






ਮੋਗਾ 22 ਜਨਵਰੀ (ਮੁਨੀਸ਼ ਜਿੰਦਲ)
ਸੀਨੀਅਰ ਕਪਤਾਨ ਪੁਲਿਸ, IPS ਅਜੈ ਗਾਂਧੀ ਅਤੇ ਡੀਐੱਸਪੀ ਟ੍ਰੈਫਿਕ ਜੋਰਾ ਸਿੰਘ ਕਾਗੜਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਰਾਸ਼ਟਰੀ ਰੋਡ ਸੇਫਟੀ ਮਹੀਨੇ ਦੇ ਤਹਿਤ ਬੀਬੀਐਸ ਸਕੂਲ ਮੋਗਾ ਦੇ ਡਰਾਈਵਰਾਂ ਅਤੇ ਕੰਡਕਟਰਾ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਸਬੰਧੀ, ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਐਸਆਈ ਕੇ.ਸੀ ਪਰਾਸ਼ਰ ਇੰਚਾਰਜ ਟਰੈਫਿਕ ਸਟਾਫ ਅਤੇ ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਨੇ ਇਸ ਮੌਕੇ ਤੇ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ। ਐਸਆਈ ਕੇ.ਸੀ ਪਰਾਸ਼ਰ ਇੰਚਾਰਜ ਟਰੈਫਿਕ ਸਟਾਫ ਨੇ ਸਾਰਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਡਰਾਈਵਿੰਗ ਲਾਈਸੈਂਸ ਬਣਵਾਉਣ, ਓਵਰ ਸਪੀਡ ਵਹੀਕਲ ਨਾ ਚਲਾਉਣ, ਦੋ ਪਈਆ ਵਾਹਣ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨ, ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਵਹੀਕਲਾਂ ਦੇ ਡਾਕੂਮੈਂਟਸ ਪੂਰੇ ਰੱਖਣ ਸਬੰਧੀ ਜਾਗਰੂਕ ਕੀਤਾ।







ਧੁੰਦ ਦੇ ਮੌਸਮ ਦੇ ਚਲਦਿਆਂ, ਟਰੈਫਿਕ ਸਟਾਫ, ਸਕੂਲ ਦੇ ਡਰਾਈਵਰਾਂ ਨੂੰ ਜਾਗਰੂਕ ਕਰਦਾ ਹੋਇਆ।
ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਨੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਅਤੇ ਨਸ਼ਾ ਕਰਕੇ ਵਹੀਕਲ ਨਾਲ ਚਲਾਉਣ ਸਬੰਧੀ ਜਾਗਰੂਕ ਕੀਤਾ ਅਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਮੋਬਾਇਲ ਨੰਬਰ 7527000165 ਤੇ ਦੇਣ ਦੀ ਅਪੀਲ ਕੀਤੀ। ਇਸ ਮੌਕੇ ਤੇ ਉਹਨਾਂ ਵੱਲੋਂ ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਾਰਿਆਂ ਨੂੰ ਫਰਿਸ਼ਤੇ 2024 ਸਕੀਮ ਸਬੰਧੀ ਅਤੇ 112 ਹੈਲਪ ਲਾਈਨ ਨੰਬਰ ਸਬੰਧੀ ਵੀ ਜਾਗਰੂਕ ਕੀਤਾ ਗਿਆ ਅਤੇ ਧੁੰਦ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਕੂਲ ਦੀ ਵੈਨਾਂ ਤੇ ਰਿਫਲੈਕਟਰ ਵੀ ਲਾਏ ਗਏ। ਇਸ ਮੌਕੇ ਏਐਸਆਈ ਗੁਰਿੰਦਰ ਸਿੰਘ ਟਰੈਫਿਕ ਸਟਾਫ, ਹੈਡ ਕਾਂਸਟੇਬਲ ਸੁਖਜਿੰਦਰ ਸਿੰਘ ਟਰੈਫਿਕ ਐਜੂਕੇਸ਼ਨ ਸੈੱਲ, ਸੀਈਓ ਰਾਹੁਲ ਛਾਬੜਾ, ਟਰਾਂਸਪੋਰਟ ਇਨਚਾਰਜ ਸਣੇ ਵੱਡੀ ਗਿਣਤੀ ਵਿੱਚ ਡਰਾਈਵਰ ਅਤੇ ਕੰਡਕਟਰ ਹਾਜ਼ਰ ਸਨ।