logo

mogatodaynews

administrator

CMO तब्दील ! मोगा के नए CMO, डा. प्रदीप का, जिला मोगा से है पुराना रिश्ता !!

मोगा 10 मार्च (मुनीश जिन्दल) पंजाब सरकार के सेहत व परिवार भलाई विभाग की ओर से 10 मार्च, सोमवार को जारी एक पत्र के अनुसार जिला मोगा को नया सिवल सर्जन मिल गया है। लुधियाना के सिविल सर्जन डॉक्टर प्रदीप कुमार महिंद्रा का तबादला, बतौर सिविल सर्जन मोगा किया गया है। राज्य सरकार के सेहत व परिवार भलाई विभाग के प्रमुख सचिव, आईएएस कुमार राहुल के हवाले से जारी पत्र के मुताबिक मोगा की सिविल सर्जन डॉ रमनदीप आहलुवालिया का तबादला, बतौर सिवल सर्जन लुधियाना कर दिया गया है।  अगर हम मोगा के नए सिविल सर्जन डा. प्रदीप महिंद्रा का जिला मोगा से, उनके रिश्ते की बात करें, तो उनका रिश्ता जिला मोगा से काफी पुराना है। क्योंकि दिसंबर 1993 में सर्वप्रथम उन्होंने जिला मोगा (जोकि उस समय जिला फरीदकोट का एक हिस्सा हुआ करता था) के गांव रनिया (जो कि उस वक्त पत्तो हीरा सिंह के अंतर्गत आता था) में बतौर मेडिकल अफसर ज्वाइन किया था। जिसके बाद उनका तबादला जिला लुधियाना में हो गया था। वर्ष 1997 में तत्कालीन सरकारी पॉलिसी के अनुसार, उन्होंने मैडिकल कॉलेज अमृतसर से ENT की पोस्ट ग्रेजुएशन की। इसके पश्चात कुछ समय, जिला लुधियाना के बाहरी इलाकों में रहने के बाद वर्ष 2002 से 2017 तक वे लुधियाना के सरकारी अस्पताल में ही कार्यरत रहे। इसके पश्चात वर्ष 2017 में ESI लुधियाना में उनकी पद्दोन्ती (प्रमोशन) बतौर सीनियर मेडिकल अधिकारी हो गई। जिसके बाद वे जिला लुधियाना के जगराओं में दो से ढाई साल तक सीनियर मेडिकल अधिकारी रहे। उसके बाद वे रायकोट में भी SMO के पद पर तैनात रहे। 2024 का साल उनके लिए अच्छा रहा। इसमें उनका प्रमोशन हुआ व 16 मार्च 2024 को उन्होंने पहली बार, बतौर सिविल सर्जन मलेरकोटला ज्वाइन किया। इसके बाद 16 अगस्त 2024 को उन्होंने लुधियाना के सिविल सर्जन का चार्ज सम्भाला। और इसके बाद आज, यानी कि 10 मार्च 2025 को उनका तबादला बतौर सिविल सर्जन मोगा हुआ है। व अब डॉक्टर प्रदीप महिंद्रा, 11 मार्च, मंगलवार को बतौर जिला मोगा के सिविल सर्जन ज्वाइन करेंगे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਕਲੱਬਾਂ, ਹਾਸਿਲ ਕਰ ਸਕਦੀਆਂ ਨੇ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇ ਨਕਦ ਇਨਾਮ ! ਜਾਣੋ ਕਿੱਦਾਂ ??

ਮੋਗਾ, 10 ਮਾਰਚ (ਮੁਨੀਸ਼ ਜਿੰਦਲ) ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਮੋਗਾ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰ ਦੀ ਦੋ ਰੋਜ਼ਾ ਯੂਥ ਸਿਖਲਾਈ ਵਰਕਸ਼ਾਪ ਡੀ.ਐੱਮ. ਕਾਲਜ ਆਫ ਐਜ਼ੂਕੇਸ਼ਨ, ਮੋਗਾ ਵਿਖੇ ਕਰਵਾਈ ਗਈ। ਇਸ ਦੋ ਦਿਨਾ ਸਿਖਲਾਈ ਵਰਕਸ਼ਾਪ ਵਿੱਚ ਪੰਚਾਇਤੀ ਵਿਭਾਗ, ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ, ਸਿਵਲ ਸਰਜਨ ਦਫ਼ਤਰ, ਉਦਯੋਗ ਕੇਂਦਰ ਆਦਿ ਦੇ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਆਪਣੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਲੋਟੇ ਵੱਲੋਂ ਦੱਸਿਆ ਗਿਆ ਕਿ ਯੂਥ ਸਰਵਿਸਜ਼ ਪਾਲਿਸੀ 2024 ਦੇ ਆਧਾਰ ਤੇ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਯੂਥ ਕਲੱਬਾਂ ਨੂੰ ਹੋਰ ਸਰਗਰਮ ਬਣਾਉਣ ਹਿੱਤ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਕਲੱਬਾਂ ਨੂੰ ਜ਼ਿਲ੍ਹਾ ਪੱਧਰ ਤੇ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇ ਨਕਦ ਇਨਾਮ ਪ੍ਰਦਾਨ ਕਰਨ ਹਿੱਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਜਾਗਰੂਕ ਕਰਨ ਹਿੱਤ ਇਹ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦੌਰਾਨ ਪਹਿਲੇ ਦਿਨ ਡਾ. ਗੁਰਲਵਲੀਨ ਸਿੰਘ ਏ.ਡੀ.ਓ. ਖੇਤੀਬਾੜੀ ਵਿਭਾਗ ਵੱਲੋਂ “ਐਫਰਟਜ ਦੀ ਇੰਮਪਰੂਮੈਂਟ ਆਫ ਇਨਵਾਈਰਮੈਂਟ” ਵਿਸ਼ੇ ਤੇ ਜਾਣਕਾਰੀ ਦਿੱਤੀ ਗਈ। ਨਿਰਮਲ ਸਿੰਘ ਪੰਚਾਇਤ ਅਫਸਰ ਵੱਲੋਂ “ਆਰਗੇਨਾਈਜਿੰਗ ਕਲਚਰ ਪ੍ਰੋਗਰਾਮ ਇਨ ਵਿਲੇਜਸ” ਵਿਸ਼ੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। DM ਕਾਲਜ ਆਫ ਐਜ਼ੂਕੇਸ਼ਨ ਵਿਖੇ, ਵਰਕਸ਼ਾਪ ਦੀਆਂ ਝਲਕੀਆਂ। ਦੂਸਰੇ ਦਿਨ ਗੁਰਦੀਪ ਸਿੰਘ ਵਣ ਵਿਭਾਗ ਮੋਗਾ ਵੱਲੋਂ “ਟਰੀ ਗਰੋਥ ਟੂ ਐਟਲੀਸਟ ਥਰੀ ਗਿਰਥ ਐਂਡ 8 ਫੂਟ ਹਾਈਟ ਆਫਟਰ ਏ ਈਅਰ” ਵਿਸ਼ੇ ਨਾਲ ਸਬੰਧਤ ਜਾਣਕਾਰੀ ਦਿੰਦਿਆਂ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਦੱਸਿਆ ਕਿ ਕਿਹੜੇ ਕਿਹੜੇ ਬੂਟੇ ਕਿਸ ਰੁੱਤ ਵਿੱਚ ਲਗਾ ਕੇ ਅਸੀਂ ਨਾ ਸਿਰਫ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ, ਸਗੋਂ ਇਸ ਤਰ੍ਹਾਂ ਕਰਨ ਨਾਲ ਕਈ ਤਰ੍ਹਾਂ ਦੇ ਰੁਜ਼ਗਾਰ ਵੀ ਪੈਦਾ ਕਰ ਸਕਦੇ ਹਾਂ। ਪੂਜਾ ਰਿਸ਼ੀ ਕਾਉਂਸਲਰ ਸਿਵਲ ਸਰਜਨ ਹਸਪਤਾਲ ਮੋਗਾ “ਐਫਰਟਜ ਫਾਰ ਡਰੱਗ ਡੀ ਐਡੀਕਸ਼ਨ” ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ੇ ਕਰਨ ਵਾਲਾ ਆਪਣੇ ਭਵਿੱਖ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ ਸਮਾਜ ਦੇ ਭਵਿੱਖ ਨਾਲ ਵੀ ਖਿਲਵਾੜ ਕਰਦਾ ਹੈ। ਨਸ਼ੇ ਵਿੱਚ ਗ੍ਰਸਤ ਨੌਜਵਾਨੀ ਨੂੰ ਬਚਾਉਣ ਲਈ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਅੱਗੇ ਆ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ।  ਨਿਰਮਲ ਸਿੰਘ ਫੰਕਸ਼ਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਵੱਲੋਂ ਨੌਜਵਾਨਾਂ ਨੂੰ ਉਦਯੋਗ ਕੇਂਦਰ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਦੋਨੋਂ ਦਿਨ ਜ਼ਿਲ੍ਹਾ ਮੋਗਾ ਦੀਆਂ ਲਗਭਗ 40 ਯੂਥ ਕਲੱਬਾਂ ਦੇ 50 ਨੌਜਵਾਨਾਂ ਨੇ ਭਾਗ ਲਿਆ। ਇਸ ਵਰਕਸ਼ਾਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਆਸ਼ਿਮਾ ਭੰਡਾਰੀ, ਪ੍ਰਿੰਸੀਪਲ ਡੀ. ਐੱਮ. ਕਾਲਜ ਆਫ ਐਜ਼ੂਕੇਸ਼ਨ ਮੋਗਾ, ਡਾ. ਰਜਨੀ ਉੱਪਲ, ਨੀਲਮ ਸੇਠੀ, ਪ੍ਰੋਫੈਸਰ ਅਮਨਦੀਪ ਕੌਰ, ਅਮਨਦੀਪ ਕੌਰ ਸਟੈਨੋ ਅਤੇ ਸਮੂਹ ਯੂਥ ਕਲੱਬਾਂ ਦੇ ਨੌਜਵਾਨਾਂ ਦਾ ਭਰਪੂਰ ਯੋਗਦਾਨ ਰਿਹਾ। ਵਰਕਸ਼ਾਪ ਦੌਰਾਨ ਮੰਚ ਸੰਚਾਲਨ ਮਨਪ੍ਰੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ। ਬਾਬਾ ਰਾਮ ਮਾਲੋ ਯੁਵਕ ਸੇਵਾਵਾਂ ਕਲੱਬ, ਦੌਲਤਪੁਰਾ ਨੀਵਾਂ ਦੇ ਪ੍ਰਧਾਨ ਰਵਦੀਪ ਸਿੰਘ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਨੂੰ ਦਰਸਾਉਂਦਾ ਇੱਕ ਗੀਤ ਵੀ ਗਾਇਆ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਗਲਤੀ ਨਾਲ ਵੀ ਮੈਰਿਜ ਪੈਲਸ ਵਿੱਚ, ਨਾ ਕਰ ਲਿਓ ਇਹ ਕੰਮ ! ਹੋਵੇਗੀ ਕਾਨੂੰਨੀ ਕਾਰਵਾਈ : ADC ਚਾਰੂਮਿਤਾ !!

ਮੋਗਾ, 10 ਮਾਰਚ, (ਮੁਨੀਸ਼ ਜਿੰਦਲ) ‘ਜ਼ਿਲ੍ਹਾ ਮੋਗਾ ਵਿੱਚ ਕਾਫੀ ਗਿਣਤੀ ਵਿੱਚ ਮੈਰਿਜ ਪੈਲਸ ਚੱਲ ਰਹੇ ਹਨ। ਇਹਨਾਂ ਪੈਲਸਾਂ ਵਿੱਚ ਹੁੰਦੇ ਸਮਾਰੋਹ ਦੌਰਾਨ ਕਈ ਵਿਅਕਤੀਆਂ ਵੱਲੋਂ ਹਥਿਆਰ ਨਾਲ ਲੈ ਕੇ ਜਾਣ ਅਤੇ ਹਵਾਈ ਫਾਇਰ ਕਰਨ ਇੱਕ ਫੈਸ਼ਨ ਜਿਹਾ ਬਣ ਗਿਆ ਹੈ, ਜਿਸ ਨਾਲ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਜ਼ਿਲ੍ਹੇ ਵਿੱਚ ਚੱਲ ਰਹੇ ਮੈਰਿਜ ਪੈਲਸਾਂ ਅੰਦਰ ਹਥਿਆਰ ਲੈ ਕੇ ਜਾਣ ਅਤੇ ਹਵਾਈ ਫਾਇਰ ਕਰਨ ਤੇ ਰੋਕ ਲਗਾਈ ਜਾਣੀ ਅਤਿ ਜਰੂਰੀ ਹੈ’। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਨੇ ਦੱਸਿਆ ਉਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 (46 ਆਫ 2023) ਚੈਪਟਰ 11 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਮੈਰਿਜ ਪੈਲਸਾਂ ਵਿੱਚ ਹਥਿਆਰ ਲੈ ਕੇ ਆਉਣ ਅਤੇ ਫਾਇਰ ਕਰਨ ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ। ਇਹ ਹੁਕਮ 10 ਮਈ, 2025 ਤੱਕ ਲਾਗੂ ਰਹੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਇਹਨਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

पंजाब पुलिस में बड़ा फेरबदल ! 2 IPS व 14 PPS अधिकारीयों का हुआ तबादला !!

मोगा 9 मार्च (मुनीश जिन्दल) राज्य सरकार के गृह मंत्रालय के सचिव गुरकीरत कृपाल सिंह ने रविवार को एक पत्र जारी किया है। जिसके अनुसार राज्य पुलिस में बड़ा फेरबदल किया गया है। दो पन्नो के इस पत्र के मुताबिक पंजाब के कुल 16 पुलिस अधिकारियों को, जिनमें 2 आईपीएस व 14 पीपीएस अधिकारी शामिल हैं, का तबादला किया गया है। जिनकी सूची इस प्रकार है : Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਮੈਰਿਜ ਬਿਊਰੋ ਵਾਲੇ, ਆਵਦੀ ਮੁਸ਼ਕਿਲਾ ਨੂੰ ਲੈ ਕੇ ਹੋਏ ਇਕੱਠੇ ! ਛੇਤੀ ਇੱਕ ਯੂਨੀਅਨ ਹੋਵੇਗੀ ਰਜਿਸਟਰ !!

ਮੋਗਾ 9 ਮਾਰਚ (ਮੁਨੀਸ਼ ਜਿੰਦਲ/ ਅਸ਼ੋਕ ਮੌਰੀਆ) ਮੈਰਿਜ ਬਿਊਰੋ ਦੇ ਟਰੇਡ ਨਾਲ ਜੁੜੇ ਅਨੇਕਾਂ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦਿਆਂ ਬੀਤੇ ਦਿਨ ਇਸ ਟਰੇਡ ਨਾਲ ਜੁੜੇ ਲੋਕਾਂ ਨੇ ਸਥਾਨਕ ਨੇਚਰ ਪਾਰਕ ਵਿਖੇ ਇਕੱਠਿਆ ਹੋ ਕੇ, ਇੱਕ ਮੀਟਿੰਗ ਕੀਤੀ। ਜਿਸ ਵਿੱਚ ਇਸੇ ਧੰਦੇ ਨਾਲ ਜੁੜੇ ਲੋਕਾਂ ਨੂੰ ਪੇਸ਼ ਆ ਰਹੀਆਂ ਅਨੇਕਾਂ ਮੁਸ਼ਕਲਾਂ ਸਾਹਮਣੇ ਆਈਆਂ। ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਕਿ ਕੁਝ ਲੋਕ ਰਿਸ਼ਤਾ ਕਰਵਾਉਣ ਲਈ ਤੈਅ ਕੀਤੀ ਗਈ ਫੀਸ ਮੁੱਕਰ ਜਾਂਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਸਿੱਧਾ ਰਿਸ਼ਤਾ ਵੀ ਕਰ ਲੈਂਦੇ ਹਨ। ਇਸ ਤੋਂ ਇਲਾਵਾ ਇਸ ਗੱਲ ਤੇ ਵੀ ਰੋਸ ਜਾਹਿਰ ਕੀਤਾ ਗਿਆ ਕਿ ਅਨੇਕਾਂ ਘਰਾਂ ਵਿੱਚ ਬੈਠੇ, ਵੇਖੋ ਵੱਖ ਧੰਦਿਆਂ ਨਾਲ ਜੁੜੇ ਲੋਕ ਹੀ ਵਿਚੋਲੇ ਬਣੇ ਹੋਏ ਹਨ। ਜਿਸ ਕਰਕੇ ਇਹਨਾਂ ਰਜਿਸਟਰਡ ਮੈਰਿਜ ਬਿਊਰੋ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਤੇ ਮੌਜੂਦ ਮੈਂਬਰਾਂ ਵੱਲੋਂ ਉਹਨਾਂ ਨੂੰ ਪੇਸ਼ ਆ ਰਹੀਆਂ ਔਕੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੇਕਾਂ ਅਹਿਮ ਫੈਸਲੇ ਲਿੱਤੇ ਗਏ। ਜਿਸ ਵਿੱਚ ਇਹ ਤੈਅ ਕੀਤਾ ਗਿਆ ਕਿ ਇਸ ਧੰਦੇ ਨਾਲ ਜੁੜਿਆ ਕੋਈ ਵੀ ਵਿਅਕਤੀ ਕਿਸੇ ਦੂਜੇ ਬੰਦੇ ਦੀ ਪਾਰਟੀ ਨੂੰ ਖਰਾਬ ਨਹੀਂ ਕਰੇਗਾ। ਇਸ ਤੋਂ ਇਲਾਵਾ ਕਿਸੇ ਦੀ ਵਿਆਹ ਲਈ ਇੱਕ ਫੀਸ ਨਿਰਧਾਰਿਤ ਕਰਨ ਦੀ ਗੱਲ ਵੀ ਸਾਹਮਣੇ ਆਈ। ਇਸ ਮੀਟਿੰਗ ਵਿੱਚ ਰੋਬਿਨ ਕਟਾਰੀਆ, ਗਗਨ ਕੁਮਾਰ, ਹਰਜਿੰਦਰ ਪਾਲ, ਬੱਬੂ, ਬਿੱਟੂ, ਸੁਖਚੈਨ ਸਿੰਘ, ਰਜਿੰਦਰ ਸਿੰਘ ਬਰਾੜ, ਸੋਨੂ ਕਟਾਰੀਆ, ਰਾਜਨ ਕੌੜਾ, ਹਰਜੀਤ ਸਿੰਘ, ਰਜੀਵ ਕੁਮਾਰ, ਮੱਖਣ ਸੋਣਾ, ਸ਼ੇਰ ਸਿੰਘ ਧਰਮਕੋਟ ਆਦਿ ਸ਼ਾਮਿਲ ਸਨ। ਮੈਂਬਰਾਂ ਨੇ ਇਕੱਠਿਆ ਹੋ ਕੇ ਮੈਰਿਜ ਬਿਊਰੋ ਯੂਨੀਅਨ ਦੇ ਨਾਂ ਥੱਲੇ, ਇੱਕ ਕਮੇਟੀ ਦੀ ਗਠਨ ਕਰਨ ਦਾ ਫੈਸਲਾ ਕੀਤਾ ਹੈ। ਜਿਸ ਨੂੰ ਛੇਤੀ ਹੀ ਰਜਿਸਟਰ ਕਰਵਾਇਆ ਜਾਵੇਗਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਹੋਲੇ ਮੁਹੱਲੇ ਨੂੰ ਲੈਕੇ IPS ਗੁਲਨੀਤ ਖੁਰਾਣਾ ਨੇ ਕੱਸੀ ਕਮਰ ! ਸ਼ਰਧਾਲੂਆਂ ਦੀ ਸਹੂਲੀਅਤ ਲਈ ਅਨੇਕਾਂ ਆਦੇਸ਼ ਜਾਰੀ !!

ਰੂਪ ਨਗਰ/ ਮੋਗਾ, 9 ਮਾਰਚ (ਮੁਨੀਸ਼ ਜਿੰਦਲ) IPS GULNEET KHURANA 10 ਮਾਰਚ ਤੋ 15 ਮਾਰਚ, 2025 ਤੱਕ ਸ਼੍ਰੀ ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈਕੇ ਆਈਪੀਐਸ ਗੁਲਨੀਤ ਸਿੰਘ ਖੁਰਾਣਾ, SSP ਰੂਪਨਗਰ ਨੇ ਹੁਣੇ ਤੋਂ ਕਮਰ ਕਸ ਲਈ ਹੈ। ਇਸ ਦੌਰਾਨ, ਸ਼ਰਧਾਲੂਆਂ ਨੂੰ, ਖ਼ਾਸਕਰ ਵਿਦੇਸ਼ ਤੋਂ ਆਉਣ ਵਾਲੀ ਸੰਗਤਾਂ ਨੂੰ, ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਉਣ ਲਈ ਉਹਨਾਂ ਵੱਲੋਂ ਅਨੇਕਾਂ ਆਦੇਸ਼ ਜਾਰੀ ਕੀਤੇ ਗਏ ਹਨ। ਜਿਹਨਾਂ ਵਿੱਚ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਸ ਸੰਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ SSP ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕੀ ਸੂਬੇ ਦੇ ਸਮੂਹ ਜਿਲਿਆਂ ਦੇ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਆਪਣੇ ਆਪਣੇ ਜਿਲ੍ਹਿਆਂ/ ਯੂਨਿਟਾਂ ਅਧੀਨ ਪੈਂਦੇ ਪੁਲਿਸ ਸਟੇਸ਼ਨਾਂ ਦੇ ਮੁੱਖ ਅਫਸਰਾਂ ਅਤੇ ਇੰਚਾਰਜ ਟਰੈਫਿਕਾਂ ਰਾਂਹੀ ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਤੇ ਪੰਚਾਇਤਾਂ ਨੂੰ ਹਦਾਇਤ ਕੀਤਾ ਜਾਵੇ ਕਿ ਕੋਈ ਵੀ ਡਬਲ ਡੈਕਰ ਟਰੱਕ/ ਵੀਹਕਲ, ਟ੍ਰੈਕਟਰ ਟਰਾਲੀਆਂ ਉੱਤੇ ਲੱਗੇ ਵੱਡੇ ਸਪੀਕਰ, ਮੋਟਰਸਾਇਕਲਾਂ ਉੱਤੇ ਪ੍ਰੈਸ਼ਰ ਹਾਰਨ ਅਤੇ ਬਿਨ੍ਹਾਂ ਸਲੰਸਰ ਮੋਟਰਸਾਇਕਲ ਚਾਲਕਾਂ ਆਦਿ ਨੂੰ ਹੋਲੇ ਮੁਹੱਲੇ ਦੌਰਾਨ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਆਉਣ ਤੋ ਰੋਕਿਆ ਜਾਵੇ।ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਟ੍ਰੈਫਿਕ ਨਿਯਮਾਂ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ‘ਤੇ ਵੀ ਕਾਰਵਾਈ ਕੀਤੀ ਜਾਵੇ ਅਤੇ ਮੌਕੇ ਉਤੇ ਹੀ ਵਾਹਨਾਂ ਤੋਂ ਅਵਾਜ ਪ੍ਰਦੂਸ਼ਣ ਕਰਨ ਵਾਲੇ ਸਪੀਕਰਾਂ ਨੂੰ ਉਤਾਰ ਕੇ ਅੱਗੇ ਭੇਜਿਆ ਜਾਵੇ। IPS ਗੁਲਨੀਤ ਖੁਰਾਣਾ ਨੇ ਦੱਸਿਆ ਕਿ ਹੋਲੇ ਮੁਹੱਲੇ ਮੇਲੇ ਦੌਰਾਨ ਦੇਸ਼ ਤੇ ਵਿਦੇਸ਼ ਤੋਂ ਆਉਣ ਵਾਲੀਂ ਸੰਗਤ ਨੂੰ ਸਪੀਕਰਾਂ ਦੀ ਅਵਾਜ ਤੋਂ ਆਉਣ ਵਾਲੀ ਪਰੇਸ਼ਾਨੀ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ, ਕਿ ਮੇਲੇ ਦੌਰਾਨ ਕਿਸੇ ਵੀ ਸਪੀਕਰ ਵਾਲੇ ਡਬਲ ਡੈਕਰ ਟਰੱਕ/ ਵਹੀਕਲ ਰੂਪਨਗਰ ਜ਼ਿਲ੍ਹੇ ਅੰਦਰ ਦਾਖਲ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2023 ਵਿਚ ਹੋਲਾ ਮਹੱਲਾ ਦੌਰਾਨ ਇਕ ਸਿੱਖ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਦਾ ਕਾਰਨ ਕੇਵਲ ਟਰੈਕਟਰ ਲਾਊਡ ਸਪੀਕਰ ਸੀ। ਜਿਸ ਲਈ ਉਨ੍ਹਾਂ ਸਮੂਹ ਸੰਗਤਾਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸੇ ਵੀ ਪੱਧਰ ਉੱਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

DC सागर की दूरदर्शिता आई सामने ! जून महीने में आने वाली समस्या के बचाव की तैयारियां की शुरू !!

मोगा, 9 मार्च (मुनीश जिन्दल) अगर हम कहें कि डिप्टी कमीश्नर मोगा, आईएएस सागर सेतिया एक दूरदर्शी अधिकारी हैं। तो इसमें कुछ गलत नहीं है। इस बात की ताजा मिसाल, उस समय देखने को मिली, जब उन्होंने छुट्टी वाले दिन, रविवार को अपने दफ्तर के अमले व संबंधित विभागों के अधिकारियों को साथ लेकर धुसी बांध का दौरा किया। यहां जिक्रयोग्य है कि इस इलाके में बाढ़ की संभावना, जब पंजाब में मानसून आता है, तो जून माह के भीतर या उसके बाद होती है। लेकिन जिला मोगा प्रशासन ने अभी से इस संबंधी अपनी कमर कस ली है। जिसके चलते आगामी मानसून सीजन के दौरान जिला मोगा को बाढ़ जैसी स्थिति से बचाने के लिए जिला प्रशासन ने अभी से तैयारियां शुरू कर दी हैं। संभावित रूप से प्रभावित क्षेत्रों, विशेषकर मोगा शहर को बाढ़ से बचाने के लिए अंतर जिला योजना तैयार की जाएगी। इस योजना के तहत सिधवां बेट (जिला लुधियाना) क्षेत्र से आने वाले पानी को रोकने के लिए जिला प्रशासन लुधियाना से संपर्क किया जाएगा। गौरतलब है कि पंजाब में मानसून के मध्य जून माह के बाद आने की संभावना होती है, लेकिन पंजाब सरकार द्वारा जारी दिशा निर्देशों का पालन करते हुए डिप्टी कमिश्नर सागर सेतिया ने संबंधित विभागों को अभी से बचाव कार्य शुरू करने के निर्देश दिए हैं।  अधिकारीयों से विचार विमर्श करते DC सागर सेतिया। जिला मोगा के डिप्टी कमिश्नर सागर सेतिया ने जिला मोगा के अंतर्गत सतलुज दरिया के धुसी बांध का दौरा किया। इस दौरान उन्होंने गांव संघेड़ा, भैणी, बीड़ सरकार, सैद जलालपुर, मंजाली, आदरामान, बासियां, गट्टी जट्टां, कन्नियां कलां और गांव बहादर के पास सतलुज दरिया का जायजा लिया। इसके अलावा, जिला लुधियाना के अधीन आने वाले कुछ क्षेत्रों तक के बांधों को भी देखा गया और पाया गया कि लुधियाना क्षेत्र में बांधों की ऊंचाई कम है। इस संबंध में डिप्टी कमिश्नर मोगा द्वारा लुधियाना प्रशासन से बात करने के लिए कहा गया ताकि मानसून से पहले इन बांधों की ऊंचाई बढ़ाई जा सके। उन्होंने यह भी कहा कि इसके अतिरिक्त जिला जालंधर से भी संपर्क किया जाएगा ताकि दरिया के रास्ते को समतल बनाए रखा जा सके। डिप्टी कमिश्नर सागर ने कहा कि जिला मोगा के अधीन आने वाले सतलुज के बांधों को मजबूत करने से इस क्षेत्र में बाढ़ का खतरा पूरी तरह समाप्त हो जाएगा। लेकिन यह देखा गया है कि सिधवां बेट (जिला लुधियाना) क्षेत्र से आने वाले दरिया के बांध नीचले स्तर के हैं, जिन्हें तत्काल ऊंचा करने की आवश्यकता है। यदि यह बांध टूटते हैं तो पानी मोगा शहर तक पहुंच सकता है। इसी कारण जिला प्रशासन द्वारा लुधियाना प्रशासन के साथ लगातार संपर्क बनाए रखना अत्यंत आवश्यक है। डिप्टी कमिश्नर ने बताया कि जिला मोगा सीमा के अंतर्गत गांव कमालके और शेरपुर ताइबा के बीच स्थित एल 5 बांध और गांव भैणी और संघेड़ा के बीच स्थित गिदड़पिंडी बांध का निर्माण कराया गया है। जिले से गुजरने वाली 5 ड्रेनों की सफाई का कार्य पिछले वर्ष भी किया गया था और इस वर्ष लगभग 8 ड्रेनों की सफाई करवाने के लिए ड्रेनेज विभाग को निर्देश दिए गए हैं। गौरतलब है कि पिछले मानसून सीजन के दौरान जिला मोगा की सीमा के अंतर्गत सतलुज दरिया में लगभग 3 लाख क्यूसेक पानी का बहाव हुआ था। इस वर्ष उससे भी अधिक पानी के संभावित बहाव को नियंत्रित करने के लिए अग्रिम व्यवस्थाएं की जा रही हैं।इसके अतिरिक्त, डिप्टी कमिश्नर द्वारा जिला मोगा के अधिकारियों को सतलुज के धुसी बांध की लगातार निगरानी करने के निर्देश दिए गए हैं ताकि बारिश के मौसम के दौरान किसी भी प्रकार की क्षति से बचा जा सके। उन्होंने ब्लाक विकास एवं पंचायत अधिकारी को निर्देशित किया कि मनरेगा योजना के तहत सतलुज के किनारे अधिक से अधिक पौधारोपण किया जाए और दरिया के पास बांधों में पड़ी दरारों को भरा जाए।इस अवसर पर अतिरिक्त डिप्टी कमिश्नर चारुमिता, एसडीएम धर्मकोट हिमांशु गुप्ता, ड्रेनेज विभाग के एक्सईएन गितेश उपवेझा और अन्य अधिकारी भी उपस्थित थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾ ਵਾਰ ਮੀਟਿੰਗ, 12 ਮਾਰਚ ਨੂੰ : ਗਿਆਨ ਸਿੰਘ !!

ਮੋਗਾ 9 ਮਾਰਚ (ਮੁਨੀਸ਼ ਜਿੰਦਲ) GIAN SINGH ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ, ਜਿਲ੍ਹਾ ਇਕਾਈ ਮੋਗਾ ਦੀ ਮਹੀਨਾ ਵਾਰ ਮੀਟਿੰਗ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ 12 ਮਾਰਚ ਦਿਨ ਬੁੱਧਵਾਰ ਨੂੰ ਸਾਢੇ ਦਸ ਵਜੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਜਿੱਥੇਬੰਦੀ ਦੇ ਜਿਲ੍ਹਾ ਪ੍ਰੈਸ ਸਕੱਤਰ ਅਤੇ ਸਾਬਕਾ DPRO ਗਿਆਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਬੱਜਟ ਸ਼ੈਸ਼ਨ ਦੌਰਾਨ ਚੰਡੀਗੜ੍ਹ/ ਮੋਹਾਲੀ ਵਿਖੇ ਲਗਾਤਾਰ ਦਿੱਤੇ ਜਾਣ ਵਾਲੇ ਧਰਨਿਆ, ਰੈਲੀਆਂ ਅਤੇ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਸੰਘਰਸ਼ੀ ਪ੍ਰੋਗਰਾਮ ਬਾਰੇ ਜਿਲ੍ਹੇ ਦੇ ਪੈਨਸ਼ਨਰਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਵਿਚਾਰ ਚਰਚਾ ਹੋਵੇਗੀ। ਇਸ ਮੀਟਿੰਗ ਵਿੱਚ ਫੁੱਟਕਲ ਮਸਲੇ ਵਿਚਾਰੇ ਜਾਣਗੇ। ਉਹਨਾਂ, ਜਿਲ੍ਹਾ ਕਮੇਟੀ ਮੈਂਬਰਾਂ, ਸਬ ਡਵੀਜਨਾਂ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਨੂੰ ਅਪੀਲ ਕੀਤੀ, ਕਿ ਉਹ ਮੀਟਿੰਗ ਤੇ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨ ਅਤੇ ਵੱਡੀ ਗਿਣਤੀ ਵਿੱਚ ਆਵਦੀ ਹਾਜਰੀ ਨੂੰ ਯਕੀਨੀ ਬਣਾਉਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

नारायणा ई टेक्नो स्कूल में, धूमधाम से मनाया गया, अंतर्राष्ट्रीय महिला दिवस !!

मोगा, 9 मार्च (मुनीश जिन्दल) शहर के मेहमे वाला रोड पर खुले नारायणा ई टेक्नो स्कूल में अंतरराष्ट्रीय महिला दिवस के उपलक्ष में एक समागम का आयोजन किया गया। इस समागम में केन्द्रीय कार्यालय हैदराबाद से आई HR हेड मैडम अशरफ अंजुम, जेड.सी. करण वालिया, R&D हैड नद किशोर, प्रियंका, नीतिका का स्कूल प्रिंसिपल नीना सिंह, ब्रांच मैनेजर विश्वजीत पंडित एवं अध्यापकों ने फूलों के बुके देकर स्वागत किया। इस मौके पर HR हेड मैडम अशरफ अंजुम, जेड.सी. करण वालिया, R&D हैड नद किशोर, प्रियंका, नीतिका ने सभी महिला अध्यापकों को अंतर्राष्ट्रीय महिला दिवस की शुभकामनाएं दी तथा स्कूल की प्रगति रिपोर्ट की सराहना की। इस दौरान उन्होंने कार्य प्रगति की जांच करने के लिए मार्केटिंग कार्यालय व स्कूल साइट का दौरा किया। उन्होंने कहा कि स्कूल का मुख्य उद्देश्य विद्यार्थियों के सर्वपक्षीय विकास की ओर ध्यान केंद्रित करना है। उन्होंने स्कूल में नए सैशन की शुरुआत होने की शुभकामनाएं दी। इस मौके पर प्रिंसिपल नीना सिंह व ब्रांच मैनेजर विश्वजीत पंडित ने HR हेड मैडम अशरफ अंजुम व टीम का स्कूल पहुंचने पर धन्यवाद किया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਬੂਥ ਮਜਬੂਤ ਤਾਂ ਮੰਡਲ ਮਜਬੂਤ, ਮੰਡਲ ਮਜਬੂਤ ਤਾਂ ਵਿਧਾਨਸਭਾ ਹਲਕਾ ਮਜਬੂਤ : ਮਨੋਰੰਜਨ ਕਾਲੀਆ !!

ਮੋਗਾ,  8 ਮਾਰਚ (ਮੁਨੀਸ਼ ਜਿੰਦਲ) ‘ਬੂਥ ਮਜਬੂਤ ਤਾਂ ਮੰਡਲ ਮਜਬੂਤ, ਮੰਡਲ ਮਜਬੂਤ ਤਾਂ ਵਿਧਾਨਸਭਾ ਹਲਕਾ ਮਜਬੂਤ ਨੂੰ ਲੈ ਕੇ ਭਾਜਪਾ ਅੋਹਦੇਦਾਰਾਂ ਨੂੰ ਅੱਗੇ ਵਧਣਾ ਚਾਹੀਦਾ, ਤਾਂ ਜੋ ਆਉਣ ਵਾਲੇ 2027 ਦੀਆਂ ਚੋਣਾਂ ਵਿਚ ਭਾਜਪਾ ਨੂੰ ਪੰਜਾਬ ਵਿਚ ਜਿੱਤ ਦੁਆ ਕੇ ਸਰਕਾਰ ਬਣਾਉਣ ਦਾ ਰਾਸਤਾ ਸਾਫ ਹੋ ਸਕੇ’। ਇਹ ਵਿਚਾਰ ਭਾਜਪਾ ਦੇ ਸੀਨੀਅਰ ਸੂਬਾ ਆਗੂ ਅਤੇ ਸਾਬਕਾ ਮੰਤਰੀ ਤੇ ਮੋਗਾ ਜ਼ਿਲ੍ਹੇ ਦੇ ਪ੍ਰਭਾਰੀ ਮਨੋਰੰਜਨ ਕਾਲੀਆ ਨੇ ਸ਼ਨੀਵਾਰ ਨੂੰ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਸਥਿਤ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਡਾ. ਸੀਮਾਂਤ ਗਰਗ ਵੱਲੋਂ ਮੋਗਾ ਜ਼ਿਲ੍ਹੇ ਦੇ ਸਮੂਹ ਮੰਡਲਾਂ ਦੇ ਪ੍ਰਧਾਨਾਂ ਅਤੇ ਅੋਹਦੇਦਾਰਾਂ ਦੀ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸੱਕਤਰ ਮੁਖਤਿਆਰ ਸਿੰਘ, ਵਿੱਕੀ ਸਿਤਾਰਾ, ਰਾਹੁਲ ਗਰਗ, ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਰਾਕੇਸ਼ ਭੱਲਾ, ਸਾਬਕਾ ਪ੍ਰਧਾਨ ਤ੍ਰਿਲੋਚਨ ਸਿਘ ਗਿੱਲ, ਵਿਨੇ ਸ਼ਰਮਾ, ਰਾਕੇਸ਼ ਸ਼ਰਮਾ, ਵਪਾਰ ਸੈਲ ਦੇ ਸੂਬਾ ਮੀਤ ਪ੍ਰਧਾਨ ਦੇਵਪਿ੍ਰਅ ਤਿਆਗੀ, ਮਹਿਲਾ ਮੋਰਚਾ ਦੀ ਜਿਲ੍ਹਾ ਪ੍ਰਧਾਨ ਸ਼ਿਲਪਾ ਬਾਂਸਲ, ਸੁਮਨ ਮਲਹੋਤਰਾ, ਮੀਤ ਪ੍ਰਧਾਨ ਸੋਨੀ ਮੰਲਾ, ਮੰਡਲ ਪ੍ਰਧਾਨ ਬਾਘਾਪੁਰਾਣਾ ਦੀਪਕ ਤਲਵਾੜ, ਮੰਡਲ ਪ੍ਰਧਾਨ ਅਮਿਤ ਗੁਪਤਾ, ਮੰਡਲ ਪ੍ਰਧਾਨ ਭੂਪਿੰਦਰ ਹੈਪੀ, ਮੰਡਲ ਪ੍ਰਧਾਨ ਅਮਨਦੀਪ ਗਰੋਵਰ, ਸੋਮਨਾਥ, ਤੇਜਵੀਰ ਸਿੰਘ, ਯੂਥ ਆਗੂ ਕਸ਼ਿਸ ਧਮੀਜਾ, ਚਮਨ ਲਾਲ ਸਮਾਲਸਰ, ਰਾਭਵਰਿੰਦਰ ਸਿੰਘ ਧਰਮਕੋਟ, ਸ਼ਮਸ਼ੇਰ ਸਿੰਘ ਕੈਲਾ, ਗੁਰਚਰਨ ਸਿੰਘ, ਗਗਨ ਲੂੰਬਾ ਬਾਘਾਪੁਰਾਣਾ, ਸੰਜੀਵ ਧਰਮਕੋਟ, ਸੁਖਾ ਸਿੰਘ, ਉਮਾਕਾਂਤ, ਵਿਜੇ ਮਿਸ਼ਰਾ, ਤੇਜਵੀਰ ਸਿੰਘ, ਰਾਜਿੰਦਰ ਗਾਬਾ, ਜਤਿੰਦਰ ਚੱਢਾ, ਹੇਮੰਤ ਸੂਦ ਆਦਿ ਹਾਜ਼ਰ ਸਨ। ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਬੂਥ ਪੱਧਰ ਤੇ ਮਜਬੂਤ ਕਰਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਕਿਉਂਕਿ ਬੂਥ ਮਜਬੂਤ ਕਰਕੇ ਅਤੇ ਬੂਥਾ ਦੇ ਪ੍ਰਧਾਨ ਬਣਾ ਕੇ ਮੰਡਲ ਪ੍ਰਧਾਨ ਬਣਾਏ ਗਏ ਅਤੇ ਹੁਣ ਮੰਡਲਾਂ ਨੂੰ ਮਜਬੂਤ ਕਰਕੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਵਾਈ ਜਾਵੇਗੀ। ਜਿਸਨੂੰ ਲੈ ਕੇ ਪੂਰੇ ਭਾਰਤ ਵਿਚ ਇਹ ਪ੍ਰਕ੍ਰਿਆ ਚੱਲ ਰਹੀ ਹੈ ਅਤੇ ਕਈ ਸੂਬਿਆ ਵਿਚ ਇਹ ਪ੍ਰਕ੍ਰਿਆ ਪੂਰੀ ਹੋ ਗਈ ਹੈ ਅਤੇ ਹੁਣ ਪੰਜਾਬ ਵਿਚ ਇਸ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਭਾਜਪਾ ਦੇ ਸੂਬਾ ਆਗੂ ਵੱਖ ਵੱਖ ਜਿਲਿਆਂ ਵਿਚ ਇਹ ਕੰਮ ਕਰ ਰਹੇ ਹਨ। ਉਹਨਾਂ ਮਡੰਲ ਪ੍ਰਧਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਡਲ ਪ੍ਰਧਾਨਾਂ ਦਾ ਕੰਮ ਬਹੁਤ ਹੀ ਮਹੱਤਵਪੂਰਨ ਕੰਮ ਹੈ। ਕਿਉਂਕਿ ਮੰਡਲ ਪ੍ਰਧਾਨ ਨਿਚਲੇ ਬੂਥ ਪ੍ਰਧਾਨਾ ਅਤੇ ਊਪਰ ਜਿਲ੍ਹਾ ਪ੍ਰਧਾਨਾਂ ਦੇ ਨਾਲ ਮਿਲ ਕੇ ਪਾਰਟੀ ਨੂੰ ਮਜਬੂਤੀ ਵੱਲ ਲੈ ਕੇ ਕੰਡੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਭਾਜਪਾ ਦੇਸ਼ ਦੇ 17 ਤੋਂ ਵੱਧ ਸੂਬਿਆ ਵਿਚ ਸੱਤਾ ਤੇ ਕਾਬਜ ਹੈ ਅਤੇ ਹੁਣ ਪੰਜਾਬ ਵਿਚ ਸਰਕਾਰ ਬਣਾਉਣ ਲਈ ਬੂਥ ਨੂੰ ਮਜਬੂਤ ਕਰਕੇ ਅੱਗੇ ਵੱਧ ਰਹੀ ਹੈ ਅਤੇ ਆਉਣ ਵਾਲੇ ਸਮੇੰ ਵਿਚ ਭਾਜਪਾ ਪੰਜਾਬ ਵਿਚ ਇਕ ਵੱਡੀ ਰਾਜਨੀਤਿਕ ਪਾਰਟੀ ਦੇ ਤੌਰ ਤੇ ਉਭਰ ਕੇ ਸਾਮਹਮਣੇ ਆ ਰਹੀ ਹੈ ਅਤੇ ਭਾਜਪਾ ਇੱਕਲੇ ਹੀ ਪਿਛਲੇ ਵਿਧਾਨਸਭਾ ਚੋਣ ਅਤੇ ਲੋਕ ਸਭਾ ਚੋਣ ਵੀ ਲੜ ਚੁੱਕੀ ਹੈ ਅਤੇ ਹੁਣ 2027 ਦੇ ਵਿਧਾਨਸਭਾ ਚੋਣਾਂ ਲਈ ਭਾਜਪਾ ਜਮੀਨੀ ਪਧਰ ਤੇ ਕੰਮ ਕਰਕੇ ਅੱਗੇ ਵੱਧ ਰਹੀ ਹੈ। ਇਸ਼ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਫੁਲਾਂ ਦੇ ਬੁਕੇ ਦੇ ਕੇ ਸੁਆਗਤ ਕੀਤਾ ਅਤੇ ਮੀਟਿੰਗ ਵਿਚ ਆਉਣ ਵਾਲੇ ਮੰਡਲ ਪ੍ਰਧਾਨਾਂ, ਸੀਨੀਅਰ ਆਗੂਆ ਦਾ ਵੀ ਸੁਆਗਤ ਅਤੇ ਧੰਨਵਾਦ ਕੀਤਾ, ਜਿਨ੍ਹਾਂ ਇਸ ਮੀਟਿੰਗ ਵਿਚ ਆ ਕੇ ਆਪਣੇ ਵਿਚਾਰ ਰੱਖੇ। ਉਹਨਾਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਭਰੋਸਾ ਦੁਆਇਆ ਕਿ ਮੋਗਾ ਜਿਲ੍ਹੇ ਵਿਚ ਭਾਜਪਾ ਦਾ ਗਰਾਫ ਪਹਿਲਾਂ ਤੋਂ ਬਹੁਤ ਵਧਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਮੋਗਾ ਜ਼ਿਲ੍ਹੇ ਵਿਚ ਇਤਿਹਾਸਿਕ ਜਿੱਤ ਹਾਸਲ ਕਰੇਗੀ ਅਤੇ ਪੰਜਾਬ ਵਿਚ 2027 ਵਿਚ ਬਣਨ ਵਾਲੀ ਸਰਕਾਰ ਵਿਚ ਆਪਣਾ ਯੋਗਦਾਨ ਪਾਵੇਗੀ, ਤਾਂ ਜੋ ਪੰਜਾਬ ਵਿਚ ਬਣਨ ਵਾਲੀ ਭਾਜਪਾ ਸਰਕਾਰ ਵਿਚ ਮੋਗਾ ਜ਼ਿਲ੍ਹੇ ਨੂੰ ਵੀ ਭਾਗੀਦਾਰ ਬਣਾਇਆ ਜਾ ਸਕੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!