logo

General

“ਪੋਸ਼ਣ ਵੀ ਪੜ੍ਹਾਈ ਵੀ” ! ਆਂਗਣਵਾੜੀ ਸੈਂਟਰ, ਲਰਨਿੰਗ ਸਿੱਖਿਆ ਸੈਂਟਰਾਂ ਵਿੱਚ ਹੋਣਗੇ ਵਿਕਸਿਤ: ਅੰਜੂ ਸਿੰਗਲਾ !!

ਮੋਗਾ, 3 ਅਪ੍ਰੈਲ (ਮੁਨੀਸ਼ ਜਿੰਦਲ) “ਪੋਸ਼ਣ ਵੀ ਪੜ੍ਹਾਈ ਵੀ” ਮੁਹਿੰਮ ਤਹਿਤ ਬਲਾਕ ਮੋਗਾ 2 ਦੀਆਂ ਆਂਗਣਵਾੜੀ ਵਰਕਰਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਨੁਪ੍ਰਿਆ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ ਮੋਗਾ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਦਫਤਰ ਦੇ ਮੀਟਿੰਗ ਹਾਲ ਵਿਖੇ ਪੋਸ਼ਣ ਵੀ ਪੜ੍ਹਾਈ ਵੀ ਸਕੀਮ ਤਹਿਤ ਬਲਾਕ ਮੋਗਾ 2 ਦੀਆਂ ਆਂਗਣਵਾੜੀ ਵਰਕਰਾਂ ਲਈ 2 ਗਰੁਪਾਂ ਵਿਚ 3-3 ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਅਧਿਕਾਰੀ ‘ਤੇ ਆਂਗਣਵਾੜੀ ਵਰਕਰ। ਇਸ ਸਬੰਧੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਅੰਜੂ ਸਿੰਗਲਾ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਸਾਲ 2030 ਤੱਕ 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਗੁਣਵੱਤਾ ਭਰਪੂਰ ਅਰਲੀ ਚਾਈਲਡਹੁੱਡ ਕੇਅਰ ਅਤੇ ਐਜੂਕੇਸ਼ਨ ਮੁਹੱਈਆ ਕਰਵਾਈ ਜਾਵੇਗੀ। ਇਸ ਸਿੱਖਿਆ ਨਾਲ ਆਂਗਣਵਾੜੀ ਸੈਂਟਰਾਂ ਨੂੰ ਲਰਨਿੰਗ ਸਿੱਖਿਆ ਸੈਂਟਰਾਂ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸਕਸ਼ਮ ਆਂਗਣਵਾੜੀ ਸੈਂਟਰ ਅਤੇ ਪੋਸ਼ਣ 2.0 ਸਕੀਮ ਅਧੀਨ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਦੇ ਹੁਨਰ ਨਿਖਾਰ, ਜਿਵੇਂ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਦਿਵਿਆਂਗ ਬੱਚਿਆ ਦੇ ਵਿਕਾਸ ਨੂੰ ਸ਼ਾਮਿਲ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਪ੍ਰੋਗਰਾਮ ਦੇ ਪਹਿਲੇ ਬੈਚ ਵਿੱਚ 56 ਅਤੇ ਦੂਸਰੇ ਬੈਚ ਵਿਚ 57 ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ।ਉਹਨਾਂ ਆਮ ਲੋਕਾਂ ਅਪੀਲ ਕੀਤੀ ਕਿ 0 ਤੋਂ 3 ਸਾਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵੱਧ ਤੋਂ ਵੱਧ ਆਪਣੇ ਨੇੜੇ ਦੇ ਆਂਗਣਵਾੜੀ ਕੇਂਦਰ ਅਤੇ ਪੋਸ਼ਣ 2.0 ਸਕੀਮ ਦਾ ਲਾਭ ਜਰੂਰ ਲੈਣ। ਇਸ ਟ੍ਰੇਨਿੰਗ ਵਿੱਚ ਸੁਪਰਵਾਈਜ਼ਰ ਸੁਰਿੰਦਰ ਕੌਰ, ਸਰਬਜੀਤ ਕੌਰ, ਕੋਮਲ ਬਾਂਸਲ, ਹਰਮੀਤ ਕੌਰ, ਗੁਰਪ੍ਰੀਤ ਕੌਰ ਅਤੇ ਬਲਾਕ ਕੋਆਰਡੀਨੇਟਰ ਹਰਪ੍ਰੀਤ ਸਿੰਘ, ਬਿਕਰਮ ਅਤੇ ਰੁਪਿੰਦਰ ਸਿੰਘ ਸਣੇ ਹੋਰਨਾਂ ਨੇ ਭਾਗ ਲਿਆ।

ਜ਼ਿਲ੍ਹਾ ਪੱਦਰੀ ਕਿਸਾਨ ਸਿਖਲਾਈ ਕੈਂਪ, 4 ਅਪ੍ਰੈਲ ਨੂੰ, ਖੋਸਾ ਪਾਂਡੋ ਵਿਖੇ: ਡਾ. ਗੁਰਪ੍ਰੀਤ ਸਿੰਘ !!

ਮੋਗਾ 3 ਅਪ੍ਰੈਲ, (ਮੁਨੀਸ਼ ਜਿੰਦਲ) DR. GURPREET SINGH ਡਾ. ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਉਣੀ 2025 ਸੀਜ਼ਨ ਦੌਰਾਨ ਕਿਸਾਨਾਂ ਵੱਲੋਂ ਬੀਜੀਆਂ ਜਾਣ ਵਾਲੀਆਂ ਫ਼ਸਲਾਂ, ਖੇਤੀ ਮਸ਼ੀਨਰੀ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸੁੱਚਜੀ ਵਰਤੋਂ, ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ, ਸਹਾਇਕ ਧੰਦੇ ਅਤੇ ਹੋਰ ਖੇਤੀ ਨਾਲ ਜੁੜੀਆਂ ਤਕਨੀਕਾਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ 4 ਅਪ੍ਰੈਲ 2025 ਨੂੰ ਗੁਰਦੁਆਰਾ ਸਾਹਿਬ (ਸ਼ਹੀਦਾਂ) ਪਿੰਡ ਖੋਸਾ ਪਾਂਡੋ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ  ਸਾਗਰ ਸੇਤੀਆ ਕਰਨਗੇ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਇਸ ਕੈਂਪ ਦੀ ਪ੍ਰਧਾਨਗੀ ਕਰਨਗੇ। ਸਮੂਹ ਵਿਧਾਇਕ ਇਸ ਕੈਂਪ ਦੇ ਵਿਸ਼ੇਸ਼ ਮਹਿਮਾਨ ਹੋਣਗੇ।  ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਕਿਸਾਨ ਸਿਖਲਾਈ ਕੈਂਪ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਵੱਖ ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦੇਣਗੇ। ਇਸ ਕੈਂਪ ਵਿੱਚ ਡਾ. ਪਰਮਿੰਦਰ ਕੌਰ ਵੱਲੋਂ ਅੱਜ ਦੇ ਲਾਈਫ਼ ਸਟਾਈਲ ਵਿਚ ਪੌਸ਼ਿਕ ਤੱਤਾਂ ਦੀ ਮਹੱਤਤਾ, ਡਾ. ਮਨਪ੍ਰੀਤ ਜੈਦਕਾ ਵੱਲੋਂ ਖਰੀਫ ਦੀਆਂ ਫ਼ਸਲਾਂ ਦੀ ਪੈਦਾਵਾਰ, ਡਾ. ਪ੍ਰੇਰਨਾ ਠਾਕੁਰ ਵੱਲੋਂ ਸਬਜ਼ੀਆਂ ਦੀ ਕਾਸ਼ਤ, ਡਾ. ਪ੍ਰਭਜੋਤ ਕੌਰ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ, ਡਾ. ਸੰਦੀਪ ਕੁਮਾਰ ਵੱਲੋਂ ਸਾਉਣੀਆਂ ਦੀਆਂ ਫ਼ਸਲਾਂ ਵਿਚ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਖੇਤੀਬਾੜੀ ਵਿਭਾਗ ਦੇ ਮਾਹਰ ਡਾ. ਸੁਖਰਾਜ ਕੌਰ ਦਿਓਲ ਵੱਲੋਂ ਮਿੱਟੀ ਅਤੇ ਪਾਣੀ ਪਰਖ, ਡਾ. ਬਲਜਿੰਦਰ ਸਿੰਘ ਵੱਲੋਂ ਕਪਾਹ ਦੀ ਕਾਸ਼ਤ, ਡਾ. ਜਸਬੀਰ ਕੌਰ ਵੱਲੋਂ ਖੇਤੀ ਵਿਚ ਤੱਤਾਂ ਦੀ ਮਹੱਤਤਾ ਅਤੇ ਝੋਨੇ ਦੀ ਸਿੱਧੀ ਬਿਜਾਈ, ਡਾ. ਗੁਰਲਵਲੀਨ ਸਿੰਘ ਵੱਲੋਂ ਮੱਕੀ ਅਤੇ ਮੂੰਗੀ ਦੀ ਕਾਸ਼ਤ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਖੇਤੀ ਮਸ਼ੀਨਰੀ, ਸੈਲਫ ਹੈਲਪ ਗਰੁੱਪ, ਖੇਤੀ ਦੇ ਸਹਾਇਕ ਧੰਦਿਆਂ ਅਤੇ ਖੇਤੀ ਪ੍ਰੋਡਕਟਸ ਸਬੰਧੀ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਜਾਵੇਗਾ। ਖੇਤੀਬਾੜੀ ਵਿਭਾਗ ਦਾ ਸਮੁੱਚਾ ਸਟਾਫ਼ ਇਸ ਕਿਸਾਨ ਸਿਖਲਾਈ ਕੈਂਪ ਵਿਚ ਹਾਜ਼ਰ ਹੋਵੇਗਾ ਅਤੇ ਕਿਸਾਨਾਂ ਦੀ ਹਰ ਮੁਸ਼ਕਲ ਤੇ ਵਿਚਾਰ ਕੀਤਾ ਜਾਵੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਕਿਸਾਨਾਂ ਨੂੰ ਇਸ ਕਿਸਾਨ ਸਿਖਲਾਈ ਕੈਂਪ ਵਿਚ ਸ਼ਾਮਲ ਹੋਣ ਦੀ ਪੁਰਜੋ਼ਰ ਅਪੀਲ ਕੀਤੀ।

दानी सज्जन, जरूरतमंद परिवारों की कन्याओं के आनंद कारज में करें सहयोग: राजेश अरोड़ा !!

मोगा, 3 अप्रैल (मुनीश जिन्दल/ कपिल कपूर) अनमोल वैल्फेयर क्लब मोगा सिटी की बैठक भारत माता मंदिर के हाल में हुई। क्लब के अध्यक्ष राजेश अरोड़ा की अध्यक्षता में हुई इस बैठक में क्लब के सरपरस्त हरि सिंगला, कैशियर एडवोकेट प्रवीण सचदेवा, सचिव विवेक मजीठिया, रमिकांत जैन, गौरव जिंदल, प्रलाद कालड़ा, अजय कथूरिया, अमन मेहंदी, गगनदीप मित्तल, संजीव नरूला, मोहिक कोछड़, विशाल ढींगरा, मानव कालड़ा, सन्नी कपूर, अक्षय गुलाटी, सोनू कुमार, जगजीत जग्गी, राघव सेठी, सचिन मोंगा, कपिल कपूर, दीपक शर्मा आदि सदस्य उपस्थित थे। इस मौके पर क्लब के अध्यक्ष राजेश अरोड़ा ने कहा कि 6 अप्रैल को माघी रिर्जोट में 11 जरूरतमंद परिवारों की कन्याओं के करवाए जा रहे सामूहिक आनंद कारज समागम की तैयारियां मुकम्मल करके पदाधिकारियों की ड्यूटियां नियुक्त कर दी हैं। उन्होंने बताया कि क्लब की ओर से जरूरतमंद कन्याओं के विवाह समागम में क्लब की ओर से नवविवाहित जोड़ों को घरेलू सामान दिया जाएगा। उन्होंने दानी सज्जनों को इस नेक कार्य में सहयोग देने की अपील की। उन्होंने कहा कि मानवता की सेवा करना ही अनमोल वैल्फेयर क्लब का मुख्य उद्देश्य है। उन्होंने सभी शहरवासियों को कन्यादान समागम में योगदान डालने को प्रेरित किया।

स्व. इंदरप्रीत की याद में रखा लाइब्रेरी का नींव पत्थर ! विधायक ने याद की इन्दर से अपनी मुलाकात !!

मोगा, 1 अप्रैल (मुनीश जिन्दल) मोगा जिले की बेटी स्व. इन्द्रप्रीत कौर सिद्धू, जिसने भारत का नाम भारत सहित विदेश की धरती पर भी रोशन किया था, उसकी याद में जो वायदा विधायक अमनदीप द्वारा किया गया था, उसको आखिरकार पूरा करते हुए वार्ड नंबर 48 के दशमेश पार्क में 32 लाख रुपए की लागत से लाइब्रेरी का नींव पत्थर रखा। इस लाईब्रेरी का नाम स्व. बेटी इन्द्रप्रीत कौर सिद्धू के नाम पर रखा गया है। ये नींव पत्थर रखने की रस्म स्व. बेटी इन्द्रप्रीत कौर सिद्धू की माता राजविंदर कौर सिद्धू, पिता सरबजीत सिंह सिद्धू, मेयर बलजीत सिंह चानी, पार्षद कुलविंदर सिंह चक्कियां के साथ मिलकर हलका विधायक डा. अमनदीप कौर अरोड़ा ने रखा। इस मौके पर मार्केट कमेटी के चेयरमन हरजिंदर सिंह रोडे, पार्षद अरविंदर सिंह हैप्पी कानपुरिया, पार्षद विक्रमजीत सिंह घाती, ओम शर्मा, हरपाल सिंह बराड़, पिंटू गिल के अलावा भारी संख्या में वार्ड निवासी मौजूद थे। लाइब्रेरी का नींव पत्थर रखने मौके, विधायक अमनदीप व अन्य गणमान्य। इस मौके पर विधायक अमनदीप कौर अरोड़ा ने अपने सम्बोधन में क्या कहा, आइए आप एक नजर उस वीडियो पर भी डाल लें।

ਪੰਜਾਬੀ ਹਾਸਵਿਅੰਗ ਅਕਾਦਮੀ ਦਾ ਸਾਲਾਨਾ ਸਮਾਗਮ ! ਰਘਬੀਰ ਸਿੰਘ ‘ਤੇ ਪ੍ਰਦੀਪ ਸਿੰਘ ਸਨਮਾਨਿਤ !!

ਮੋਗਾ 1 ਅਪ੍ਰੈਲ (ਮੁਨੀਸ਼ ਜਿੰਦਲ) ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ 19ਵਾਂ ਪਿਆਰਾ ਸਿੰਘ ਦਾਤ ਯਾਦਗਾਰੀ ਸਲਾਨਾ ਸਮਾਗਮ ਸਥਾਨਕ ਐਸ.ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਕਾਦਮੀ ਦੇ ਪ੍ਰਧਾਨ ਕੇ.ਐਲ ਗਰਗ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਹ ਸਮਾਗਮ ਪਿਆਰਾ ਸਿੰਘ ਦਾਤਾ ਦੇ ਪਰਿਵਾਰਕ ਮੈਂਬਰਾਂ ਪਰਮਜੀਤ ਸਿੰਘ ਦਿੱਲੀ, ਸਤਿੰਦਰ ਸਿੰਘ ਰਿੰਕੂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸਦੀ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਕੇ.ਐਲ ਗਰਗ, ਜੋਧ ਸਿੰਘ ਮੋਗਾ, ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ, ਅਸ਼ੋਕ ਚੱਟਾਨੀ, ਰਘਬੀਰ ਸਿੰਘ ਸੋਹਲ ਤੇ ਪ੍ਰਦੀਪ ਸਿੰਘ ਮੌਜੀ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਸੋਨੀ ਮੋਗਾ ਦੀ ਖੂਬਸੂਰਤ ਪੇਸ਼ਕਸ ਗੀਤ ਨਾਲ ਹੋਈ। ਮੰਚ ਦਾ ਸੰਚਾਲਨ ਦਵਿੰਦਰ ਗਿੱਲ ਮੋਗਾ ਨੇ ਕੀਤਾ। ਪ੍ਰਧਾਨ ਕੇ.ਐਲ ਗਰਗ ਅਤੇ ਅਸ਼ੋਕ ਚੱਟਾਨੀ ਵੱਲੋਂ ਪਿਆਰਾ ਸਿੰਘ ਦਾਤਾ ਦੀ ਸਾਹਿਤਕ ਜੀਵਨੀ ਅਤੇ ਅਕਾਦਮੀ ਦੀਆਂ ਪ੍ਰਾਪਤੀਆਂ ਤੇ ਸਰਗਰਮੀਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ  ਪ੍ਰਮੁੱਖ ਸਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਅਤੇ ਪ੍ਰਬੰਧਕੀ ਮੈਬਰਾਂ ਵੱਲੋਂ ਪਿਆਰਾ ਸਿੰਘ ਦਾਤਾ ਯਾਦਗਾਰੀ 19ਵਾਂ ਪੁਰਸਕਾਰ ਸਨਮਾਨ ਚਿੰਨ, ਲੋਈਆਂ ਤੇ ਨਕਦ ਰਾਸ਼ੀ ਦੇ ਕੇ ਵਿਅੰਗਕਾਰ ਰਘਬੀਰ ਸਿੰਘ ਸੋਹਲ ਅਤੇ ਵਿਅੰਗ ਕਵੀ ਪ੍ਰਦੀਪ ਸਿੰਘ ਮੌਜੀ ਨੂੰ ਸਨਮਾਨਿਤ ਕੀਤਾ ਗਿਆ। ਵਿਅੰਗਕਾਰ ਰਘਬੀਰ ਸਿੰਘ ‘ਤੇ ਪ੍ਰਦੀਪ ਸਿੰਘ ਨੂੰ ਸਨਮਾਨਿਤ ਕਰਦੇ ਪਤਵੰਤੇ। ਰਘਬੀਰ ਸਿੰਘ ਸੋਹਲ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣ ਪਾਇਆ ਅਤੇ ਪ੍ਰਦੀਪ ਸਿੰਘ ਮੌਜੀ ਦੇ ਸਾਹਿਤਕ ਸਫ਼ਰ ਬਾਰੇ ਰਾਕੇਸ਼ ਕੁਮਾਰ ਵੱਲੋਂ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਅਕਾਦਮੀ ਵੱਲੋਂ ਮੋਗਾ ਦੇ ਜੰਮਪਲ ਜੋਧ ਸਿੰਘ ਮੋਗਾ ਦੀ ਨਵ ਪ੍ਰਕਾਸ਼ਿਤ ਪੁਸਤਕ “ਚੰਗੇ ਚੰਗੇ ” ਅਤੇ ਰਘਬੀਰ ਸਿੰਘ ਸੋਹਲ ਦੀ ਪੁਸਤਕ “ਯਾਦਾਂ ਦਾ ਝਰੋਖਾ” ਲੋਕ ਆਰਪਣ ਕੀਤੀਆਂ ਗਈਆਂ। ਜੋਧ ਸਿੰਘ ਮੋਗਾ ਵੱਲੋਂ ਆਪਣੇ ਹੱਥੀਂ ਤਿਆਰ ਪੇਂਟਿੰਗਾਂ/ ਤਸਵੀਰਾਂ ਵੱਖ ਵੱਖ ਲੇਖਕਾਂ ਨੂੰ ਭੇਂਟ ਕੀਤੀਆਂ ਗਈਆਂ। ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਅਤੇ ਜੋਧ ਸਿੰਘ ਮੋਗਾ ਵੱਲੋਂ ਅਕਾਦਮੀ ਨੂੰ ਆਰਥਿਕ ਤੌਰ ਤੇ ਨਕਦ ਰਾਸ਼ੀ ਦਿੱਤੀ ਗਈ। ਇਸ ਮੌਕੇ ਕਵੀ ਦਰਬਾਰ ਵਿਚ ਸੋਢੀ ਸੱਤੋਵਾਲੀ, ਹਰਭਜਨ ਸਿੰਘ ਨਾਗਰਾ, ਜੰਗੀਰ ਸਿੰਘ ਖੋਖਰ, ਮੱਖਣ ਭੈਣੀ ਵਾਲਾ, ਬਲਵੰਤ ਰਾਏ ਗੋਇਲ, ਬਲਵਿੰਦਰ ਸਿੰਘ ਕੈਂਥ, ਕੰਵਲਜੀਤ ਭੋਲਾ ਲੰਡੇ, ਡਾ. ਸਾਧੂ ਰਾਮ ਲੰਗੇਆਣਾ, ਦਵਿੰਦਰ ਸਿੰਘ ਗਿੱਲ, ਲਾਲੀ ਕਰਤਾਰਪੁਰੀ, ਸਰਬਜੀਤ ਕੌਰ ਮਾਹਲਾ, ਵਰਿੰਦਰ ਕੌੜਾ ਨੇ ਹਿੱਸਾ ਲਿਆ। ਗੁਰਮੇਲ ਸਿੰਘ ਬੌਡੇ, ਅਵਤਾਰ ਸਿੰਘ ਕਰੀਰ ਨੇ ਵੀ ਆਵਦੇ ਵਿਚਾਰ ਪ੍ਰਗਟ ਕੀਤੇ। ਸਮਾਗਮ ਵਿੱਚ ਗਿਆਨ ਸਿੰਘ ਸਾਬਕਾ ਜ਼ਿਲਾ ਲੋਕ ਸੰਪਰਕ ਅਫਸਰ, ਪ੍ਰਦੀਪ ਭੰਡਾਰੀ, ਜੋਗਿੰਦਰ ਸਿੰਘ ਲੋਹਾਮ ਨੈਸ਼ਨਲ ਅਵਾਰਡੀ, ਰਾਜਿੰਦਰ ਕੁਮਾਰ ਗੁਪਤਾ, ਕ੍ਰਿਸ਼ਨ ਸਿੰਗਲਾ, ਡਾ. ਚੇਤੰਨ, ਨਿਰਮਲ ਸਿੰਘ, ਚਮਨ ਲਾਲ, ਬਲਬੀਰ ਸਿੰਘ ਰਾਮੂੰਵਾਲਾ, ਵਜ਼ੀਰ ਚੰਦ, ਅਮਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰੈਸ ਨੂੰ ਜਾਣਕਾਰੀ ਅਕਾਦਮੀ ਦੇ ਪ੍ਰੈਸ ਸਕੱਤਰ ਡਾ. ਸਾਧੂ ਰਾਮ ਲੰਗੇਆਣਾ ਵੱਲੋਂ ਜਾਰੀ ਕੀਤੀ ਗਈ।

ਸਰਕਾਰਾਂ ਦਾ ਕੱਮ ਕਰ ਰਹੀ ਹੈ ‘ਸਮਾਜ ਸੇਵਾ ਸੋਸਾਇਟੀ’ ! 42 ਲਾਵਾਰਸਾਂ ਦੇ ਨਿਮਿਤ ਪਾਏ ਭੋਗ !!

ਮੋਗਾ 31 ਮਾਰਚ (ਮੁਨੀਸ਼ ਜਿੰਦਲ/ ਹਰਪਾਲ ਸਹਾਰਨ) ਜੇਕਰ ਅਸੀਂ ਆਖੀਏ ਕਿ ਸਮਾਜ ਸੇਵਾ ਸੁਸਾਇਟੀ ਰੰਜਿ ਮੋਗਾ, ਸਰਕਾਰਾਂ ਦਾ ਕੱਮ ਕਰ ਰਹੀ ਹੈ। ਤਾਂ ਇਸ ਵਿੱਚ ਕੁਜ ਗ਼ਲਤ ਨਹੀਂ ਹੈ। ਸੋਸਾਇਟੀ ਵੱਲੋਂ ਸਥਾਨਕ ਗੁਰੂਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਵਿੱਖੇ 42 ਲਵਾਰਿਸ ਡੈਡ ਬਾਡੀਆਂ ਦੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ, ਹੁਣ ਉਨਾ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਾਹਿਜ ਪਾਠ ਦੇ ਭੋਗ ਪਾਏ ਗਏ ਹਨ। ਮ੍ਰਿਤਕ ਰੂਹਾਂ, ਜਿਨ੍ਹਾਂ ਦੀ ਕੋਈ ਵੀ ਸ਼ਨਾਖਤ ਨਹੀਂ ਹੋਈ ਸੀ, ਲਵਾਰਿਸ ਸਨ। ਸਮਾਜ ਸੇਵਾ ਸੁਸਾਇਟੀ ਰੰਜਿ ਵੱਲੋਂ ਇਹਨਾਂ ਦਾ ਵਾਰਸ ਬਣ ਕੇ, ਪਹਿਲਾਂ ਇਹਨਾਂ ਦੇ ਸੰਸਕਾਰ ਕੀਤੇ ਗਏ ਅਤੇ ਹੁਣ ਭੋਗ ਪਾਏ ਗਏ। ਜਿਸ ਵਿੱਚ ਕੀਰਤਨ ਦੀ ਸੇਵਾ, ਭਾਈ ਇਕਬਾਲ ਸਿੰਘ ਲੰਗਿਆਣਾ ਵਾਲਿਆਂ ਵੱਲੋਂ ਨਿਭਾਈ ਗਈ।  ਪਤਵੰਤਿਆਂ ਨੂੰ ਸਨਮਾਨਿਤ ਕਰਦੇ, ਸੋਸਾਇਟੀ ਮੇਮ੍ਬਰ। ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ, ਖਜਾਨਚੀ ਬਲਜੀਤ ਸਿੰਘ ਚੰਨੀ, ਮੇਅਰ ਨਗਰ ਨਿਗਮ ਮੋਗਾ, ਜਰਨਲ ਸਕੱਤਰ ਗੁਰਦੀਪ ਸਿੰਘ, ਗਰਜੋਤ ਸਿੰਘ ਕੰਡਾ, ਗੁਰਪ੍ਰੀਤ ਸਿੰਘ ਗਿੱਲ, ਸੱਤਪਾਲ ਸਿੰਘ ਕੰਡਾ, ਕੁਲਵੰਤ ਸਿੰਘ ਕਾਂਤੀ, ਸੁਖਬੀਰ ਸਿੰਘ, ਹਰਪ੍ਰੀਤ ਸਿੰਘ, ਜਸਦੀਪ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ ਬਿੱਟੂ, ਗੁਰਪਰੀਤਮ ਸਿੰਘ ਚੀਮਾ, ਰਾਗਵ ਸ਼ਰਮਾ, ਅਮਨਪ੍ਰੀਤ ਸਿੰਘ ਨੋਨੀ, ਗਰਜੋਤ ਸਿੰਘ ਸੰਧੂ, ਨਵਕਰਨ ਸਿੰਘ ਸਿੱਧੂ, ਅਸ਼ਮੀਤ ਸਿੰਘ, ਬਲਜਿੰਦਰ ਸਿੰਘ, ਜਗਜੀਵਨ ਸਿੰਘ ਡਾਲਾ, ਡਾਕਟਰ ਰਵੀ ਨੰਦਨ ਸ਼ਰਮਾ, ਜਗਰਾਜ ਸਿੰਘ ਕਲਸੀ, ਜਸਪ੍ਰੀਤ ਸਿੰਘ, ਜੱਸੂ ਕਲਸੀ, ਗੁਰਨਾਮ ਸਿੰਘ ਗਾਮਾ, ਸ਼ਰਨਪ੍ਰੀਤ ਸਿੰਘ ਸਨੀ, ਪਰਮਿੰਦਰ ਸਿੰਘ ਪਿੰਦਰ, ਸਿਮਰਨ ਪ੍ਰੀਤ ਸਿੰਘ ਸਿਮਰ, ਪਰਮਿੰਦਰ ਸਿੰਘ ਸੰਘਾ, ਪਰਮਿੰਦਰ ਸਿੰਘ ਗੋਲੂ, ਦਵਿੰਦਰ ਸਿੰਘ ਭੋਲਾ, ਲਵਪ੍ਰੀਤ ਸਿੰਘ, ਚਰਨਪ੍ਰੀਤ ਸਿੰਘ ਚੰਨਾ, ਹਰਜੀਤ ਸਿੰਘ ਮੀਤਾ ਆਦਿ ਹਾਜਿਰ ਸਨ।  ਸਾਂਝੀ ਤਸਵੀਰ ਮੌਕੇ, ਸਮਾਜ ਸੇਵਾ ਸੋਸਾਇਟੀ ਦੇ ਮੇਮ੍ਬਰ। ਸੰਸਥਾ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਖਾਲਸਾ ਸੇਵਾ ਸੋਸਾਇਟੀ, ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੋਸਾਇਟੀ ਰਜਿ, ਦਸਤਾਰ ਚੇਤਨਾ ਮਾਰਚ ਕਮੇਟੀ, ਭਾਈ ਘਨਈਆ ਬਲੱਡ ਸੇਵਾ ਸੁਸਾਇਟੀ, ਲੋਕਲ ਗੁਰਪੁਰਬ ਕਮੇਟੀ, ਮੀਰੀ ਪੀਰੀ ਗੱਤਕਾ ਆਖਾੜਾ, ਗੁਰਦੁਆਰਾ ਰੋੜੀ ਸਾਹਿਬ ਪਿੰਡ ਡਾਲਾ, ਰੂਰਲ ਐਨਜੀਓ ਮੋਗਾ, ਪਰਮੇਸ਼ਰ ਦੁਆਰ ਦਲ, ਵਿਸ਼ਕਰਮਾ ਆਟੋ ਯੂਨੀਅਨ, ਮੋਗਾ ਮੋਟਰ ਮਕੈਨੀਕਲ ਯੂਨੀਅਨ ਆਦਿ ਸੰਸਥਾਵਾਂ ਤੋਂ ਇਲਾਵਾ ਚੰਦ ਪੁਰਾਣਾ ਦੇ ਬਾਬਾ ਗੁਰਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਸੋਸਾਇਟੀ ਦੇ ਖਜਾਨਚੀ ਬਲਜੀਤ ਸਿੰਘ ਚੰਨੀ, ਮੀਡਿਆ ਦੇ ਰੂਬਰੂ ਹੋਏ। ਕੀ ਦਸਿਆ ਚੰਨੀ ਨੇ, ਆਓ ਤੁਸੀਂ, ਉਹ ਵੀ ਸੁਨ ਲਵੋ। BALJIT SINGH CHANNI

देखें लाइव वीडियो ! बाहरली मण्डी में लगी भयानक आग ! लाखों का नुकसान !!

मोगा 31 मार्च (मुनीश जिन्दल/ दिलीप कुमार) बीती रात शहर की बाहरली मण्डी में अचनाक से भयानक आग लग गई। जिसमें 10 झुग्गी झोपड़ियां जलकर पूर्णतया स्वाहा हो गई। आइए, पहले आप जरा इस दर्दनाक वीडियो पर एक नजर डाल लें। इस मौके पर एक पीड़िता, मीडिया के रूबरू हुई।  मार्केट कमेटी के चेयरमैन हरजिंदर रोडे ने सोमवार सुबह घटनास्थल पर पहुंचकर पीड़ित परिवारों का हाल जाना। इस मौके पर उनके साथ सब्जी मण्डी के प्रधान जगदीप जग्गू व मछली मार्किट के प्रधान नानक चन्द भी मौजूद थे। क्या कहा हरजिंदर रोडे ने, वो तो हम आपको सुना ही रहे हैं, लेकिन इस बातचीत के बाद रोडे ने फोन पर बताया कि फिलहाल के लिए पीड़ित परिवारों को 2-2 महीने का राशन उपलब्ध कराया गया है।  

ਸਿਰਜਣਾ ਤੇ ਸੰਵਾਂਦ ਸਭਾ ਵਲੋੰ ਕਵੀ ਪਰਸ਼ੋਤਮ ਪੱਤੋ ਸਨਮਾਨਿਤ !!

ਮੋਗਾ 31 ਮਾਰਚ (ਮੁਨੀਸ਼ ਜਿੰਦਲ/ ਗਿਆਨ ਸਿੰਘ) ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵੱਲੋਂ ਐਸ.ਡੀ ਕਾਲਜ ਬਰਨਾਲਾ ਵਿਖੇ ਪਰਸ਼ੋਤਮ ਪੱਤੋ ਦਾ ਸਨਮਾਨ ਕੀਤਾ ਗਿਆ। ਉਨਾਂ ਸਭਾ ਦੇ ਮੈੰਬਰਾਂ ਦਾ ਚੋਣ ਕਰਨ ਲਈ ਧੰਨਵਾਦ ਕੀਤਾ। ਜ਼ਿੰਨਾਂ ਨੇ ਅਣਗੋਲੇ ਕਵੀ ਨੂੰ ਸਨਮਾਨਿਤ ਕਰਕੇ ਫਿਰ ਤੋਂ ਕਲਮ ਚੁੱਕਣ ਤੇ ਲੋਕ ਹਿਤਾਂ ਲਈ ਲਿਖਣ ਲਈ ਹੌਂਸਲਾ ਦਿੱਤਾ। ਇਸ ਸਮੇਂ ਡਾ. ਗੁਰਮੀਤ ਕੌਰ ਪਤਨੀ, MP ਮੀਤ ਹੇਅਰ, ਮਨਦੀਪ ਕੌਰ ਭਦੌੜ, ਡਾ. ਗੁਰਦੀਸ਼ ਕੌਰ PAU ਲੁਧਿਆਣਾ, ਹਰਸ਼ਜੋਤ ਕੌਰ ਇੰਸਪੈਕਟਰ ਪੰਜਾਬ ਪੁਲਿਸ, ਇਕਬਾਲ ਉਦਾਸੀ ਪੁੱਤਰੀ ਲੋਕ ਕਵੀ ਸੰਤ ਰਾਮ ਉਦਾਸੀ, ਡਾ. ਸਰਬਜੀਤ ਕੌਰ ਬਰਾੜ, ਅੰਜਨਾ ਮੈਨਨ, ਅਮਨ ਦਿਓਲ ਪ੍ਰਧਾਨ ਇਸਤਰੀ ਜਾਗ੍ਰਿਤੀ ਮੰਚ ਪਟਿਆਲਾ, ਚਰਨਜੀਤ ਕੌਰ ਮੀਤ ਪ੍ਰਧਾਨ ਜਾਗ੍ਰਿਤੀ ਮੰਚ ਪੰਜਾਬ, ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਬਠਿੰਡਾ ਆਦਿ ਲੇਖਕ ਸ਼ਾਮਲ ਸਨ। ਇਸ ਮੌਕੇ ਤੇ ਸਾਹਿਤਕ ਵਿਚਾਰਾਂ ਵੀ ਹੋਈਆਂ।

‘विक्टर’ कंपनी, निरंतर बढ़ा रही खिलाड़ियों का प्रोत्साहन ! स्वर्ण पदक विजेता सम्मानित !!

मोगा 31 मार्च (मुनीश जिन्दल) बैडमिंटन खेल का विभिन्न सामान बनाने वाली मशहूर कम्पनी ‘विक्टर’ द्वारा बैडमिंटन के उच्च चोटी के खिलाड़ियों व खेल के कोच को सम्मानित करने का सिलसिला लगातार जारी है। जिसके चलते इस बार ‘विक्टर’ कंपनी द्वारा अपने डीलर ‘कृष्णा स्पोर्ट्स एण्ड म्यूजिकल’ के माध्यम से स्वर्ण पदक विजेता खिलाड़ी नरिन्दर कौर मसीह को बैडमिंटन किट, रैकेट (बल्ला) सहित अन्य सामान देकर सम्मानित किया गया है। कंपनी के डीलर चंद्र भाटिया व सुमित भाटिया ने बताया कि बैडमिंटन के खेल का सामान बनाने में कंपनी अग्रणी है। कम्पनी की और से उच्च कोटि के बैडमिंटन के जूते, रैकेट, शटल, कपड़े, नैट, रिस्ट बैंड आदि सामान तैयार किया जाता है। कंपनी खिलाड़ियों को प्रोत्साहित करने में कोई कसर नहीं छोड़ती है। वैसे भी अब राज्य सरकार द्वारा ‘युद्ध नशों के विरुद्ध’ मुहिम चल रही है। जिसके तहत, बेशक ये कंपनी का एक बढ़िया प्रयास है। जिससे युवा वर्ग को नशों से दूर रहते हुए खेलों की ओर अग्रसर होने के लिए प्रोत्साहन मिलेगा।  इधर इस मौके पर नरिन्दर कौर मसीह ने “मोगा टुडे न्यूज़” की टीम से बातचीत के दौरान बताया कि उन्होंने राष्ट्रीय स्तर के बैडमिंटन मुकाबलों के 35+ वर्ग में डबल में, भारतीय रैंकिंग में तीसरा स्थान हासिल किया था। इसके अलावा राज्य सरकार की ओर से करवाए जा रहे, ‘खेल मेला’ में, वे तीन बार स्वर्ण पदक जीत चुकी हैं। नरिन्दर कौर मसीह ने कंपनी का धन्यवाद करते हुए, इसे कंपनी का एक बढ़िया प्रयास बताया।

मोगा के वकील श्याम लाल ने बठिंडा की धरती पर लहराया परचम ! जीती मैराथन !!

मोगा, 30 मार्च (मुनीश जिन्दल) बठिंडा रनर्स क्लब की ओर से नशों के खिलाफ चली मुहीम में अपना समाजिक योगदान डालते हुए रविवार को बठिंडा में एक हाफ मैराथन दौड़ का आयोजन किया गया। जिसमें उम्र के हिसाब से विभिन्न वर्गों के लिए 1 किलोमीटर, 5 किलोमीटर, 10 किलोमीटर व 21 किलोमीटर के मैराथन दौड़ मुकाबले रखे गए थे। वकील श्यामलाल ने बताया कि सभी वर्गों में एक हजार के लगभग महिला व पुरुष दौड़ाक शामिल थे। जिसमें 75 वर्ष से ऊपर की उम्र के 10 किलोमीटर मैराथन के मुकाबले में वे अकेले प्रतियोगी थे। व उन्होंने यह दौड़ एक घंटा 13 मिनट में पूरी की। उनकी इस जीत के बाद बठिंडा रनर्स क्लब की ओर से उन्हें एक स्मृति चिन्ह व सर्टिफिकेट देकर सम्मानित किया है। वकील श्यामलाल ने बठिंडा की बठिंडा रनर्स क्लब द्वारा राज्य सरकार द्वारा नशे के खिलाफ चलाई मुहिम में इस हाफ मैराथन को संस्था का एक बढ़िया प्रयास बताया व उन्होंने कहा कि किसी भी संस्था के ऐसे करने से जहां समाज को तो एक नई दिशा मिलती ही है, वहीं युवा वर्ग का भी खेलों की तरफ प्रोत्साहित होना निश्चित है। जिससे कि उन्हें नशों से दूर रहने की प्रेरणा मिलती है। वकील शामलाल ने कहा कि अगर भविष्य में भी किसी शहर में ऐसी मैराथन होती है, तो उसमें बतौर प्रतियोगी भाग लेना, वे अपना सौभाग्य समझेंगे।
error: Content is protected !!