logo

ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਸਰਕਾਰੀ ਕੰਨਿਆ ਸਕੂਲ ਵਿਖੇ ਸਮਾਰੋਹ ਆਯੋਜਿਤ !!

ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਸਰਕਾਰੀ ਕੰਨਿਆ ਸਕੂਲ ਵਿਖੇ ਸਮਾਰੋਹ ਆਯੋਜਿਤ !!

ਮੋਗਾ 15 ਫਰਵਰੀ (ਮੁਨੀਸ਼ ਜਿੰਦਲ)

ਪੰਜਾਬ ਸਿੱਖਿਆ ਵਿਭਾਗ ਅਤੇ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਪੰਜਾਬ ਦੀਆਂ ਹਦਾਇਤਾਂ ਅਤੇ ਪ੍ਰੋਜੈਕਟ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ। ਚੜਿੱਕ, ਜ਼ਿਲ੍ਹਾ ਮੋਗਾ ਵਿਖੇ ਵੱਡੇ ਪੱਧਰ ਤੇ ਇਕ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਰੋਹ ਦੀ ਪ੍ਰਧਾਨਗੀ ਸਕੂਲ ਦੇ ਡੀ.ਡੀ.ਓ ਦੀਪਕ ਕਾਲੀਆ ਨੇ ਕੀਤੀ। ਸਕੂਲ ਇੰਚਾਰਜ ਗੁਰਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਏ.ਐਸ.ਆਈ ਕੇਵਲ ਸਿੰਘ, ਇੰਚਾਰਜ, ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਬਹੁਤ ਵਧੀਆ ਤਰੀਕੇ ਨਾਲ ਜਾਗਰੂਕ ਕੀਤਾ ਗਿਆ। ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਡੋਪ ਟੈਸਟ ਕਰਵਾ ਕੇ ਕਿਸੇ ਵੀ ਵਿਅਕਤੀ ਦੇ ਸਰੀਰ ਦੇ ਵਿੱਚ ਨਸ਼ੇ ਦੀ ਮਾਤਰਾ ਦਾ ਪਤਾ ਕਰ ਸਕਦੇ ਹਾਂ। ਜੋ ਕਿ ਇੱਕ ਮਿੰਟ ਦਾ ਹੀ ਟੈਸਟ ਹੁੰਦਾ ਹੈ। ਉਹਨਾਂ ਨੇ ਅਸਲੀ ਜ਼ਿੰਦਗੀ ਚੋਂ ਉਦਾਹਰਨਾ ਦੇ ਕੇ ਬੱਚਿਆਂ ਨੂੰ ਸੜਕ ਨਿਯਮਾਂ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਨੂੰ ਵਿਦਿਆਰਥੀਆਂ ਨੇ ਬਹੁਤ ਹੀ ਗੌਰ ਨਾਲ ਸੁਣਿਆ। 

ਉਸ ਤੋਂ ਬਾਅਦ ਮਿਸ਼ਨ ਤੰਦਰੁਸਤ ਦੀ ਨੋਡਲ ਇੰਚਾਰਜ ਨੀਲਮ ਰਾਣੀ ਅਤੇ ਉਹਨਾਂ ਦੇ ਵਿਦਿਆਰਥੀਆਂ ਵੱਲੋਂ ‘ਰੁੱਖ ਲਗਾਓ ਜੀਵਨ ਬਚਾਓ’ ਤੇ ਬਹੁਤ ਸੋਹਣੀ ਕੋਰੀਓਗਰਾਫੀ ਪੇਸ਼ ਕੀਤੀ ਗਈ। ਆਨੰਦ ਲੈਣ ਦੇ ਨਾਲ ਨਾਲ ਵਿਦਿਆਰਥੀਆਂ ਨੇ ਇਸ ਤੋਂ ਬਹੁਤ ਚੰਗਾ ਸਬਕ ਵੀ ਸਿੱਖਿਆ। ਕਿ ਰੁੱਖਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਕੇ ਧਰਤੀ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ ਹੈ। ਤੇ ਜੀਵਨ ਨੂੰ ਬਚਾਉਣਾ ਚਾਹੀਦਾ ਹੈ। ਨਾਲ ਹੀ ਮਿਸ਼ਨ ਤੰਦਰੁਸਤ ਵਿਸ਼ੇ ਦੇ ਸਾਰੇ ਪੱਖਾਂ ਨੂੰ ਉਜਾਗਰ ਕਰਦਿਆਂ ਹੋਇਆ ਮੈਡਮ ਨੀਲਮ ਰਾਣੀ ਵੱਲੋਂ ਤਿਆਰ ਕਰਵਾਇਆ ਹੋਇਆ ਇੱਕ ਬਹੁਤ ਵਧੀਆ ਨੁੱਕੜ ਨਾਟਕ, ਨਵਜੋਤ ਕੌਰ ਤੇ ਟੀਮ ਵੱਲੋਂ ਪੇਸ਼ ਕੀਤਾ ਗਿਆ। ਡੀ.ਡੀ.ਓ ਦੀਪਕ ਕਾਲੀਆ, ਸਮੂਹ ਸਟਾਫ ਤੇ ਸਾਰੇ ਬੱਚਿਆਂ ਵੱਲੋਂ ਕੋਰੀਓਗਰਾਫੀ ਤੇ ਨਾਟਕ ਦੀ ਬਹੁਤ ਪ੍ਰਸੰਸਾ ਕੀਤੀ ਗਈ। ਉਸ ਤੋਂ ਬਾਅਦ ਵੱਖ ਵੱਖ ਮੁਕਾਬਲਿਆਂ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਅਤੇ ਨਾਲ ਹੀ ਕੋਰੀਓ ਗ੍ਰਾਫੀ ਤੇ ਨਾਟਕ ਦੀ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

ਸਮਾਗਮ ਲਈ ਬਣਾਈ ਗਈ, ਖਾਸ ਰੰਗੋਲੀ ਦੇ ਨੇੜੇ ਖੜੇ, ਪਤਵੰਤੇ। (ਫੋਟੋ: ਡੈਸਕ)

ਕੁਇਜ਼ ਮੁਕਾਬਲਿਆਂ ਦੀ ਵਿਜੇਤਾ ਮਾਲਵਾ, ਮਾਝਾ ਤੇ ਦੁਆਬਾ, ਤਿੰਨਾਂ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਦੀਪਕ ਕਾਲੀਆ, ਗੁਰਜੀਤ ਕੌਰ, ਸੀਨੀਅਰ ਲੈਕਚਰਾਰ ਕੁਲਜੀਤ ਸਿੰਘ ਤੇ ਸਮੂਹ ਸਟਾਫ ਵੱਲੋਂ ਬੱਚਿਆਂ ਲਈ ਮਿਸ਼ਨ ਤੰਦਰੁਸਤ ਲੋਗੋ, ਜੋ ਕਿ ਉਹਨਾਂ ਦੇ ਚਾਰੇ ਹਾਊਸ, ਮਾਈ ਭਾਗੋ ਹਾਊਸ, ਕਲਪਨਾ ਚਾਵਲਾ ਹਾਊਸ, ਲਕਸ਼ਮੀ ਬਾਈ ਹਾਊਸ, ਮਦਰ ਟਰੇਸਾ ਹਾਊਸ ਆਦਿ ਦੇ ਅਲਗ ਅਲਗ ਚਾਰ ਰੰਗਾਂ, ਲਾਲ, ਹਰਾ, ਸੰਤਰੀ ਤੇ ਪੀਲਾ ਬੈਚ ਸਾਰੇ ਬੱਚਿਆਂ ਨੂੰ ਵੰਡੇ ਗਏ। ਤਾਂ ਕਿ ਉਹ ਰੋਜ਼ ਇਹ ਬੈਚ ਨੂੰ ਲਗਾ ਕੇ ਮਿਸ਼ਨ ਤੰਦਰੁਸਤ ਪੰਜਾਬ ਬਣਾਉਣ ਦਾ ਸੁਨੇਹਾ ਘਰ ਘਰ ਤੱਕ ਪਹੁੰਚਾ ਸਕਣ। ਨਾਲ ਹੀ ਮਿਸ਼ਨ ਤੰਦਰੁਸਤ ਪੰਜਾਬ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਕੈਲੰਡਰ ਤੇ ਬੈਚ ਮੈਡਮ ਨੀਲਮ ਰਾਣੀ ਵੱਲੋਂ ਡਿਜ਼ਾਇਨ ਕੀਤਾ ਗਿਆ ਸੀ। ਡਾਇਰੈਕਟੋਰੇਟ ਵਾਤਾਵਰਨ ਤੇ ਜਲਵਾਯੂ ਤਬਦੀਲੀ ਚੰਡੀਗੜ੍ਹ ਵੱਲੋ ਮੈਡਮ ਦਾ ਇਹ ਉਪਰਾਲਾ ਬਹੁਤ ਪਸੰਦ ਕੀਤਾ ਗਿਆ।ਵਿਦਿਆਰਥੀਆਂ ਨੂੰ ਬੈਚ ਦੀ ਬਣਾਈ ਹੋਈ ਰੰਗੋਲੀ ਵਿਚੋਂ ਬੈਚ ਦਿੱਤੇ ਗਏ। ਮਿਸ਼ਨ ਤੰਦਰੁਸਤ ਪੰਜਾਬ ਦੇ ਉਦੇਸ਼ਾਂ ਦੀ ਬਣੀ ਹੋਈ ਰੰਗੋਲੀ ਵੀ ਬਹੁਤ ਹੀ ਮਨਭਾਵਨ ਸੀ। ਕਾਲੀਆ ਨੇ ਸਾਰੇ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਤੇ ਧਰਤੀ ਨੂੰ ਖੁਸ਼ਹਾਲ ਬਣਾਉਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਲਗਨ ਤੇ ਸਖਤ ਮਿਹਨਤ ਨਾਲ ਉਹ ਚੰਗੇ ਇਨਸਾਨ ਬਣਕੇ ਆਪਣੇ ਪਿੰਡ, ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਹਨ। ਸਕੂਲ ਇੰਚਾਰਜ ਗੁਰਜੀਤ ਕੌਰ ਵੱਲੋਂ ਵੀ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਨ ਦੇ ਨਾਲ ਨਾਲ ਉਹਨਾਂ ਨੂੰ ਜ਼ਿੰਦਗੀ ਵਿੱਚ ਚੰਗੇ ਗੁਣ ਅਪਣਾਉਣ ਦੀ ਪ੍ਰੇਰਨਾ ਦਿੱਤੀ ਗਈ। ਉਹਨਾਂ ਨੇ ਆਪਣੇ ਤੇ ਸਟਾਫ ਵੱਲੋਂ ਡੀ.ਡੀ.ਓ ਦੀਪਕ ਕਾਲੀਆ ਤੇ ਕੇਵਲ ਸਿੰਘ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਤੇ ਨਾਲ ਹੀ ਇਸ ਸਮਾਰੋਹ ਦੀ ਸ਼ਾਨ ਵਿੱਚ ਚਾਰ ਚੰਨ ਲਾਏ। 
ਉਸ ਤੋਂ ਬਾਅਦ ਦੀਪਕ ਕਾਲੀਆ ਨੂੰ ਸਕੂਲ ਇੰਚਾਰਜ ਤੇ ਸਮੂਹ ਸਟਾਫ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੀ ਟਰਾਫੀ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਤੇ ਨਾਲ ਹੀ ਉਹਨਾਂ ਦੇ ਨਾਲ ਆਏ ਹੋਏ ਮਹਿਮਾਨਾ ਨੂੰ ਵੀ ਬੂਟੇ ਦਿੱਤੇ ਗਏ। ਉਸ ਤੋਂ ਬਾਅਦ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ ਵਾਤਾਵਰਨ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਮਿਸ਼ਨ ਤੰਦਰੁਸਤ ਦੀ ਨੋਡਲ ਇੰਚਾਰਜ ਨੀਲਮ ਰਾਣੀ ਅਤੇ ਖੁਸ਼ਵਿੰਦਰ ਕੌਰ ਵੱਲੋਂ ਕੀਤੀ ਗਈ। ਜਿਸ ਦੇ ਵਿੱਚ ਪਿੰਡ ਵਾਸੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਦੇ ਹੋਏ, ਮਿਸ਼ਨ ਤੰਦਰੁਸਤ ਪੰਜਾਬ ਦੇ ਛਪਵਾਏ ਹੋਏ ਕੈਲੰਡਰ ਵੀ ਵੰਡੇ ਗਏ ਤੇ ਪਿੰਡ ਵਾਸੀਆਂ ਨੂੰ ਪੰਜਾਬ ਨੂੰ ਸਿਹਤਮੰਦ ਤੇ ਤੰਦਰੁਸਤ ਬਣਾਉਣ ਦਾ ਸੁਨੇਹਾ ਦਿੱਤਾ ਗਿਆ। ਇਹ ਸਾਰੇ ਪ੍ਰੋਗਰਾਮ ਨੂੰ ਨੇਪੜੇ ਚੜਾਉਣ ਵਿੱਚ ਪੂਰੇ ਸਟਾਫ ਦਾ ਭਰਪੂਰ ਯੋਗਦਾਨ ਰਿਹਾ। ਸਟੇਜ ਸਕੱਤਰ ਦੀ ਭੂਮਿਕਾ ਪਲਕ ਗੁਪਤਾ ਨੇ ਬਾਖੂਬੀ ਨਿਵਾਈ। ਇਸ ਸਮੇਂ ਸਕੂਲ ਦੇ ਸੀਨੀਅਰ ਲੈਕਚਰਾਰ ਕੁਲਜੀਤ ਸਿੰਘ, ਨਵਜੀਤ ਕੌਰ, ਵਿਕਰਮਜੀਤ ਸਿੰਘ, ਜਤਿੰਦਰ ਪਾਲ ਸਿੰਘ, ਰੂਬੀ ਰਾਣੀ, ਮੇਜਰ ਸਿੰਘ, ਰਾਕੇਸ਼ ਪਰਾਸ਼ਰ, ਹਰਪ੍ਰੀਤ ਸਿੰਘ, ਮਨਦੀਪ ਮਹਿਤਾ, ਗੁਰਦੀਪ ਸਿੰਘ, ਸੁਨੀਤਾ ਰਾਣੀ, ਹਰਜੀਤ ਕੌਰ, ਲਖਵਿੰਦਰ ਕੌਰ, ਖੁਸ਼ਵਿੰਦਰ ਕੌਰ, ਮਨਦੀਪ ਕੌਰ, ਮੀਨਾ, ਸੁਨੈਨਾ, ਰੀਨਾ ਰਾਣੀ, ਰਮਨਦੀਪ ਕੌਰ, ਭੋਲਾ ਸਿੰਘ ਆਦਿ ਹਾਜਰ ਸਨ।

administrator

Related Articles

Leave a Reply

Your email address will not be published. Required fields are marked *

error: Content is protected !!