
ਮੋਗਾ 14 ਅਗਸਤ, (ਮੁਨੀਸ਼ ਜਿੰਦਲ)
ਸ਼ਹਿਰ ਦੇ ਪੁਰਾਣੇ ਸਕੂਲ, MDAS ਸੀਨੀਅਰ ਸੈਕੇਂਡਰੀ ਸਕੂਲ ਵੱਲੋਂ ਦੇਸ਼ ਦਾ 79ਵਾਂ ਸੁਤੰਤਰਤਾ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਸਕੂਲੀ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਦੀ ਮੁਹਿਮ ‘ਯੁੱਧ ਨਸ਼ਿਆਂ ਵਿਰੁੱਧ’ ਹੇਠ ਸੌਂਹ ਚੁਕਾਈ ਗਈ। ਜਿਸ ਤੋਂ ਬਾਅਦ ਮੈਜਿਕ ਸ਼ੋਅ ਵਿਖਾਇਆ ਗਿਆ। ਇਸ ਮੌਕੇ ਤੇ ਬੱਚਿਆਂ ਵਿੱਚਘਾਰ, ਆਜ਼ਾਦੀ ਦਿਹਾੜੇ ਸੰਬੰਧੀ ਵਿਸ਼ਾ ਤੇ ਜਿੱਥੇ ਪੋਸਟਰ ਮੁਕਾਬਲੇ ਕਰਵਾਏ ਗਏ, ਉਥੇ ਹੀ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਭਾਸ਼ਣ ਸੁਣਾ ਕੇ ਸੁਤੰਤਰਤਾ ਦਿਹਾੜੇ ਦਾ ਆਨੰਦ ਮਾਨਿਆ।


ਪ੍ਰਿੰਸੀਪਲ ਦਵਿੰਦਰ ਗੋਇਲ, ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ।

ਇਹਨਾਂ ਵੱਖ ਵੱਖ ਮੁਕਾਬਲਿਆਂ ਵਿੱਚ ਸਚਿਨ (ਭਾਸ਼ਣ : ਸੁਤੰਤਰਤਾ ਦਿਵਸ), ਅਨਮੋਲ (ਕਵਿਤਾ : ਮੈਂ ਫਾਂਸੀ ਚੜ ਜਾਵਾਂ), ਓਂਕਾਰ (ਭਾਸ਼ਣ : ਇੰਡੀਪੈਂਡਸ ਡੇ), ਨਵਦੀਪ (ਕਵਿਤਾ : ਤਿਰੰਗਾ), ਨਵਦੀਪ (ਕਵਿਤਾ : ਤਿਰੰਗਾ), ਵਰੁਣ, ਇੰਦਰ ਕੁਮਾਰ, ਹਰਸ਼ ਵਰਮਾ (ਕਵਿਤਾ), ਕਰਨ ਤੇ ਮਨੀਸ਼ (ਗੀਤ : ਮੇਰਾ ਰੰਗ ਦੇ ਬਸੰਤੀ ਚੋਲਾ), ਅਮਨ, ਰਵੀ ਕੁਮਾਰ, ਸਾਹਿਬ ਕੁਮਾਰ, ਵਿਨੇ ਰਾਜਪੂਤ ਤੇ ਗੁਰਸੇਵਕ (ਇਹਨਾਂ ਬੱਚਿਆਂ ਨੇ N.C.C ਗੀਤ ਅਤੇ ਰਾਸ਼ਟਰੀਗਾਨ) ਪੇਸ਼ ਕੀਤਾ। ਇਸ ਸਮਾਗਮ ਵਿੱਚ ਬੀਐਡ ਦੇ ਵਿਦਿਆਰਥੀ ਅਧਿਆਪਕਾਂ ਜਸਕਰਨ ਸਿੰਘ, ਤਲਵਿੰਦਰ ਸਿੰਘ, ਰਾਜਦੀਪ ਕੌਰ, ਅਨੂ, ਮਨਪ੍ਰੀਤ ਕੌਰ, ਅਮਨਦੀਪ ਕੌਰ ਤੇ ਦੀਪਿਕਾ ਨੇ ਵੀ ਭਾਗ ਲਿਆ। ਇਸ ਸਮਾਗਮ ਵਿੱਚ ਸਕੂਲ ਦੇ ਪ੍ਰਿੰਸੀਪਲ ਦਵਿੰਦਰ ਗੋਇਲ, ਅੰਗਰੇਜ਼ੀ ਵਿੰਗ ਦੀ ਇੰਚਾਰਜ ਨਿਤਾਸ਼ਾ ਪਾਹਵਾ, ਸੀਮਾ ਮਦਾਨ, ਸੁਸ਼ੀਲ ਕੁਮਾਰ, ਵੰਦਨਾ ਸੂਦ, ਜਗਰੂਪ ਸਿੰਘ ਸਿੱਧੂ, ਅਨਿਲ ਦੁੱਗਲ ‘ਤੇ ਕੁਮਾਰੀ ਅਮਨਦੀਪ ਕੌਰ ਤੋਂ ਇਲਾਵਾ ਪ੍ਰਾਇਮਰੀ ਵਿੰਗ ਦੀ ਪੁਸ਼ਪਾ ਚੌਧਰੀ, ਨੀਲਮ ਗੋਇਲ, ਜੋਤੀ ਰਾਣੀ ਤੇ ਅਨੀਤਾ ਰਾਣੀ ਵੀ ਮੌਜੂਦ ਰਹੇ।
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਦਵਿੰਦਰ ਗੋਇਲ ਨੇ ਜਿੱਥੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ, ਉੱਥੇ ਹੀ ਉਹਨਾਂ ਮੌਜੂਦ ਸਾਰੇ ਲੋਕਾਂ ਨੂੰ ਦੇਸ਼ ਦੇ 79ਵੇਂ ਸੁਤੰਤਰਤਾ ਦਿਹਾੜੇ ਦੀ ਵਧਾਈ ਦਿੱਤੀ।