logo

mogatodaynews

administrator

लुटेरे ने किराना दुकानदार पर चलाई गोलियां ! डीएसपी ने किए अहम खुलासे !!

मोगा 05 जून, (मुनीश जिन्दल) लुटेरों के हौसले बुलंद हैं। ताज़ी घटना में, बीती रात 9:30 बजे गांधी रोड पर स्तिथ AG मार्ट नामक किराना दुकान में, एक नकाबपोश लुटेरा पिस्तौल सहित दाखिल होता है व काउंटर पर बैठे दुकान के मालिक सुरेंद्र कुमार को अपना गल्ला उसे देने के लिए कहता है। दुकानदार सुरिंदर कुमार सहित दुकान पर मौजूद दुकान का एक कर्मचारी गंगा दास इसे मजाक समझते हैं। लेकिन तभी लुटेरे द्वारा गोलियां चला दी जाती हैं। जिसमें दुकान का मालिक सुरेंद्र कुमार बुरी तरह घायल हो जाता है। आइए पहले आप जरा घटना के बाद की इस वीडियो पर एक नजर डाल लें। हालांकि दूकानदार सुरिंदर कुमार की नाजुक हालत को देखते हुए उन्हें, लुधिअना के डीएमसी हस्पताल शिफ्ट करना पड़ा। लेकिन जाने से पहले, दुकानदार सुरिंदर कुमार सहित दुकान के कर्मचारी गंगा दास ने मीडिया के रूबरू बताया कि ये घटना कैसे घटी। जिसके बाद वीरवार को डीएसपी डी सुखअमृत सिंह रंधावा ने मीडिया के रूबरू हो, इस मामले में अहम खुलासे किए। DSP D SUKHAMRIT SINGH RANDHAWA

‘ਈਚ ਵਨ ਪਲਾਂਟ ਵਨ’ ਮੁਹਿੰਮ ਤਹਿਤ, ਲਾਓ ਇਕ ਇਕ ਬੂਟਾ : ਸੈਸ਼ਨ ਜੱਜ ਧਾਲੀਵਾਲ !!

ਮੋਗਾ, 5 ਜੂਨ, (ਮੁਨੀਸ਼ ਜਿੰਦਲ) ਮਾਨਯੋਗ ਜਸਟਿਸ ਦੀਪਕ ਸਿੱਬਲ ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਰਬਜੀਤ ਸਿੰਘ ਧਾਲੀਵਾਲ ਵੱਲੋ 5 ਜੂਨ, 2025 ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਸਬ ਜੇਲ੍ਹਾ ਮੋਗਾ ਵਿਖੇ ਬੂਟੇ ਲਗਾਏ ਗਏ, ਅਤੇ “ਈਚ ਵਨ ਪਲਾਂਟ ਵਨ” ਨਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਹ ਮੁਹਿੰਮ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ, ਵਣ ਵਿਭਾਗ ਮੋਗਾ ਤੇ ਜ਼ਿਲ੍ਹਾ ਸਿੱਖਿਆ ਅਫਸਰ ਮੋਗਾ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਜੱਜ ਕਿਰਨ ਜਯੋਤੀ, ਬੂਟਾ ਲਗਾਉਂਦੇ ਹੋਏ। ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ, ਸਰਬਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਅਤੇ ਵੱਧ ਰਹੇ ਪ੍ਰਦੂਸ਼ਣ ਤੋਂ ਹੋ ਰਹੇ ਮਾੜੇ ਪ੍ਰਭਾਵਾਂ ਤੋਂ ਬਚਾਅ ਕਰਨਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਮੁਹਿੰਮ ਦੇ ਤਹਿਤ ਮੋਗਾ ਜਿਲੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਟੇ ਲਗਾਏ ਜਾਣਗੇ ਅਤੇ ਨਾਲ ਹੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਇੱਕ ਜੁਡੀਸ਼ੀਅਲ ਅਫਸਰ ਸਾਹਿਬਾਨ ਵੱਲੋਂ ਇੱਕ ਇੱਕ ਬੂਟਾ ਗੋਦ ਲਿਆ ਜਾਵੇਗਾ ਅਤੇ ਉਸ ਦੀ ਦੇਖ ਰੇਖ ਦੀ ਪੂਰੀ ਜਿੰਮੇਵਾਰੀ ਚੁੱਕੀ ਜਾਵੇਗੀ। ਇਸ ਤੋਂ ਇਲਾਵਾ ਮੌਕੇ ਤੇ ਪ੍ਰੀਤਮਪਾਲ ਸਿੰਘ ਸੁਪਰਡੈਂਟ ਸਬ ਜੇਲ ਮੋਗਾ, ਗੁਰਿੰਦਰ ਸਿੰਘ ਸੁਪਰਡੈਂਟ ਸੈਸ਼ਨ ਡਵੀਜਨ ਮੋਗਾ, ਸਮੀਰ ਗੁਪਤਾ ਚੀਫ ਲੀਗਲ ਏਡ ਡਿਫੈਂਸ ਕਾਊਂਸਲ, ਪ੍ਰੀਤਇੰਦਰ ਸਿੰਘ ਗਿੱਲ ਡਿਪਟੀ ਚੀਫ ਲੀਗਲ ਏਡ ਡਿਫੈਂਸ ਕਾਊਂਸਲ, ਨਰਿੰਦਰ ਕੁਮਾਰ ਡਿਪਟੀ ਚੀਫ ਲੀਗਲ ਏਡ ਡਿਫੈਂਸ ਕਾਊਂਸਲ, ਜਤਿੰਦਰ ਸਿੰਘ ਸਹਾਇਕ ਲੀਗਲ ਏਡ ਡਿਫੈਂਸ ਕਾਊਂਸਲ, ਮਿਸ ਉਰਵਸ਼ੀ ਸਹਾਇਕ ਲੀਗਲ ਏਡ ਡਿਫੈਂਸ ਕਾਊਂਸਲ ਤੇ ਮਿਸ ਜਸਪਿੰਦਰ ਕੌਰ ਸਹਾਇਕ ਲੀਗਲ ਏਡ ਡਿਫੈਂਸ ਕਾਊਂਸਲ ਵੀ ਮੌਜੂਦ ਸਨ। ਇਸ ਮੁਹਿੰਮ ਤਹਿਤ ਨੇਚਰ ਪਾਰਕ ਮੋਗਾ ਵਿਖੇ ਵੀ ਸੀ.ਜੇ.ਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਮਿਸ ਕਿਰਨ ਜਯੋਤੀ ਅਤੇ ਵਣ ਵਿਭਾਗ ਮੋਗਾ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਤੇ ਬੂਟੇ ਲਗਾਏ ਗਏ। ਇਸ ਮੌਕੇ ਤੇ ਅਰੁਣ ਕੁਮਾਰ, ਵਣ ਰੇਂਜ ਅਫਸਰ, ਕੰਵਲਨੈਨ ਸਿੰਘ ਬੀ.ਓ. ਤੇ ਅਜੈ ਕੁਮਾਰ ਬੀ.ਓ. ਵੱਲੋਂ ਵੀ ਬੂਟੇ ਲਗਾਏ ਗਏ।

देखें लाइव ! हूटर व काली फिल्म वाली कार का उतरवाया हूटर व काली फिल्म ! काटा चालान !!

मोगा 04 जून, (MTN सहयोगी) जब से इंस्पेक्टर हरजीत सिंह ने बतौर ट्रैफिक इंचार्ज मोगा का चार्ज संभाला है, तब से मोगा शहर वासियों ने कुछ राहत की सांस ली है। ट्रैफिक इंचार्ज हरजीत सिंह द्वारा रोजाना विभिन्न व्यवसायों से जुड़े लोगों से बैठक कर जहां उन्हें अपने अतिक्रमण हटाने का अनुरोध किया जा रहा है, वहीं उन्हें अपनी गाड़ियों के कागज दुरुस्त रखते हुए, अपने निजी चार पहिया वाहनों पर काली फिल्म या हूटर का इस्तेमाल ना करने की भी अपील की जा रही है। लेकिन फिर भी सत्ता के नशे में चूर या अपनी पहुंच के चलते, अनेक लोग ऐसे हैं, जो अपने निजी चार पहिया वाहनों पर काली फिल्म व हूटर लगाने से गुरेज नहीं कर रहे हैं। जिसके चलते परेशानी आम लोगों को भुगतनी पड़ती है। लेकिन फिर भी ट्रैफिक इंचार्ज इंस्पेक्टर हरजीत सिंह व उनकी टीम, ऐसे वाहनों की सूचना मिलने पर बिना कोताही बरते, ऐसे वाहनों तक पहुंच कर, ना सिर्फ उनके हूटर व काली फिल्म को उतार रहे हैं। बल्कि इन वाहन मालिकों को चालान भी थमा रहे हैं। इस संबंधी, पहले आप जरा एक नजर इस वीडियो पर डाल लें। अब आप समझ ही गए होंगे कि ऊपर जिस गाड़ी का हम आपको जिक्र कर रहे थे, वीडियो में ये वही गाड़ी थी। जैसे ही ट्रेफिक पुलिस टीम को सूचना मिली कि इलाके में एक निजी कार हूटर व काली फिल्म लगाकर घूम रही है, तो वैसे ही टीम ने बिना समय गंवाए कार को ढूंढकर, उसका हूटर व काली फिल्म उतारी।  पुलिस सूत्रों से एकत्रित जानकारी के मुताबिक़ स्थानीय अंदरली दाना मण्डी से किसी व्यक्ति द्वारा पुलिस के एक अधिकारी को शिकायत की गई थी कि इलाके में एक काले शीशों वाली हूटर लगी गाडी घूमती रहती है और ये गाडी निरन्तर हूटर का इस्तेमाल भी करती रहती है। जिसपर उक्त अधिकारी द्वारा ट्रैफिक पुलिस को ये गाडी ढूंढकर सच्चाई पता लगाने को कहा गया। जिस पर जब ट्रैफिक पुलिस की टीम ने बिना समय गंवाए गाड़ी मालिक व गाड़ी तक पहुंच की, तो पुलिस अधिकारी को की गई शिकायत सही पाई गई। गाड़ी के काले शीशे थे व उसमें हूटर भी लगा हुआ था। जिसपर ट्रैफिक पुलिस ने बिना समय गंवाए, जहां उस गाड़ी की काली फिल्म उतारी, वहीं उसका हूटर भी उतरवाया। यहीं बस नहीं, इसके साथ ही ट्रैफिक पुलिस द्वारा उक्त गाड़ी के मालिक को एक अच्छा खासा चालान भी थमाया गया। ट्रैफिक इंचार्ज इंस्पेक्टर हरजीत सिंह ने इस संबंधी मीडिया से जानकारी साझा की। INSP. HARJEET SINGH

ਹਵਾਲਾਤੀ/ ਕੈਦੀ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਡੀਕਲ ਕੈਂਪ ਦਾ ਲੈਣ ਲਾਹਾ : ਜਿਲਾ ਜੱਜ ਧਾਲੀਵਾਲ !!

ਮੋਗਾ, 4 ਜੂਨ, (ਮੁਨੀਸ਼ ਜਿੰਦਲ) ਸਬ-ਜੇਲ੍ਹ, ਮੋਗਾ ਵਿਖੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੈਦੀਆਂ/ ਹਵਾਲਾਤੀਆਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਚਰਨਪ੍ਰੀਤ ਸਿੰਘ ਮਨੋਰੋਗ ਮਾਹਿਰ, ਡਾ. ਰੁਪਾਲੀ, ਅੱਖਾਂ ਦੇ ਸਪੈਸ਼ਲਿਸਟ, ਡਾ. ਗੌਤਮਬੀਰ ਸੋਢੀ ਡੈਂਟਿਸਟ, ਡਾ. ਮਨਿੰਦਰਜੀਤ ਸਿੰਘ ਓਰਥੋ, ਡਾ. ਜਸਪ੍ਰੀਤ ਕੌਰ, ਸਕਿਨ ਸਪੈਸ਼ਲਿਸਟ, ਡਾ: ਅਸ਼ਮਿਤਾ ਸਿੱਕਾ ਐੱਮ.ਡੀ. ਤੇ ਡਾ. ਗੁਰਅੰਜਨ ਕੌਰ ਐੱਮ.ਡੀ ਸਿਵਲ ਹਸਪਤਾਲ ਮੋਗਾ ਮੌਜੂਦ ਸਨ। ਇਸ ਕੈਂਪ ਵਿੱਚ ਉਕਤ ਟੀਮ ਵੱਲੋਂ ਕੁੱਲ 84 ਕੈਦੀਆਂ/ ਹਵਾਲਾਤੀਆਂ ਦਾ ਚੈਕਅੱਪ ਕੀਤਾ ਗਿਆ ਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਕੈਦੀਆਂ/ ਹਵਾਲਾਤੀਆਂ ਦੀਆਂ ਸੱਮਸਿਆਵਾਂ ਨੂੰ ਸੁਣਿਆ ਗਿਆ ਅਤੇ ਮੌਕੇ ਤੇ ਅਨੇਕਾਂ ਸਮਸਿਆਵਾਂ ਦਾ ਨਿਪਟਾਰਾ ਵੀ ਕੀਤਾ ਗਿਆ। ਮੈਡੀਕਲ ਕੈਂਪ ਦੌਰਾਨ, ਹਵਾਲਾਤੀਆਂ/ ਕੈਦੀਆਂ ਦੀ ਜਾਂਚ ਕਰਦੇ ਮਾਹਿਰ। ਜਿਲਾ ਜੱਜ ਸਰਬਜੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਵਾਲਾਤੀਆਂ/ ਕੈਦੀਆਂ ਦੀ ਚੰਗੀ ਸਿਹਤ ਲਈ ਅਸੀਂ ਇਹ ਮੈਡੀਕਲ ਕੈਂਪ ਲਗਾਉਂਦੇ ਰਹਿੰਦੇ ਹਾਂ ਅਤੇ ਭਵਿੱਖ ਵਿੱਚ ਵੀ ਲਗਾਉਂਦੇ ਰਹਾਂਗੇ। ਉਨ੍ਹਾਂ ਵੱਲੋਂ ਮੌਜੂਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਵਾਇਆ ਗਿਆ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਦੱਸਿਆ ਕਿ ਕੌਣ ਕੌਣ ਵਿਅਕਤੀ ਅਤੇ ਕਿਸ ਤਰ੍ਹਾਂ ਮੁੱਫਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ। ਉਨਾਂ ਦੱਸਿਆ ਕਿ ਜੇਲ ਵਿੱਚ ਬੰਦ ਹਵਾਲਾਤੀ/ ਕੈਦੀ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵਲੋਂ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਤਹਿਤ ਮੁਫ਼ਤ ਵਕੀਲ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਖਰਚਾ ਨਹੀਂ ਹੁੰਦਾ, ਸਾਰਾ ਖਰਚਾ ਇਸ ਅਥਾਰਟੀ ਵਲੋਂ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਨਾਂ ਦੀ ਮੁਸ਼ਕਿਲਾਂ ਨੂੰ ਵੀ  ਸੁਣਿਆ ਗਿਆ।ਇਸ ਮੌਕੇ ਤੇ ਸੀ.ਜੇ.ਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਮੈਡਮ ਕਿਰਨ ਜਯੋਤੀ, ਮਿਸ ਇਤੂ ਸੋਢੀ ਪ੍ਰਿੰਸੀਪਲ ਜੱਜ ਜੁਵੇਨਾਈਲ ਜਸਟਿਸ ਬੋਰਡ ਅਤੇ ਗੁਰਿੰਦਰ ਸਿੰਘ ਸੁਪਰਡੈਂਟ ਸੈਸ਼ਨ ਡਵੀਜਨ ਅਤੇ ਸਮੀਰ ਗੁਪਤਾ, ਚੀਫ ਲੀਗਲ ਏਡ ਡਿਫੈਂਸ ਕਾਊਂਸਲ ਤੇ ਪ੍ਰੀਤਇੰਦਰ ਸਿੰਘ ਗਿੱਲ ਡਿਪਟੀ ਚੀਫ ਲੀਗਲ ਏਡ ਡਿਫੈਂਸ ਕਾਊਂਸਲ ਮੋਗਾ ਵੀ ਹਾਜਰ ਸਨ।

ਛੇਤੀ ਕਰ ਲਵੋ ਇਹ ਕੱਮ, ਨਹੀਂ ਤਾਂ ਬੰਦ ਹੋ ਸਕਦਾ ਹੈ ਤੁਹਾਡਾ ਰਾਸ਼ਨ ਕਾਰਡ : ਸਰਤਾਜ ਸਿੰਘ !!

ਮੋਗਾ, 4 ਜੂਨ, (ਮੁਨੀਸ਼ ਜਿੰਦਲ) ਖੁਰਾਕ  ਅਤੇ ਸਿਵਲ ਸਪਲਾਈਜ ਵਿਭਾਗ, ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਰਾਸ਼ਨ ਦਾ ਲਾਭ ਲੈ ਰਹੇ ਲਾਭਪਾਤਰੀਆਂ ਦੀ ਜਲਦ ਤੋਂ ਜਲਦ ਸਤ ਫੀਸਦੀ E KYC ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਜ਼ਿਲ੍ਹਾ ਕੰਟਰੋਲਰ ਖੁਰਾਕ ਅਤੇ ਸਪਲਾਈਜ, ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੰਜਾਬ ਰਾਜ ਵਿੱਚ ਲਾਭਪਾਤਰੀਆਂ ਦੀ ਡਿਪੂ ਹੋਲਡਰਾਂ ਵੱਲੋਂ ਈ-ਪੋਸ ਮਸੀ਼ਨਾਂ ਤੇ ਲਾਭਪਾਤਰੀ ਦੇ ਫਿੰਗਰ ਪ੍ਰਿੰਟ ਲੈ ਕੇ E KYC ਕੀਤੀ ਜਾ ਰਹੀ ਹੈ, ਪ੍ਰੰਤੂ ਅਜੇ ਤੱਕ ਵੀ ਬਹੁਤ ਸਾਰੇ ਲਾਭਪਾਤਰੀਆਂ ਵੱਲੋਂ ਆਪਣੀ E KYC ਨਹੀਂ ਕਰਵਾਈ ਜਾ ਰਹੀ। ਭਾਰਤ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੇ ਲਾਭਪਾਤਰੀ ਆਪਣੀ E KYC ਨਹੀਂ ਕਰਵਾਉਂਦੇ, ਉਹਨਾਂ ਦਾ ਰਾਸ਼ਨ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਲਈ ਸਾਰੇ ਲਾਭਪਾਤਰੀ ਜਲਦ ਤੋਂ ਜਲਦ ਆਪਣੇ ਨੇੜੇ ਦੇ ਕਿਸੇ ਵੀ ਰਾਸ਼ਨ ਡਿਪੂ ਤੇ ਆਪਣਾ ਅਧਾਰ ਕਾਰਡ ਨਾਲ ਲੈ ਕੇ ਈ-ਪੋਸ ਮਸ਼ੀਨ ਤੇ ਫਿੰਗਰ ਪ੍ਰਿੰਟ ਲਗਾ ਕੇ ਆਪਣੀ E KYC ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਕਿ ਉਹਨਾਂ ਨੂੰ ਭਵਿੱਖ ਵਿੱਚ ਰਾਸ਼ਨ ਲੈਣ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ।ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਦੇ ਕੁੱਲ 556104 ਲਾਭਪਾਤਰੀਆਂ ਵਿੱਚੋਂ ਅਜੇ ਤੱਕ ਸਿਰਫ 434370 ਲਾਭਪਾਤਰੀਆਂ ਵੱਲੋਂ ਆਪਣੀ E KYC ਕਰਵਾਈ ਗਈ ਹੈ, ਜੋ ਕਿ 78.11 ਫੀਸਦੀ ਬਣਦੀ ਹੈ। ਅਜੇ ਵੀ ਲਗਭਗ 121734 ਲਾਭਪਾਤਰੀਆਂ ਦੀ E KYC ਪੈਂਡਿੰਗ ਪਈ ਹੈ।

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਅਗਵਾਈ ਹੇਠ ਲੱਗਣ ਵਾਲੀ ਲੋਕ ਅਦਾਲਤ ਮੁਲਤਵੀ !!

ਮੋਗਾ, 4 ਜੂਨ, (ਮੁਨੀਸ਼ ਜਿੰਦਲ) ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ ਮਿਤੀ 5 ਜੂਨ, 2025 ਦਿਨ ਵੀਰਵਾਰ ਨੂੰ ਸਵੇਰੇ 10:30 ਵਜੇ ਸੀਨੀਅਰ ਪੁਲਿਸ ਕਪਤਾਨ ਮੋਗਾ ਦੇ ਦਫਤਰ ਵਿਖੇ ਇੱਕ ਖੁੱਲ੍ਹਾ ਦਰਬਾਰ/ ਲੋਕ ਅਦਾਲਤ ਲਗਾਈ ਜਾ ਰਹੀ ਸੀ। ਲੇਕਿਨ ਕਮਿਸ਼ਨ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਪਰੋਕਤ ਲੋਕ ਅਦਾਲਤ ਨੂੰ ਪ੍ਰਬੰਧਕੀ ਕਾਰਨਾਂ ਕਰਕੇ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।

मेरा नंबर कब आएगा ? अपने विकास को तरस रही, दो वार्डों की सांझी मेन रोड !!

मोगा 03 जून, (मुनीश जिन्दल) दोस्तों, आए दिन आप और हम, विभिन्न अखबारों सहित अन्य सोशल मीडिया प्लेटफॉर्म पर राज्य की सत्ताधारी सरकार के नुमाइंदों द्वारा विभिन्न इलाकों व गली मोहल्ले में विकास कार्य शुरू करवाने की खबरें पढ़ते, देखते व सुनते रहते हैं। शहर में अनेकों जगह, काम भी चल रहे हैं। बावजूद इसके, शहर की अनेक प्रमुख सड़कें ऐसी हैं, जो कि लंबे समय से नगर निगम की अनदेखी का शिकार हैं। व वे अपने विकास की राह देख रही हैं। व यही सोच रही हैं कि ‘मेरा नंबर कब आएगा’।  साथियों, वैसे तो शहर की अनेक सड़कें अपने विकास को तरस रही हैं, लकिन आज हम ख़ास तौर पर बात कर रहे हैं, जवाहर नगर की में सड़क की। जो कि काफी लम्बे समय से टूटी हुई है। इसमें अधिक हैरानी की बात ये है कि शहर की इतनी व्यस्ततम सड़क होने के बावजूद भी, किसी भी पार्टी लीडर या नगर निगम अधिकारी का ध्यान इस और नहीं गया। इलाकावासियों को उम्मीद थी कि इस मेन सड़क का नंबर प्राथमिकता के आधार पर आएगा, क्योंकि  एक तो ये मेन रोड है। नेस्ले फैक्ट्री के अनेक कर्मचारी अपनी ड्यूटी पर, इसी सड़क से होकर तो गुजरते ही हैं, इसके साथ ही डिप्टी कमिश्नर कार्यालय को जाने वाले अनेक लोग भी इसी सड़क से होते हुए, इंदिरा कालोनी से होकर जिला सचिवालय पहुँचते हैं। दूसरा, ये मेन रोड़, दो वार्डो की सांझी सड़क है। जिक्रयोग्य है कि यह मेन रोड़, दो वार्डो, वार्ड नंबर 39 व 40 की साझी सड़क है। वार्ड नंबर 39 में भारतीय जनता पार्टी की पार्षद कुसुम बाली हैं, जबकि वार्ड नंबर 40 के पार्षद, तीरथ राम, आम आदमी पार्टी से संबंधित हैं। जब हमारी ‘मोगा टुडे न्यूज़’ की टीम द्वारा अनेक इलाका वासियों से बात की गई, तो उन्होंने इस सड़क की खस्ता हालत पर अपना रोष जाहिर किया। वार्ड वासी संदीप गर्ग ने कहा कि शहर में अनेक सड़कों का बुरा हाल है। वेदान्त नगर , गीता भवन चौक, गांधी रोड, गुरु राम दास नगर की और जाने वाली सड़क सहित अनेक सड़कें, ऐसी हैं, जिनकी कि हालत खस्ता है। उन्होंने कहा कि सरकार दूसरे कामों में लगी हुई है, लेकिन इस संबंधी सरकार का ध्यान नहीं है। उन्होंने कहा कि अगर जवाहर नगर की मेन रोड बन जाए, तो बहुत अच्छा होगा क्योंकि यहां आए दिन अनेक हादसे, खासकर बच्चे व बजुर्ग, हादसों का शिकार होते रहते हैं।  वार्ड वासी एडवोकेट अजय गुलाटी का कहना था कि शहर की अनेक सड़के बनने वाली हैं। इसके साथ ही शहर में अतिक्रमण का भी बुरा हाल है। जिसके चलते ट्रैफिक जाम हो जाता है। उन्होंने नगर निगम से मांग की इन सड़कों की  मुरम्मत कराए या इन्हें नए सिरे से बनाया जाए। ताकि आम लोग, राहत की सांस ले सकें।   एक अन्य वार्ड वासी, लंबे समय से चल रही खस्ता हालत सड़कों से खासे रुष्ट दिखाई दिए। जिसके चलते उनका कहना था कि अब तो लोगों को इसकी आदत हो चुकी है। ये जनाब सड़कों की खस्ता हालत से राजनीति पर ही आ गए। इनका कहना था कि शहर की सड़कों का ही नहीं, अपितु राजनीति का ही बुरा हाल है। लेकिन अब आम जनता अपने आप से ही समझौता कर चुकी है। कि अगर शांतिपूर्वक जीवन व्यतीत करना है, तो बिना आवाज़ उठाए, मुंह बंद किए, इसी प्रकार जीना होगा।  वार्ड वासी प्रवीण अग्रवाल का कहना था कि एक समय होता था जब जवाहर नगर क्षेत्र का एक नाम होता था, लेकिन अब शायद जवाहर नगर कहीं भी नगर निगम को दिखाई नहीं देता है। जिसके चलते जवाहर नगर का नंबर नहीं आता है। प्रवीण ने कहा कि हालांकि दोनों ही पार्षद कुसुम बाली व तीरथ राम बढ़िया प्रविर्ती के लोग हैं व लोगों की समस्याएं सुनते हैं। लेकिन फिर भी इस देरी का कारण उन्हें समझ नहीं आ रहा है। उन्होंने कहा कि नगर निगम द्वारा फंडों का सुचारू ढंग से इस्तेमाल नहीं किया जा रहा है व ना ही कोई नीचे का अधिकारी ऊपर जवाब दे है। जिसके चलते शहर की सड़कों का बुरा हाल है। प्रवीण ने कहा कि नगर निगम के पास फंड तो बहुत हैं, लेकिन उसका प्रॉपर इस्तेमाल ना हो पाने की वजह से शहर का बुरा हाल है। व यह राजनीतिक लोग चुनाव के नजदीक आते ही सड़कों पर पोचा मारकर लोगों की वाह वाही लेकर, उनके वोट बटोर लेते हैं।  खैर यह तो बात थी अनेक वार्ड वासियों की। दोस्तों, इस खस्ता हालत सड़क के संबंध में हमारी “मोगा टुडे न्यूज़” की टीम की और से इस सड़क के दोनों ही पार्षद कुसुम बाली व तीरथ राम से बात की गई। आईए पहले आपको सुनाते हैं कि इस खस्ता हालत सड़क को लेकर, क्या कहना था पार्षद कुसुम बाली का। MC KUSUM BALI इस मौके पर पार्षद तीर्थम राम भी हमारे रूबरू हुए, क्या कहना था उनका, आप वह भी सुन लें। MC TIRATH RAM साथियों जिस प्रकार हमें दोनों ही पार्षदों ने अपने अपने स्तर पर विश्वास दिलाया है कि वह इस सड़क को लेकर गंभीर हैं। हम भी “मोगा टुडे न्यूज़” की टीम की ओर से यही आस करते हैं कि जिस प्रकार पार्षदों ने अपने अपने दावे किए हैं, उसी प्रकार निकटतम भविष्य में यह सड़क जल्द बन जाएगी, ताकि इस मेन रोड से गुजरने वाले लोग राहत की सांस ले सकेंगे।

‘ਇਕ ਦਿਨ ਡੀ.ਸੀ., ਐਸ.ਐਸ.ਪੀ. ਦੇ ਸੰਗ’ ! ਜ਼ਿਲ੍ਹੇ ਦੇ ਹੋਣਹਾਰ ਵਿਦਿਆਰਥੀਆਂ ਲਈ ਏਤੀਹਾਸਿਕ ਦਿਨ !!

ਮੋਗਾ 3 ਜੂਨ, (ਮੁਨੀਸ਼ ਜਿੰਦਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਇੱਕ ਦਿਨ, ਡੀ.ਸੀ./ ਐਸ.ਐਸ.ਪੀ. ਦੇ ਸੰਗ” ਪਹਿਲਕਦਮੀ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੇ ਅੱਜ ਉੱਚ ਅਧਿਕਾਰੀਆਂ, ਡਿਪਟੀ ਕਮਿਸ਼ਨਰ ਸਾਗਰ ਸੇਤੀਆ ਤੇ ਐਸ.ਐਸ.ਪੀ. ਅਜੇ ਗਾਂਧੀ ਨਾਲ ਇੱਕ ਦਿਨ ਬਿਤਾਇਆ। ਜਿਸ ਨਾਲ ਉਹ ਆਪਣੇ ਭਵਿੱਖ ਲਈ ਸੰਜੋਏ ਸੁਪਨਿਆਂ ਨੂੰ ਸਹੀ ਦਿਸ਼ਾ ਦੇਣ ਲਈ ਪ੍ਰੇਰਿਤ ਹੋਏ। ਇਨ੍ਹਾਂ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਸੰਘਰਸ਼ਾਂ, ਪ੍ਰਾਪਤੀਆਂ ਅਤੇ ਚੁਣੌਤੀਆਂ ਬਾਰੇ ਵੀ ਜਾਣੂ ਕਰਵਾਇਆ, ਤਾਂ ਜੋ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਅਤੇ ਜਨਤਕ ਸੇਵਾ ਦੀ ਡੂੰਘੀ ਸੂਝ ਪ੍ਰਦਾਨ ਕੀਤੀ ਜਾ ਸਕੇ। ਇਸ ਦੌਰਾਨ ਵਿਦਿਆਰਥੀਆਂ ਨੂੰ ਪੁਲਿਸ ਲਾਈਨ, ਸਾਈਬਰ ਸੈੱਲ, ਪੁਲਿਸ ਕੰਟਰੋਲ ਰੂਮ, ਸਾਂਝ ਕੇਂਦਰ, ਜ਼ਿਲ੍ਹਾ ਸਿੱਖਿਆ ਦਫਤਰ, ਰੋਜ਼ਗਾਰ ਬਿਊਰੋ ਮੋਗਾ ਦਾ ਦੌਰਾ ਕਰਵਾ ਕੇ ਹਰ ਇਕ ਸੈੱਲ ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਆਓ ਤੁਸੀਂ ਵੀ, ਇਸ ਮੌਕੇ ਦੀ ਇਕ ਵੀਡੀਓ ਤੇ ਇਕ ਨਜਰ ਮਾਰ ਲਵੋ। ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਖਾਣਾ ਖਾਨ ਮੌਕੇ, ਹੋਣਹਾਰ ਵਿਦਿਆਰਥੀ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ, ਅਨੁਸ਼ਾਸਨ ਅਤੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੇ ਅਨੁਭਵ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀਆਂ ਪ੍ਰਖਿਆਵਾਂ ਦੀ ਤਿਆਰੀ ਤੋਂ ਇਲਾਵਾ ਆਪਣੇ ਡਿਪਟੀ ਕਮਿਸ਼ਨਰ ਬਣਨ ਤੱਕ ਦੇ ਸਫਰ ਅਤੇ ਤਜ਼ੁਰਬੇ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉੱਚ ਅਹੁਦਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ, ਦ੍ਰਿੜ ਇਰਾਦੇ ਦੇ ਨਾਲ ਉੱਚ ਅਹੁਦਿਆਂ ‘ਤੇ ਬੈਠ ਕੇ ਸੁਚੱਜੇ ਢੰਗ ਨਾਲ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣਾ ਹਰ ਇੱਕ ਅਧਿਕਾਰੀ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ, ਜਿਸਨੂੰ ਬਾਖੂਬੀ ਸਮਝਣ ਦੀ ਲੋੜ ਹੈ। ਵਿਦਿਆਰਥੀਆਂ ਅਤੇ ਡਿਪਟੀ ਕਮਿਸ਼ਨਰ ਵਿੱਚਕਾਰ ਇੱਕ ਖੁੱਲ੍ਹਾ ਸੰਵਾਦ ਸੈਸ਼ਨ ਹੋਇਆ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਡਿਪਟੀ ਕਮਿਸ਼ਨਰ ਤੋਂ ਪ੍ਰੇਰਨਾਦਾਇਕ ਵਿਚਾਰ ਸੁਣੇ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੀ ਮੀਡਿਆ ਦੇ ਰੂਬਰੂ ਹੋਏ।  DC SAGAR SETIYA ਐਸ.ਐਸ.ਪੀ. ਅਜੇ ਗਾਂਧੀ ਦੇ ਦਫਤਰ ਵਿੱਚ, ਮੌਜੂਦ ਵਿਦਿਆਰਥੀ। ਐਸ.ਐਸ.ਪੀ. ਅਜੇ ਗਾਂਧੀ ਨੇ ਵਿਦਿਆਰਥੀਆਂ ਨੂੰ ਯੂ.ਪੀ.ਐਸ.ਸੀ. ਪ੍ਰੀਖਿਆ ਦੀ ਤਿਆਰੀ, ਆਪਣੇ ਕਰੀਅਰ ਅਤੇ ਤਜ਼ੁਰਬੇ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਆਪਣੀ ਸਵੈ ਇੱਛਾ ਨਾਲ ਹੀ ਆਪਣੇ ਕਰੀਅਰ ਦੀ ਚੋਣ ਕਰਨ। ਉਨ੍ਹਾਂ ਵਿਦਿਆਰਥੀਆਂ ਨਾਲ ਆਏ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਦਬਾਅ ਅਤੇ ਜ਼ਬਰਦਸਤੀ ਦੇ ਆਪਣਾ ਕਰੀਅਰ ਆਪ ਚੁਣਨ ਦਾ ਮੌਕਾ ਦੇਣ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿਚ ਵਿਦਿਆਰਥੀ ਦੀ ਨਿੱਜੀ ਦਿਲਚਸਪੀ ਹੁੰਦੀ ਹੈ, ਉਹ ਉਸ ਖੇਤਰ ਵਿਚ ਵੱਡੀਆ ਮੱਲਾਂ ਮਾਰਨ ਦੀ ਸਮਰੱਥਾ ਰੱਖਦਾ ਹੈ। ਇਸ ਮੌਕੇ ਤੇ ਐਸ.ਐਸ.ਪੀ. ਅਜੇ ਗਾਂਧੀ ਵੀ ਮੀਡਿਆ ਦੇ ਰੂਬਰੂ ਹੋਏ। SSP AJAY GANDHI ਡਿਪਟੀ ਕਮਿਸ਼ਨਰ ਅਤੇ SSP ਵੱਲੋਂ ਇਹਨਾਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਮਾਪੇ, ADC ਜਗਵਿੰਦਰਜੀਤ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ ਹਿਤੇਸ਼ਵੀਰ ਗੁਪਤਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਸ਼ੀਸ਼ ਕੁਮਾਰ ਸ਼ਰਮਾ, ਸਕੂਲਾਂ ਦੇ ਪ੍ਰਿੰਸਪੀਲ ਤੇ ਅਧਿਆਪਕ ਮੌਜੂਦ ਸਨ। ਇਸ ਮੌਕੇ ਤੇ ਕੁੱਜ ਹੋਣਹਾਰ ਵਿਦਿਆਰਥੀਆਂ ਨੇ ਵੀ ਮੀਡਿਆ ਦੇ ਰੂਬਰੂ ਹੋਕੇ, ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ALL MERITORIOUS STUDENTS

ਭ੍ਰਿਸ਼ਟਾਚਾਰ, ਧੱਕੇਸ਼ਾਹੀ ਅਤੇ ਬੇਇਨਸਾਫੀ ਖਿਲਾਫ, ਸਿਵਲ ਸੁਸਾਇਟੀ ਮੋਗਾ ਦਾ ਹੋਇਆ ਗਠਨ !!

ਮੋਗਾ 3 ਜੂਨ (ਮੁਨੀਸ਼ ਜਿੰਦਲ) ਆਮ ਲੋਕਾਂ ਨੂੰ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਧੱਕੇਸ਼ਾਹੀਆਂ ਅਤੇ ਬੇਇਨਸਾਫ਼ੀਆਂ ਖਿਲਾਫ ਲਾਮਬੰਦ ਕਰਨ ਅਤੇ ਲੜਾਈ ਦੇ ਸਮਰੱਥ ਬਨਾਉਣ ਦੇ ਮਕਸਦ ਨਾਲ ਸਮਾਜ ਚਿੰਤਕ ਲੋਕਾਂ ਵੱਲੋਂ ਸਿਵਲ ਸੁਸਾਇਟੀ ਮੋਗਾ ਦਾ ਗਠਨ ਕੀਤਾ ਗਿਆ। ਇਸ ਸਬੰਧੀ ਗਿੱਲ ਹਸਪਤਾਲ ਮੋਗਾ ਵਿਖੇ ਹੋਈ ਇੱਕ ਭਰਵੀਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਸਿਵਲ ਸੁਸਾਇਟੀ ਮੋਗਾ ਦੀ ਚੋਣ ਕੀਤੀ ਗਈ। ਡਾ ਕੁਲਦੀਪ ਸਿੰਘ ਗਿਲ ਅਤੇ ਅਜੇ ਗੋਰਾ ਸੂਦ ਨੂੰ ਐਡਵਾਈਜ਼ਰੀ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਜਦਕਿ ਵੀ.ਪੀ ਸੇਠੀ ਨੂੰ ਦਫਤਰ ਇੰਚਾਰਜ ਲਗਾਇਆ ਗਿਆ। ਸੁਸਾਇਟੀ ਦੀਆਂ ਗਤੀਵਿਧੀਆਂ ਚਲਾਉਣ ਲਈ ਪੰਜ ਮੈਂਬਰੀ ਪ੍ਰਜੀਡੀਅਮ ਬਣਾਈ ਗਈ, ਜਿਸ ਵਿੱਚ ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਬੇਅੰਤ ਕੌਰ ਗਿੱਲ, ਕੇ.ਐਸ ਮਾਨ ਅਤੇ ਮਹਿੰਦਰ ਪਾਲ ਲੂੰਬਾ ਨੂੰ ਪ੍ਰਜੀਡੀਅਮ ਮੈੰਬਰ ਨਿਯੁਕਤ ਕੀਤਾ ਗਿਆ ਜਦਕਿ ਹਰਭਜਨ ਸਿੰਘ ਬਹੋਨਾ, ਅਮਰਦੀਪ ਅਨੇਜਾ, ਸਾਰਜ ਸਿੰਘ ਕਾਲਾ ਸੰਧੂ, ਚਮਕੌਰ ਚੰਦ ਕੌਰੀ, ਦਿਆਲ ਸਿੰਘ, ਨਿਰਮਲ ਸਿੰਘ, ਜਬਰਜੰਗ ਸਿੰਘ, ਕੰਵਲਜੀਤ ਮਹੇਸਰੀ, ਮਲਵਿੰਦਰ ਸਿੰਘ ਗਰੇਵਾਲ, ਬੂਟਾ ਸਿੰਘ ਔਲਖ, ਗੁਰਨਾਮ ਸਿੰਘ ਲਵਲੀ, ਮਨਿੰਦਰ ਸਿੰਘ ਬੇਦੀ, ਪ੍ਰੇਮ ਕੁਮਾਰ, ਬਲਵੀਰ ਸਿੰਘ ਪਾਂਧੀ, ਤੇਜਾ ਸਿੰਘ, ਸਹਿਜ ਦੇਵਗਨ, ਅਕਬਰ ਚੜਿੱਕ, ਐਡ ਦਿਨੇਸ਼ ਗਰਗ, ਜਗਜੀਵਨ ਸਿੰਘ, ਜਸਪਾਲ ਸਿੰਘ ਨੂੰ ਐਗਜੈਕਟਿਵ ਮੈੰਬਰ ਨਿਯੁਕਤ ਕੀਤਾ ਗਿਆ।  ਇਸ ਮੌਕੇ ਡਾ. ਕੁਲਦੀਪ ਸਿੰਘ ਗਿੱਲ ਨੇ ਮੇਨ ਬਾਜ਼ਾਰ ਮੋਗਾ ਵਿੱਚ ਸਿਵਲ ਸੁਸਾਇਟੀ ਮੋਗਾ ਦੀਆਂ ਗਤੀਵਿਧੀਆਂ ਚਲਾਉਣ ਲਈ ਦਫਤਰ ਦੇਣ ਦਾ ਐਲਾਨ ਕਰਦਿਆਂ ਗੁਰੂ ਸਹਿਬਾਨਾਂ ਵੱਲੋਂ ਦਿਖਾਏ ਮਾਰਗ ਤੇ ਚਲਦਿਆਂ ਪੰਜਾਬ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸੰਵਾਦ ਰਚਾਉਣ, ਗਿਆਨ ਹਾਸਲ ਕਰਨ ਅਤੇ ਖੁੱਲ੍ਹ ਕੇ ਬੋਲਣ ਦੀ ਲੋੜ ਹੈ। ਅਸੀਂ ਪੰਜਾਬੀ ਲੋਕ ਬੌਧਿਕ ਪੱਖੋੰ ਪਛੜ ਰਹੇ ਹਾਂ, ਇਸ ਲਈ ਸਮਾਜ ਵਿੱਚ ਬੌਧਿਕ ਅਮੀਰੀ ਪੈਦਾ ਕਰਨ ਦੀ ਲੋੜ ਹੈ। ਇਸ ਮੌਕੇ ਬੋਲਦਿਆਂ ਬਲਵਿੰਦਰ ਸਿੰਘ ਰੋਡੇ, ਬੇਅੰਤ ਕੌਰ ਗਿੱਲ, ਅਮਰਜੀਤ ਸਿੰਘ ਜੱਸਲ, ਕੇ.ਐਸ ਮਾਨ, ਮਹਿੰਦਰ ਪਾਲ ਲੂੰਬਾ, ਵੀ.ਪੀ ਸੇਠੀ, ਬੂਟਾ ਸਿੰਘ, ਦਿਨੇਸ਼ ਗਰਗ, ਨਿਰਮਲ ਸਿੰਘ, ਅਮਰ ਅਨੇਜਾ, ਮਨਿੰਦਰ ਬੇਦੀ ਅਤੇ ਅਜੇ ਗੋਰਾ ਸੂਦ ਨੇ ਸਮਾਜ ਦੇ ਮੌਜੂਦਾ ਹਾਲਾਤਾਂ ਦਾ ਵਰਨਣ ਕਰਦਿਆਂ ਹਾਲਾਤਾਂ ਨੂੰ ਸੁਧਾਰਨ ਲਈ ਸਿਵਲ ਸੁਸਾਇਟੀ ਦੀ ਲੋੜ ਤੇ ਜ਼ੋਰ ਦਿੱਤਾ। ਚੁਣੀ ਗਈ ਟੀਮ ਵੱਲੋਂ ਇਮਾਨਦਾਰੀ ਨਾਲ ਸੁਸਾਇਟੀ ਦੇ ਸੰਵਿਧਾਨ ਮੁਤਾਬਕ, ਲੋਕ ਹਿੱਤਾਂ ਲਈ ਕੰਮ ਕਰਨ ਦਾ ਵਾਅਦਾ ਕੀਤਾ।

ਮਹਿਲਾਵਾਂ ਲਈ ਸੁਨਹਿਰੀ ਮੌਕਾ ! ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਖੁੱਲ੍ਹਾ ਦਰਬਾਰ 5 ਨੂੰ !!

ਮੋਗਾ, 3 ਜੂਨ, (ਮੁਨੀਸ਼ ਜਿੰਦਲ) ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ ਮਿਤੀ 5 ਜੂਨ, 2025 ਦਿਨ ਵੀਰਵਾਰ ਨੂੰ ਸਵੇਰੇ 10:30 ਵਜੇ ਦਫਤਰ ਸੀਨੀਅਰ ਪੁਲਿਸ ਕਪਤਾਨ ਮੋਗਾ ਵਿਖੇ ਇੱਕ ਖੁੱਲ੍ਹਾ ਦਰਬਾਰ/ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਖੁੱਲ੍ਹੇ ਦਰਬਾਰ ਦਾ ਉਦੇਸ਼ ਮਹਿਲਾਵਾਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਸਿੱਧਾ ਕਮਿਸ਼ਨ ਅਤੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਰੱਖਣ ਲਈ ਇੱਕ ਸਿੱਧਾ ਅਤੇ ਸੁਗਮ ਮੰਚ ਉਪਲੱਬਧ ਕਰਵਾਉਣਾ ਹੈ। ਇਸ ਦੌਰਾਨ ਲਗਾਏ ਗਏ ਮਾਮਲਿਆਂ ਦਾ ਮੌਕੇ ਤੇ ਨਿਪਟਾਰਾ ਕਰਵਾਉਣ ਲਈ ਉਚ ਅਧਿਕਾਰੀ ਮੌਜੂਦ ਰਹਿਣਗੇ। ਇਸ ਬਾਰੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਉਹਨਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਦਾ ਤੁਰੰਤ ਹੱਲ ਕਰਵਾਉਣਾ ਕਮਿਸ਼ਨ ਦੀ ਪ੍ਰਾਥਮਿਕਤਾ ਹੈ। ਇਹ ਖੁੱਲ੍ਹਾ ਦਰਬਾਰ ਪੀੜਤ ਮਹਿਲਾਵਾਂ ਨੂੰ ਇਨਸਾਫ ਦਿਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਉਹਨਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਇਸ ਖੁੱਲ੍ਹੇ ਦਰਬਾਰ/ ਲੋਕ ਅਦਾਲਤ ਵਿੱਚ ਹਿੱਸਾ ਲੈ ਕੇ ਆਪਣੀਆਂ ਸਮੱਸਿਆਵਾਂ ਸਿੱਧਾ ਕਮਿਸ਼ਨ ਅੱਗੇ ਰੱਖਣ ਦਾ ਲਾਹਾ ਲਿਆ ਜਾਵੇ।
error: Content is protected !!