਤਾ ਹੈ।  ਮੁਖ ਮਹਿਮਾਨ ਸਣੇ ਭਾਰਤੀ ਸੈਨਾ ਵਿੱਚ ਸੇਵਾ ਨਿਭਾ ਚੁੱਕੇ ਹੋਰ ਜੰਗੀ ਯੌਧੇ। ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਨੇ ਸੋਸਾਇਟੀ ਦੇ 80 ਸਾਲ ਤੋਂ ਵਧੇਰੇ ਉਮਰ ਦੇ ਸੈਨਿਕਾਂ, ਦਾਨੀ ਸੱਜਣਾਂ, ਸੋਸਾਇਟੀ ਮੈਂਬਰਾਂ, ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਰੈਜਿਮੈਂਟ ਵਿੱਚ ਸ਼ਾਮਲ ਹੋਏ ਸਨ, ਤਾਂ ਸੂਬੇਦਾਰ ਮੇਜਰ ਨਿਹਾਲ ਸਿੰਘ ਬੁੱਟਰ ਉਨ੍ਹਾਂ ਦੇ ਪਹਿਲੇ ਉਸਤਾਦ ਸਨ। ਜਿਨ੍ਹਾਂ ਤੋਂ ਉਨ੍ਹਾਂ ਨੇ ਟ੍ਰੇਨਿੰਗ ਦੀਆਂ ਬਾਰੀਕੀਆਂ ਸਿੱਖੀਆਂ ਸਨ। ਆਪਣੇ ਵਿਚਾਰ ਦਿੰਦੇ ਹੋਏ ਮੁੱਖ ਮਹਿਮਾਨ ਨੇ ਕਿਹਾ ਕਿ ਨੌਜਵਾਨ ਵਰਗ ਵਿੱਚ ਦੇਸ਼ ਪ੍ਰੇਮ ਪੈਦਾ ਕਰਨਾ, ਸਾਡੀ ਪ੍ਰਮੁੱਖ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਰਹਿਤ ਸਮਾਜ ਸਿਰਜਣ ਵਿੱਚ ਸੋਸਾਇਟੀ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਸੋਸਾਇਟੀ ਦੇ ਮੈਂਬਰਾਂ ਵੱਲੋਂ ਵਧੀਆ ਕਾਰਜਗੁਜਾਰੀ ਅਤੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਬਹਾਦਰੀ ਭਰੇ ਜਜ਼ਬੇ ਨੂੰ ਕਾਇਮ ਰੱਖਣ ਦੀ ਤਾਕੀਦ ਕਰਦਿਆਂ ਕਿਹਾ ਕਿ ਕੌਮ ਦੇ ਵਾਰਸਾਂ ਨੂੰ ਸਹੀ ਮਾਰਗ ਤੇ ਲੈ ਕੇ ਜਾਣ ਲਈ, ਸਭ ਤੋਂ ਪਹਿਲਾਂ ਵਤਨ ਦੀ ਮਿੱਟੀ ਲਈ ਪ੍ਰੇਮ ਹੋਣਾ ਜਰੂਰੀ ਹੈ। ਜਗਵਿੰਦਰ ਬਾਵਾ ਨੇ ਵੀਰ ਨਾਰੀਆਂ ਦੇ ਨਾਲ ਨਾਲ ਅਮਰਜੀਤ ਕੌਰ ਸਰਪੰਚ, ਪਿੰਡ ਬੁੱਟਰ ਅਤੇ ਮੰਚ ਸੰਚਾਲਕ ਦੀ ਭੂਮਿਕਾ ਨਿਭਾ ਰਹੀ ਰਜਿੰਦਰ ਕੌਰ ਬਰਾੜ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਇਤਿਹਾਸ ਦੇ ਖੋਜ ਕਰਤਾ ਗੁਰਮੀਤ ਸਿੰਘ ਨੇ ਪਿੰਡ ਦੇ ਪੁਰਾਣੇ ਬਜ਼ੁਰਗ ਸਰਦਾਰ ਮੁਖਤਿਆਰ ਸਿੰਘ ਤੋਂ ਬੁੱਟਰ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜਗਤਾਰ ਸਿੰਘ ਕੂਨਰ ਸਰਪੰਚ ਪੱਤੀ ਢਿੱਲੋਂ, ਸਰਦਾਰ ਗੁਰਪ੍ਰੀਤ ਸਿੰਘ, ਸਰਪੰਚ ਬੁੱਟਰ ਖੁਰਦ ਨੇ ਵੀ ਆਪਣੀ ਹਾਜ਼ਰੀ ਲਵਾਈ। ਨਾਇਕ ਮਨਜਿੰਦਰ ਸਿੰਘ ਨੇ ਸੋਸਾਇਟੀ ਵੱਲੋਂ ਬਾਹਰੋਂ ਆਏ ਸੈਨਿਕਾਂ ਤੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਤੇ ਸੋਸਾਇਟੀ ਦੇ ਚੇਅਰਮੈਨ ਸੂਬੇਦਾਰ ਮੇਜਰ ਨਿਹਾਲ ਸਿੰਘ, ਸੂਬੇਦਾਰ ਚੰਦ ਸਿੰਘ ਪ੍ਰਧਾਨ, ਸਾਬਕਾ ਪ੍ਰਧਾਨ ਸਰਦਾਰ ਬਹਾਦਰ ਸਿੰਘ, ਸਾਬਕਾ ਪ੍ਰਧਾਨ ਕੈਪਟਨ ਹਰਚੰਦ ਸਿੰਘ, ਕੈਪਟਨ ਦਰਸ਼ਨ ਸਿੰਘ, ਕੈਪਟਨ ਬਚਿੱਤਰ ਸਿੰਘ, ਕੈਪਟਨ ਜਗਰਾਜ ਸਿੰਘ, ਸੂਬੇਦਾਰ ਮੇਜਰ ਸਿੰਘ, ਕੈਪਟਨ ਨਿਰਮਲ ਸਿੰਘ, ਹੋਲਦਾਰ ਦਰਸ਼ਨ ਸਿੰਘ, ਗੁਰਸੇਵਕ ਸਿੰਘ, ਰਜਿੰਦਰ ਸਿੰਘ ਹਵਲਦਾਰ, ਬਲਜਿੰਦਰ ਸਿੰਘ, ਰਣਜੀਤ ਸਿੰਘ, ਜਸਕਰਨ ਸਿੰਘ, ਨਾਜਰ ਸਿੰਘ, ਗੁਰਦੇਵ ਸਿੰਘ, ਕਿਰਪਾਲ ਸਿੰਘ ਵੀ ਸ਼ਾਮਲ ਰਹੇ। ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਨੇ ਸੋਸਾਇਟੀ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਮੱਦਦ ਰਾਸ਼ੀ ਭੇਟ ਕੀਤੀ। ਮੰਚ ਸੰਚਾਲਕ ਰਾਜਿੰਦਰ ਕੌਰ ਬਰਾੜ ਨੇ ਪਿੰਡ ਦੀ ਪੰਚਾਇਤ ਨੂੰ ਦਸ ਹਜ਼ਾਰ ਰੁਪਏ ਦੀ ਰਾਸ਼ੀ ਵਾਤਾਵਰਨ ਪ੍ਰੇਮੀ ਵਜੋਂ ਪਿੰਡ ਵਿੱਚ ਫਲਦਾਰ ਬੂਟੇ ਲਵਾਉਣ ਲਈ ਭੇਂਟ ਕੀਤੀ।

ਸੈਸ਼ਨ ਡਵੀਜਨ ਮੋਗਾ ਵਿਖੇ ਤਿੰਨ ਨਵੀਆਂ ਅਦਾਲਤਾਂ ਸ਼ੁਰੂ ! DJ ਸਣੇ ਪ੍ਰਮੁੱਖ ਅਧਿਕਾਰੀਆਂ ਨੇ ਦਿੱਤੀਆਂ ਮੁਬਾਰਕਾਂ !!

ਮੋਗਾ, 11 ਅਪ੍ਰੈਲ, (ਮੁਨੀਸ਼ ਜਿੰਦਲ) ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਿਕ 11 ਅਪ੍ਰੈਲ 2025 ਨੂੰ ਸੈਸ਼ਨ ਡਵੀਜਨ ਮੋਗਾ ਵਿਖੇ 3 ਨਵੀਆਂ ਅਦਾਲਤਾਂ ਦੀ ਸ਼ੁਰੂਆਤ ਕੀਤੀ ਗਈ। ਪਿਛਲੇ ਸਾਲ ਮਿਸ ਪ੍ਰਭਜੋਤ ਕੌਰ, ਮਿਸ ਪਰਮਿੰਦਰ ਕੌਰ ਅਤੇ ਮਿਸ ਮਨਪ੍ਰੀਤ ਕੌਰ ਨੇ ਆਪਣੀ ਪੀ.ਸੀ.ਐੱਸ. ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਸੈਸ਼ਨ ਡਵੀਜਨ ਮੋਗਾ ਵਿਖੇ ਆਪਣੀ ਇੱਕ ਸਾਲਾ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਸੀ। ਇਸ ਟ੍ਰੇਨਿੰਗ ਦੇ ਮੁਕੰਮਲ ਹੋਣ ਤੋਂ ਬਾਅਦ ਸ਼ੁਕਰਵਾਰ ਨੂੰ ਮਿਸ ਪ੍ਰਭਜੋਤ ਕੌਰ ਵੱਲੋਂ, ਸਬ ਡਵੀਜਨ ਨਿਹਾਲ ਸਿੰਘ ਵਾਲਾ ਵਿਖੇ, ਜਦਕਿ ਮਿਸ ਪਰਮਿੰਦਰ ਕੌਰ ਅਤੇ ਮਿਸ ਮਨਪ੍ਰੀਤ ਕੌਰ ਵੱਲੋਂ ਮੋਗਾ ਵਿਖੇ ਬਤੌਰ ਸਿਵਲ ਜੱਜ (ਜੂਨੀਅਰ ਡਵੀਜਨ) ਕਮ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਵਜੋਂ ਆਪਣੀ ਡਿਊਟੀ ਦੀ ਸ਼ੁਰੂਆਤ ਕੀਤੀ ਗਈ।  ਨਵੇਂ ਜੱਜ ਸਾਹਿਬਾਨ ਨੂੰ ਸ਼ੁਭਕਾਮਨਾਵਾਂ ਦਿੰਦੇ, ਮਾਨਯੋਗ DJ, ਸਰਬਜੀਤ ਸਿੰਘ ਧਾਲੀਵਾਲ। ਮੋਗਾ ਵਿਖੇ ਨਵੀਂਆਂ ਅਦਾਲਤਾਂ ਦੀ ਸ਼ੁਰੂਆਤ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਸਰਬਜੀਤ ਸਿੰਘ ਧਾਲੀਵਾਲ, ਸ. ਹਰਜੀਤ ਸਿੰਘ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਬਿਸ਼ਨ ਸਰੂਪ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਅਤੇ ਗੁਰਿੰਦਰ ਸਿੰਘ, ਮੁੱਖ ਪ੍ਰਬੰਧਕੀ ਅਫਸਰ ਕਮ ਸੁਪਰਡੈਂਟ ਗ੍ਰੇਡ 1, ਸੈਸ਼ਨ ਡਵੀਜਨ ਮੋਗਾ ਵੱਲੋਂ ਕਰਵਾਈ ਗਈ ਅਤੇ ਨਵੇਂ ਜੁਆਇਨ ਕੀਤੇ ਜੱਜ ਸਾਹਿਬਾਨਾਂ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ ਗਈਆਂ।  ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਸਰਬਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਬਹੁਤ ਹੀ ਜਿੰਮੇਵਾਰ ਅਹੁਦੇ ਉੱਪਰ ਬਿਰਾਜਮਾਨ ਹੋਏ ਹਨ। ਇਸ ਲਈ ਆਮ ਲੋਕਾਂ ਨੂੰ ਵੱਧ ਤੋਂ ਵੱਧ ਪਾਰਦਰਸ਼ਤਾ ਨਾਲ ਜੁਡੀਸ਼ੀਅਲ ਸੇਵਾਵਾਂ ਮਹੁੱਈਆ ਕਰਵਾਈਆਂ ਜਾਣ। ਇਹਨਾਂ ਵਿੱਚ ਦੇਰੀ ਬਿਲਕੁਲ ਵੀ ਨਾ ਕੀਤੀ ਜਾਵੇ।

गुरपतवंत सिंह पन्नू का ब्यान निंदनीय : शिवसेना नेता रामकुमार !!

मोगा 11 अप्रैल (मुनीश जिन्दल/ अशोक मौर्या) खालिस्तान समर्थक गुरपतवंत सिंह पन्नू द्वारा डॉ. भीमराव अंबेडकर के बारे में दिया गया अपमानजनक बयान, लोगों के गले नहीं उतर रहा है। जिसके चलते समाज का महत्वपूर्ण, देशप्रेमी व बुद्धिजीवी वर्ग अपने अपने तरीके से गुरपतवंत पन्नू का विरोध करने लगे हैं।  लोगों का मानना है कि, पन्नू को बाबा,साहेब भीमराव अंबेडकर के बारे में ज्ञान नहीं है। जिसके चलते वो इस तरह की टिप्पणियां कर रहा है। लोगों का कहना है कि भारतीय संविधान के रचयिता डॉ. भीमराव अंबेडकर, किसी एक धर्म या जाति के नहीं हैं। अपितु समूचा देश, उनका सम्मान करता है। शिवसेना पंजाब के जिला प्रधान रामकुमार इस संबंधी “मोगा टुडे न्यूज़” की टीम से ख़ास बातचीत के दौरान, गुरपतवंत सिंह पन्नू द्वारा डॉक्टर भीमराव अंबेडकर के बारे में दिए गए अपमानजनक बयान पर अपनी आपत्ति जताई है। RAM KUMAR

ਲੋਕ ਸਾਹਿਤ ਅਕਾਦਮੀ ਦਾ ਮਲਕੀਅਤ ਸਿੰਘ ਬਰਾੜ ਯਾਦਗਾਰੀ ਸਮਾਗਮ ! ਸ਼ਾਇਰ ਵਿਜੇ ਵਿਵੇਕ ਨੂੰ ਮਿਲਿਆ ਪੁਰਸਕਾਰ !!

ਮੋਗਾ 11 ਅਪ੍ਰੈਲ (ਮੁਨੀਸ਼ ਜਿੰਦਲ) ਸੁਤੰਤਰਤਾ ਸੰਗਰਾਮੀ ਭਵਨ ਵਿੱਚ ਲੋਕ ਸਾਹਿਤ ਅਕਾਡਮੀ ਵਲੋਂ ਸ ਮਲਕੀਅਤ ਸਿੰਘ ਬਰਾੜ, ਯਾਦਗਾਰੀ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਦਰਸ਼ਨ ਸਿੰਘ ਬੁੱਟਰ ਪ੍ਰਧਾਨ ਕੇਂਦਰੀ ਲੇਖਕ ਸਭਾ ਨੇ ਕੀਤੀ, ਜਦਕਿ ਇਸ ਮੌਕੇ ਤੇ ਵਿਸ਼ੇਸ ਮਹਿਮਾਨ ਸੁਰਿੰਦਰ ਕੌਰ ਬਰਾੜ, ਸ਼ਾਇਰ ਵਿਜੇ ਵਿਵੇਕ ਤੇ ਅਸ਼ੋਕ ਚਟਾਨੀ ਪ੍ਰਧਾਨ ਲੋਕ ਸਹਾਇਤ ਅਕਾਡਮੀ ਵੀ ਸ਼ਾਮਲ ਸਨ। ਮੰਚ ਸੰਚਾਲਨ ਦੀ ਭੂਮਿਕਾ ਚਰਨਜੀਤ ਸਮਾਲਸਰ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਡਾ ਅਜੀਤਪਾਲ, ਜ਼ਿਲ੍ਹਾ ਭਾਸ਼ਾ ਅਫਸਰ, ਉੰਘੇ ਵਿਅੰਗ ਲੇਖਿਕ ਕੇ.ਐਲ. ਗਰਗ, ਪਰਕਾਸ਼ ਕੌਰ ਬਰਾੜ (ਕੈਨੇਡਾ), ਪ੍ਰੋ ਗੁਰਜੀਤ ਕੌਰ ਨੇ ਸ. ਮਲਕੀਅਤ ਸਿੰਘ ਬਰਾੜ ਦੀ ਜੀਵਨੀ ਤੇ ਚਾਨਣਾ ਪਾਇਆ। ਪ੍ਰਸਿੱਧ ਆਲੋਚਕ ਡਾ. ਸਰਜੀਤ ਬਰਾੜ ਤੇ ਅਮਰ ਘੋਲੀਆ ਨੇ ਸ਼ਾਇਰ ਵਿਜੇ ਵਿਵੇਕ ਦੀ ਜੀਵਨੀ ਤੇ ਕਵਿਤਾ ਬਾਰੇ ਵਿਚਾਰ ਪ੍ਰਗਟ ਕੀਤੇ। ਸੁਰਿੰਦਰ ਕੌਰ ਬਰਾੜ ਨੂੰ ਕਿਤਾਬਾਂ ਭੇੰਟ ਕਰਦੇ, ਦਰਸ਼ਨ ਸਿੰਘ ਬੁੱਟਰ। ਸਮਾਗਮ ਵਿਚ ਸਾਮਲ ਸਾਹਿਤਕਾਰ। ਸੁਰਿੰਦਰ ਕੌਰ ਬਰਾੜ (ਕੈਨੇਡਾ) ਨੇ ਲੋਕ ਸਾਹਿਤ ਅਕਾਡਮੀ ਦੇ ਅਹੁੱਦੇਦਾਰਾਂ ਦਾ, ਉਨ੍ਹਾਂ ਦੇ ਪਤੀ ਸ. ਮਲਕੀਅਤ ਸਿੰਘ ਬਰਾੜ ਯਾਦਗਾਰੀ ਸਲਾਨਾ ਸਮਾਰੋਹ ਆਯੋਜਿਤ ਕਰਨ ਲਈ ਧੰਨਵਾਦ ਕਰਦਿਆਂ ਸਾਹਿਤਕਾਰਾਂ ਨਾਲ ਆਪਣੀਆਂ ਰਚਨਾਵਾ ਸਾਂਝੀਆਂ ਕੀਤੀਆਂ। ਦਰਸ਼ਨ ਸਿੰਘ ਬੁੱਟਰ, ਪ੍ਰਧਾਨ ਕੇਂਦਰੀ ਲੇਖਿਕ ਸਭਾ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਅਜਿਹੇ ਸਮਾਗਮ, ਸਾਨੂੰ ਸਮਾਜ ਵਿਚ ਚੰਗਾ ਕੰਮ ਕਰਨ ਲਈ ਪ੍ਰੇਰਦੇ ਹਨ। ਉਨ੍ਹਾ ਕਿਹਾ ਕਿ ਕਵਿਤਾ, ਸਮਾਜਿਕ ਅਤੇ ਪਰਿਵਾਰਕ ਵਰਤਾਰੇ, ਵਿਛੋੜੇ ਤੇ ਸਮੱਸਿਆਵਾਂ ਦੀ ਸਿਰਜਣਾ ਹੈ। ਉਨ੍ਹਾਂ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨਾਲ ਚੰਗਾ ਰੰਗ ਬੰਨਿਆ। ਸ. ਮਲਕੀਅਤ ਸਿੰਘ ਬਰਾੜ ਯਾਦਗਾਰੀ ਪੁਰਸਕਾਰ, ਸਨਮਾਨ ਪੱਤਰ, ਫੁੱਲਕਾਰੀ ਤੇ ਗਿਅਰਾਂ ਹਜਾਰ ਰੁਪੈ ਨਕਦ ਰਾਸ਼ੀ, ਪੰਜਾਬੀ ਦੇ ਚਰਚਿਤ ਸ਼ਾਇਰ ਵਿਜੇ ਵਿਵੇਕ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਾਇਰ ਵਿਜੇ ਵਿਵੇਕ ਨੇ ਸ. ਮਲਕੀਅਤ ਸਿੰਘ ਬਰਾੜ ਯਾਦਗਾਰੀ ਪੁਰਸਕਾਰ ਦੇਣ ਲਈ ਬਰਾੜ ਪਰਿਵਾਰ ਅਤੇ ਲੋਕ ਸਾਹਿਤ ਅਕਾਡਮੀ ਦਾ ਧੰਨਵਾਦ ਕਰਦਿਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕੈਨੇਡਾ ਤੋਂ ਸਾਮਲ ਹੋਏ ਹਰਵਿੰਦਰ ਸਿੰਘ ਨੇ ਬੰਸਰੀ ਦੀਆਂ ਸੁਰਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ਤੇ ਸੰਗੀਤਕ ਮਹਿਫਲ/ ਕਵੀ ਦਰਬਾਰ ਵਿਚ ਡਾ. ਅਜੀਤਪਾਲ ਜਟਾਣਾ, ਚਰਨਜੀਤ ਸਲੀਣਾ, ਨਰਿੰਦਰ ਰੋਹੀ, ਹਰਭਜਨ ਨਾਗਰਾ, ਗੁਰਮੀਤ ਸਿੰਘ ਰੱਖੜਾ, ਸਾਗਰ ਸਫਰੀ, ਅਮਰਜੀਤ ਸਨੇ੍ਹਰਵੀ, ਧਰਮ ਕਲਿਆਣ, ਕੁਲਵਿੰਦਰ ਸਿੰਘ ਦਿਲਗੀਰ, ਲਾਲੀ ਕਰਤਾਰਪੁਰੀ, ਡਾ. ਸਾਧੂ ਰਾਮ ਲੰਗਿਆਣਾ, ਕੁਲਵਿੰਦਰ ਵਿਰਕ, ਹਰਵਿੰਦਰ ਬਿਲਾਸਪੁਰ, ਜੰਗੀਰ ਖੋਖਰ, ਏਕਤਾ ਸਿੰਘ ਭੁਪਾਲ, ਅਵਤਾਰ ਸਮਾਲਸਰ, ਸੋਨੀ ਮੋਗਾ ਨੇ ਰਚਨਾਵਾਂ ਪੇਸ਼ ਕੀਤੀਆਂ। ਪ੍ਰਸਿੱਧ ਨਾਵਲਕਾਰ ਬਲਦੇਵ ਸੜਕਨਾਮਾ ਨੇ ਸਵਾਗਤ ਅਤੇ ਅਸ਼ੋਕ ਚਟਾਨੀ ਨੇ ਸਾਮਲ ਸਾਹਤਿਕਾਰਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਪੂਨਮਪ੍ਰੀਤ ਕੌਰ ਅਸਟਰੇਲੀਆ, ਡਾ ਅਸ਼ੋਕ ਗਰਗ, ਗਿਆਨ ਸਿੰਘ ਸਾਬਕਾ DPRO, ਸਹਾਇਕ ਪ੍ਰੋਫੈਸਰ ਡਾ. ਪਲਵਿੰਦਰ ਕੌਰ ਲੋਧੀ, ਡਾ. ਮਨਦੀਪ ਕੌਰ, ਕਮਲਜੀਤ ਸਿੰਘ ਕੈਨੇਡਾ, ਕਰਮਜੀਤ ਕੌਰ, ਬਲਵੀਰ ਕੌਰ ਕੋਟਕਪੂਰਾ, ਜਸਵੀਰ ਕੌਰ, ਤੇ ਹੋਰ ਲੇਖਕ ਵੀ ਸ਼ਾਮਲ ਸਨ।

महाविद्या की पूजा, रात्रि काल में करना, विशेष सिद्धिदायक : आचार्य नन्द लाल शर्मा !!

मोगा 11 अप्रैल (मुनीश जिन्दल) कोटकपूरा रोड स्थित मां बगलामुखी यज्ञ शाला में प्रतेक वीरवार की तरह, इस वीरवार भी विशेष हवन यज्ञ का आयोजन किया गया। मां बगलामुखी यज्ञ शाला के संस्थापक आचार्य नंदलाल शर्मा की अध्यक्षता में सम्पन्न हुए इस हवन यज्ञ के मौके पर विशेष तौर पर उपस्थित श्याम प्रेमी हनी अग्रवाल ने अपने परिवार के साथ मिलकर मां बगलामुखी का पूजन हवन यज्ञ कर मां बगलामुखी का आशीर्वाद लिया। हनी अग्रवाल व उनके परिवार को सन्मानित करते, आचार्य नन्द लाल। इस मौके पर आचार्य नंदलाल शर्मा ने कहा कि मां बगलामुखी, इस कलयुग में एक महान शक्ति है व हर वीरवार, मंदिर की तरफ से निशुल्क सामग्री देकर श्रद्धालुओं से हवन यज्ञ करवाया जाता है। मां चंडी, मां बगलामुखी हवन यज्ञ से अति प्रसन्न होती है। मां बगलामुखी का रंग स्वर्ण के समान पीला है। यह रत्न जड़ित सिंहासन पर विराजमान रहती हैं। हल्दी के समान जल से प्राकट्य के कारण इन्हें पीतांबरा देवी भी कहते हैं। इस महाविद्या की पूजा रात्रि काल में करना विशेष सिद्धिदायक होता है। इनमें संपूर्ण ब्रह्मांड की शक्ति का समावेश है। यह भक्तों के भय को खत्म करने वाली और शत्रुओं पर जीत दिलाने वाली और बुरी शक्तियों का नाश करने वाली हैं। इन्हें पीला रंग प्रिय है। इसलीए इनकी साधना करते वक्त पीला वस्त्र पहनना चाहिए। इनकी कृपा से वाकसिद्धि, वाद विवाद में विजय मिलती है। इस मौके पर महेश बंसल, रूपचंद नगर, दीपक पुरी, गुरूभेज सिह,श्याम मंगा, अमन मदान, जग चानन जग्गी, इंद्रजीत राही, सम्राट मिंटू, संजय नोहरिया आदि उपस्थित थे। 

लाखों की हैरोइन सहित 4 काबू ! जानो पूरी खबर !!

मोगा 10 अप्रैल (मुनीश जिन्दल) पंजाब सरकार के निर्देशों पर जिला मोगा पुलिस द्वारा ‘युद्ध, नशे के विरुद्ध’ मुहिम के तहत कार्यवाही लगातार जारी है। जिसके चलते जिले के दो पुलिस थानों की पुलिस ने कुल चार लोगों को काबू कर उनके पास से लाखों रुपए की हैरोइन बरामद की है। थाना बाघापुराना के प्रभारी जसबरिंदर सिंह ने बताया कि उनके थाने के सहायक थानेदार कश्मीर सिंह ने गश्त के दौरान एक मुखबिर खास की सूचना पर धर्मपाल सिंह उर्फ़ लड्डू वासी गांव समाध भाई व रवि वासी बस्ती बाबा रोडू, बाघापुराना को 30 ग्राम हैरोइन सहित गिरफ्तार किया है। इसी प्रकार थाना सिटी साउथ के प्रभारी वरुण कुमार ने बताया कि उनके थाने के सहायक थानेदार सरदारा सिंह ने गश्त के दौरान एक मुखबिर की सूचना पर जीत सिंह वासी लाल सिंह रोड मोगा व सुखदेव सिंह वासी साधा वाली बस्ती, मोगा को 10 ग्राम हैरोइन सहित गिरफ्तार किया है।  जिक्रयोग्य है कि दोनों ही मामलों में गिरफ्तार किए गए चारों दोषियों के खिलाफ एनडीपीएस की एक्ट की धाराओं के तहत मामले दर्ज कर इनका पुलिस रिमाण्ड हासिल करने का प्रयास किया जा रहा है ताकि इनके बैकवर्ड व फॉरवर्ड लिक की जांच हो सके। 

ਕਿਰਤੀ ਕਿਸਾਨ ਯੂਨੀਅਨ, ਬਾਘਾਪੁਰਾਣਾ ਦਾ ਇਜਲਾਸ, 16 ਮੈਂਬਰੀ ਬਲਾਕ ਕਮੇਟੀ ਦਾ ਗਠਨ !!

ਬਾਘਾਪੁਰਾਣਾ (ਮੁਨੀਸ਼ ਜਿੰਦਲ/ ਰਿੱਕੀ ਆਨੰਦ) ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦੀ 16 ਮੈਂਬਰੀ ਕਮੇਟੀ ਦੀ ਚੋਣ ਵੀਰਵਾਰ ਨੂੰ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਵਿੱਤ ਸਕੱਤਰ ਕੁਲਜੀਤ ਸਿੰਘ ਪੰਡੋਰੀ, ਜ਼ਿਲ੍ਹਾ ਮੀਤ ਪ੍ਰਧਾਨ ਨਾਜ਼ਰ ਸਿੰਘ ਖਾਈ, ਯੂਥ ਆਗੂ ਬੇਅੰਤ ਸਿੰਘ ਮੱਲੇਆਣਾ, ਬਲਕਰਨ ਸਿੰਘ ਵੈਰੋਕੇ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਤੇ ਬਲਾਕ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਪ੍ਰੈੱਸ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਦਸਿਆ ਕਿ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ, ਬਾਘਾਪੁਰਾਣਾ ਬਲਾਕ ਅਧੀਨ ਆਉਂਦੀਆਂ ਪਿੰਡ ਇਕਾਈਆਂ ਦੀ ਜੱਥੇਬੰਦੀ ਦੇ ਵਿਧਾਨ ਨਾਮੇ ਮੁਤਾਬਕ ਮੈਂਬਰਸ਼ਿਪ ਮੁਕੰਮਲ ਕਰਕੇ ਪਿੰਡ ਛੋਟਾ ਘਰ ਦੇ ਗੁਰੂਘਰ ਵਿੱਚ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾਘਰ ਨੂੰ ਲਗਾਤਾਰ ਮੁੜ ਤੋਂ ਬਲਾਕ ਪ੍ਰਧਾਨ ਥਾਪਿਆ ਗਿਆ, ਲਖਵੀਰ ਸਿੰਘ ਰੋਡੇ ਸਕੱਤਰ, ਜਗਵਿੰਦਰ ਕੋਰ ਰਾਜਿਆਣਾ ਖਜ਼ਾਨਚੀ, ਜਸਮੇਲ ਸਿੰਘ ਰਾਜਿਆਣਾ ਨੂੰ ਹਰ ਸਾਲ ਦੀ ਤਰ੍ਹਾਂ ਪ੍ਰੈਸ ਸਕੱਤਰ, ਮੋਹਲਾ ਸਿੰਘ ਰੋਡੇ ਮੀਤ ਪ੍ਰਧਾਨ,ਬਲਕਰਨ ਸਿੰਘ ਵੈਰੋਕੇ ਸਹਾਇਕ ਮੀਤ ਪ੍ਰਧਾਨ, ਬਲਜੀਤ ਸਿੰਘ ਲੰਡੇ ਨੂੰ ਸਹਾਇਕ ਸਕੱਤਰ ਅਹੁਦੇਦਾਰ ਨਿਯੁਕਤ ਕੀਤੇ ਗਏ। ਇਸੇ ਤਰ੍ਹਾਂ ਕੁਲਵੰਤ ਸਿੰਘ, ਬੂਟਾ ਸਿੰਘ ਰਾਜਿਆਣਾ, ਗੁਰਸੇਵਕ ਸਿੰਘ ਭਲੂਰ, ਨਿਰਮਲ ਸਿੰਘ ਨੱਥੂਵਾਲਾ, ਸਰਬਜੀਤ ਸਿੰਘ ਲੰਗੇਆਣਾ, ਅਮਨਦੀਪ ਸਿੰਘ, ਸੁਰਜੀਤ ਸਿੰਘ ਵੈਰੋਕੇ, ਕਰਮਜੀਤ ਸਿੰਘ ਛੋਟਾਘਰ ਦੀ ਮੈਂਬਰ ਵਜੋਂ ਚੋਣ ਕੀਤੀ ਗਈ।  ਇਸ ਮੌਕੇ ਤੇ ਮੌਜੂਦ ਕਿਸਾਨ ਨੇਤਾ। ਪ੍ਰਗਟ ਸਿੰਘ ਸਾਫੂਵਾਲਾ, ਜਸਮੇਲ ਸਿੰਘ ਰਾਜਿਆਣਾ, ਚਮਕੌਰ ਸਿੰਘ ਰੋਡੇਖੁਰਦ, ਕੁਲਜੀਤ ਸਿੰਘ ਪੰਡੋਰੀ, ਨਾਜ਼ਰ ਸਿੰਘ ਖਾਈ, ਬਲਕਰਨ ਸਿੰਘ ਵੈਰੋਕੇ ਨੇ ਇਜਲਾਸ ਦੌਰਾਨ ਸੰਬੋਧਨ ਕਰਦਿਆਂ ਆਖਿਆ ਕਿ ਜੋ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਨਾਜ ਤੇ ਹੋਰ ਵਸਤਾਂ ਲਈ ਸਮਝੌਤਾ ਕੀਤਾ ਹੈ, ਉਹ ਕਿਸਾਨੀ ਲਈ ਘਾਤਕ ਸਿੱਧ ਹੋਵੇਗਾ, ਇਸੇ ਲੜੀ ਤਹਿਤ ਹੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਕਿਸਾਨੀ ਸੰਘਰਸ਼ ਨੂੰ ਦਬਾਉਣ ਲਈ ਖਨੌਰੀ ਸੰਭੂ ਮੋਰਚੇ ਨੂੰ ਕੁਚਲਣਾ, SKM ਦੇ ਆਗੂਆਂ ਨੂੰ ਗਿਰਫ਼ਤਾਰ ਕਰਨਾ, ਪੰਜਾਬ ਵਿੱਚ ਨੌਜਵਾਨਾਂ ਦਾ ਆਏ ਦਿਨ ਐਨਕਾਉਂਟਰ ਕਰਨਾ, ਆਦਿ ਸਭ ਕਿਤੇ ਨਾ ਕਿਤੇ ਸਮਝੌਤੇ ਨਾਲ ਜੁੜਿਆ ਹੋਇਆ ਹੈ। ਜੋ ਪਿਛਲੇ ਦਿਨੀਂ ਪਿੰਡ ਚਾਉਕੇ ਵਿੱਖੇ ਸਕੂਲ ਅੱਗੇ ਅਧਿਆਪਕਾਂ ਵਲੋਂ ਸਕੂਲ ਮੈਨੇਜਮੈਂਟ ਖਿਲਾਫ ਧਰਨਾ ਲਗਾਇਆ ਹੋਇਆ ਸੀ, ਜਿਸ ਨੂੰ ਪੁਲਿਸ ਬਲ ਦੇ ਪ੍ਰਯੋਗ ਨਾਲ ਉਠਾਇਆ ਗਿਆ ਹੈ, ਤੇ ਉਗਰਾਹਾਂ ਜੱਥੇਬੰਦੀ ਦੀ ਕਿਸਾਨ ਆਗੂ ਬਿੰਦੂ ਨੂੰ ਚਪੇੜਾਂ ਮਾਰਨੀਆਂ, ਬਜ਼ੁਰਗ ਔਰਤਾਂ ਦੀ ਖਿੱਚ ਧੂਹ ਕਰਨੀ, ਕਿਸਾਨਾਂ ਉੱਪਰ ਲਾਠੀਚਾਰਜ ਕੀਤਾ ਗਿਆ, ਜਿਸ ਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ, ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਆਵੇ, ਨਹੀਂ ਤਾਂ ਆਉਂਦੇ ਦਿਨਾਂ ਵਿੱਚ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।ਇਸ ਦੌਰਾਨ ਜਸਮੇਲ ਸਿੰਘ ਰਾਜਿਆਣਾ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ ਅਤੇ ਪਿਛਲੇ ਸਾਲ ਦੀ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦੀ ਕੀਤੀਆਂ ਗਈਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ, ਅਤੇ ਜਗਵਿੰਦਰ ਕੌਰ ਰਾਜਿਆਣਾ ਨੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ। ਇਸ ਮੌਕੇ ਹਰਜੀਤ  ਸਿੰਘ, ਮਨਜੀਤ ਸਿੰਘ, ਮੋਹਲਾ ਸਿੰਘ ਰਾਜਿਆਣਾ, ਸਵਰਨਜੀਤ ਕੌਰ, ਹਰਬੰਸ ਕੌਰ, ਬਲਵਿੰਦਰ ਸਿੰਘ, ਚਰਨਜੀਤ ਸਿੰਘ ਛੋਟਾ ਘਰ, ਕਰਨੈਲ ਸਿੰਘ ਨੱਥੂਵਾਲਾ, ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵੈਰੋਕੇ, ਬੂਟਾ ਸਿੰਘ, ਮਨਜੀਤਪਾਲ, ਕੁਲਦੀਪ ਸਿੰਘ, ਬਿੰਦਰ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ,ਆਦਿ ਕਿਸਾਨ ਹਾਜ਼ਰ ਹੋਏ।
error: Content is protected !!