












ਮੋਗਾ 17 ਜਨਵਰੀ (ਮੁਨੀਸ਼ ਜਿੰਦਲ)
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਜਿਲੇ ਅੰਦਰ ਕਿਸ਼ੋਰ ਅਵਸਥਾ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਿਵਿਲ ਸਰਜਨ, ਡਾਕਟਰ ਅਸ਼ੋਕ ਸਿੰਗਲਾ ਪੁੱਜੇ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਛੇ ਰੋਜਾ ਟਰੇਨਿੰਗ ਦੇ ਦੂਜੇ ਦਿਨ ਵਿੱਚ ਕਿਸ਼ੋਰ ਅਵਸਥਾ ਬਾਰੇ ਤਕਨੀਕੀ ਸਿੱਖਿਆ ਦਿੱਤੀ ਜਾ ਰਹੀ ਹੈ। ਜਿਸ ਵਿੱਚ ਸਾਡੇ ਸਿਹਤ ਵਿਭਾਗ ਦੇ ਵਿਸ਼ਾ ਮਾਹਿਰ ਮੈਡੀਕਲ ਅਫਸਰਾਂ ਵੱਲੋਂ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਡਾਕਟਰ ਅਜੇ ਖੁਰਾਣਾ ਨੇ ਦੱਸਿਆ ਕਿ ਐਨ.ਐਚ.ਐਮ ਵਿਚ ਚੱਲ ਰਹੇ ਪ੍ਰੋਗਰਾਮ ਰਾਸ਼ਟਰੀ ਕਿਸ਼ੋਰ ਸੁਰੱਖਿਆ ਪ੍ਰੋਗਰਾਮ ਅਧੀਨ ਪੀਅਰ ਐਜੁਕੇਟਰ ਦੀ ਟਰੇਨਿੰਗ ਏ.ਐਨ.ਐਮ, ਐਲ.ਐਚ.ਵੀ ਦੀ 6 ਦਿਨਾਂ ਸਿਖਲਾਈ ਪ੍ਰੋਗਰਾਮ ਅੱਜ ਸੁਰੂ ਹੋਈ ਹੈ। ਇਸ ਟ੍ਰੇਨਿੰਗ ਵਿਚ ਏ.ਐਨ.ਐਮ, ਐਲ.ਐਚ.ਵੀ ਨੂੰ ਕਿਸ਼ੋਰ ਅਵਸਥਾ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ 6 ਮੈਡਿਊਲਾ ਦੀ ਟਰੇਨਿੰਗ ਦਿੱਤੀ ਜਾਵੇਗੀ। ਟ੍ਰੇਨਰਜ ਵੱਲੋਂ ਟ੍ਰੇਨਿੰਗ ਦੇ ਪਹਿਲੇ ਤੋ ਛੇਵੇ ਦਿਨ ਤਕ ਕਿਸ਼ੋਰ ਵਾਧਾ ਅਤੇ ਵਿਕਾਸ ਬਾਰੇ ਮੁੱਖ ਤੌਰ ਤੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਕਿਸ਼ੋਰਾਂ ਦੀ ਸਿਹਤ ਨਾਲ ਸਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹਲ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਤੇ ਡੀ.ਪੀ.ਐਮ. ਪ੍ਰਵੀਨ ਸ਼ਰਮਾ, ਅੰਮ੍ਰਿਤ ਸ਼ਰਮਾ ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਅਤੇ ਸੁਖਬੀਰ ਸਿੰਘ ਜਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਵੀ ਮੋਜੂਦ ਸਨ।