logo

ਤੀਖਣ ਬੁੱਧੀ ਨਾਲ ਰੱਚਿਆ ਸਾਹਿਤ, ਸਮਾਜ ਨੂੰ ਦਿੰਦਾ ਹੈ ਸਹੀ ਦਿਸ਼ਾ : ਅਲੋਚਕ ਡਾ. ਬਰਾੜ

ਤੀਖਣ ਬੁੱਧੀ ਨਾਲ ਰੱਚਿਆ ਸਾਹਿਤ, ਸਮਾਜ ਨੂੰ ਦਿੰਦਾ ਹੈ ਸਹੀ ਦਿਸ਼ਾ : ਅਲੋਚਕ ਡਾ. ਬਰਾੜ

ਕਿਤਾਬ “ਬੰਦਰੰਗ ਹੋਈ ਇਸ ਦੁਨੀਆਂ” ਦਾ ਹੋਇਆ ਲੋਕ ਅਰਪਣ !!

ਲੋਕ ਸਾਹਿਤ ਅਕਾਦਮੀ ਦਾ ਸਲਾਨਾ ਸਾਹਿਤਕ ਸਮਾਗਮ !!

ਮੋਗਾ 25 ਦਸੰਬਰ (ਮੁਨੀਸ਼ ਜਿੰਦਲ)

‘ਇਤਿਹਾਸਕ ਤੇ ਮਿਥਿਆਸਕ ਸਾਹਿਤ ਨੂੰ ਪੜਨ ਉਪਰੰਤ ਆਪਣੀ ਤੀਖਣ ਬੁੱਧੀ ਅਨੁਸਾਰ ਰੱਚਿਆ ਸਾਹਿਤ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕਦਾ ਹੈ। ਸਾਹਿਤ ਰਚਣ ਸਮੇ ਸਮਾਜ ਤੇ ਸਭਿਆਚਾਰ ਨੂੰ ਸਨਮੁੱਖ ਰੱਖਿਆ ਜਾਵੇ’। ਇਹਨਾਂ ਸ਼ਬਦ ਦਾ ਪ੍ਰਗਟਾਵਾ ਉਘੇ ਆਲੋਚਕ ਡਾ.ਸੁਰਜੀਤ ਬਰਾੜ ਨੇ ਸਾਹਿਤਕਾਰਾਂ ਦੀ ਭਰਵੀਂ ਹਾਜ਼ਰੀ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਲੇਖਿਕਾਂ ਨੂੰ ਪ੍ਰੇਰਨਾ ਦੇਣ ਮੌਕੇ ਆਖੇ। ਉਹ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਲੋਕ ਸਾਹਿਤ ਅਕਾਦਮੀ ਮੋਗਾ ਵੱਲੋਂ ਕਰਵਾਏ ਗਏ ਸਲਾਨਾ ਸਾਹਿਤਕ ਸਮਾਗਮ ਦੌਰਾਨ ਸਾਹਿਤ, ਸਮਾਜ ਤੇ ਸਭਿਆਚਾਰ ਵਿਸ਼ੇ ਤੇ ਆਪਣੇ ਵਿਚਾਰ ਰੱਖ ਰਹੇ ਸਨ। 

ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਡਾ ਅਜੀਤਪਾਲ ਸਿੰਘ ਜਟਾਣਾ ਜਿਲ੍ਰਾ ਭਾਸ਼ਾ ਅਫਸਰ ਨੇ ਕੀਤੀ। ਜਦਕਿ ਇਸ ਸਮਾਗਮ ਵਿੱਚ ਉਘੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ, ਕੇ.ਐਲ.ਗਰਗ, ਜਗਰੂਪ ਸਿੰਘ ਗਿੱਲ (ਕਨੇਡਾ), ਇਕੱਤਰ ਸਿੰਘ ਸੋਢੀ (ਯੂ.ਅੇਸ.ਏ), ਡਾ.ਸੁਰਜੀਤ ਬਰਾੜ ਘੋਲੀਆ ਅਤੇ ਸੁਰਜੀਤ ਸਿੰਘ ਦੌਧਰ (ਤਰਕਸੀਲ) ਉਚੇਚੇ ਤੌਰ ਤੇ ਸਾਮਲ ਸਨ। ਸਮਾਗਮ ਦਾ ਮੰਚ ਸੰਚਾਲਕ ਚਰਨਜੀਤ ਸਮਾਲਸਰ ਨੇ ਕਰਦਿਆਂ ਸਾਰੇ ਸਾਹਿਤਕਾਰਾਂ ਨੂੰ ਮਾਨ ਸਨਮਾਨ ਬਖਸਿਆ। ਸੁਰਜੀਤ ਸਿੰਘ ਦੌਧਰ (ਤਰਕਸੀਲ) ਨੇ ਰਸਮ, ਰਿਵਾਜ ਤੇ ਵਹਿਮਾਂ ਬਾਰੇ ਵਿਦਵਤਾ ਭਰਪੂਰ ਤਰੀਕੇ ਨਾਲ ਤਰਕਾਂ ਤੇ ਅਧਾਰਿਤ ਵਿਚਾਰ ਪੇਸ਼ ਕਰਦਿਆਂ ਪ੍ਰਚਲਤ ਰੀਤੀ ਰਿਵਾਜਾਂ ਦੇ ਪਿਛੋਕੜ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਸਰੋਤਿਆਂ ਨੂੰ ਜਾਗਰੂਕ ਕੀਤਾ। ਗੁਰਮੇਲ ਬੌਡੇ ਨੇ ਨਾਟਕਾਂ ਦੇ ਪਿਛੋਕੜ ਬਾਰੇ ਤੱਥ ਪੇਸ਼ ਕਰਦਿਆਂ ਮੋਹੀ ਅਮਰਜੀਤ ਸਿੰਘ (ਦੌਧਰ) ਦੀ ਜਾਣ ਪਹਿਚਾਣ ਕਰਵਾਈ ਤੇ ਉਹਨਾਂ ਨੂੰ ਇਕ ਸਫਲ ਨਾਟਕਕਾਰ ਕਿਹਾ। ਲੋਕ ਸਾਹਿਤ ਅਕਾਦਮੀ ਦੇ ਅਹੁੱਦੇਦਾਰਾਂ ਤੇ ਸਾਮਲ ਸਾਹਿਤਕਾਰਾਂ ਵਲੋ ਮੋਹੀ ਅਮਰਜੀਤ ਸਿੰਘ (ਦੌਧਰ) ਨੂੰ ਪ੍ਰਸੰਸਾ ਪੱਤਰ, ਲੋਈ ਤੇ 11000 ਰੁਪਏ ਦੇਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਸੋਨੀ ਮੋਗਾ ਤੇ ਮਾਸਟਰ ਪ੍ਰੇਮ ਸ਼ਰਮਾ ਨੇ ਗੀਤ ਵੀ ਪੇਸ਼ ਕੀਤੇ। ਸਮਾਗਮ ਦੇ ਅਖੀਰ ਵਿੱਚ ਸਮੂਹ ਸਾਹਿਤਕਾਰਾਂ ਨੇ ਪ੍ਰਵਾਸੀ ਪੰਜਾਬੀ ਰੌਬਿਨ ਸਰਵਣ ਪ੍ਰਕਾਸ ਦੀ ਲਿਖੀ ਪੁਸਤਕ “ਬਦਰੰਗ ਹੋਈ ਇਸ ਦੁਨੀਆਂ” ਦਾ ਲੋਕ ਅਰਪਣ ਕੀਤੀ।

ਪ੍ਰਵਾਸੀ ਪੰਜਾਬੀ ਰੌਬਿਨ ਸਰਵਣ ਪ੍ਰਕਾਸ਼ ਦੀ ਪੁਸਤਕ “ਬਦਰੰਗ ਹੋਈ ਇਸ ਦੁਨੀਆ ਨੂੰ” ਦਾ ਲੋਕ ਅਰਪਨ ਕਰਦੇ ਹੋਏ ਸਾਹਿਤਕਾਰ। (ਫੋਟੋ: ਡੈਸਕ)

ਸਮਾਗਮ ਵਿਚ ਸ਼ਾਮਿਲ ਸਾਹਿਤਕਾਰ। (ਫੋਟੋ: ਡੈਸਕ)

ਸਫਰ-ਏ-ਸ਼ਹਾਦਿਤ ਦੇ ਚਲਦਿਆਂ ਸਮਾਗਮ ਵਿਚ ਸ਼ਾਮਲ ਕਵੀਆਂ ਨੇ ਸਾਹਿਬਜਾਦਿਆਂ ਤੇ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਵੀ ਦਰਬਾਰ ਵਿੱਚ ਸੁਖਚੈਨ ਸਿੰਘ ਠੱਠੀਭਾਈ, ਪਿਆਰਾ ਸਿੰਘ ਚਾਹਲ, ਹਰਸ਼ਰਨ ਕੌਰ, ਕਰਮਜੀਤ ਕੌਰ, ਨਿਰਮਲ ਸਿੰਘ ਨਿਹਾਲ ਸਿੰਘ ਵਾਲਾ, ਜਗਸੀਰ ਸ਼ਰਮਾ ਦੱਦਾਹੂਰ, ਜੋਬਨ ਭੈਰੋ ਭੱਟੀ, ਹਰਨੇਕ ਸਿੰਘ ਨੇਕ, ਕੈਪਟਨ ਜਸਵੰਤ ਸਿੰਘ, ਨਰਿੰਦਰ ਰੋਹੀ, ਗੁਰਪਿਆਰ ਹਰੀ ਨੌ, ਕੁਲਵਿੰਦਰ ਕੌਰ ਮੋਗਾ, ਡਾ. ਸਰਬਜੀਤ ਕੌਰ ਬਰਾੜ (ਮੋਗਾ), ਬੱਧਣ ਵੀਰ ਫਰੀਦਕੋਟ, ਬੀਬੀ ਅਮਨਪ੍ਰੀਤ ਸੰਘਾ, ਕੁਲਵੰਤ ਸਿੰਘ ਧਾਲੀਵਾਲ, ਸਾਧੂ ਸਿੰਘ ਬਰਾੜ, ਜਸਕਰਨ ਲੰਡੇ, ਸਾਗਰ ਸਫਰੀ, ਹਰਵਿੰਦਰ ਰੋਡੇ, ਹਰਭਜਨ ਸਿੰਘ ਨਾਗਰਾ, ਸਰਬਜੀਤ ਦੌਧਰ, ਕੁਲਵੰਤ ਸਹੋਤਾ ਬਰੀਵਾਲਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਸਮਾਗਮ ਵਿਚ ਮੁਕਤਸਰ, ਫਰੀਦਕੋਟ, ਧਰਮਕੋਟ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਤੋ ਸ਼ਾਮਲ ਹੋਏ ਸਾਹਿਤਕਾਰਾਂ ਵਿਚ ਬਲਜੀਤ ਸੇਖਾ, ਪ੍ਰੀਤਮ ਸਿੰਘ, ਜੰਗੀਰ ਸਿੰਘ ਖੋਖਰ, ਅਮਰਜੀਤ ਸਨੇਹਰਵੀ, ਗੁਰਪ੍ਰੀਤ ਧਰਮਕੋਟ, ਸਾਬਕਾ ਡੀਪੀਆਰਓ ਗਿਆਨ ਸਿੰਘ, ਕਿ੍ਸ਼ਨ ਪ੍ਰਤਾਪ, ਸੁਮੀਤ ਸ਼ਰਮਾ, ਬਿੱਕਰ ਸਿੰਘ, ਦਵਿੰਦਰ ਗਿੱਲ, ਬਲਵਿੰਦਰ ਸਿੰਘ ਕੈਂਥ, ਸੁਰਿੰਦਰ ਸਿੰਘ ਮੋਗਾ, ਡਾ. ਸਾਧੂ ਰਾਮ ਸ਼ਰਮਾ ਲੰਘੇਆਣਾ, ਨੀਲਮ ਰਾਣੀ ਲੰਘੇਆਣਾ, ਡਾ. ਸੁਰਜੀਤ ਸਿੰਘ ਦੌਧਰ, ਆਰੀਅਨ ਦੇਵਗਨ, ਜਸਵਿੰਦਰ ਧਰਮਕੋਟ, ਅਵਤਾਰ ਸਮਾਲਸਰ, ਪਰਮਿੰਦਰ ਕੌਰ, ਹਰਪ੍ਰੀਤ ਸਿੰਘ ਮੋਗਾ, ਅਮਰ ਸਿੰਘ ਘੋਲੀਆ, ਹਰਵਿੰਦਰ ਸਿੰਘ ਬਿਲਾਸਪੁਰ ਤੇ ਗੋਪਾਲ ਅਨੰਦ ਸਾਮਲ ਸਨ। 

ਸੰਸਥਾ ਦੇ ਸਰਪਰਸਤ ਬਲਦੇਵ ਸਿੰਘ ਸੜਕਨਾਮਾ ਅਤੇ ਵਿਅੰਗਕਾਰ ਕੇ.ਐੱਲ.ਗਰਗ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਆਵਦੀ ਹਾਜਰੀ ਲਵਾਉਣ ਵਾਲੇ ਵਿਦਵਾਨਾਂ, ਕਵੀਆਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। 

administrator

Related Articles

Leave a Reply

Your email address will not be published. Required fields are marked *

error: Content is protected !!