
ਮੋਗਾ 21 ਮਾਰਚ (ਮੁਨੀਸ਼ ਜਿੰਦਲ)
ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਜਿਲਾ ਪੁਲਿਸ ਦੇ ਥਾਣਾ ਬੱਧਣੀ ਕਲਾਂ ਦੇ ਪ੍ਰਭਾਰੀ ਇੰਸਪੈਕਟਰ ਗੁਰਮੇਲ ਸਿੰਘ ਚਰਚਾ ਵਿੱਚ ਹਨ। ਦਰਅਸਲ ਇੰਸਪੈਕਟਰ ਗੁਰਮੇਲ ਸਿੰਘ ਵੱਲੋਂ ਆਪਣੇ ਇਲਾਕੇ ਦੇ ਇੱਕ ਪਿੰਡ ਵਿੱਚ ਹੋ ਰਹੇ ਦੋ ਦਿਨਾਂ ਕਬੱਡੀ ਟੂਰਨਾਮੈਂਟ ਵਿੱਚ ਪੁੱਜ ਕੇ, ਉਥੋਂ ਕੁਝ ਫਲੈਕਸੀ ਬੋਰਡ ਲਵਾਹੇ ਗਏ ਹਨ। ਜੋ ਕਿ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮਲਾ ਕੀ ਹੈ ? ਉਹ ਤਾਂ ਅਸੀਂ ਤੁਹਾਨੂੰ ਦੱਸ ਹੀ ਰਹੇ ਹਾਂ। ਲੇਕਿਨ ਉਸ ਤੋਂ ਪਹਿਲਾਂ, ਤੁਹਾਨੂੰ ਇੱਥੇ ਦੱਸਣਾ ਬਣਦਾ ਹੈ ਕਿ ਜਿਲੇ ਦੇ ਪਿੰਡ ਰਾਮਾ ਵਿਖੇ ਬਾਬਾ ਦੂਜ ਦਾਸ ਸਪੋਰਟਸ ਕਲੱਬ ਵੱਲੋਂ ਇੱਕ, ਦੋ ਦਿਨਾਂ ਕਬੱਡੀ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ ਸੀ। 17 ਤੇ 18 ਮਾਰਚ ਨੂੰ ਹੋਏ ਇਸ ਕਬੱਡੀ ਟੂਰਨਾਮੈਂਟ ਵਿੱਚ ਆਪਣੇ ਜੋਹਰ ਵਿਖਾਉਣ ਲਈ ਕਬੱਡੀ ਖਿਡਾਰੀ ਦਰੂ ਦਰਾਜ ਦੇ ਇਲਾਕਿਆਂ ਤੋਂ ਇਸ ਪਿੰਡ ਪੁੱਜੇ ਸਨ। ਤੇ ਕਮੇਟੀ ਵੱਲੋਂ ਇਲਾਕਾ ਵਾਸੀਆਂ ਅਤੇ ਪਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਇਸ ਟੂਰਨਾਮੈਂਟ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਚੰਗੇ ਇਨਾਮ ਵੀ ਦਿੱਤੇ ਗਏ। ‘ਤੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਬਾਬਾ ਦੂਜ ਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਬਲਬੀਰ ਸਿੰਘ, ਸਮੂਹ ਮੇਮ੍ਬਰ ਸਹਿਬਾਨ, ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਲਛਮਣ ਸਿੰਘ, ਜਗਦੇਵ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਬਲਬੀਰ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ, ਭੁਪਿੰਦਰ ਸਿੰਘ ਸਣੇ ਹੋਰ ਪਿੰਡ ਵਾਸੀਆਂ ਅਤੇ ਇਲਾਕਾਵਾਸੀਆਂ ਦਾ ਸ਼ਲਾਘਾਯੋਗ ਸਾਥ ਰਿਹਾ।
ਇਸੇ ਕਬੱਡੀ ਟੂਰਨਾਮੈਂਟ ਦੇ ਪਹਿਲੇ ਦਿਨ, ਯਾਨੀ ਕਿ 17 ਮਾਰਚ ਨੂੰ ਅਚਾਨਕ ਥਾਨਾ ਬਧਨੀ ਕਲਾਂ ਦੇ ਪ੍ਰਭਾਰੀ ਇੰਸਪੈਕਟਰ ਗੁਰਮੇਲ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਪੁੱਜਦੇ ਹਨ ਅਤੇ ਕਮੇਟੀ ਦੇ ਮੈਂਬਰਾਂ ਤੋਂ ਮਾਈਕ ਫੜ ਕੇ ਅਚਾਨਕ ਉੱਥੇ ਲੱਗੇ ਕੁਜ ਫਲੈਕਸੀ ਬੋਰਡ ਹਟਾਉਣ ਲਈ ਆਖਦੇ ਹਨ। ਥਾਣਾ ਪ੍ਰਭਾਰੀ ਇੰਸਪੈਕਟਰ ਗੁਰਮੇਲ ਸਿੰਘ ਵੱਲੋਂ, ਅਜਿਹਾ ਕਿਉਂ ਕੀਤਾ ਗਿਆ ? ਆਓ ਤੁਸੀਂ ਵੀ ਇਕ ਵਾਰ, ਉਸ ਮੌਕੇ ਦੀ ਵੀਡੀਓ ਤੋਂ ਰੂਬਰੂ ਹੋ ਜਾਵੋ।
INSPECTOR GURMAIL SINGH
ਜਿਸ ਤੋਂ ਬਾਅਦ ਕਮੇਟੀ ਮੈਂਬਰ ਭੁਪਿੰਦਰ ਸਿੰਘ ਨੇ ਥਾਣਾ ਪ੍ਰਭਾਰੀ ਦੇ ਇਸ ਮਾਰਗ ਦਰਸ਼ਨ ਅਤੇ ਸੁਝਾਓ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦਵਾਇਆ ਕੀ ਭਵਿੱਖ ਵਿੱਚ ਵੀ ਅਜਿਹੇ ਕਿਸੇ ਬੰਦੇ ਜਾਂ ਪਰਿਵਾਰ ਦਾ ਇੱਕ ਵੀ ਰੁਪਈਆ ਸਮਾਜ ਸੇਵਾ, ਖ਼ਾਸਕਰ ਖੇਡਾਂ ਵਿੱਚ ਨਹੀਂ ਲਿਆ ਜਾਵੇਗਾ। ਕੀ ਕਿਹਾ, ਕਮੇਟੀ ਮੈਂਬਰ ਭੁਪਿੰਦਰ ਸਿੰਘ ਨੇ, ਤੁਸੀਂ ਉਹ ਵੀ ਸੁਣ ਲਵੋ।
BHUPINDER SINGH (COMMITTEE MEMBER)
ਦੋਸਤੋਂ ਇੰਸਪੈਕਟਰ ਗੁਰਮੇਲ ਸਿੰਘ ਦੇ ਇਸ ਸੰਬੋਧਨ ਦੀ ਚਾਰੋਂ ਪਾਸੇ ਚਰਚਾ ਹੋ ਰਹੀ ਹੈ। ਤੇ ਲੋਕ ਉਹਨਾਂ ਦੀ ਤਾਰੀਫ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਸਰਕਾਰ ਅਤੇ ਸਮੁੱਚਾ ਪੁਲਿਸ ਪ੍ਰਸ਼ਾਸਨ ਪੰਜਾਬ ‘ਚੋਂ ਨਸ਼ੇ ਦੇ ਕੋਹੜ ਦੇ ਖਾਤਮੇ ਲਈ ਲੱਗਿਆ ਹੋਇਆ ਹੈ। ਲੇਕਿਨ ਥਾਣਾ ਪ੍ਰਭਾਰੀ ਦਾ ਦੀ ਅਜਿਹੀ ਸੋਚ, ਉਹਨਾਂ ਦਾ ਇਹ ਕਦਮ, ਸਮਾਜ ਨੂੰ, ਖ਼ਾਸਕਰ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਪਰਿਵਾਰਾਂ ਦਾ, ਇਸ ਤਰਾਂ ਦੇ ਸਮਾਜਿਕ ਬਾਈਕੋਟ ਹੋਣ ਤੇ, ਉਹਨਾਂ ਨੂੰ ਇਕ ਸੇਧ ਦੇਣ ਦਾ ਕੱਮ ਕਰੇਗਾ, ਕਿ ਇਸ ਗੰਦਗੀ ਦੇ ਕਾਰੋਬਾਰ ਨਾਲ ਕਮਾਏ ਰੁਪਏ ਦੀ ਸਮਾਜ ਨੂੰ ਵੀ ਲੋੜ ਨਹੀਂ ਹੈ। ਜਿਸ ਨਾਲ ਸ਼ਾਇਦ ਇਸ ਧੰਧੇ ਨਾਲ ਜੁੜੇ ਲੋਕ ਅਤੇ ਆਉਣ ਵਾਲੀ ਪੀੜੀਆਂ, ਇਸ ਚਿੱਕੜ ਤੋਂ ਦੂਰ ਰਹਿਣ।